ਕੁੱਲੂ/16 ਮਈ/ਦੇਸ਼ ਕਲਿਕ ਬਿਊਰੋ:
ਹਿਮਾਚਲ ਦੇ ਕੁੱਲੂ 'ਚ ਔਟ-ਲੁਹਰੀ NH-305 'ਤੇ ਘਿਆਗੀ ਨੇੜੇ ਦਿੱਲੀ ਤੋਂ ਆਏ ਸੈਲਾਨੀਆਂ ਦੀ ਗੱਡੀ 200 ਮੀਟਰ ਡੂੰਘੀ ਖੱਡ 'ਚ ਡਿੱਗ ਗਈ। ਇਸ ਹਾਦਸੇ 'ਚ 4 ਸੈਲਾਨੀਆਂ ਦੀ ਮੌਤ ਹੋ ਗਈ, ਜਦਕਿ 3 ਗੰਭੀਰ ਜ਼ਖਮੀ ਹੋ ਗਏ। ਮਰਨ ਵਾਲਿਆਂ ਵਿੱਚ 1 ਔਰਤ ਅਤੇ 3 ਪੁਰਸ਼ ਸ਼ਾਮਲ ਹਨ। 3 ਜ਼ਖਮੀਆਂ 'ਚ 2 ਔਰਤਾਂ ਅਤੇ ਇਕ ਪੁਰਸ਼ ਸ਼ਾਮਲ ਹੈ।ਹਾਦਸੇ ਦੀ ਸੂਚਨਾ ਮਿਲਦੇ ਹੀ ਬੰਜਾਰ ਪੁਲਸ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਬੰਜਰ ਹਸਪਤਾਲ ਪਹੁੰਚਾਇਆ। ਇਸ ਦੇ ਨਾਲ ਹੀ ਹਾਦਸੇ ਵਿੱਚ ਮਾਰੇ ਗਏ ਸੈਲਾਨੀਆਂ ਦੀਆਂ ਲਾਸ਼ਾਂ ਨੂੰ ਵੀ ਪੁਲਿਸ ਨੇ ਪੋਸਟਮਾਰਟਮ ਲਈ ਬੰਜਰ ਹਸਪਤਾਲ ਭੇਜ ਦਿੱਤਾ ਹੈ।ਜਾਣਕਾਰੀ ਮੁਤਾਬਕ ਐਤਵਾਰ ਦੀ ਸ਼ਾਮ ਨੂੰ ਦਿੱਲੀ ਦੇ ਸੈਲਾਨੀ ਜਿਭੀ, ਜਲੋਰੀ ਪਾਸ ਦੇਖਣ ਲਈ ਨਿਕਲੇ ਸਨ। ਇਸ ਦੌਰਾਨ ਉਨ੍ਹਾਂ ਦੀ ਕਾਰ ਕਰੀਬ 200 ਮੀਟਰ ਹੇਠਾਂ ਘਿਆਗੀ ਨੇੜੇ ਖਾਈ ਵਿੱਚ ਜਾ ਡਿੱਗੀ। ਇਲਾਕੇ ਵਿੱਚ ਕੋਈ ਪਿੰਡ ਜਾਂ ਬਸਤੀ ਨਾ ਹੋਣ ਕਾਰਨ ਰਾਤ ਸਮੇਂ ਹਾਦਸੇ ਦਾ ਪਤਾ ਨਹੀਂ ਲੱਗ ਸਕਿਆ। ਸਵੇਰੇ ਜਦੋਂ ਸੜਕ 'ਤੇ ਕੰਮ ਕਰਨ ਵਾਲੇ ਮਜ਼ਦੂਰ ਇਲਾਕੇ 'ਚ ਪਹੁੰਚੇ ਤਾਂ ਉਨ੍ਹਾਂ ਨੇ ਕਾਰ ਨੂੰ ਟੋਏ 'ਚ ਡਿੱਗੀ ਹੋਈ ਦੇਖਿਆ।
(advt53)