Hindi English Monday, 20 May 2024 🕑
BREAKING
ਸੁਪਰੀਮ ਕੋਰਟ ‘ਚ 3 ਨਵੇਂ ਅਪਰਾਧਿਕ ਕਾਨੂੰਨਾਂ ਨੂੰ ਲੈ ਕੇ ਸੁਣਵਾਈ ਅੱਜ ਲੋਕ ਸਭਾ ਚੋਣਾਂ ਦੇ ਪੰਜਵੇਂ ਪੜਾਅ ‘ਚ 6 ਰਾਜਾਂ ਅਤੇ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 49 ਸੀਟਾਂ 'ਤੇ ਵੋਟਿੰਗ ਅੱਜ ਅੱਜ ਦਾ ਇਤਿਹਾਸ ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 20-05-24 ਸੁਖ-ਵਿਲਾਸ ਪੰਜਾਬੀਆਂ ਦੇ ਖ਼ੂਨ ਨਾਲ ਬਣਿਆ ਹੈ, ਮੈਂ ਉਸ ਜ਼ਮੀਨ ਉੱਤੇ ਸਰਕਾਰੀ ਕਬਜ਼ਾ ਕਰਕੇ ਸਕੂਲ ਬਣਾਵਾਂਗਾ: ਭਗਵੰਤ ਮਾਨ ਅੰਮ੍ਰਿਤਸਰ, ਪਟਿਆਲਾ, ਫ਼ਿਰੋਜ਼ਪੁਰ ਅਤੇ ਚੰਡੀਗੜ੍ਹ ਵਿਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਵੱਡੇ ਆਗੂ 'ਆਪ' ਵਿਚ ਸ਼ਾਮਲ ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ : ਸਿਬਿਨ ਸੀ ਕੰਮ ਕਰਦੇ ਮਜ਼ਦੂਰਾਂ ਉਤੇ ਚੜ੍ਹਿਆ ਟਰੱਕ, 3 ਦੀ ਮੌਤ ਜੁੱਤੀਆਂ ਦੇ 3 ਵਪਾਰੀਆਂ ਦੇ ਘਰਾਂ 'ਤੇ ਛਾਪੇਮਾਰੀ ਦੌਰਾਨ ਮਿਲੇ 60 ਕਰੋੜ ਰੁਪਏ ਦੇ ਨੋਟ ਜੁੱਤੀਆਂ ਦੇ 3 ਵਪਾਰੀਆਂ ਦੇ ਘਰਾਂ 'ਤੇ ਛਾਪੇਮਾਰੀ ਦੌਰਾਨ ਮਿਲੇ 60 ਕਰੋੜ ਰੁਪਏ ਦੇ ਨੋਟ

ਪੰਜਾਬ

More News

ਵਿਭਾਗੀ ਮਸਲੇ ਹੱਲ ਨਾ ਕਰਨ 'ਤੇ ਸਿੱਖਿਆ ਮੰਤਰੀ ਖਿਲਾਫ 19 ਮਈ ਨੂੰ ਸੂਬਾਈ ਰੋਸ ਪ੍ਰਦਰਸ਼ਨ: ਡੀ ਟੀ ਐਫ

Updated on Thursday, May 09, 2024 07:51 AM IST

ਚੰਡੀਗੜ੍ਹ, 9 ਮਈ, ਦੇਸ਼ ਕਲਿੱਕ ਬਿਓਰੋ

ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਵੱਲੋਂ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਿੱਖਿਆ ਮੰਤਰੀ ਵੱਲੋਂ ਪਿਛਲੇ ਦਿਨੀਂ ਵਿਭਾਗੀ ਮਾਮਲਿਆਂ ਸੰਬੰਧੀ ਜਥੇਬੰਦੀ ਨਾਲ ਕੀਤੀ ਮੀਟਿੰਗ ਵਿੱਚ ਦਿੱਤੇ ਭਰੋਸਿਆਂ ਦੇ ਬਾਵਜੂਦ ਅਧਿਆਪਕ ਸਾਥੀਆਂ ਵਿੱਚੋਂ ਪਿਛਲੇ 13 ਸਾਲ ਤੋਂ ਨਿਗੁਣੀ ਤਨਖਾਹ 'ਤੇ ਸੋਸ਼ਣ ਦਾ ਸ਼ਿਕਾਰ 8886 ਅਸਾਮੀਆਂ ਨਾਲ ਸਬੰਧਿਤ ਅਧਿਆਪਕ ਸ੍ਰੀ ਨਰਿੰਦਰ ਭੰਡਾਰੀ (ਸਾਇੰਸ ਮਾਸਟਰ, ਜਿਲ੍ਹਾ ਕਪੂਰਥਲਾ) ਨੂੰ ਸਿੱਖਿਆ ਵਿਭਾਗ ਵੱਲੋਂ ਜਾਰੀ ਟਰਮੀਨੇਸ਼ਨ ਤਜ਼ਵੀਜ (ਠੇਕਾ ਸਰਵਿਸ ਦੌਰਾਨ 8 ਸਾਲ ਪਹਿਲਾਂ ਬੱਚਿਆਂ ਨੂੰ ਟਿਊਸ਼ਨ ਪੜਾਉਣ ਦੇ ਗੈਰ ਵਾਜਿਬ ਹਵਾਲੇ ਨਾਲ) ਵਾਪਸ ਲੈ ਕੇ ਪੂਰੀ ਤਨਖਾਹ 'ਤੇ ਸੇਵਾ ਕਨਫਰਮ ਕੀਤੇ ਜਾਣ, ਪਿਛਲੇ 11 ਸਾਲਾਂ ਤੋਂ ਆਪਣੇ ਰੈਗੂਲਰ ਆਰਡਰਾਂ ਦੀ ਉਡੀਕ ਵਿੱਚ 3442 ਮਾਸਟਰ ਕਾਡਰ ਭਰਤੀ ਦੇ ਅਧਿਆਪਕ ਸ੍ਰੀ ਰਵਿੰਦਰ ਕੰਬੋਜ (ਸ.ਮਿ.ਸ. ਕਰਤਾਰਪੁਰ ਚਰਾਸੋਂ, ਜਿਲ੍ਹਾ ਪਟਿਆਲਾ) ਦੀ M.Phil. (Edu.) ਦੀ ਡਿਗਰੀ ਸੰਬੰਧਿਤ ਵਿਸ਼ੇ ਦੀ ਨਾ ਹੋਣ ਦੇ ਗੈਰ-ਵਾਜਿਬ ਹਵਾਲੇ ਨਾਲ ਰੋਕੇ ਰੈਗੂਲਰ ਆਰਡਰ ਰਿਲੀਜ਼ ਕੀਤੇ ਜਾਣ, ਭ੍ਰਿਸ਼ਟਾਚਾਰ ਅਤੇ ਵੱਡੀਆਂ ਬੇਨਿਯਮੀਆਂ ਲਈ ਦੋਸ਼ੀ ਬੀ.ਪੀ.ਈ.ਓ. ਜਖਵਾਲੀ (ਫਤਹਿਗੜ੍ਹ ਸਾਹਿਬ) ਨੂੰ ਫੌਰੀ ਜਿਲ੍ਹੇ ਵਿੱਚੋਂ ਬਾਹਰ ਤਬਦੀਲ ਕਰਦਿਆਂ ਬਣਦੀ ਕਾਰਵਾਈ ਕੀਤੇ ਜਾਣ ਦੀਆਂ ਮੰਗਾਂ ਜਿਉਂ ਦੀਆਂ ਤਿਉਂ ਲਟਕ ਰਹੀਆਂ ਹਨ।


ਇਸੇ ਤਰ੍ਹਾਂ ਪਿਕਟਸ ਅਧੀਨ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਤੌਰ 'ਤੇ ਮਰਜ਼ ਕੀਤੇ ਜਾਣ ਅਤੇ ਛੇਵਾਂ ਪੰਜਾਬ ਤਨਖ਼ਾਹ ਕਮਿਸ਼ਨ 'ਤੇ ਮਹਿੰਗਾਈ ਭੱਤੇ ਦੇ ਸਾਰੇ ਲਾਭ ਲਾਗੂ ਕੀਤੇ ਜਾਣ, ਸਿੱਖਿਆ ਵਿਭਾਗ ਵੱਲੋਂ ਪਿਛਲੇ 6 ਸਾਲ ਤੋਂ ਜਾਮ ਹੋਈ ਈ.ਟੀ.ਟੀ. ਤੋਂ ਮਾਸਟਰ ਕਾਡਰ ਦੀ ਪੈਂਡਿੰਗ ਤਰੱਕੀ, ਮਾਸਟਰ, ਲੈਕਚਰਾਰ, ਹੈਡਮਾਸਟਰ, ਪ੍ਰਿੰਸੀਪਲਾਂ, ਸੀ.ਐਂਡ.ਵੀ. ਅਤੇ ਨਾਨ ਟੀਚਿੰਗ ਕਾਡਰਾਂ ਦੀਆਂ ਲਟਕੀਆਂ ਤਰੱਕੀਆਂ ਨੇਪਰੇ ਚਾੜਣ ਸੰਬੰਧੀ, ਓ.ਡੀ.ਐੱਲ. ਅਧਿਆਪਕਾਂ ਵਿੱਚੋਂ ਵੱਖ-2 ਕਾਰਨਾਂ ਦੇ ਹਵਾਲੇ ਨਾਲ ਰਹਿੰਦੇ ਅਧਿਆਪਕਾਂ ਦੇ ਰੈਗੂਲਰ ਆਰਡਰ ਜਾਰੀ ਕੀਤੇ ਜਾਣ, 7654 ਅਸਾਮੀਆਂ ਅਧੀਨ ਭਰਤੀ 14 ਹਿੰਦੀ ਅਧਿਆਪਕਾਂ ਦੀ ਮੈਰਿਟ ਰਿਵਾਇਜਡ ਹੋਣ ਦੇ ਹਵਾਲੇ ਨਾਲ ਰੋਕੀ ਰੈਗੂਲਰਾਇਜੇਸ਼ਨ ਨੂੰ ਮਾਣਯੋਗ ਹਾਈਕੋਰਟ ਵੱਲੋਂ CWP-2302-2015 ਤਹਿਤ ਹੋਏ ਫੈਸਲੇ ਅਤੇ ਨਿਯੁਕਤੀ ਪੱਤਰ ਦੀਆਂ ਸ਼ਰਤਾਂ ਅਨੁਸਾਰ ਮਿਤੀ 06-4-2014 ਤੋਂ ਲਾਗੂ ਕੀਤਾ ਜਾਣ ਸਮੇਤ ਅਨੇਕਾਂ ਮਾਮਲਿਆਂ ਨੂੰ ਹੱਲ ਕਰਨ ਵਿੱਚ ਵਿਭਾਗ ਵੱਲੋਂ ਲਾਰਾ ਲਾਊ ਨੀਤੀ ਅਪਣਾਈ ਜਾ ਰਹੀ ਹੈ। ਇੰਨ੍ਹਾਂ ਵਿਭਾਗੀ ਮਾਮਲਿਆਂ ਦੇ ਹੱਲ ਨਾ ਕਰਨ ਦੇ ਵਿਰੋਧ ਵਿੱਚ 1 ਤੋਂ 10 ਮਈ ਦਰਮਿਆਨ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਪੁਤਲੇ ਫੂਕੇ ਜਾਣ ਅਤੇ ਮੁੱਖ ਮੰਤਰੀ ਵੱਲ ਵਿਰੋਧ ਪੱਤਰ ਭੇਜੇ ਜਾਣ ਦੇ ਐਕਸ਼ਨ ਕੀਤੇ ਜਾ ਰਹੇ ਹਨ। ਇਸ ਮੌਕੇ ਹਾਜ਼ਰ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਆਗੂਆਂ ਜਗਪਾਲ ਬੰਗੀ, ਬੇਅੰਤ ਫੂਲੇਵਾਲਾ, ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਜਸਵਿੰਦਰ ਔਜਲਾ, ਰਘਬੀਰ ਭਵਾਨੀਗੜ੍ਹ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਦਲਜੀਤ ਸਫੀਪੁਰ, ਕੁਲਵਿੰਦਰ ਜੋਸ਼ਨ, ਪਵਨ ਕੁਮਾਰ ਮੁਕਤਸਰ, ਮਹਿੰਦਰ ਕੌੜਿਆਂਵਾਲੀ, ਤੇਜਿੰਦਰ ਸਿੰਘ, ਰੁਪਿੰਦਰ ਗਿੱਲ ਅਤੇ ਸੁਖਦੇਵ ਡਾਨਸੀਵਾਲ ਨੇ ਐਲਾਨ ਕੀਤਾ ਕਿ 15 ਮਈ ਤੱਕ ਮਸਲਿਆਂ ਦੇ ਹੱਲ ਨਾ ਕੀਤੇ ਜਾਣ 'ਤੇ 19 ਮਈ ਨੂੰ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਚੋਣ ਹਲਕੇ ਅਨੰਦਪੁਰ ਸਾਹਿਬ ਵਿੱਚ ਸੂਬਾ ਪੱਧਰੀ ਰੋਸ ਮੁਜਾਹਰਾ ਕੀਤਾ ਜਾਵੇਗਾ।

ਵੀਡੀਓ

ਹੋਰ
Have something to say? Post your comment
ਸੁਪਰੀਮ ਕੋਰਟ ‘ਚ 3 ਨਵੇਂ ਅਪਰਾਧਿਕ ਕਾਨੂੰਨਾਂ ਨੂੰ ਲੈ ਕੇ ਸੁਣਵਾਈ ਅੱਜ

: ਸੁਪਰੀਮ ਕੋਰਟ ‘ਚ 3 ਨਵੇਂ ਅਪਰਾਧਿਕ ਕਾਨੂੰਨਾਂ ਨੂੰ ਲੈ ਕੇ ਸੁਣਵਾਈ ਅੱਜ

ਅੱਜ ਦਾ ਇਤਿਹਾਸ

: ਅੱਜ ਦਾ ਇਤਿਹਾਸ

ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ,  20-05-24

: ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 20-05-24

ਸੁਖ-ਵਿਲਾਸ ਪੰਜਾਬੀਆਂ ਦੇ ਖ਼ੂਨ ਨਾਲ ਬਣਿਆ ਹੈ, ਮੈਂ ਉਸ ਜ਼ਮੀਨ ਉੱਤੇ ਸਰਕਾਰੀ ਕਬਜ਼ਾ ਕਰਕੇ ਸਕੂਲ ਬਣਾਵਾਂਗਾ: ਭਗਵੰਤ ਮਾਨ

: ਸੁਖ-ਵਿਲਾਸ ਪੰਜਾਬੀਆਂ ਦੇ ਖ਼ੂਨ ਨਾਲ ਬਣਿਆ ਹੈ, ਮੈਂ ਉਸ ਜ਼ਮੀਨ ਉੱਤੇ ਸਰਕਾਰੀ ਕਬਜ਼ਾ ਕਰਕੇ ਸਕੂਲ ਬਣਾਵਾਂਗਾ: ਭਗਵੰਤ ਮਾਨ

ਸਕੂਲਾਂ ਦੇ ਬਦਲੇ ਸਮੇਂ ਸਬੰਧੀ ਸਿੱਖਿਆ ਵਿਭਾਗ ਨੇ ਜਾਰੀ ਕੀਤਾ ਨਵਾਂ ਪੱਤਰ

: ਸਕੂਲਾਂ ਦੇ ਬਦਲੇ ਸਮੇਂ ਸਬੰਧੀ ਸਿੱਖਿਆ ਵਿਭਾਗ ਨੇ ਜਾਰੀ ਕੀਤਾ ਨਵਾਂ ਪੱਤਰ

ਤੇਜ਼ ਧੁੱਪ ਅਤੇ ਕਹਿਰ ਦੀ ਗਰਮੀ ਪੈਣ ਕਾਰਨ ਮੋਰਿੰਡਾ ਵਿੱਚ ਲਗਭਗ ਪੰਜ ਸਥਾਨਾਂ ਤੇ ਅੱਗ ਲੱਗੀ

: ਤੇਜ਼ ਧੁੱਪ ਅਤੇ ਕਹਿਰ ਦੀ ਗਰਮੀ ਪੈਣ ਕਾਰਨ ਮੋਰਿੰਡਾ ਵਿੱਚ ਲਗਭਗ ਪੰਜ ਸਥਾਨਾਂ ਤੇ ਅੱਗ ਲੱਗੀ

ਸੁਰਜੀਤ ਪਾਤਰ ਨੂੰ ਜਨਤਕ ਸ਼ਰਧਾਂਜਲੀ ਤੇ ਸਨਮਾਨ ਸਮਾਗਮ ਬਰਨਾਲਾ 'ਚ ਹੋਵੇਗਾ

: ਸੁਰਜੀਤ ਪਾਤਰ ਨੂੰ ਜਨਤਕ ਸ਼ਰਧਾਂਜਲੀ ਤੇ ਸਨਮਾਨ ਸਮਾਗਮ ਬਰਨਾਲਾ 'ਚ ਹੋਵੇਗਾ

ਪੰਜਾਬ ‘ਚ ਬਜ਼ੁਰਗ ਦਲਿਤ ਮਹਿਲਾ ਦਾ ਕਤਲ ਕਰਕੇ ਲਾਸ਼ ਰਸੋਈ ‘ਚ ਛੁਪਾਈ,CCTV ਨੇ ਖੋਲ੍ਹੀ ਪੋਲ

: ਪੰਜਾਬ ‘ਚ ਬਜ਼ੁਰਗ ਦਲਿਤ ਮਹਿਲਾ ਦਾ ਕਤਲ ਕਰਕੇ ਲਾਸ਼ ਰਸੋਈ ‘ਚ ਛੁਪਾਈ,CCTV ਨੇ ਖੋਲ੍ਹੀ ਪੋਲ

ਲੋਕ ਸਭਾ ਚੋਣਾਂ ਵਿਚ ਡਿਊਟੀ ਮਾਣ ਵਾਲੀ ਗੱਲ, ਕਰਮਚਾਰੀ ਫਖ਼ਰ ਨਾਲ ਪਾਉਣ ਲੋਕਤੰਤਰ ਵਿਚ ਯੋਗਦਾਨ-ਵਧੀਕ ਡਿਪਟੀ ਕਮਿਸ਼ਨਰ

: ਲੋਕ ਸਭਾ ਚੋਣਾਂ ਵਿਚ ਡਿਊਟੀ ਮਾਣ ਵਾਲੀ ਗੱਲ, ਕਰਮਚਾਰੀ ਫਖ਼ਰ ਨਾਲ ਪਾਉਣ ਲੋਕਤੰਤਰ ਵਿਚ ਯੋਗਦਾਨ-ਵਧੀਕ ਡਿਪਟੀ ਕਮਿਸ਼ਨਰ

ਲੋਕ ਚੇਤਨਾ ਮੰਚ ਤੇ ਸਹਿਯੋਗੀ ਜਥੇਬੰਦੀਆਂ ਨੇ ਪ੍ਰਧਾਨ ਮੰਤਰੀ ਦੇ ਬੇਰੋਕ ਨਫ਼ਰਤੀ ਭਾਸ਼ਨਾਂ ਦੇ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ

: ਲੋਕ ਚੇਤਨਾ ਮੰਚ ਤੇ ਸਹਿਯੋਗੀ ਜਥੇਬੰਦੀਆਂ ਨੇ ਪ੍ਰਧਾਨ ਮੰਤਰੀ ਦੇ ਬੇਰੋਕ ਨਫ਼ਰਤੀ ਭਾਸ਼ਨਾਂ ਦੇ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ

X