Hindi English Thursday, 02 May 2024 🕑
BREAKING
ਪੰਜਾਬ ਪੁਲਿਸ ਵੱਲੋਂ ਜਥੇਬੰਦੀ ਆਗੂਆਂ ਨੂੰ ਨਜ਼ਰਬੰਦ ਕਰਨ ਦੀ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਨੇ ਕੀਤੀ ਨਿਖੇਧੀ ਪੁਲਿਸ ਨੇ ਨੇਹਾ ਤੇ ਮਨਦੀਪ ਕੌਰ ਕਤਲ ਕੇਸ ਸੁਲਝਾਇਆ, ਤਿੰਨ ਲੜਕੀਆਂ ਨਾਲ ਜਬਰ ਜਨਾਹ ਤੋਂ ਬਾਅਦ ਕਤਲ ਕਰਨ ਵਾਲਾ ਦਰਿੰਦਾ ਗ੍ਰਿਫ਼ਤਾਰ ਅਕਾਲੀ ਦਲ ਨੂੰ ਝਟਕਾ : ਕੌਮੀ ਮੀਤ ਪ੍ਰਧਾਨ ਅਬਲੋਵਾਲ ਤੇ ਕਲਿਆਣ ਸਮੇਤ ਦੋ ਸਾਬਕਾ ਕੌਂਸਲਰ ‘ਆਪ’ ’ਚ ਸ਼ਾਮਲ ਹੈਰਾਨੀਜਨਕ : ਦਸੰਬਰ ‘ਚ ਮਰ ਚੁੱਕੇ ਪੰਜਾਬੀ ਨੇ ਹਾਈਕੋਰਟ ਤੋਂ ਮੰਗੀ ਜ਼ਮਾਨਤ ਫੇਫੜੇ ਦਾ ਕੈਂਸਰ ਇੱਕ ਭਿਆਨਕ ਬਿਮਾਰੀ ਦਿੱਲੀ ਮਹਿਲਾ ਕਮਿਸ਼ਨ ਦੇ 223 ਕਰਮਚਾਰੀ ਬਰਖਾਸਤ ਲੁਧਿਆਣਾ : ਰਬੜ ਫੈਕਟਰੀ ‘ਚ ਬੁਆਇਲਰ ਫਟਣ ਕਾਰਨ ਇੱਕ ਮਜ਼ਦੂਰ ਦੀ ਮੌਤ ਦੂਜੇ ਦੀ ਹਾਲਤ ਗੰਭੀਰ ਪੰਜਾਬ ਰੋਡਵੇਜ ਬੱਸ ਦੀ ਟਰਾਲੇ ਨਾਲ ਟੱਕਰ, ਡਰਾਈਵਰ ਦੀਆਂ ਲੱਤਾਂ ਟੁੱਟੀਆਂ ਕਈ ਜ਼ਖਮੀ ਗੈਂਗਸਟਰ ਗੋਲਡੀ ਬਰਾੜ ਦੀ ਮੌਤ ਦੀ ਖਬਰ ਫਰਜ਼ੀ ਨਿਕਲੀ CM ਭਗਵੰਤ ਮਾਨ ਅੱਜ ਦੋ ਉਮੀਦਵਾਰਾਂ ਦੇ ਹੱਕ ‘ਚ ਕਰਨਗੇ ਚੋਣ ਪ੍ਰਚਾਰ

ਲੇਖ

More News

ਘਰਾੜੇ ਮਾਰਨ ਦੀ ਆਦਤ ਤੋਂ ਛੁਟਕਾਰਾ ਕਿਵੇਂ ਪਾਈਏ ?

Updated on Friday, April 19, 2024 08:44 AM IST

ਡਾਕਟਰ ਅਜੀਤ ਪਾਲ ਸਿੰਘ ਐਮ ਡੀ 

ਡਾਕਟਰ ਅਜੀਤ ਪਾਲ ਸਿੰਘ ਐਮ ਡੀ

ਜ਼ਿੰਦਗੀ ਸਾਹਾਂ ‘ਤੇ ਟਿਕੀ ਹੋਈ ਹੈ l "ਜਦ ਤੱਕ ਸਾਸ ਤਦ ਤੱਕ ਆਸ" ਸਾਹ ਲੈਣ ਤੇ ਕੱਢਣ ਦਾ ਅਮਲ ਜਨਮ ਤੋਂ ਲੈ ਕੇ ਮਰਨ ਤੱਕ ਚਲਦਾ ਰਹਿੰਦਾ ਹੈ l ਜੀਵ ‘ਤੇ ਬਾਹਰੀ ਵਾਤਾਵਰਨ ‘ਚ ਹਵਾ ਦਾ ਵਟਾਂਦਰਾ ਸਾਹ ਰਾਹੀਂ ਨਿਰੰਤਰ ਹੁੰਦਾ ਰਹਿੰਦਾ ਹੈ l ਸਾਡੇ ਸ਼ਰੀਰ 'ਚ ਸਾਹ ਲੈਣ ਤੇ ਸਾਹ ਬਾਹਰ ਕੱਢਣ ਦਾ ਕਾਰਜ ਸਾਹ ਪ੍ਰਣਾਲੀ ਰਾਹੀਂ ਹੁੰਦਾ ਰਹਿੰਦਾ ਹੈ l ਇਸ ਪ੍ਰਣਾਲੀ ‘ਚ ਨੱਕ, ਗਲ, ਸਾਹ ਨਾਲੀ ਤੇ ਫੇਫੜੇ ਆਉਂਦੇ ਹਨ। ਸਾਹ ਚਲਾਉਣ ਤੋਂ ਇਲਾਵਾ ਸਾਹ ਪ੍ਰਣਾਲੀ ਦੇ ਹੋਰ ਵੀ ਕਈ ਮਹੱਤਵਪੂਰਨ ਕੰਮ ਹੁੰਦੇ ਹਨ,ਜਿਵੇਂ ਨੱਕ ਦਾ ਕੰਮ ਸੁੰਘਣਾ, ਜਿਸ ਤੋਂ ਖੁਸ਼ਬੂ-ਬਦਬੂ ਦਾ ਪਤਾ ਲੱਗਦਾ ਹੈ l ਗਲੇ ਦਾ ਹੋਰ ਕੰਮ ਆਵਾਜ ਪੈਦਾ ਕਰਨਾ ਵੀ ਹੁੰਦਾ ਹੈ l ਆਮ ਸਾਹ ਪ੍ਰਕਿਰਿਆ ਸਮੇਂ ਕਿਸੇ ਤਰ੍ਹਾਂ ਦੀ ਆਵਾਜ਼ ਦਾ ਅਹਿਸਾਸ ਨਹੀਂ ਹੁੰਦਾ l ਉਤੇਜਨਾਂ ਦੀ ਅਵਸਥਾ ‘ਚ ਜਦ ਸਾਹ ਤੇਜ਼ੀ ਨਾਲ ਚਲਦਾ ਹੈ, ਉਸ ਸਮੇਂ ਨਾਲ ਹੀ "ਸ਼ੀ,ਸ਼ੀ" ਦੀ ਆਵਾਜ ਆਉਂਦੀ ਹੈ,ਪਰ ਕਈ ਬੰਦੇ ਜਦ ਦੀਨ ਦੁਨੀਆ ਤੋਂ ਬੇਖਰ ਹੋ ਕੇ ਸੌਂ ਰਹੇ ਹੁੰਦੇ ਹਨ,ਤਦ ਉਹ ਇੱਕ ਵਿਸ਼ੇਸ਼ ਕਿਸਮ ਦੀ ਆਵਾਜ਼ (ਜਿਸ ਚ 'ਖਾ' ਸ਼ਬਦ ਕਾਫੀ ਲੰਮਾ ਖਿੱਚਿਆ ਜਾਂਦਾ ਹੈ) ਕੱਢਦੇ ਰਹਿੰਦੇ ਹਨ,ਹਾਲਾਂਕਿ ਉਹਨਾਂ ਨੂੰ ਖੁਦ ਨੂੰ ਅਕਸਰ ਇਸ ਗੱਲ ਦੀ ਜਾਣਕਾਰੀ ਨਹੀਂ ਰਹਿੰਦੀ ਕਿ ਸੌਂਦੇ ਸਮੇਂ ਉਹਨਾਂ ਵੱਲੋਂ ਕੱਢੀਆਂ ਆਵਾਜ਼ਾਂ ਨਾਲ ਹੋਰ ਲੋਕਾਂ ਨੂੰ ਕਿੰਨੀ ਪ੍ਰੇਸ਼ਾਨੀ ਹੋ ਰਹੀ ਸੀ l ਸੌਦੇ ਸਮੇਂ ਨਿਕਲਣ ਵਾਲੀ ਇਸ ਆਵਾਜ਼ ਨੂੰ ਆਮ ਬੋਲੀ ਚ 'ਖਰਾਟੇ ਜਾਂ ਘਰਾੜੇ' ਕਿਹਾ ਜਾਂਦਾ ਹੈ l

ਘਰਾੜੇ ਕਿਉਂ ਆਉਂਦੇ ਹਨ ?

ਦਰਅਸਲ ਜਦ ਸਾਹ ਨਾਲੀ ਦਾ ਰਸਤਾ ਭੀੜਾ ਹੋ ਜਾਂਦਾ ਹੈ ਜਾਂ ਉਥੇ ਕੋਈ ਅੜਿੱਕਾ ਖੜਾ ਹੋ ਜਾਵੇ ਤਾਂ ਘਰਾੜੇ ਸ਼ੁਰੂ ਹੋ ਜਾਂਦੇ ਹਨ l ਅਕਸਰ ਜਦ ਕੋਈ ਬੰਦਾ ਚੈਨ ਦੀ ਨੀਦ ਸੌਂ ਰਿਹਾ ਹੁੰਦਾ ਹੈ, ਉਸ ਦੀ ਜੀਭ ਪਿੱਛੇ ਵੱਲ ਮੁੜ ਕੇ ਤਾਲੂਏ ਨਾਲ ਲੱਗ ਜਾਂਦੀ ਹੈ ਤੇ ਜਦ ਉਸ ਸਮੇਂ ਉਹ ਸਾਹ ਲੈਂਦਾ ਹੈ,ਤਾਂ ਅੰਦਰ ਜਾਣ ਵਾਲੀ ਹਵਾ ਜੀਭ ਤੇ ਤਾਲੂਏ ਨੂੰ ਇੱਕ ਦੂਜੇ ਦੇ ਵਿਰੁੱਧ ਕੰਬਨੀ ਛੇੜਨ ਲਈ ਮਜਬੂਰ ਕਰਦੀ ਹੈ ਤੇ ਸੁੱਤਾ ਪਿਆ ਬੰਦਾ ਘੁਰਾੜੇ ਲੈਣੇ ਸ਼ੁਰੂ ਕਰ ਦਿੰਦਾ ਹੈ l ਕਰੀਬ 30 ਫੀਸਦੀ ਘਰਾੜਿਆਂ ਵਿੱਚ ਜੀਭ ਵੀ ਪਿੱਛੇ ਵੱਲ ਪਲਟ ਕੇ ਭਿੱਜੇ ਹੋਏ ਕਾਰਕ ਵਾਂਗੂ ਹਵਾ ਮਾਰਗ 'ਚ ਫਸ ਹੋ ਜਾਂਦੀ ਹੈ l ਗਲੇ ਦੀ ਮਾਸਪੇਸ਼ੀਆਂ ਇਸ ਜੀਵ ਨੂੰ ਚਾਰੇ ਪਾਸੋਂ ਘੇਰ ਕੇ ਹਵਾ ਦੇ ਰਾਹ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੰਦੀਆਂ ਹਨ l ਜਿਸ ਕਾਰਨ ਅਜਿਹੇ ਬੰਦੇ ਦਸ, ਵੀਹ ਜਾਂ 30 ਸੈਕਿੰਡ ਤੱਕ ਸਾਹ ਲੈਣਾ ਬੰਦ ਕਰ ਦਿੰਦੇ ਹਨ ਅਤੇ ਕਿਸੇ ਤਰ੍ਹਾਂ ਦੀ ਆਵਾਜ਼ ਨਹੀਂ ਕਰਦੇ l ਜਦ ਸਾਹ ਲੈਣਾ ਬੰਦ ਹੋ ਜਾਂਦਾ ਹੈ ਤਾਂ ਉਸ ਬੰਦੇ ਦੀ ਜੀਵਨ ਰਖਿਅਕ ਪ੍ਰਣਾਲੀ ਤੁਰੰਤ ਸਰਗਰਮ ਹੋ ਜਾਂਦੀ ਹੈ ਤੇ ਉਸਦੀ ਨੀਂਦ ਖੁਲ੍ਹ ਜਾਂਦੀ ਹੈ l ਫਿਰ ਉਹ ਤੁਰੰਤ ਆਪਣੀ ਜੀਭ ਨੂੰ ਅੱਗੇ ਕਰਦਾ ਹੈ,ਜਿਸ ਨਾਲ ਹਵਾ ਦਾ ਰਾਹ ਖੁੱਲ ਜਾਂਦਾ ਹੈ ਤੇ ਫਿਰ ਉਹ ਸਾਹ ਲੈਣਾ ਲੱਗਦਾ ਹੈ l ਜਿਉਂ ਹੀ ਬੰਦਾ ਡੂੰਘੀ ਨੀਂਦ ਚ ਆ ਜਾਂਦਾ ਹੈ ਘੁਰਾੜੇ ਫੇਰ ਸ਼ੁਰੂ ਹੋ ਜਾਂਦੇ ਹਨ l ਇਸ ਬਿਮਾਰੀ ਦਾ ਮੂਲ ਕਾਰਨ ਤਾਂ ਅਜੇ ਪਤਾ ਨਹੀਂ ਲੱਗ ਸਕਿਆ ਪਰ ਕੁਝ ਮਾਹਰਾਂ ਦਾ ਮੰਨਣਾ ਹੈ 'ਸਲੀਪ ਐਪਨੀਆ' ਦੇ ਮਰੀਜ਼ਾਂ ਦੀ ਸਾਹ ਦੀ ਨਾਲੀ ਮੁਕਾਬਲਤਨ ਕੁਝ ਭੀੜੀ ਹੁੰਦੀ ਹੈ।

ਮੋਟਾਪੇ ਕਾਰਨ ਵੀ ਘਰਾਣੇ ਆਉਂਦੇ ਹਨ ਜਾਂ ਫਿਰ ਨੀਂਦ ਦੀ ਗੋਲੀ ਖਾ ਕੇ ਸੁੱਤੇ ਬੰਦੇ ਨੂੰ ਵੀ ਘਰਾੜੇ ਆ ਸਕਦੇ ਹਨ l ਕਾਰਨ ਕੁਝ ਵੀ ਹੋਵੇ 'ਸਲੀਪ ਐਪਨੀਆ' ਇੱਕ ਗੰਭੀਰ ਸਮੱਸਿਆ ਹੈ ਤੇ ਹਰ ਸਾਲ ਕਈ ਹਜ਼ਾਰ ਲੋਕ ਇਸ ਵਿਗਾੜ ਕਾਰਨ ਨੀਦ ਦੌਰਾਨ ਹੀ ਸਵਰਗ ਸਿਧਾਰ ਜਾਂਦੇ ਹਨ।

ਆਮ ਧਾਰਨਾ ਦੇ ਉਲਟ ਲੰਮੇ ਸਮੇਂ ਘਰਾੜੇ ਮਾਰ ਕੇ ਸੌਂ ਰਹੇ ਬੰਦੇ ਨੂੰ ਚੈਨ ਦੀ ਨੀਂਦ ਨਹੀਂ ਆਉਂਦੀ ਕਿਉਂਕਿ ਸਾਹ ਬੰਦ ਹੋਣ ਕਰਕੇ ਉਸ ਦੀ ਨੀਂਦ ਕਈ ਵਾਰ ਟੁੱਟਦੀ ਹੈ l ਇਸ ਕਾਰਨ ਉਹ ਭਰਵੀਂ ਨੀਂਦ ਨਹੀਂ ਸੌਂ ਸਕਦੇ, ਜੋ ਸਰੀਰ ਨੂੰ ਆਰਾਮ ਦੇਣ ਲਈ ਜਰੂਰੀ ਹੈ l

ਇਸ ਤੋਂ ਇਲਾਵਾ ਘਰਾੜੇ ਮਾਰਨ ਵਾਲਿਆਂ ਦੇ ਦਿਲ ‘ਤੇ ਮਾੜਾ ਅਸਰ ਪੈਂਦਾ ਹੈ l ਜਦ ਸਾਹ ਬੰਦ ਹੋ ਜਾਂਦਾ ਹੈ,ਖੂਨ ‘ਚ ਆਕਸੀਜਨ ਦੀ ਮਾਤਰਾ ਘਟ ਜਾਂਦੀ ਹੈ ਅਤੇ ਸਰੀਰ ਦੇ ਮਹੱਤਵਪੂਰਨ ਅੰਗਾਂ ਨੂੰ ਸਹੀ ਮਾਤਰਾ ‘ਚ ਆਕਸੀਜਨ ਸਪਲਾਈ ਬਣਾਈ ਰੱਖਣ ‘ਚ ਦਿਲ ਨੂੰ ਵੱਧ ਮਿਹਨਤ ਕਰਨੀ ਪੈਂਦੀ ਹੈ l ਜਿਸ ਕਾਰਨ ਅਕਸਰ ਦਿਲ ਨੂੰ ਹਰਜਾ ਪਹੁੰਚਦਾ ਹੈ  ਅਤੇ ਦਿਲ ਦੀ ਧੜਕਣ ਰੈਗੂਲਰ ਨਹੀਂ ਰਹਿੰਦੀ,ਬੇਲਗਾਮ ਹੋ ਜਾਂਦੀ ਹੈ। ਇਸ ਕਾਰਨ 'ਸਲੀਪ ਐਪਨੀਆ' ਤੋਂ ਪੀੜਤ ਘਰਾੜੇ ਮਾਰਨ ਵਾਲਿਆਂ ਨੂੰ ਦਿਲ ਦੇ ਦੌਰੇ ਤੇ ਦਿਮਾਗੀ ਅਟੈਕ (ਲਕਵੇ) ਦਾ ਡਰ ਵੱਧ ਹੁੰਦਾ ਹੈ l ਇਸ ਲਈ ਜੋ ਲੋਕ ਘਰਾੜੇ ਮਾਰਨ ਦੇ ਵਿੱਚ ਵਿੱਚ ਸਾਹ ਰੁਕਣ ਤੋਂ ਪੀੜਤ ਹੋਣ,ਉਹਨਾਂ ਨੂੰ ਫੌਰਨ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਪਰ ਤ੍ਰਾਸਦੀ ਇਹ ਹੈ ਕਿ 'ਸਲੀਪ ਐਪਨੀਆ' ਤੋਂ ਪੀੜਿਤ ਘਰਾੜੇਬਾਜ ਇਸ ਤੱਥ ਨੂੰ ਨਹੀਂ ਮੰਨਦੇ ਕਿ ਨੀਂਦ ਦੌਰਾਨ ਉਹਨਾਂ ਦਾ ਸਾਹ ਕੁਝ ਸਕਿੰਟਾਂ ਲਈ ਬੰਦ ਹੋ ਜਾਂਦਾ ਹੈ l ਇਹ ਸਮੱਸਿਆ ਦਾ ਹੱਲ ਇਹ ਹੈ ਕਿ ਅਜੇਹੇ ਮਰੀਜਾਂ ਦਾ ਜੀਵਨ ਸਾਥੀ ਉਹਨਾਂ ਤੇ ਨਜ਼ਰ ਰੱਖੇ ਅਤੇ ਉਸਦੇ ਘਰਾੜਿਆਂ ਨੂੰ ਰਿਕਾਰਡ/ਟੇਪ ਕਰ ਲਵੇ,ਜਿਸ ਨਾਲ 'ਸਲੀਪ ਐਪਨੀਆ' ਦਾ ਪਤਾ ਲੱਗ ਸਕੇ l ਕਈ ਅਜਿਹੇ ਕੇਸਾਂ 'ਚ ਵਿਦੇਸ਼ਾਂ ਚ ਘੁਰਾੜਿਆਂ ਤੋਂ ਪਰੇਸ਼ਾਨ ਜੀਵਨ ਸਾਥੀ ਤਲਾਕ ਵੀ ਲੈ ਲੈਂਦੇ ਹਨ।

ਘੁਰਾੜਿਆਂ  ਤੋਂ ਛੁਟਕਾਰਾ ਕਿਵੇਂ ਪਾਈਏ ?

ਘਰਾੜਿਆਂ ਤੋਂ ਨਿਜਾਤ ਪਾਉਣ ਦੇ ਉਪਾਅ ਇਸ ਗੱਲ ਤੇ ਨਿਰਭਰ ਕਰਦੇ ਹਨ ਕਿ ਘਰਾੜਿਆਂ ਦਾ ਕਾਰਨ ਹੈ ਕੀ ?

ਤੇ ਘਰਾੜੇ ਕਿਸ ਹੱਦ ਤੱਕ ਖਤਰਨਾਕ ਹਨ l

ਸਧਾਰਨ ਕਿਸਮ ਦੇ ਘਰਾੜਿਆਂ ਚ ਜੀਵਨਸ਼ੈਲੀ ‘ਚ ਥੋੜੀ ਜਿੰਨੀ ਤਬਦੀਲੀ ਕਰਨ ਨਾਲ ਹੀ ਆਰਾਮ ਮਿਲ ਜਾਂਦਾ ਹੈ ਪਰ 'ਸਲੀਪ ਐਪਨੀਆ' ਤੋਂ ਪੀੜਤ ਘਰਾੜੇਬਾਜਾਂ ਨੂੰ ਆਪਰੇਸ਼ਨ ਦੀ ਲੋੜ ਵੀ ਪੈਂਦੀ ਹੈ l ਸਧਾਰਨ ਕਿਸਮ ਦੇ ਘਰਾੜੇ ਤੋਂ ਛੁਟਕਾਰਾ ਪਾਉਣ ਲਈ ਸੌਖੇ ਉਪਾਵਾਂ ਦੀ ਮਦਦ ਨਾਲ ਤੁਸੀਂ ਆਪਣੇ ਜੀਵਨ ਸਾਥੀ ਦੀ ਨੀਂਦ ਵੀ ਸੁਖਾਲੀ ਬਣਾ ਸਕਦੇ ਹੋ l

ਪਿੱਠ ਪਰਨੇ ਨਾ ਲੇਟੋ,ਇਸ ਨਾਲ ਘਰਾੜਿਆਂ ਦੀ ਸੰਭਾਵਨਾ ਘੱਟ ਜਾਂਦੀ ਹੈ। ਇਸ ਲਈ ਘਰਾੜੇ ਲੈਣ ਵਾਲਿਆਂ ਨੂੰ ਪਾਸੇ ਭਰਨੇ ਜਾਂ ਫਿਰ ਪੇਟ ਭਾਰ ਹੀ ਲੇਟਣਾ ਚਾਹੀਦਾ ਹੈ। ਇਹ ਯਕੀਨੀ ਬਣਾਉਣ ਲਈ ਅਜਿਹੇ ਮਰੀਜ਼ਾਂ ਦੇ ਪਜਾਮੇ ਪਿੱਛੇ ਇੱਕ ਜੇਬ ਬਣਾ ਕੇ ਉਸ ਵਿੱਚ ਇੱਕ ਛੋਟਾ ਜਿਹਾ ਪੱਥਰ ਸਿਉਂ ਦਿਓ ਇਸ ਨਾਲ ਉਹ ਪਿੱਠ ਪਰਨੇ ਨਹੀਂ ਸੌਂ ਸਕਣਗੇ l ਸੌਂਦੇ ਸਮੇਂ ਸਿਰ ਉੱਚਾ ਰੱਖਣ ਨਾਲ ਵੀ ਹਵਾ ਦਾ ਰਸਤਾ ਖੁੱਲਾ ਰਹਿੰਦਾ ਹੈ l ਸਭ ਤੋਂ ਅੱਛਾ ਤਰੀਕਾ ਇਹ ਹੈ ਕਿ ਪਲੰਗ ਦੇ ਸਿਰਹਾਣੇ ਦੋ-ਤਿੰਨ ਇੱਟਾਂ ਲਵਾ ਲਓ l ਸਿਰ ਉੱਚਾ ਕਰਨ ਲਈ ਸਿਰਹਾਣਾ ਨਹੀਂ ਲੈਣਾ ਚਾਹੀਦਾ,ਇਸ ਨਾਲ ਸਾਹ ਦਾ ਰਾਹ ਭੀੜਾ ਹੋ ਜਾਂਦਾ ਹੈ।

ਇਹ ਵੇਖਿਆ ਗਿਆ ਹੈ ਕਿ ਮੋਟੇ ਬੰਦਿਆਂ ਨੂੰ ਘਰਾੜੇ ਬਹੁਤ ਆਉਂਦੇ ਹਨ l ਇਸ ਦਾ ਕਾਰਨ ਇਹ ਹੈ ਕਿ ਮੋਟਾਪਾ ਸਰੀਰ ਦੇ ਹਰ ਹਿੱਸੇ ਤੇ ਆਪਣਾ ਅਸਰ ਛੱਡਦਾ ਹੈ, ਇਸ ਨਾਲ ਗਲੇ ਦੇ ਪੱਠੇ ਵੀ ਮੋਟੇ ਹੋ ਜਾਂਦੇ ਹਨ ਤੇ ਸਾਹ ਦੇ ਰਾਹ ‘ਚ ਅੜਿੱਕਾ ਪੈਦਾ ਹੋ ਜਾਂਦਾ ਹੈ l ਇਸ ਕਰਕੇ ਘਰਾੜੇ ਆਉਣ ਲੱਗਦੇ ਹਨ l ਨੀਂਦ ਲੈਣ ਵਾਲੀਆਂ ਗੋਲੀਆਂ ਤੇ ਐਂਟੀ ਹਿਸਟਾਮੀਨਕ ਗੋਲੀਆਂ ਦਿਮਾਗ ‘ਤੇ ਮਾੜਾ ਅਸਰ ਪਾਉਂਦੀਆਂ ਹਨ, ਜਿਸ ਨਾਲ ਗਲੇ ਦੇ ਪੱਠੇ ਵੀ ਢਿੱਲੇ ਹੋ ਜਾਂਦੇ ਹਨ l ਇਸ ਕਾਰਨ ਗਲੇ ‘ਚ ਕੰਬਣੀ ਹੋਣ ਕਰਕੇ ਘਰਾੜੇ ਵੱਧ ਹੁੰਦੇ ਹਨ l ਇਸ ਕਾਰਨ ਗਲੇ ਦੇ ਪੱਠਿਆਂ ਦੇ ਢਿੱਲੇ ਹੋਣ ਕਰਕੇ ਜੀਭ ਪਿੱਛੇ ਮੁੜਣ ਦੀ ਸੰਭਾਵਨਾ ਵਧ ਜਾਂਦੀ ਹੈ,ਜਿਸ ਨਾਲ ਸਾਹ ਦੇ ਰਾਹ ‘ਚ ਅੜਿੱਕਾ ਪੈਦਾ ਹੋ ਜਾਂਦਾ ਹੈ l ਕਦੀ ਕਦੀ ਘਰਾੜਿਆਂ ਦਾ ਕਾਰਨ ਨੱਕ ‘ਚ ਕਫ/ਬਲਗਮ ਜਮ੍ਹਾ ਹੋਣਾ ਵੀ ਹੁੰਦਾ ਹੈ। ਜਦ ਨੱਕ ‘ਚ ਕੋਈ ਅੜਿੱਕਾ ਹੋਵੇ ਤਾਂ ਸਾਹ ਲੈਣ ਲਈ ਕਾਫੀ ਜੋਰ ਲੱਗਦਾ ਹੈ l ਇਸ ਕਾਰਨ ਗਲੇ ‘ਚ ਵੈਕਿਊਮ ਬਣ ਜਾਂਦਾ ਹੈ l ਗਲੇ ਦੇ ਪੱਠਿਆਂ ‘ਚ ਕੰਬਣੀ ਹੋਣ ਲੱਗਦੀ ਹੈ, ਜਿਸ ਕਰਕੇ ਘੁਰਾੜਿਆਂ  ਦੀ ਆਵਾਜ਼ ਨਿਕਲਦੀ ਹੈ l ਨੱਕ ਦੀ ਐਲਰਜੀ ਤੇ ਇਨਫੈਕਸ਼ਨ ਨਾਲ ਪੈਦਾ ਰੁਕਾਵਟ ਨੂੰ ਦਵਾਈਆਂ ਦੀ ਮਦਦ ਨਾਲ ਦੂਰ ਕੀਤਾ ਜਾ ਸਕਦਾ ਹੈ। ਕਦੀ ਕਦੀ ਨਾਸਿਕਾ ਦੇ ਜਮਾਂਦਰੂ ਵਿਗਾੜ ਕਰਕੇ ਵੀ ਘਰਾੜੇ ਪੈਦਾ ਹੋ ਜਾਂਦੇ ਹਨ l ਅਜਿਹਾ ਦੋਹਾਂ ਨਸਾਂ ਵਿੱਚਲੀ ਨੇਜਲ ਸੈਪਟਮ ਦਾ ਇੱਕ ਪਾਸੇ ਝੁਕਾਅ ਹੋਣ ਕਾਰਨ ਹੁੰਦਾ ਹੈ l ਇਸ ਨੂੰ ਛੋਟੇ ਆਪਰੇਸ਼ਨ ਨਾਲ ਠੀਕ ਕੀਤਾ ਜਾ ਸਕਦਾ ਹੈ l

ਸ਼ਰਾਬ ਦਿਮਾਗ ਤੇ ਗਲੇ ਦੇ ਪੱਠਿਆਂ ਤੇ ਮਾੜਾ ਅਸਰ ਪਾਉਂਦੀ ਹੈ l ਸੌਣ ਤੋਂ ਘੱਟੋ ਘੱਟ ਤਿੰਨ ਘੰਟੇ ਪਹਿਲਾਂ ਸ਼ਰਾਬ ਪੀਣੀ ਬੰਦ ਕਰ ਦਿਓ।

 ਘਰਾੜੇ ਆਮ ਸਮੱਸਿਆ ਹੈ l  25% ਲੋਕ ਇਸ ਤੋਂ ਪੀੜਿਤ ਹਨ l

ਜੇ ਉਕਤ ਉਪਾਵਾਂ ਨਾਲ ਵੀ ਸਫਲਤਾ ਨਹੀਂ ਮਿਲਦੀ ਤਾਂ ਘਬਰਾਉਣ ਦੀ ਲੋੜ ਨਹੀਂ l ਗੰਭੀਰ ਕੇਸਾਂ ‘ਚ ਆਪਰੇਸ਼ਨ (ਛੋਟਾ ਜਿਹਾ) ਸਫਲਤਾ ਪੂਰਵਕ ਕੀਤਾ ਜਾ ਸਕਦਾ ਹੈ l

ਇਸ ਨਾਲ 80 ਫੀਸਦੀ ਲੋਕਾਂ ਨੂੰ ਰਾਹਤ ਮਿਲ ਜਾਂਦੀ ਹੈ ਜਦ ਕਿ ਸਲੀਪ 'ਐਪਨੀਆ' ਚ ਸਫਲਤਾ 50 ਫੀਸਦੀ ਤੱਕ ਹੀ ਹੁੰਦੀ ਹੈ।

* ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ

98156 2930l

ਵੀਡੀਓ

ਹੋਰ
Have something to say? Post your comment
X