Hindi English Monday, 20 May 2024 🕑
BREAKING
ਲੋਹੜੇ ਦੀ ਗਰਮੀ ਦੇ ਮੱਦੇਨਜ਼ਰ 10 ਜ਼ਿਲ੍ਹਿਆਂ ਦੇ ਸਕੂਲਾਂ 'ਚ ਛੁੱਟੀ ਦਾ ਐਲਾਨ ਦਿੱਲੀ ‘ਚ ਸੰਸਦ ਦੀ ਸੁਰੱਖਿਆ ਅੱਜ ਤੋਂ CISF ਹਵਾਲੇ ਸੁਪਰੀਮ ਕੋਰਟ ‘ਚ 3 ਨਵੇਂ ਅਪਰਾਧਿਕ ਕਾਨੂੰਨਾਂ ਨੂੰ ਲੈ ਕੇ ਸੁਣਵਾਈ ਅੱਜ ਲੋਕ ਸਭਾ ਚੋਣਾਂ ਦੇ ਪੰਜਵੇਂ ਪੜਾਅ ‘ਚ 6 ਰਾਜਾਂ ਅਤੇ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 49 ਸੀਟਾਂ 'ਤੇ ਵੋਟਿੰਗ ਅੱਜ ਅੱਜ ਦਾ ਇਤਿਹਾਸ ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 20-05-24 ਸੁਖ-ਵਿਲਾਸ ਪੰਜਾਬੀਆਂ ਦੇ ਖ਼ੂਨ ਨਾਲ ਬਣਿਆ ਹੈ, ਮੈਂ ਉਸ ਜ਼ਮੀਨ ਉੱਤੇ ਸਰਕਾਰੀ ਕਬਜ਼ਾ ਕਰਕੇ ਸਕੂਲ ਬਣਾਵਾਂਗਾ: ਭਗਵੰਤ ਮਾਨ ਅੰਮ੍ਰਿਤਸਰ, ਪਟਿਆਲਾ, ਫ਼ਿਰੋਜ਼ਪੁਰ ਅਤੇ ਚੰਡੀਗੜ੍ਹ ਵਿਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਵੱਡੇ ਆਗੂ 'ਆਪ' ਵਿਚ ਸ਼ਾਮਲ ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ : ਸਿਬਿਨ ਸੀ ਕੰਮ ਕਰਦੇ ਮਜ਼ਦੂਰਾਂ ਉਤੇ ਚੜ੍ਹਿਆ ਟਰੱਕ, 3 ਦੀ ਮੌਤ

ਸਿਹਤ/ਪਰਿਵਾਰ

More News

ਕੀ ਲਕੋਰੀਆ ਬੱਚੇਦਾਨੀ ਦੇ ਕੈਂਸਰ ਦਾ ਸੰਕੇਤ ਹੋ ਸਕਦਾ ਹੈ ?

Updated on Thursday, May 09, 2024 15:08 PM IST

ਡਾ ਅਜੀਤਪਾਲ ਸਿੰਘ ਐਮ ਡੀ 

ਡਾ ਅਜੀਤਪਾਲ ਸਿੰਘ ਐਮ ਡੀ

ਲਕੋਰੀਆ ਕੋਈ ਰੋਗ ਨਹੀਂ ਹੈ ਬਲਕਿ ਕਿਸੇ ਅੰਦਰੂਨੀ ਵਿਗਾੜ ਜਾਂ ਰੋਗ ਦਾ ਲੱਛਣ ਮਾਤਰ ਹੋ ਸਕਦਾ ਹੈ l ਇਹ ਅੰਦਰੂਨੀ ਰੋਗ ਯੋਨੀ ਦੀਆਂ ਅੰਦਰੂਨੀ ਦੀਵਾਰਾਂ ਦੀ ਸਧਾਰਨ ਇਨਫੈਕਸ਼ਨ ਤੋਂ ਲੈ ਕੇ ਬੱਚੇਦਾਨੀ ਦਾ ਕੈਂਸਰ ਤੱਕ ਕੁਝ ਵੀ ਹੋ ਸਕਦਾ ਹੈ l ਇਸ ਲਈ ਮਰੀਜ਼ ਨੂੰ ਚਾਹੀਦਾ ਹੈ ਕਿ ਉਹ ਬੇਲੋੜੀ ਸ਼ਰਮ ਨਾ ਕਰੇ ਬਲਕਿ ਰੋਗ ਦੇ ਮੁੱਢਲੇ ਪੜਾਅ ਚ ਹੀ ਲੁੜੀਂਦੀ ਡਾਕਟਰੀ ਜਾਂਚ ਕਰਵਾਵੇ ਜਾਂ ਡਾਕਟਰ ਨਾਲ ਸਲਾਹ ਮਸ਼ਵਰਾ ਕਰੇ ਤਾਂ ਕਿ ਕਿਸੇ ਸੰਭਾਵੀ ਗੰਭੀਰ ਰੋਗ ਨੂੰ ਸਮੇਂ ਸਿਰ ਹੀ ਜਾਣ ਕੇ ਮਟਾਇਆ ਆ ਜਾ ਸਕੇ l

ਭਾਰਤ ਅਨਪੜਤਾ, ਗਰੀਬੀ,ਬੇਲੋੜੀ ਸੰਗ ਸ਼ਰਮ ਕਾਰਨ ਔਰਤਾਂ ਰੋਗ ਨਾਲ ਪੀੜਿਤ ਹੋਣ ਤੇ ਵੀ ਡਾਕਟਰ ਕੋਲ ਨਹੀਂ ਜਾਂਦੀਆਂ l ਬਲਕਿ ਇੱਥੋਂ ਤੱਕ ਕਿ ਲੜਕੀਆਂ ਆਪਣੇ ਮਾਪਿਆਂ ਤੇ ਪਤਨੀਆਂ ਆਪਣੇ ਪਤੀ ਨਾਲ ਵੀ ਆਪਣੇ ਰੋਗ ਬਾਰੇ ਦੱਸਣ ਤੋਂ ਸੰਕੋਚ ਕਰਦੀਆਂ ਹਨ l ਨਤੀਜਾ ਇਹ ਹੁੰਦਾ ਹੈ ਕਿ ਲਕੋਰੀਆ ਦੀ ਜਾਂਚ ਜੇ ਕੋਈ ਖਾਸ ਅੰਦਰੂਨੀ ਰੋਗ ਹੁੰਦਾ ਹੈ ਉਹ ਵਧ ਕੇ ਗੰਭੀਰ ਰੂਪ ਧਾਰ ਕਰ ਲੈਂਦਾ ਹੈ l

ਰੋਗ ਅਤੇ ਉਸ ਦੇ ਲੱਛਣ:

ਔਰਤਾਂ ਦੀ ਯੋਨੀ ਚੋਂ ਪਤਲਾ,ਗਾੜਾ,ਜਲਣ ਜਾਂ ਖਾਰਸ਼ ਪੈਦਾ ਕਰਨ ਵਾਲਾ ਬਦਬੂਦਾਰ ਜਾਂ ਬਿਨਾਂ ਬਦਬੂ ਦੇ ਚਿੱਪਚਪਾ ਜਾਂ ਲੇਸਦਾਰ ਤਰਲ ਪਦਾਰਥ ਵਗਣ ਲੱਗੇ ਤਾਂ ਇਸਨੂੰ ਲਕੋਰੀਆ ਕਿਹਾ ਜਾਂਦਾ ਹੈ l

ਇਹ ਬਿਨਾਂ ਜਲਣ ਬਿਨਾਂ ਖਾਰਸ਼ ਵਾਲਾ ਸਫੈਦ,ਪੀਲਾ,ਲਾਲ,ਹਲਕਾ ਗੁਲਾਬੀ, ਨੀਲਾ ਜਾਂ ਕਾਲਾ ਰਸਾਅ ਵੀ ਹੋ ਸਕਦਾ ਹੈ l ਇਹ ਰੋਗ ਘਰ ਸੁਸਤ ਤੇ ਵਿਹਲੀਆਂ ਬੈਠੀਆਂ ਕੰਮਕਾਜ ਨਾ ਕਰਨ ਵਾਲੀਆਂ ਤੇ ਮਸਾਲੇਦਾਰ ਚੀਜਾਂ ਖਾਣ ਵਾਲੀਆਂ ਔਰਤਾਂ ਨੂੰ ਵੱਧ ਹੁੰਦਾ ਹੈ। ਅਕਸਰ ਆਲਸੀ ਹੋਤਾ ਆਪਣੇ ਅੰਦਰੂਨੀ ਕੱਪੜੇ ਸਾਫ ਨਹੀਂ ਰੱਖਦੀਆਂ ਜਾਂ ਗੁਪਤ ਅੰਗਾਂ ਦੀ ਸਫਾਈ ਠੀਕ ਨਹੀਂ ਕਰਦੀਆਂ l ਅਜਿਹੇ ਚ ਯੋਨੀ ਦੇ ਮੂੰਹ ਦੁਆਲੇ ਦੀ ਗੰਦਗੀ ਜਮਾ ਹੋ ਜਾਂਦੀ ਹੈ ਤੇ ਫਿਰ ਫੋੜੇ,ਫਿਨਸੀਆਂ, ਖਾਰਸ਼/ਖ਼ੁਰਕ ਹੋ ਜਾਂਦੀ ਹੈ l ਵਾਰ ਵਾਰ ਗੰਦੇ ਹੱਥਾਂ ਨਾਲ ਖੁਰਕ ਕਰਨ ਕਰਕੇ ਯੋਨੀ ਦੇ ਬਾਹਰ ਅੰਦਰ ਤੇ ਆਲੇ ਦੁਆਲੇ ਜਖਮ ਹੋ ਜਾਂਦੇ ਹਨ ਅਤੇ ਇਨਫੈਕਸ਼ਨ ਪੈਦਾ ਹੋ ਸਕਦੀ ਹੈ । ਪਿੰਡਾਂ ਅੰਦਰ ਅਕਸਰ ਜਣੇਪੇ ਘਰਾਂ ਚ ਹੁੰਦੇ ਹਨ l ਜਣੇਪੇ ਬਾਰੇ ਜਾਣਕਾਰੀ ਅਤੇ ਸਿਖਲਾਈ ਦੀ ਘਾਟ ਹੋਣ ਕਰਕੇ ਬੱਚਾ ਜੰਮਦੇ ਸਮੇਂ ਯੋਨੀ ਮਾਰਗ ਦੀਆਂ ਮਾਸਪੇਸ਼ੀਆਂ ਤੇ ਵੱਧ ਜ਼ੋਰ ਪੈਣ ਕਰਕੇ ਯੋਨੀ ਮਾਰਗ ਫਟ ਜਾਂਦਾ ਹੈ ਅਤੇ ਉਥੋਂ ਦੀਆਂ ਮਾਸਪੇਸ਼ੀਆਂ ਤੇ ਬੱਚੇਦਾਨੀਆਂ ਨੂੰ ਸਹੀ ਥਾਂ ਤੇ ਰੱਖਣ ਵਾਲੇ ਪੱਠੇ ਢਿੱਲੇ ਪੈ ਜਾਂਦੇ ਹਨ ਅਤੇ ਬੱਚੇਦਾਨੀ ਯੋਨੀਮੁੱਖ ਤੋਂ ਹੇਠਾਂ ਵੱਲ ਬਾਹਰ ਨਿਕਲ ਜਾਂਦੀ ਹੈ l ਸਿੱਟੇ ਵਜੋਂ ਵਜੋਂ ਰਗੜ ਅਲੱਗ ਲੱਗ ਲੱਗ ਕੇ ਬੱਚੇਦਾਨੀ ਦੇ ਮੂੰਹ ਤੇ ਜਖਮ ਹੋ ਜਾਂਦੇ ਹਾਂ ਤੇ ਫਿਰ ਇਸ ਚੋਂ ਰਸਾਅ ਵਗਣ ਲੱਗਦਾ ਹੈ।ਇਹ ਰਸਾਆ ਪਤਲੇ ਗਾੜੇ ਕਦੀ ਕਦੀ ਬਹੁਤ ਵੱਧ ਵਗਣ ਵਾਲੇ ਹੁੰਦੇ ਹਨ l ਅੰਦਰੂਨੀ ਬਿਮਾਰੀ ਮੁਤਾਬਕ ਰਸਾਆ ਦਾ ਰੰਗ ਸਫੈਦ ਪੀਲਾ ਲਾਲ ਜਾਂ ਕਾਲਾ ਵੀ ਹੋ ਸਕਦਾ ਹੈ l ਇਹ ਰਸਾਅ ਕਦੀ ਕਦੀ ਇਨਾ ਬਦਬੂਦਾਰ ਹੁੰਦਾ ਹੈ ਕਿ ਜਿਸ ਕਮਰੇ ਚ ਰੋਗੀ ਬੈਠੀ ਹੋਵੇ ਉਸ ਕਮਰੇ ਚ ਕਿਸੇ ਹੋਰ ਦਾ ਬੈਠਣਾ ਦੁਬਰ ਹੋ ਜਾਂਦਾ ਹੈ l ਅਜਿਹੇ ਔਰਤ ਦੇ ਪਤੀ ਦੀ ਹਾਲਤ ਦਾ ਵੀ ਅੰਦਾਜਾ ਲਾਉਣਾ ਗਠਨ ਨਹੀਂ ਹੈ l ਉਹ ਕਦੀ ਕਦੀ ਇਸ ਕਰਕੇ ਗਲਤ ਰਾਹ ਪੈ ਜਾਂਦੇ ਹਨ l ਇਸ ਲਈ ਔਰਤਾਂ ਨੂੰ ਚਾਹੀਦਾ ਹੈ ਕਿ ਉਹ ਬੇਲੋੜੀ ਝਿਜਕ ਛੱਡ ਕੇ ਇਸ ਰੋਗ ਦਾ ਇਲਾਜ ਜਲਦੀ ਕਰਵਾਉਣ l ਵਿਆਹ ਤੋਂ ਕੁਝ ਸਮੇਂ ਬਾਅਦ ਔਰਤਾਂ ਦੀ ਯੋਨੀ ਚੋਂ ਸਫੈਦ ਪਾਣੀ ਵਗਣ ਲੱਗੇ ਪੇਟ ਚ ਦਰਦ ਤੇ ਗੁਪਤ ਅੰਗਾਂ ਚ ਚ ਫਿੰਸੀਆਂ ਹੋਣ, ਜਲਣ,ਮਵਾਦ ਆਦਿ ਲੱਛਣ ਪੈਦਾ ਹੋਣ l ਜਦ ਕਿ ਵਿਆਹ ਤੋਂ ਪਹਿਲਾਂ ਇਸ ਪ੍ਰਕਾਰ ਦਾ ਕੋਈ ਤਕਲੀਫ ਨਹੀਂ ਸੀ ਤਾਂ ਬਹੁਤ ਸੰਭਵ ਹੈ ਕਿ ਔਰਤ ਦੇ ਪਤੀ ਨੂੰ ਕੋਈ ਯੋਨ ਰੋਗ (ਸੈਕਸ ਡੀਸੀਜ-ਜਿਵੇੰ ਆਸਤਿਕ, ਸੁਜਾਕ ਆਦਿ) ਹੋਵੇ ll ਅਜਿਹੀ ਹਾਲਤ ਵਿੱਚ ਡਾਕਟਰ ਦੀ ਸਲਾਹ ਨਾਲ ਔਰਤ ਮਰਦ ਦੋਨਾਂ ਦਾ ਜ਼ਰੂਰੀ ਇਲਾਜ ਹੋਣਾ ਚਾਹੀਦਾ ਹੈ l ਇਸ ਚ ਕਿਸੇ ਪ੍ਰਕਾਰ ਦਾ ਸੰਕੋਚ ਦੰਪਤੀ ਦਾ ਜੀਵਨ ਬਰਬਾਦ ਕਰ ਸਕਦਾ ਹੈ l ਗਰਭਪਾਤ ਕਰਾਉਣਾ ਵੀ ਲਕੋਰੀਆ ਦੀ ਜੜ ਹੈ। ਗਰਭਪਾਤ ਨਾਲ ਬੱਚੇਦਾਨੀ ਚ ਸੋਜ ਇਨਫੈਕਸ਼ਨ ਤੇ ਜਖਮ ਹੋਣ ਦਾ ਵਿਸ਼ੇਸ਼ ਖਤਰਾ ਰਹਿੰਦਾ ਹੈ ਅਤੇ ਇਹ ਹਮੇਸ਼ਾ ਲਈ ਬੋਝ ਵੀ ਹੋ ਸਕਦੀ ਹੈ। ਗਰਭਪਾਤ ਕਰਾਉਣ ਵਾਲੀਆਂ ਔਰਤਾਂ ਚ ਅਨੇਕਾਂ ਸਰੀਰਕ ਤੇ ਮਾਨਸਿਕ ਰੋਗ ਹੋਣ ਦੀ ਭਾਵਨਾ ਬਹੁਤ ਰਹਿੰਦੀ ਹੈ l ਅੱਜ ਕੱਲ ਗਰਭਨਿਰੋਧ ਲਈ ਜੋ ਲੂਪ ਜਾਂ ਕੋਪਰਟੀ ਆਦਿ ਵੀ ਜੇ ਔਰਤ ਰੋਗ ਮਾਹਰ ਵੱਲੋਂ ਨਹੀਂ ਲਾਏ ਜਾਂਦੇ ਤਾਂ ਇਸ ਕਾਰਨ ਵੀ ਬੱਚੇਦਾਨੀ ਤੋਂ ਸਫੈਦ ਤਰਲ ਜਾਂ ਖੂਨ ਦੇ ਰਸਾਅ ਦੀ ਸੰਭਾਵਨਾ ਵੱਧ ਹੁੰਦੀ ਹੈ l

ਰੋਗ ਦੇ ਲੱਛਣ :

ਪੇਡੂ (ਪੇਟ ਦੇ ਹੇਠਲੇ ਹਿੱਸੇ) ਤੇ ਲਗਾਤਾਰ ਬੋਝ ਬਣੇ ਰਹਿਣਾ ਰੋਗੀ ਨੂੰ ਅਜਿਹਾ ਲੱਗਦਾ ਹੈ ਜਿਵੇਂ ਪੇਟ ਦੇ ਅੰਦਰਲੇ ਅੰਗ ਯੋਨੀ ਰਾਹੀਂ ਬਾਹਰ ਨਿਕਲ ਜਾਣਗੇ l ਇਸ ਲਈ ਉਹ ਲੱਤ ਤੇ ਲੱਤ ਦਬਾ ਕੇ ਰੱਖਦੀ ਹੈ ਜਾਂ ਗੁਪਤ ਅੰਗਾਂ ਤੇ ਹੱਥ ਨੱਪ ਕੇ ਰੱਖਦੀ ਹੈ l ਉਹ ਕਮਜ਼ੋਰ ਪੀਲੇ ਚਿਹਰੇ ਵਾਲੀ ਅਤੇ ਆਪਣੇ ਨੇੜਲਿਆਂ ਨਾਲ ਵੀ ਉਦਾਸੀਨ ਰਹਿਣ ਵਾਲੀ ਔਰਤ ਹੁੰਦੀ ਹੈ l ਉਹ ਸੈਕਸ ਪ੍ਰਤੀ ਵੀ ਉਦਾਸੀਨ ਰਹਿੰਦੀ ਹੈ। ਉਸ ਨੂੰ ਯੋਨੀ ਜੋ ਪਤਲਾ ਦੁਧੀਆ ਜ਼ਲਣ ਤੇ ਖੁਰਕ ਪੈਦਾ ਕਰਨ ਵਾਲਾ ਰਸਾਅ ਵਗਦਾ ਹੈ l ਚਿਰਚੜਾ ਸੁਭਾਅ ਤੇ ਕਬਜ਼ ਪ੍ਰਧਾਨ ਇਸ ਔਰਤ ਨੂੰ ਹਫਤਾਵਾਰੀ ਇਲਾਜ ਨਾਲ ਲਾਭ ਹੁੰਦਾ ਹੈ l ਕਈ ਔਰਤਾਂ ਨੂੰ ਮਹਾਂਵਾਰੀ ਰੁਕ ਰੁਕ ਕੇ ਅਤੇ ਜਲਦੀ ਜਾਂ ਦੇਰ ਤਕ ਰਹਿੰਦੀ ਹੈ। ਰੋਗੀ ਨੂੰ ਪਿਸ਼ਾਬ ਦੀ ਵਾਰ ਵਾਰ ਅਜਿਹੀ ਹਾਲਤ ਬਣੀ ਰਹਿੰਦੀ ਹੈ ਉੱਠ ਕੇ ਬਾਥਰੂਮ ਤੱਕ ਜਾਂਦੇ ਜਾਂਦੇ ਪਿਸ਼ਾਬ ਕੱਪੜਿਆਂ ਚ ਹੀ ਨਿਕਲ ਜਾਂਦਾ ਹੈ l ਮਹੀਨਾ ਦੇਰ ਨਾਲ ਤੇ ਥੋੜਾ ਥੋੜਾ ਕਾਲਾ ਖੂਨ ਦੀਆਂ ਗੰਢਾਂ ਵਾਲਾ ਤੇ ਪਰਿਵਰਤਨਸ਼ੀਲ ਰੰਗ ਵਾਲਾ ਹੋ ਸਕਦਾ ਹੈ l ਹਰ ਵੇਲੇ ਯੋਨੀ ਉੱਪਰ ਥੋੜਾ ਜਿਹਾ ਭਾਰ ਮਹਿਸੂਸ ਹੁੰਦਾ ਰਹਿੰਦਾ ਹੈ l ਉਹ ਕਮਜ਼ੋਰ ਪੀਲੇ ਚਿਹਰੇ ਵਾਲੀ ਨੇੜਲੇ ਰਿਸ਼ਤੇਦਾਰਾਂ ਨਾਲ ਵੀ ਪਰੇਸ਼ਾਨ ਔਰਤ ਵੱਜੋ ਵਿਚਰਦੀ ਹੈ l ਕਿਸ਼ੋਰਾਂ ਚ ਲਕੋਰੀਆ ਰੋਗ ਸਮੇਂ ਬੇਚੈਨੀ ਬਹੁਤ ਵੱਧ ਹੋ ਸਕਦੀ ਹੈ ਤੇ ਬੱਚੀਆਂ ਦਿਨ ਬ ਦਿਨ ਕਮਜ਼ੋਰ ਹੁੰਦੀਆਂ ਜਾਂਦੀਆਂ ਹਨ ਤੇ ਉਹਨਾਂ ਦੇ ਮੂੰਹ ਤੇ ਦਾਗ ਧੱਬੇ ਪ੍ਰਗਟ ਹੋਣ ਲੱਗਦੇ ਹਨ l ਕਈਆਂ ਨੂੰ ਜਵਾਨੀ ਤੋਂ ਪਹਿਲਾਂ ਜਾਂ ਬਾਲ ਅਵਸਥਾ ਚ ਦੁਧੀਆ,ਪੀਲਾ ਜਾਂ ਮਵਾਦ ਮਿਲਿਆ ਮਿਸ਼ਰਤ ਗਾੜਾ ਲਕੋਰੀਆ ਹੋਣ ਕਰਕੇ ਰੋਗੀ ਗਈ ਸੁਸਤ ਰਹਿ ਸਕਦੀ ਹੈ l ਮਾਸਕ ਧਰਮ ਤੋਂ ਪਹਿਲਾਂ ਸਿਰ ਦਰਦ ਜਾਂ ਪੇਟ ਦਰਦ ਹੁੰਦਾ ਹੈ l ਰੋਗੀ ਦਾ ਵਜਨ ਬਹੁਤ ਵੱਧ ਸਕਦਾ ਹੈ। ਕੁਝ ਰੋਗੀਆਂ ਚ ਅੰਡੇ ਦੀ ਸਫੈਦੀ ਵਰਗਾ ਜਾਂ ਦਹੀਂ ਵਰਗਾ ਰਸਾਅ ਰੋਗੀ ਨੂੰ ਅਨੁਭਵ ਹੁੰਦਾ ਹੈ ਕਿ ਜਿਵੇਂ ਉਸਦੀ ਯੋਨੀ ਚ ਗਰਮ ਪਾਣੀ ਵਗ ਰਿਹਾ ਹੋਵੇ l ਲਕੋਰੀਆ/ਸਫੈਦ ਪਾਣੀ ਪੈਣਾ ਬੱਚੇਦਾਨੀ ਦੇ ਕੈਂਸਰ ਦੀ ਪਹਿਲੀ ਸੂਚਨਾ/ਸੰਕੇਤ ਦੇਣ ਵਾਲੇ ਲੱਛਣਾ ਵਿੱਚੋਂ ਇੱਕ ਹੈ l ਹਰ ਔਰਤ ਦਾ ਫਰਜ਼ ਹੈ ਕਿ ਉਹ ਲਕੋਰੀਆ ਹੋਣ ਦੀ ਹਾਲਤ ਸੁਚੇਤ ਹੋ ਜਾਵੇ,ਚੌਕਸ ਹੋ ਜਾਵੇ ਅਤੇ ਡਾਕਟਰ ਕੋਲ ਜਾ ਕੇ ਆਪਣੀ ਜਾਂਚ ਪਿੱਛੋਂ ਸਹੀ ਇਲਾਜ ਕਰਵਾਵੇ ਤਾਂ ਕਿ ਬੱਚੇਦਾਨੀ ਦੇ ਕੈਂਸਰ ਵਰਗੇ ਭਿਆਨਕ ਰੋਗ ਤੋਂ ਬਚਿਆ ਜਾ ਸਕੇ l

ਵੀਡੀਓ

ਹੋਰ
Have something to say? Post your comment
X