ਨਵੀਂ ਦਿੱਲੀ, 31 ਮਾਰਚ, ਦੇਸ਼ ਕਲਿੱਕ ਬਿਓਰੋ :
ਇੰਡੀਆ ਗਠਜੋੜ ਵੱਲੋਂ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਅੱਜ ਲੋਕਤੰਤਰ ਬਚਾਓ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਵੱਲੋਂ ਈਡੀ ਦੀ ਹਿਰਾਸਤ ਵਿਚੋਂ ਭੇਜਿਆ ਗਿਆ ਸੰਦੇਸ਼ ਪੜ੍ਹਿਆ ਗਿਆ।
‘ਮੇਰੇ ਭਾਰਤ ਵਾਸੀਓ, ਮੈਂ ਤੁਹਾਨੂੰ ਵੋਟ ਨਹੀਂ, ਕਿਸੇ ਨੂੰ ਜਿਤਾਉਣ ਜਾਂ ਹਰਾਉਣ ਲਈ ਨਹੀਂ ਕਹਿ ਰਿਹਾ ਹਾਂ। ਮੈਂ ਇਕ ਨਵਾਂ ਭਾਰਤ ਬਣਾਉਣ ਦਾ ਸੰਕਲਪ ਲੈਣਾ ਚਾਹੁੰਦਾ ਹਾਂ। ਸਭ ਕੁਝ ਹੈ ਭਾਰਤ ਕੋਲ ਫਿਰ ਵੀ ਸਾਡਾ ਦੇਸ਼ ਗਰੀਬ ਕਿਉਂ ਹੈ। ਅੱਜ ਮੈਂ ਜੇਲ੍ਹ ਵਿੱਚ ਹਾਂ। ਭਾਰਤ ਮਾਤਾ ਦਰਦ ਵਿੱਚ ਹੈ। ਦਰਦ ਨਾਲ ਕਰਾਹ ਰਹੀ ਹੈ। ਜਦੋਂ ਲੋਕਾਂ ਨੂੰ ਰੋਟੀ ਨਸੀਬ ਨਹੀਂ ਹੁੰਦੀ, ਚੰਗੀ ਸਿੱਖਿਆ ਨਹੀਂ ਮਿਲਦੀ। ਬਿਨਾਂ ਇਲਾਜ ਦੇ ਲੋਕ ਮਰ ਜਾਂਦੇ ਹਨ ਤਾਂ ਭਾਰਤ ਮਾਂ ਦੁੱਖੀ ਹੁੰਦੀ ਹੈ।
75 ਸਾਲ ਬਾਅਦ ਵੀ ਸੜਕਾਂ ਟੁੱਟੀਆਂ ਹਨ। ਉਸ ਸਮੇਂ ਕੁਝ ਆਗੂ ਲੱਛੇਦਾਰ ਭਾਸ਼ਣ ਦਿੰਦੇ ਹਨ। ਦੋਸਤਾਂ ਨਾਲ ਦੇਸ਼ ਲੁੱਟਦੇ ਹਨ। ਆਓ ਮਿਲਕੇ ਨਵਾਂ ਭਾਰਤ ਬਣਾਉਂਦੇ ਹਾਂ। ਇਕ ਅਜਿਹਾ ਭਾਰਤ ਜਿੱਥੇ ਹਰ ਹੱਥ ਨੂੰ ਕੰਮ ਮਿਲੇਗਾ। ਜਿੱਥੇ ਕੋਈ ਗਰੀਬ ਨਹੀਂ ਹੋਵੇਗਾ। ਹਰ ਬੱਚੇ ਨੂੰ ਚੰਗੀ ਸਿੱਖਿਆ ਮਿਲੇਗੀ। ਹਰ ਕਿਸੇ ਨੂੰ ਚੰਗਾ ਇਲਾਜ ਮਿਲੇਗਾ।
ਦੇਸ਼ ਦੇ ਹਰ ਪਿੰਡ ਵਿੱਚ ਸ਼ਾਨਦਾਰ ਸੜਕਾਂ ਹੋਣਗੀਆਂ, ਜਿੱਥੇ ਦੁਨੀਆਭਰ ਦੇ ਨੌਜਵਾਨ ਪੜ੍ਹਨ ਆਉਣਗੇ। ਭਾਰਤ ਦੇ ਇਤਿਹਾਸ ਨੂੰ ਦੁਨੀਆ ਭਰ ਨੂੰ ਦੱਸਣਗੇ। ਜਿੱਥੇ ਸਭ ਨੂੰ ਨਿਆਂ ਮਿਲੇਗਾ। ਅੱਜ ਮੈਂ ਦੇਸ਼ ਦੇ 140 ਕਰੋੜ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਜੇਕਰ ਤੁਸੀਂ ਇੰਡੀਆ ਗਠਜੋੜ ਨੂੰ ਮੌਕਾ ਦਿੰਦੇ ਹੋ ਤਾਂ ਮਹਾਨ ਭਾਰਤ ਬਣਾਉਣਗੇ। ਸਿਰਫ ਨਾਮ ਨਾਲ ਇੰਡੀਆ ਗਠਜੋੜ ਨਹੀਂ ਦਿਲ ਵਿੱਚ ਇੰਡੀਆ ਹੋਵੇਗਾ।