Hindi English Monday, 02 October 2023 🕑
BREAKING
ਪੱਤਰਕਾਰਾਂ ਦੀ ਸੁਰੱਖਿਆ ਲਈ ਮੀਡੀਆ ਕਮਿਸ਼ਨ ਬਨਾਉਣ ਦੀ ਮੰਗ ਪੰਜਾਬ ਸਰਕਾਰ ਵੱਲੋਂ ਕੋਚਾਂ ਨੂੰ ਵੱਡਾ ਤੋਹਫ਼ਾ, ਤਨਖਾਹਾਂ ਵਿੱਚ ਦੋ ਤੋਂ ਢਾਈ ਗੁਣਾ ਵਾਧਾ ਕੀਤਾ VIDEO : ਪੁਰਾਣੀ ਪੈਨਸ਼ਨ ਲਾਗੂ ਕਰਾਉਣ ਲਈ ਦਿੱਲੀ ’ਚ ਲੱਖਾਂ ਮੁਲਾਜ਼ਮਾਂ ਵੱਲੋਂ ਰਿਕਾਰਡ ਤੋੜ ਰੈਲੀ ਜ਼ਮੀਨੀ ਵਿਵਾਦ ਕਾਰਨ ਦੋ ਧਿਰਾਂ ‘ਚ ਲੜਾਈ, 6 ਵਿਅਕਤੀਆਂ ਦੀ ਮੌਤ ਜਲੰਧਰ : ਤਿੰਨ ਲਾਪਤਾ ਬੱਚੀਆਂ ਦੀਆਂ ਲਾਸ਼ਾਂ ਟਰੰਕ ‘ਚੋਂ ਮਿਲੀਆਂ, ਪੁਲਿਸ ਨੇ ਪਿਤਾ ਨੂੰ ਹਿਰਾਸਤ ‘ਚ ਲਿਆ ਚੰਡੀਗੜ੍ਹ ਇੰਡਸਟਰੀਅਲ ਏਰੀਆ ਫੇਜ਼ 2 ਵਿਖੇ ਲੱਗੀ ਅੱਗ,ਫਾਇਰ ਬ੍ਰਿਗੇਡ ਦੀਆਂ 8-10 ਗੱਡੀਆਂ ਮੌਕੇ 'ਤੇ ਪਹੁੰਚੀਆਂ ‘ਆਪ’ ਸੁਪਰੀਮੋ ਕੇਜਰੀਵਾਲ ਤੇ CM ਭਗਵੰਤ ਮਾਨ ਅੱਜ ਪਟਿਆਲਾ ‘ਚ ਕਰੋੜਾਂ ਰੁਪਏ ਦੇ ਸਿਹਤ ਪ੍ਰੋਜੈਕਟ ਦੀ ਸ਼ੁਰੂਆਤ ਕਰਨਗੇ ਗੈਂਗਸਟਰ ਦੀਪਕ ਮਾਨ ਉਰਫ ਮਾਨ ਜੈਤੋ ਦਾ ਗੋਲੀ ਮਾਰ ਕੇ ਕਤਲ, ਗੋਲਡੀ ਬਰਾੜ ਨੇ ਜ਼ਿੰਮੇਵਾਰੀ ਲਈ ਰਾਹੁਲ ਗਾਂਧੀ ਅੱਜ ਹਰਿਮੰਦਰ ਸਾਹਿਬ ਨਤਮਸਤਕ ਹੋਣਗੇ ਮੋਹਾਲੀ ਵਿਖੇ ਤੇਜ ਰਫਤਾਰ ਟਿੱਪਰ ਨੇ ਐਕਟਿਵਾ ਨੂੰ ਮਾਰੀ ਟੱਕਰ, ਸੋਹਾਣਾ ਵਾਸੀ ਦੀ ਮੌਤ

ਚੰਡੀਗੜ੍ਹ

More News

ਮੋਹਾਲੀ ਪ੍ਰੈਸ ਕਲੱਬ ਵਲੋਂ ਮੈਡੀਕਲ ਚੈਕਅੱਪ ਕੈਂਪ ਦਾ ਆਯੋਜਨ, 70 ਦੇ ਕਰੀਬ ਲੋਕਾਂ ਨੇ ਲਾਭ ਉਠਾਇਆ

Updated on Sunday, April 30, 2023 15:29 PM IST

ਵਿਧਾਇਕ ਕੁਲਵੰਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
ਮੋਹਾਲੀ, 30 ਅਪ੍ਰੈਲ, ਦੇਸ਼ ਕਲਿੱਕ ਬਿਓਰੋ : 

ਅੱਜ ਦੀ ਰੋਜ਼ਾਨਾ ਜ਼ਿੰਦਗੀ ਵਿਚ ਮੀਡੀਆ ਕਰਮੀ ਅਤੇ ਆਮ ਲੋਕ ਹਰ ਸਮੇਂ ਤਣਾਅ ਭਰੀ ਜ਼ਿੰਦਗੀ ਜੀਅ ਰਹੇ ਹਨ ਅਤੇ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਤ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਆਪਣੇ ਸਿਹਤ ਦਾ ਧਿਆਨ ਨਾ ਰੱਖਦੇ ਹੋਏ ਜ਼ਿਆਦਾਤਰ ਮੀਡੀਆ ਕਰਮੀ ਆਮ ਤੌਰ ਉਤੇ ਛੋਟੀਆਂ-ਛੋਟੀਆਂ ਬਿਮਾਰੀਆਂ ਨੂੰ ਅਣਗੌਲਿਆ ਕਰ ਕਿਸੇ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ। ਇਸੇ ਵਰਤਾਰੇ ਨੂੰ ਧਿਆਨ ਵਿਚ ਰੱਖਦਿਆਂ ਅੱਜ ਮੋਹਾਲੀ ਪ੍ਰੈਸ ਕਲੱਬ ਵਲੋਂ ਦੁੱਖਭੰਜਨ ਚੈਰੀਟੇਬਲ ਵੈਲਫੇਅਰ ਐਜੂਕੇਸ਼ਨ ਐਂਡ ਸੋਸ਼ਲ ਵੈਲਫੇਅਰ ਟਰੱਸਟ ਦੇ ਸਹਿਯੋਗ ਨਾਲ ਇਕ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਸ. ਕੁਲਵੰਤ ਸਿੰਘ ਨੇ ਸ਼ਿਰਕਤ ਕਰਦਿਆਂ ਕੈਂਪ ਦਾ ਉਦਘਾਟਨ ਕੀਤਾ। ਉਹਨਾਂ ਕਿਹਾ ਕਿ ਅਜਿਹੇ ਕੈਂਪ ਲੋਕਾਂ ਦੀ ਰੋਜ਼ਾਨਾ ਸਿਹਤ ਜਾਂਚ ਲਈ ਅਤਿ ਜ਼ਰੂਰੀ ਹਨ। ਉਹਨਾਂ ਕਿਹਾ ਕਿ ਕਲੱਬ ਵਲੋਂ ਇਸ ਮੈਡੀਕਲ ਕੈਂਪ ਦਾ ਆਯੋਜਨ ਕਰਨਾ ਇਕ ਸ਼ਲਾਘਾਯੋਗ ਉੱਦਮ ਹੈ, ਜਿਸ ਵਿਚ ਪੱਤਰਕਾਰ ਭਾਈਚਾਰਾ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੂੰ ਇਕ ਹੀ ਥਾਂ ਵਿਚ ਵਧੀਆ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਅਤੇ ਮੁਫਤ ਦਵਾਈਆਂ ਵੰਡੀਆਂ ਗਈਆਂ। ਇਸ ਦੌਰਾਨ ਜ਼ਿਆਦਾਤਰ ਵਿਅਕੀਤਆਂ ਵਿਚ ਸ਼ੂਗਰ, ਬਲੱਡ ਪ੍ਰੈਸ਼ਰ, ਸਰਵਾਈਕਲ, ਬੈਕ ਪੇਨ ਆਦਿ ਦੇ ਲੱਛਣ ਪਾਏ ਗਏ।


ਇਸ ਦੌਰਾਨ ਐਮ.ਡੀ. ਮੈਡੀਸਨ ਦੇ ਡਾ. ਐਸ.ਪੀ. ਭਗਤ ਦੀ ਅਗਵਾਈ ਵਿਚ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਕਰੀਬ 70 ਵਿਅਕਤੀਆਂ ਦਾ ਚੈਕਅਪ ਕੀਤਾ ਗਿਆ। ਜਿਸ ਵਿਚ ਹੋਮਿਓਪੈਥੀ ਮਾਹਿਰ ਡਾ. ਗੁਰਸ਼ਰਨ ਸਿੰਘ ਤੇ ਡਾ. ਸੁਖਦੇਵ ਕਾਹਲੋਂ, ਸੁਖਸਰ ਆਯੁਰਵੈਦਿਕ ਵਲੋਂ ਡਾ. ਸੀ.ਬੀ. ਸ਼ਰਮਾ, ਡਾ. ਕੰਵਲਜੀਤ ਸਿੰਘ ਤੇ ਡਾ. ਸਕਸ਼ਮ, ਡਾਇਟੀਸ਼ਅਨ ਡਾ. ਮੋਨਿਕਾ ਗੋਪਾਲ, ਜੀਐਮਸੀ 32 ਦੇ ਡਾ. ਰਜਤ ਜੈਨ ਤੇ ਡਾ. ਰਿਸ਼ਵ ਤਨੇਜਾ, ਨਿਊਰੋਥਰੈਪਿਸਟ ਸੁਨੀਲ ਕੁਮਾਰ, ਡਾ. ਓ.ਪੀ. ਵਰਮਾ, ਡਾ. ਜਸਵੰਤ ਸਿੰਘ, ਡਾ. ਭੂਪਤੀ, ਸੰਦੀਪ ਸ਼ਰਮਾ, ਮਹਿੰਦਰ ਕੁਮਾਰ, ਸਤੀਸ਼ ਗਰਗ ਆਦਿ ਨੇ ਆਪਣੀਆਂ ਸੇਵਾਵਾਂ ਨਿਭਾਈਆਂ ਜਦਕਿ ਬਲੱਡ ਸੈਂਪਲ ਲੈਬ ਟੈਕਨੀਸ਼ੀਅਨ ਗੌਤਮ ਕੁਮਾਰ ਨੇ ਇਕੱਤਰ ਕੀਤੇ।


ਇਸ ਮੌਕੇ ਕਲੱਬ ਪ੍ਰਧਾਨ ਗੁਰਮੀਤ ਸਿੰਘ ਸ਼ਾਹੀ, ਜਨਰਲ ਸਕੱਤਰ ਸੁਖਦੇਵ ਸਿੰਘ ਪਟਵਾਰੀ ਸਮੇਤ ਸਮੂਹ ਗਵਰਨਿੰਗ ਬਾਡੀ ਮੈਂਬਰਾਂ ਤੇ ਮੈਂਬਰਾਨ ਨੇ ਗੋਪਾਲ ਵਰਮਾ ਚੇਅਰਮੈਨ ਦੁੱਖਭੰਜਨ ਚੈਰੀਟੇਬਲ ਵੈਲਫੇਅਰ ਐਜੂਕੇਸ਼ਨ ਐਂਡ ਸੋਸ਼ਲ ਵੈਲਫੇਅਰ ਟਰੱਸਟ ਅਤੇ ਮਾਹਿਰ ਡਾਕਟਰਾਂ ਦੀ ਸਮੂਹ ਟੀਮ ਦਾ ਇਸ ਕੈਂਪ ਨੂੰ ਸਫ਼ਲ ਬਣਾਉਣ ਲਈ ਵਿਸ਼ੇਸ਼ ਤੌਰ ਉਤੇ ਧੰਨਵਾਦ ਕੀਤਾ।
ਇਸ ਮੌਕੇ ਸੀਨੀਅਰ ਵਾਇਸ ਪ੍ਰਧਾਨ ਮਨਜੀਤ ਸਿੰਘ ਚਾਨਾ, ਮੀਤ ਪ੍ਰਧਾਨ ਸੁਸ਼ੀਲ ਗਰਚਾ, ਕੈਸ਼ੀਅਰ ਰਾਜੀਵ ਤਨੇਜਾ, ਆਰਗੇਨਾਈਜ਼ਿੰਗ ਸੈਕਟਰੀ ਰਾਜ ਕੁਮਾਰ ਅਰੋੜਾ, ਜੁਆਇੰਟ ਸਕੱਤਰ ਮੈਡਮ ਨੀਲਮ ਠਾਕੁਰ ਤੇ ਮਾਇਆ ਰਾਮ, ਕਿਚਨ ਕਮੇਟੀ ਚੇਅਰਮੈਨ ਸੰਦੀਪ ਬਿੰਦਰਾ, ਵਿਜੇ ਪਾਲ ਤੇ ਸਾਗਰ ਪਾਹਵਾ, ਹਰਬੰਸ ਸਿੰਘ ਬਾਗੜੀ, ਪਾਲ ਕੰਸਾਲਾ, ਜਸਵੀਰ ਸਿੰਘ ਗੋਸਲ, ਸਵਾਗਤੀ ਕਮੇਟੀ ਚੇਅਰਮੈਨ ਕੁਲਵੰਤ ਸਿੰਘ ਗਿੱਲ, ਮੈਨੇਜਰ ਜਗਦੀਸ਼ ਸ਼ਾਰਦਾ, ਹੈਡ ਕੁਕ ਨਰਿੰਦਰ ਸਮੇਤ ਅਨੇਕਾਂ ਮੈਂਬਰ ਹਾਜ਼ਰ ਸਨ।

Have something to say? Post your comment
ਚੰਡੀਗੜ੍ਹ ਇੰਡਸਟਰੀਅਲ ਏਰੀਆ ਫੇਜ਼ 2 ਵਿਖੇ ਲੱਗੀ ਅੱਗ,ਫਾਇਰ ਬ੍ਰਿਗੇਡ ਦੀਆਂ 8-10 ਗੱਡੀਆਂ ਮੌਕੇ 'ਤੇ ਪਹੁੰਚੀਆਂ

: ਚੰਡੀਗੜ੍ਹ ਇੰਡਸਟਰੀਅਲ ਏਰੀਆ ਫੇਜ਼ 2 ਵਿਖੇ ਲੱਗੀ ਅੱਗ,ਫਾਇਰ ਬ੍ਰਿਗੇਡ ਦੀਆਂ 8-10 ਗੱਡੀਆਂ ਮੌਕੇ 'ਤੇ ਪਹੁੰਚੀਆਂ

ਮੁਟਿਆਰਾਂ ਨੇ ਤੀਜ ਫੈਸਟੀਵਲ ਬੜੇ ਉਤਸ਼ਾਹ ਨਾਲ ਮਨਾਇਆ ਗਿਆ 

: ਮੁਟਿਆਰਾਂ ਨੇ ਤੀਜ ਫੈਸਟੀਵਲ ਬੜੇ ਉਤਸ਼ਾਹ ਨਾਲ ਮਨਾਇਆ ਗਿਆ 

 ਯਾਦਗਾਰੀ ਹੋ ਨਿੱਬੜਿਆ ਪਿੰਡ ਲੁਠੇੜੀ ਦੀਆਂ ਤੀਆਂ ਦਾ ਤਿਓਹਾਰ

: ਯਾਦਗਾਰੀ ਹੋ ਨਿੱਬੜਿਆ ਪਿੰਡ ਲੁਠੇੜੀ ਦੀਆਂ ਤੀਆਂ ਦਾ ਤਿਓਹਾਰ

 ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ 27 ਜੁਲਾਈ ਨੂੰ

: ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ 27 ਜੁਲਾਈ ਨੂੰ

ਇਨਸਾਫ਼ ਪਸੰਦ ਲੋਕਾਂ ਵੱਲੋਂ ਮਨੀਪੁਰ ਘਟਨਾ ਸਬੰਧੀ ਰੋਸ ਪ੍ਰਦਰਸ਼ਨ

: ਇਨਸਾਫ਼ ਪਸੰਦ ਲੋਕਾਂ ਵੱਲੋਂ ਮਨੀਪੁਰ ਘਟਨਾ ਸਬੰਧੀ ਰੋਸ ਪ੍ਰਦਰਸ਼ਨ

  ਕਾਰ ਚੋਰੀ ਕਰਨ ਆਏ ਚੋਰ ਮਾਲਕਾਂ ਦੇ ਜਾਗਣ ਕਾਰਨ ਆਪਣਾ ਫੋਨ ਗੱਡੀ 'ਚ ਛੱਡ ਭੱਜੇ

: ਕਾਰ ਚੋਰੀ ਕਰਨ ਆਏ ਚੋਰ ਮਾਲਕਾਂ ਦੇ ਜਾਗਣ ਕਾਰਨ ਆਪਣਾ ਫੋਨ ਗੱਡੀ 'ਚ ਛੱਡ ਭੱਜੇ

 ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਦੇ ਘਰਾਂ ਵਿੱਚ ਪਾਣੀ ਵੜਨ ਲਈ ਗਮਾਡਾ, ਨਗਰ ਨਿਗਮ ਤੇ ਪੰਜਾਬ ਸਰਕਾਰ ਜ਼ਿੰਮੇਵਾਰ: ਪਰਵਿੰਦਰ ਸਿੰਘ ਸੋਹਾਣਾ

: ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਦੇ ਘਰਾਂ ਵਿੱਚ ਪਾਣੀ ਵੜਨ ਲਈ ਗਮਾਡਾ, ਨਗਰ ਨਿਗਮ ਤੇ ਪੰਜਾਬ ਸਰਕਾਰ ਜ਼ਿੰਮੇਵਾਰ: ਪਰਵਿੰਦਰ ਸਿੰਘ ਸੋਹਾਣਾ

ਬਿਨਾਂ ਲੋਕਾਂ ਦੀ ਮੰਗ ਤੋਂ ਮੋਹਾਲੀ ‘ਚ ਪੁਰਾਣੇ ਪੇਵਰ ਬਲਾਕ ਪੁੱਟਵਾ ਕੇ ਨਵੇਂ ਲਗਾ ਦਿੱਤੇ ਗਏ, ਕਰੋੜਾਂ ਦਾ ਘਪਲਾ : ਪਰਮਜੀਤ ਸਿੰਘ ਕਾਹਲੋਂ

: ਬਿਨਾਂ ਲੋਕਾਂ ਦੀ ਮੰਗ ਤੋਂ ਮੋਹਾਲੀ ‘ਚ ਪੁਰਾਣੇ ਪੇਵਰ ਬਲਾਕ ਪੁੱਟਵਾ ਕੇ ਨਵੇਂ ਲਗਾ ਦਿੱਤੇ ਗਏ, ਕਰੋੜਾਂ ਦਾ ਘਪਲਾ : ਪਰਮਜੀਤ ਸਿੰਘ ਕਾਹਲੋਂ

ਮਾਮਲਾ ਬਰਸਾਤੀ ਪਾਣੀ ਦੇ ਨਾਲ ਮਕਾਨ ਡਿੱਗ ਜਾਣ ਦਾ... 5 ਪਿੰਡਾਂ ਵਿਚਲੇ 25 ਘਰਾਂ ਦੀ ਦੁਬਾਰਾ ਉਸਾਰੀ ਦੇ ਲਈ ਪੁੱਜ ਚੁੱਕੇ ਹਨ ਉਨ੍ਹਾਂ ਦੇ ਖਾਤੇ ਵਿੱਚ ਪੈਸੇ : ਕੁਲਵੰਤ ਸਿੰਘ

: ਮਾਮਲਾ ਬਰਸਾਤੀ ਪਾਣੀ ਦੇ ਨਾਲ ਮਕਾਨ ਡਿੱਗ ਜਾਣ ਦਾ... 5 ਪਿੰਡਾਂ ਵਿਚਲੇ 25 ਘਰਾਂ ਦੀ ਦੁਬਾਰਾ ਉਸਾਰੀ ਦੇ ਲਈ ਪੁੱਜ ਚੁੱਕੇ ਹਨ ਉਨ੍ਹਾਂ ਦੇ ਖਾਤੇ ਵਿੱਚ ਪੈਸੇ : ਕੁਲਵੰਤ ਸਿੰਘ

 ਪਿੰਡ ਬੱਲਾਂ ਚ ਪਹਿਲਾ ਇਨਸਾਨੀਅਤ ਸੰਸਥਾ ਵਲੋ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ

: ਪਿੰਡ ਬੱਲਾਂ ਚ ਪਹਿਲਾ ਇਨਸਾਨੀਅਤ ਸੰਸਥਾ ਵਲੋ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ

X