Hindi English Wednesday, 24 April 2024 🕑

ਪੰਜਾਬ

More News

ਨਗਰ ਪੰਚਾਇਤ ਅਰਨੀਵਾਲਾ ਵੱਲੋਂ ਪਲਾਸਟਿਕ ਦੀ ਵਰਤੋਂ ਕਰਨ ਵਾਲੇ ਦੁਕਾਨਦਾਰਾਂ ਖਿਲਾਫ ਕਾਰਵਾਈ

Updated on Friday, May 26, 2023 11:55 AM IST


ਫਾਜ਼ਿਲਕਾ 26 ਮਈ, ਦੇਸ਼ ਕਲਿੱਕ ਬਿਓਰੋ

ਕਾਰਜ ਸਾਧਕ ਅਫਸਰ ਸ੍ਰੀ ਬਲਵਿੰਦਰ ਸਿੰਘ ਦੇ ਦਿਸ਼ਾ—ਨਿਰਦੇਸ਼ਾ *ਤੇ ਨਗਰ ਪੰਚਾਇਤ ਅਰਨੀਵਾਲਾ ਦੀ ਟੀਮ ਵੱਲੋਂ ਗਤੀਵਿਧੀਆਂ ਕਰਦੇ ਹੋਏ ਅਰਨੀਵਾਲਾ ਬਜਾਰ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਅਤੇ ਪਾਬੰਦੀਸ਼ੁਦਾ ਪਲਾਸਟਿਕ ਦੀ ਵਰਤੋਂ *ਤੇੇ ਦੁਕਾਨਦਾਰਾਂ ਦੇ ਚਲਾਨ ਕੱਟੇ ਗਏ। ਇਸ ਮੌਕੇ ਨਗਰ ਪੰਚਾਇਤ ਦੀ ਟੀਮ ਵਲੋਂ ਲਗਭਗ 30 ਕਿਲੋ ਪਾਬੰਦੀਸ਼ੁਦਾ ਪਲਾਸਟਿਕ ਵੀ ਜਬਤ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਕਾਰਵਾਈ ਕਰਦੇ ਹੋਏ 47 ਕਿਲੋ ਪਲਾਸਟਿਕ ਜਬਤ ਕੀਤਾ ਗਿਆ।
ਨਗਰ ਪੰਚਾਇਤ ਅਰਨੀਵਾਲਾ ਦੀ ਟੀਮ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਕਰਨ *ਤੇ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸੇ ਕੜੀ ਤਹਿਤ ਲਗਾਤਾਰ ਕਾਰਵਾਈਆਂ ਆਰੰਭੀਆਂ ਜਾਂਦੀਆਂ ਹਨ ਤੇ ਪੰਚਾਇਤ ਖੇਤਰ ਅਧੀਨ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜ਼ੋ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਪੂਰਨ ਤੌਰ *ਤੇ ਬੰਦ ਹੋ ਸਕੇ।
ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਮੁਕੰਮਲ ਤੌਰ *ਤੇ ਬੰਦ ਕੀਤੀ ਜਾਵੇ ਨਹੀਂ ਤਾਂ ਲਗਾਤਾਰ ਕਾਰਵਾਈਆਂ ਕਰਦਿਆਂ ਜ਼ੁਰਮਾਨਾ ਲਗਾਇਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਖਰੀਦਦਾਰੀ ਕਰਨ ਸਮੇਂ ਘਰ ਤੋਂ ਹੀ ਕਪੜੇ ਦੇ ਬਣੇ ਬੈਗ ਲੈ ਕੇ ਜਾਇਆ ਜਾਵੇ ਅਤੇ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਕਰਨ ਤੋਂ ਗੁਰੇਜ਼ ਕੀਤਾ ਜਾਵੇ।
ਇਸ ਮੌਕੇ ਨਗਰ ਪੰਚਾਇਤ ਅਰਨੀਵਾਲਾ ਤੋਂ ਸੀ.ਐਫ. ਕੁਲਵਿੰਦਰ ਸਿੰਘ, ਵਿਸ਼ਾਲ ਤੋਂ ਇਲਾਵਾ ਹੋਰ ਕਰਮਚਾਰੀ ਮੌਜੂਦ ਸਨ।
ਬਾਕਸ ਲਈ ਪ੍ਰਸਤਾਵਿਤ
ਨਗਰ ਪੰਚਾਇਤ ਅਰਨੀਵਾਲਾ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਮੇਰੀ ਲਾਈਫ ਮੇਰਾ ਸਵੱਛ ਸ਼ਹਿਰ ਕੰਪੇਨ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਤਹਿਤ ਦਫਤਰ ਨਗਰ ਪੰਚਾਇਤ ਅਰਨੀਵਾਲਾ ਵਿਖੇ ਆਰ.ਆਰ.ਆਰ. ਸੈਂਟਰ ਦੀ ਸ਼ੁਰੂਆਤ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਲੋਕ ਆਪਣੇ ਘਰਾਂ ਵਿਚ ਬੇਲੋੜੀਆਂ ਵਸਤਾਂ ਨੂੰ ਸੈਂਟਰ ਵਿਖੇ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕਪੜੇ, ਕਿਤਾਬਾਂ, ਸਟੇਸ਼ਨਰੀ ਦਾ ਸਮਾਨ, ਬੂਟ, ਗਤਾ, ਲਕੜ, ਫਰਨੀਚਰ ਦਾ ਸਮਾਨ ਆਦਿ ਜ਼ੋ ਮਹਿਸੂਸ ਕੀਤਾ ਜਾਂਦਾ ਹੈ ਕਿ ਇਹ ਹੁਣ ਵਰਤਯੋਗ ਨਹੀਂ ਹਨ, ਨੂੰ ਬਾਹਰ ਸੁਟਣ ਦੀ ਬਜਾਏ ਸੈਂਟਰ ਵਿਖੇ ਜਮ੍ਹਾਂ ਕਰਵਾਇਆ ਜਾਵੇ।

ਵੀਡੀਓ

ਹੋਰ
Have something to say? Post your comment
ਅਟਾਰੀ ਡਰੱਗ ਮਾਮਲੇ ‘ਚ NIA ਨੂੰ ਮਿਲੀ ਵੱਡੀ ਸਫਲਤਾ,ਮੁੱਖ ਮੁਲਜ਼ਮ ਕੀਤਾ ਕਾਬੂ

: ਅਟਾਰੀ ਡਰੱਗ ਮਾਮਲੇ ‘ਚ NIA ਨੂੰ ਮਿਲੀ ਵੱਡੀ ਸਫਲਤਾ,ਮੁੱਖ ਮੁਲਜ਼ਮ ਕੀਤਾ ਕਾਬੂ

ਅੱਜ ਦਾ ਇਤਿਹਾਸ

: ਅੱਜ ਦਾ ਇਤਿਹਾਸ

ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 24-04-24

: ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 24-04-24

ਮੋਹਾਲੀ ਦੀਆਂ ਪ੍ਰਾਈਵੇਟ ਟਾਊਨਸ਼ਿਪਾਂ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਦੀ ਪੰਜਾਬ ਸਰਕਾਰ ਵੱਲੋਂ ਅਣਦੇਖੀ ਸਤਾ ਧਿਰ ਦੇ ਉਮੀਦਵਾਰਾਂ ਲਈ ਖਤਰੇ ਦੀ ਘੰਟੀ

: ਮੋਹਾਲੀ ਦੀਆਂ ਪ੍ਰਾਈਵੇਟ ਟਾਊਨਸ਼ਿਪਾਂ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਦੀ ਪੰਜਾਬ ਸਰਕਾਰ ਵੱਲੋਂ ਅਣਦੇਖੀ ਸਤਾ ਧਿਰ ਦੇ ਉਮੀਦਵਾਰਾਂ ਲਈ ਖਤਰੇ ਦੀ ਘੰਟੀ

ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਤਹਿਤ ਗਰਭਵਤੀਆਂ ਨੂੰ ਸਿਹਤ ਸਬੰਧੀ ਕੀਤਾ ਜਾਗਰੂਕ

: ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਤਹਿਤ ਗਰਭਵਤੀਆਂ ਨੂੰ ਸਿਹਤ ਸਬੰਧੀ ਕੀਤਾ ਜਾਗਰੂਕ

ਸੰਗਰੂਰ ‘ਚ ਨੁੱਕੜ ਨਾਟਕ ਰਾਹੀਂ ਲੋਕਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਕੀਤਾ ਜਾਗਰੂਕ

: ਸੰਗਰੂਰ ‘ਚ ਨੁੱਕੜ ਨਾਟਕ ਰਾਹੀਂ ਲੋਕਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਕੀਤਾ ਜਾਗਰੂਕ

 ਪਿੰਡ ਨਾਨੋਵਾਲ ਵਿਖੇ ਅੱਗ ਲੱਗਣ ਨਾਲ 35 ਏਕੜ ਕਣਕ ਤੇ ਨਾੜ ਸੜ ਕੇ ਸਵਾਹ

: ਪਿੰਡ ਨਾਨੋਵਾਲ ਵਿਖੇ ਅੱਗ ਲੱਗਣ ਨਾਲ 35 ਏਕੜ ਕਣਕ ਤੇ ਨਾੜ ਸੜ ਕੇ ਸਵਾਹ

ਆਮ ਆਦਮੀ ਪਾਰਟੀ ਵਿਕਾਸ ਦੇ ਮੁੱਦੇ ਉਤੇ ਚੋਣ ਪਿੜ ਵਿੱਚ ਉੱਤਰੀ ਹੈ: ਮੀਤ ਹੇਅਰ

: ਆਮ ਆਦਮੀ ਪਾਰਟੀ ਵਿਕਾਸ ਦੇ ਮੁੱਦੇ ਉਤੇ ਚੋਣ ਪਿੜ ਵਿੱਚ ਉੱਤਰੀ ਹੈ: ਮੀਤ ਹੇਅਰ

ਲੋਕ ਸਭਾ ਚੋਣਾਂ ਲਈ ਤਾਇਨਾਤ ਚੋਣ ਅਮਲੇ ਲਈ ਸਿਖਲਾਈ ਪ੍ਰੋਗਰਾਮ ਆਯੋਜਿਤ

: ਲੋਕ ਸਭਾ ਚੋਣਾਂ ਲਈ ਤਾਇਨਾਤ ਚੋਣ ਅਮਲੇ ਲਈ ਸਿਖਲਾਈ ਪ੍ਰੋਗਰਾਮ ਆਯੋਜਿਤ

ਸਕੂਲੀ ਵਾਹਨਾਂ ਦੀ ਜਾਂਚ ਦੌਰਾਨ ਅਨਿਯਮਤਾਵਾਂ ਪਾਏ ਜਾਣ 'ਤੇ ਸਕੂਲੀ ਵਾਹਨ ਹੋਣਗੇ ਜ਼ਬਤ: ਡਿਪਟੀ ਕਮਿਸ਼ਨਰ

: ਸਕੂਲੀ ਵਾਹਨਾਂ ਦੀ ਜਾਂਚ ਦੌਰਾਨ ਅਨਿਯਮਤਾਵਾਂ ਪਾਏ ਜਾਣ 'ਤੇ ਸਕੂਲੀ ਵਾਹਨ ਹੋਣਗੇ ਜ਼ਬਤ: ਡਿਪਟੀ ਕਮਿਸ਼ਨਰ

X