ਕਿਹਾ, ਲੱਗਦਾ ਸੀ ਕਰ ਰਹੀ ਹਾਂ ਵਿਦਿਆਰਥੀਆਂ ਨਾਲ ਧੋਖਾ
ਨਵੀਂ ਦਿੱਲੀ, 27 ਨਵੰਬਰ, ਦੇਸ਼ ਕਲਿੱਕ ਬਿਓਰੋ :
ਕਿਸੇ ਵੀ ਵਿਅਕਤੀ ਦਾ ਵਧਿਆ ਜ਼ਿਆਦਾ ਭਾਰ ਉਸਨੂੰ ਨੂੰ ਘੱਟ ਕਰਨਾ ਕਿਸੇ ਲਈ ਵੀ ਇਕ ਚੁਣੌਤੀ ਭਰਿਆ ਕੰਮ ਹੁੰਦਾ ਹੈ। ਅਜਿਹੀ ਇਕ ਖਬਰ ਆਈ ਹੈ ਕਿ ਇਕ 177 ਕਿਲੋ ਭਾਰ ਦੀ ਔਰਤ ਨੇ ਬਿਨਾਂ ਕੋਈ ਕਸਰਤ ਕੀਤੇ ਆਪਣਾ ਭਾਰ ਘੱਟ ਕਰ ਲਿਆ ਹੈ। ਮਹਿਲਾ ਅਧਿਆਪਕ ਨੇ ਆਪਣੇ ਖਾਣ ਪੀਣ ਵਿੱਚ ਅਜਿਹਾ ਸੁਧਾਰ ਕੀਤਾ ਹੈ, ਜੇਕਰ ਕੋਈ ਉਸਦੀ ਪੁਰਾਣੀ ਫੋਟੋ ਦੇਖਣ ਵਾਲੇ ਉਸ ਨੂੰ ਪਹਿਚਾਣ ਵੀ ਨਹੀਂ ਸਕਣਗੇ। ਅਧਿਅਪਕਾ ਨੇ ਆਪਣਾ 177 ਕਿਲੋ ਵਿਚੋਂ 114 ਕਿਲੋਂ ਭਾਰ ਘੱਟ ਕੀਤਾ ਹੈ, ਹੁਣ ਉਹ 63 ਕਿਲੋ ਦੀ ਰਹਿ ਗਈ।
43 ਸਾਲਾ ਅਧਿਆਪਕ ਕੇਲੀ ਬਾਰਕ ਨੇ ਆਪਣਾ ਵਜ਼ਨ ਘਟਾ ਦੇ ਹੈਰਾਨ ਕਰ ਦਿੱਤਾ ਕਿ ਬਿਨਾਂ ਕਸਰਤ ਤੋਂ ਵਜ਼ਨ ਕਿਵੇਂ ਘਟਾਇਆ ਜਾ ਸਕਦਾ ਹੈ। ਉਸਦੇ 15 ਸਾਲਾ ਬੇਟਾ ਵੀ ਹੈ। ਅਧਿਆਪਕ ਕੇਲੀ ਦਾ ਕਹਿਣਾ ਹੈ ਕਿ ਜਦੋਂ ਉਹ ਬੱਚਿਆਂ ਨੂੰ ਪੜ੍ਹਾਉਂਦੀ ਸੀ ਤਾਂ ਲੱਗਦਾ ਸੀ ਕਿ ਉਹ ਬੱਚਿਆ ਨਾਲ ਧੋਖਾ ਕਰ ਰਹੀ ਹੈ। ਦਰਅਸਲ, ਕੇਲੀ ਜਦੋਂ ਬੱਚਿਆਂ ਨੂੰ ਚੰਗਾ ਹੈਲਦੀ ਖਾਣ ਅਤੇ ਐਕਟਿਵ ਰਹਿਣ ਬਾਰੇ ਪੜ੍ਹਾਉਂਦੀ ਸੀ ਤਾਂ ਲਗਦਾ ਸੀ ਕਿ ਉਸਦਾ ਹੀ ਵਜਨ ਐਨਾ ਜ਼ਿਆਦਾ ਹੈ ਤਾਂ ਮੈਂ ਬੱਚਿਆਂ ਨੂੰ ਕੀ ਪੜ੍ਹਾਊਂ?
ਦਿਨ ਭਰ ਬੱਚਿਆਂ ਨੂੰ ਪੜ੍ਹਾਉਣ ਦੇ ਬਾਅਦ ਕੇਲੀ ਨੂੰ ਜੋੜ ਅਤੇ ਪਿੱਠ ਵਿੱਚ ਕਾਫੀ ਦਰਦ ਹੁੰਦਾ ਸੀ, ਪ੍ਰੰਤੂ ਉਹ ਆਪਣੇ ਚੇਹਰੇ ਉਤੇ ਮੁਸਕਾਨ ਰੱਖਦੀ ਸੀ। ਉਨ੍ਹਾਂ ਨੂੰ ਡਰ ਸੀ ਕਿ ਬੇਰੀਏਟ੍ਰਿਕ ਸਰਜਰੀ ਦੌਰਾਨ ਉਸਦੀ ਮੌਤ ਹੋ ਸਕਦੀ ਹੈ, ਇਸ ਲਈ ਉਸਨੇ ਸਰਜਰੀ ਨਹੀਂ ਕਰਵਾਈ। ਇਸ ਇੰਟਰਵਿਊ ਵਿੱਚ ਉਸਨੇ ਦੱਸਿਆ ਕਿ ਇਸ ਵਿੱਚ ਉਸਨੂੰ ਕੋਈ ਸ਼ੱਕ ਨਹੀਂ ਹੈ ਕਿ ਮੈਂ ਆਪਣਾ ਵਜ਼ਨ ਘੱਟ ਕਰਕੇ ਆਪਣੀ ਜ਼ਿੰਦਗੀ ਨੂੰ ਬਚਾਇਆ ਹੈ।
ਉਸਦਾ ਕਹਿਣਾ ਹੈ ਕਿ ਮੇਰਾ ਵਜ਼ਨ ਸ਼ੁਰੂ ਤੋਂ ਹੀ ਜ਼ਿਆਦਾ ਸੀ, ਜਿੱਥੇ ਮੈਨੂੰ ਸਰਜਰੀ ਤੋਂ ਡਰ ਲਗਦਾ ਸੀ ਉਦੋਂ ਚਚੇਰੀ ਭੈਣ, ਨੇ ਮੈਨੂੰ ਭਾਰ ਘਟਾਉਣ ਲਈ ਇਕ ਗਰੁੱਪ ਵਿੱਚ ਸ਼ਾਮਲ ਕਰਵਾਇਆ। ਮੈਂ ਆਪਣੇ ਖਾਣ ਪੀਣ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ, ਇਸ ਨਾਲ ਮੈਨੂੰ ਬਹੁਤ ਲਾਭ ਮਿਲਿਆ।
ਖਾਣ ਪੀਣ ਵਿੱਚ ਉਹ ਗੱਲ ਕਰਦੀ ਕਹਿੰਦੀ ਹੈ ਕਿ ਪਹਿਲਾਂ ਪਾਈ, ਕੁਰਕੁਰੇ, ਚਾਕਲੇਟ, ਬਿਸਕੁਟ, ਕੇਕ, ਪਾਈ ਪੇਸ਼ਟਰੀ, ਸੈਂਡਵਿਚ, ਕ੍ਰਿਸਪਸ, ਪਿਜਾ ਅਤੇ ਹੋਰ ਮੀਠੇ ਸਨੈਕਸ ਖਾਂਦੀ ਸੀ। ਹੁਣ ਉਹ ਨਾਸ਼ਤੇ ਵਿੱਚ ਲੋ ਫੈਟ ਦਹੀ ਅਤੇ ਓਟਸ ਖਾਂਦੀ ਹੈ। ਦੁਪਹਿਰ ਦੇ ਭੋਜਨ ਵਿੱਚ ਹੁਣ ਉਹ ਘਰ ਬਣਿਆ ਸੂਪ, ਪਾਸਤਾ ਸਲਾਦ ਖਾਂਦੀ ਹੈ। ਸ਼ਾਮ ਨੂੰ ਫਲ, ਦਹੀ ਜਾਂ ਇਕ ਛੋਟੀ ਚਾਕਲੇਟ ਬਾਰ ਖਾਂਦੀ ਹੈ ਅਤੇ ਰਾਤ ਨੂੰ ਚਾਵਲ ਨਾਲ ਬਣਾਈ ਗਈ ਕੜੀ ਜਾਂ ਫ੍ਰਾਈ ਵਿੱਚ ਬਣਿਆ ਚਿਪਸ ਖਾਂਦੀ ਹੈ। ਇਸ ਤੋਂ ਇਲਾਵਾ ਉਹ ਪੈਦਲ ਬਹੁਤ ਚਲਦੀ ਸੀ, ਜਿਸ ਕਾਰਨ ਉਸਦਾ ਭਾਰ ਘਟਿਆ ਹੈ।