Hindi English Saturday, 27 July 2024 🕑
BREAKING
ਮੁੱਖ ਮੰਤਰੀ ਨੇ ਮਾਲਵਾ ਨਹਿਰ ਦੇ ਕੰਮ ਦਾ ਲਿਆ ਜਾਇਜ਼ਾ; ਆਜ਼ਾਦੀ ਤੋਂ ਬਾਅਦ ਪੰਜਾਬ ਵਿੱਚ ਬਣੇਗੀ ਪਹਿਲੀ ਨਹਿਰ ਕੈਨੇਡਾ ਦੀ ਐਡਮਿੰਟਨ ਪੁਲਿਸ ਵੱਲੋਂ ਛੇ ਪੰਜਾਬੀ ਨੌਜਵਾਨ ਗ੍ਰਿਫ਼ਤਾਰ ਮੋਹਾਲੀ : 11 ਲੋਕਾਂ ਨੂੰ ਕੁਤਿਆਂ ਨੇ ਕੱਟਿਆ, ਦੋ ਦੀ ਹਾਲਤ ਨਾਜੁਕ ਭਾਰੀ ਮੀਂਹ ਕਾਰਨ ਤਿੰਨ ਮੰਜ਼ਿਲਾ ਇਮਾਰਤ ਡਿੱਗੀ, ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਕਾਬਲੇ 'ਚ ਤਿੰਨ ਜਵਾਨ ਜ਼ਖਮੀ BSF ਵੱਲੋਂ ਪਾਕਿਸਤਾਨੀ ਘੁਸਪੈਠੀਆ ਕਾਬੂ, ਪੰਜਾਬ ਪੁਲਿਸ ਹਵਾਲੇ ਕੀਤਾ PM ਮੋਦੀ ਦੀ ਪ੍ਰਧਾਨਗੀ ‘ਚ ਨੀਤੀ ਆਯੋਗ ਗਵਰਨਿੰਗ ਕੌਂਸਲ ਦੀ ਮੀਟਿੰਗ ਅੱਜ, ਪੰਜਾਬ ਸਮੇਤ ਕਈ ਰਾਜਾਂ ਨੇ ਕੀਤਾ ਬਾਈਕਾਟ ਪੰਜਾਬ ਦੇ ਕਰ ਵਿਭਾਗ ਨੇ ਹਜ਼ਾਰਾਂ ਕਰੋੜ ਰੁਪਏ ਦੇ ਜਾਅਲੀ ਬਿੱਲਾਂ ਦੇ ਘਪਲੇ 'ਤੇ ਸ਼ਿਕੰਜਾ ਕੱਸਿਆ : ਹਰਪਾਲ ਸਿੰਘ ਚੀਮਾ ਪੰਜਾਬ ‘ਚ ਘੱਟ ਮੀਂਹ ਪੈਣ ਕਾਰਨ ਪਾਰਾ 40 ਡਿਗਰੀ ਤੋਂ ਪਾਰ, ਦੋ ਦਿਨ ਬਾਰਿਸ਼ ਦੀ ਸੰਭਾਵਨਾ 27 ਜੁਲਾਈ : ਅੱਜ ਦਾ ਇਤਿਹਾਸ

ਸੰਸਾਰ

More News

ਬੱਚੇ ਨਿਕੰਮੇ, ਬਜ਼ੁਰਗ ਔਰਤ ਨੇ ਕੁੱਤੇ ਬਿੱਲੀਆਂ ਦੇ ਨਾਮ ਕੀਤੀ 23 ਕਰੋੜ ਦੀ ਦੌਲਤ

Updated on Sunday, February 04, 2024 17:36 PM IST

ਬੀਜ਼ਿੰਗ, 4 ਫਰਵਰੀ, ਦੇਸ਼ ਕਲਿੱਕ ਬਿਓਰੋ :

ਚੀਨ ਵਿੱਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਬਜ਼ੁਰਗ ਔਰਤ ਨੇ ਆਪਣੀ ਕਰੋੜਾਂ ਰੁਪਏ ਦੀ ਜਾਇਦਾਦ ਕੁੱਤੇ ਬਿੱਲੀਆਂ ਦੇ ਨਾਮ ਕਰ ਦਿੱਤੀ ਹੈ। ਸੰਘਾਈ ਦੀ ਰਹਿਣ ਵਾਲੀ ਲਿਓ ਦਾ ਕਹਿਣਾ ਹੈ ਕਿ ਉਸਦੇ ਬੱਚੇ ਕਦੇ ਉਸਦੀ ਦੇਖਭਾਲ ਕਰਨ ਅਤੇ ਹਾਲਚਾਲ ਪੁੱਛਣ ਤੱਕ ਨਹੀਂ ਆਉਂਦੇ। ਬੁਢਾਪੇ ਵਿੱਚ ਕੇਵਲ ਉਸਦੇ ਪਾਲਤੂ ਜਾਨਵਰ ਹੀ ਉਸਦਾ ਸਾਥ ਦਿੰਦੇ ਹਨ। ਇਸ ਲਈ ਉਸਦੇ ਪੁੱਤ ਅਤੇ ਧੀਆਂ ਇਸ ਲਾਇਕ ਨਹੀਂ ਹਨ ਕਿ ਉਨ੍ਹਾਂ ਦੇ ਨਾਮ ਸੰਪਤੀ ਕੀਤੀ ਜਾਵੇ।

ਇਸ ਕੰਮ ਲਈ ਉਸ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਚੀਨ ਦੇ ਕਾਨੂੰਨ ਮੁਤਾਬਕ ਕੋਈ ਵੀ ਵਿਅਕਤੀ ਜਾਨਵਰਾਂ ਦੇ ਨਾਮ ਵਸੀਅਤ ਨਹੀਂ ਕਰਵਾ ਸਕਦਾ। ਸਾਊਥ ਚਾਇਨਾ ਦੇ ਮੀਡੀਆ ਵਿੱਚ ਆਈਆਂ ਖਬਰਾਂ ਮੁਤਾਬਕ ਜਦੋਂ ਆਪਣੀ ਪੂਰੀ ਦੌਲਤ ਆਪਣੇ ਪਾਲਤੂ ਕੁੱਤੇ-ਬਿੱਲੀਆਂ ਦੇ ਨਾਮ ਕਰਨ ਦੀ ਇੱਛਾ ਪ੍ਰਗਟਾਈ ਤਾਂ ਜਾਣਕਾਰਾਂ ਨੇ ਕਿਹਾ ਕਿ ਕਾਨੂੰਨ ਇਸਦੀ ਆਗਿਆ ਨਹੀਂ ਦਿੰਦਾ। ਮਹਿਲਾ ਦਾ ਕਹਿਣਾ ਸੀ ਕਿ ਜਦੋਂ ਉਹ ਬਿਮਾਰ ਸੀ ਤਾਂ ਉਦੋਂ ਉਸਦੇ ਬੱਚੇ ਉਸਨੂੰ ਦੇਖਣ ਲਈ ਨਹੀਂ ਆਏ।

ਕੁਝ ਅਧਿਕਾਰੀਆਂ ਨੇ ਲਿਓ ਨੂੰ ਚੇਤਾਵਨੀ ਵੀ ਦਿੱਤੀ ਕਿ ਆਪਣੀ ਸਾਰੀ ਸੰਪਤੀ ਕਿਸੀ ਵੇਟਨਰੀ ਕਲੀਨਿਕ ਦੇ ਆਨਰ ਦੇ ਨਾਮ ਕਰ ਦੇਣ ਨਾਲ ਉਹ ਮੁਸੀਬਤ ਵਿੱਚ ਫਸ ਸਕਦੀ ਹੈ। ਜੇਕਰ ਉਸਦੇ ਬੱਚੇ ਆਪਣਾ ਵਿਵਹਾਰ ਬਦਲਦੇ ਹਨ ਅਤੇ ਉਹ ਆਪਣੀ ਸੰਪਤੀ ਉਨ੍ਹਾਂ ਨੂੰ ਦੇਣਾ ਚਾਹੁੰਦੀ ਹੈ ਤਾਂ ਮੁਸੀਬਤ ਖੜ੍ਹੀ ਹੋ ਜਾਵੇਗਾ। ਪ੍ਰੰਤੂ ਔਰਤ ਨੇ ਆਪਣਾ ਇਰਾਦਾ ਨਹੀਂ ਬਦਲਿਆ।

ਸੋਸ਼ਲ ਮੀਡੀਆ ਉਤੇ ਲੋਕਾਂ ਨੇ ਕਿਹਾ ਕਿ ਜੇਕਰ ਕੋਈ ਵੀ ਪੁੱਤ ਆਪਣੀ ਮਾਂ ਦੀ ਦੇਖਭਾਲ ਨਹੀਂ ਕਰੇਗਾ ਤਾਂ ਉਸਦਾ ਇਹ ਹਾਲ ਹੋਣਾ ਚਾਹੀਦਾ।

ਵੀਡੀਓ

ਹੋਰ
Have something to say? Post your comment
X