Hindi English Sunday, 28 July 2024 🕑
BREAKING
ਮੈਂ ਸਾਰੇ ਕਾਗਜ਼ ਇਕੱਠੇ ਕਰ ਲਏ, ਆਉਣ ਵਾਲੇ ਦਿਨਾਂ ’ਚ ਦੇਵਾਂਗਾ ਖੁਸ਼ਖਬਰੀ : ਭਗਵੰਤ ਮਾਨ ਪੰਜਾਬ ਦੀਆਂ ਨਹਿਰਾਂ ਵਿੱਚ ਪਾਣੀ ਛੱਡਣ ਦਾ ਪ੍ਰੋਗਰਾਮ ਜਾਰੀ   ਕਾਰਜਕਾਰੀ ਇੰਜੀਨੀਅਰ ਸੀਵਰੇਜ ਬੋਰਡ ਬਠਿੰਡਾਂ ਵਿਰੁੱਧ ਫੀਲਡ ਮੁਲਾਜ਼ਮਾਂ ਦੇ ਸੰਘਰਸ਼ ਦੀ ਡਟਵੀਂ ਹਮਾਇਤ ਦਾ ਐਲਾਨ ਮਾਨ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਨਾਕਾਮ : ਬਿਕਰਮਜੀਤ ਸਿੰਘ ਚੀਮਾ ਭਿਆਨਕ ਹਾਦਸੇ ਵਿੱਚ ਇਕ ਪਰਿਵਾਰ ਦੇ 5 ਬੱਚਿਆਂ ਸਮੇਤ 8 ਦੀ ਮੌਤ ਮੀਤ ਹੇਅਰ ਨੇ ਹਾਈਵੇਜ਼ ਪ੍ਰਾਜੈਕਟਾਂ ਦੇ ਤਿੰਨ ਅਹਿਮ ਭਖਦੇ ਮਸਲੇ ਨਿਤਿਨ ਗਡਕਰੀ ਕੋਲ ਉਠਾਏ ਮੁੱਖ ਮੰਤਰੀ ਨੇ ਮਾਲਵਾ ਨਹਿਰ ਦੇ ਕੰਮ ਦਾ ਲਿਆ ਜਾਇਜ਼ਾ; ਆਜ਼ਾਦੀ ਤੋਂ ਬਾਅਦ ਪੰਜਾਬ ਵਿੱਚ ਬਣੇਗੀ ਪਹਿਲੀ ਨਹਿਰ ਕੈਨੇਡਾ ਦੀ ਐਡਮਿੰਟਨ ਪੁਲਿਸ ਵੱਲੋਂ ਛੇ ਪੰਜਾਬੀ ਨੌਜਵਾਨ ਗ੍ਰਿਫ਼ਤਾਰ ਮੋਹਾਲੀ : 11 ਲੋਕਾਂ ਨੂੰ ਕੁਤਿਆਂ ਨੇ ਕੱਟਿਆ, ਦੋ ਦੀ ਹਾਲਤ ਨਾਜੁਕ ਭਾਰੀ ਮੀਂਹ ਕਾਰਨ ਤਿੰਨ ਮੰਜ਼ਿਲਾ ਇਮਾਰਤ ਡਿੱਗੀ, ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ

ਸੰਸਾਰ

More News

ਅੱਜ ਦਾ ਇਤਿਹਾਸ

Updated on Wednesday, February 14, 2024 07:31 AM IST

ਚੰਡੀਗੜ੍ਹ,14 ਫਰਵਰੀ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 14 ਫਰਵਰੀ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਆਓ ਜਾਣੀਏ 14 ਫਰਵਰੀ ਦਾ ਇਤਿਹਾਸ :-

* ਸਾਲ 2019 ਵਿੱਚ ਅੱਜ ਦੇ ਦਿਨ ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਭਾਰਤੀ ਫੌਜ ਉਤੇ ਅੱਤਵਾਦੀਆਂ ਵੱਲੋਂ ਹਮਲਾ ਕੀਤਾ ਗਿਆ  ਸੀ। ਜਿਸ ਵਿੱਚ 40 ਦੇ ਕਰੀਬ ਭਾਰਤੀ ਫੌਜੀ ਸ਼ਹੀਦ ਹੋ ਗਏ ਸੀ।

* ਅੱਜ ਦੇ ਦਿਨ 2009 ਵਿੱਚ ਸਾਨੀਆ ਮਿਰਜ਼ਾ ਨੇ ਪੱਟਾਯਾ ਓਪਨ ਟੈਨਿਸ ਦੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।
* 14 ਫਰਵਰੀ 2007 ਨੂੰ ਨਈਆ ਮਸੂਦ ਨੂੰ 2008 ਵਿੱਚ ਉਸ ਦੇ ਕਹਾਣੀ ਸੰਗ੍ਰਹਿ ਤਊਸ ਚਮਨ ਕੀ ਮੈਨਾ ਲਈ 'ਸਰਸਵਤੀ ਸਨਮਾਨ' ਦਿੱਤਾ ਗਿਆ।
* ਅੱਜ ਦੇ ਦਿਨ 2006 ਵਿਚ ਸੱਦਾਮ ਹੁਸੈਨ ਨੇ ਜੱਜਾਂ ਦੇ ਵਿਰੋਧ ਵਿਚ ਭੁੱਖ ਹੜਤਾਲ ਕੀਤੀ ਸੀ।
* 2005 ਵਿੱਚ, 14 ਫਰਵਰੀ ਨੂੰ, ਵਿਸ਼ਵ ਭਰ ਵਿੱਚ ਵੀਡੀਓ ਸ਼ੇਅਰਿੰਗ ਵੈੱਬਸਾਈਟ ਯੂਟਿਊਬ ਨੂੰ ਐਕਟੀਵੇਟ ਕੀਤਾ ਗਿਆ ਸੀ।
* ਅੱਜ ਦੇ ਦਿਨ 2004 ਵਿੱਚ ਜਰਮਨ ਨਿਰਦੇਸ਼ਕ ਦੀ ਫਿਲਮ ‘ਹੈੱਡ ਆਨ’ ਨੂੰ ਗੋਲਡਨ ਬੀਅਰ ਐਵਾਰਡ ਮਿਲਿਆ।

* ਅੱਜ ਦੇ ਦਿਨ ਹੀ ਪਿਆਰ ਦਾ ਦਿਨ ਵੈਲਨਟਾਈਨਡੇਅ ਮਨਾਇਆ ਜਾਂਦਾ।
* 1999 ਵਿੱਚ 14 ਫਰਵਰੀ ਨੂੰ ਇੰਫਾਲ ਵਿੱਚ ਪੰਜਵੀਆਂ ਰਾਸ਼ਟਰੀ ਖੇਡਾਂ ਸ਼ੁਰੂ ਹੋਈਆਂ।
* ਅੱਜ ਦੇ ਦਿਨ 1993 ਵਿੱਚ ਭਾਰਤੀ ਕ੍ਰਿਕਟ ਖਿਡਾਰੀ ਕਪਿਲ ਦੇਵ ਨੇ 400 ਵਿਕਟਾਂ ਅਤੇ 5000 ਦੌੜਾਂ ਪੂਰੀਆਂ ਕਰਕੇ ਇੱਕ ਰਿਕਾਰਡ ਬਣਾਇਆ ਸੀ।
* 14 ਫਰਵਰੀ 1989 ਨੂੰ ਭੋਪਾਲ ਗੈਸ ਤ੍ਰਾਸਦੀ ਲਈ ਜ਼ਿੰਮੇਵਾਰ ਯੂਨੀਅਨ ਕਾਰਬਾਈਡ ਨੇ ਸਰਕਾਰ ਨੂੰ ਮੁਆਵਜ਼ਾ ਦੇਣ ਲਈ ਸਹਿਮਤੀ ਦਿੱਤੀ ਸੀ।
* ਅੱਜ ਦੇ ਦਿਨ 1972 ਵਿੱਚ ਅਮਰੀਕਾ ਨੇ ਚੀਨ ਨਾਲ ਵਪਾਰਕ ਪਾਬੰਦੀਆਂ ਵਿੱਚ ਢਿੱਲ ਦੇਣ ਦਾ ਐਲਾਨ ਕੀਤਾ ਸੀ।
* IBM ਦੀ ਸਥਾਪਨਾ 14 ਫਰਵਰੀ 1924 ਨੂੰ ਨਿਊਯਾਰਕ ਵਿੱਚ ਹੋਈ ਸੀ।
* ਅੱਜ ਦੇ ਦਿਨ 1920 ਵਿੱਚ ਸ਼ਿਕਾਗੋ ਵਿੱਚ ਲੀਗ ਆਫ ਵੂਮੈਨ ਵੋਟਰਜ਼ ਦੀ ਸਥਾਪਨਾ ਹੋਈ।
* ਪਹਿਲੀ ਡੀਜ਼ਲ ਪਣਡੁੱਬੀ 14 ਫਰਵਰੀ 1912 ਨੂੰ ਲੰਡਨ ਦੇ ਨੇੜੇ ਗ੍ਰੋਟਨ ਸ਼ਹਿਰ ਵਿੱਚ ਬਣਾਈ ਗਈ ਸੀ।
* ਅੱਜ ਦੇ ਦਿਨ 1899 ਵਿੱਚ ਅਮਰੀਕੀ ਕਾਂਗਰਸ ਨੇ ਫੈਡਰਲ ਚੋਣਾਂ ਵਿੱਚ ਵੋਟਿੰਗ ਮਸ਼ੀਨਾਂ ਦੀ ਵਰਤੋਂ ਨੂੰ ਮਨਜ਼ੂਰੀ ਦਿੱਤੀ ਸੀ।
* 14 ਫਰਵਰੀ 1881 ਨੂੰ ਕੋਲਕਾਤਾ ਵਿੱਚ ਭਾਰਤ ਦਾ ਪਹਿਲਾ ਹੋਮਿਓਪੈਥਿਕ ਮੈਡੀਕਲ ਕਾਲਜ ਸਥਾਪਿਤ ਕੀਤਾ ਗਿਆ ਸੀ।

ਵੀਡੀਓ

ਹੋਰ
Have something to say? Post your comment
X