Hindi English Friday, 19 April 2024 🕑
BREAKING
4500 ਰੁਪਏ ਰਿਸ਼ਵਤ ਲੈਂਦਾ ASI ਵਿਜੀਲੈਂਸ ਬਿਊਰੋ ਵੱਲੋਂ ਕਾਬੂ  ਦੇਸ਼ ’ਚ ਇਕ ਤਾਨਾਸ਼ਾਹ ਪੈਂਦਾ ਹੋ ਗਿਆ, ਲੋਕਤੰਤਰ ਬਚਾਉਣ ਦੀ ਲੜਾਈ ਹੈ : ਭਗਵੰਤ ਮਾਨ ਸੁਪਰੀਮ ਕੋਰਟ ‘ਚ EVM ਤੇ VVPAT ਦੀ ਵੈਰੀਫਿਕੇਸ਼ਨ ਸੰਬੰਧੀ ਹੋਈ ਪੰਜ ਘੰਟੇ ਸੁਣਵਾਈ, ਫੈਸਲਾ ਸੁਰੱਖਿਅਤ ਪੰਜਾਬ ‘ਚ ਕਾਰ ‘ਚੋਂ ਫੜਿਆ ਪੰਜ ਕਿੱਲੋ ਸੋਨਾ ਮੁਲਾਜ਼ਮਾਂ ਸਬੰਧੀ ਜਾਰੀ ਵਿੱਤ ਵਿਭਾਗ ਵੱਲੋਂ ਪੱਤਰ ਨਾਲ ਛੇੜਛਾੜ ਕਰਕੇ ਕੀਤਾ ਵਾਇਰਲ, ਵਿਭਾਗ ਨੇ ਦਿੱਤਾ ਸਪੱਸ਼ਟੀਕਰਨ ਨਿਵੇਕਲੀ ਪਹਿਲਕਦਮੀ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 19 ਅਪ੍ਰੈਲ ਨੂੰ ਫੇਸਬੁੱਕ ਉੱਤੇ ਹੋਣਗੇ ਲਾਈਵ ਚੰਡੀਗੜ੍ਹ ਦੇ ਹੋਟਲ ‘ਚ ਪੁਲਿਸ ਨੇ ਮਾਰਿਆ ਛਾਪਾ, ਹੁੱਕੇ ਅਤੇ ਨਸ਼ੀਲੇ ਪਦਾਰਥ ਜ਼ਬਤ IPL 2024: ਮੋਹਾਲੀ ‘ਚ ਕਿੰਗਜ਼ ਇਲੈਵਨ ਪੰਜਾਬ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਮੁਕਾਬਲਾ ਅੱਜ ਭਗਵੰਤ ਮਾਨ ਅੱਜ ਪੰਜਾਬ ਦੀ ਚੋਣ ਮੁਹਿੰਮ ਦਾ ਕਰਨਗੇ ਆਗਾਜ਼, ਸ਼ਾਮ 3 ਵਜੇ ਸੱਦੀ ਮੀਟਿੰਗ ਪੰਜਾਬ ‘ਚ ਪ੍ਰੋਗਰਾਮ ਦਾ ਵਿਰੋਧ ਕਰਨ ਆਏ ਕਿਸਾਨਾਂ 'ਤੇ ਭਾਜਪਾ ਵਰਕਰਾਂ ਨੇ ਕੀਤਾ ਪਥਰਾਅ,ਕਈ ਜ਼ਖਮੀ

ਹਰਿਆਣਾ

More News

ਹਰਿਆਣਾ ਦੀ ਡਬਲ ਇੰਜਨ ਸਰਕਾਰ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਪ੍ਰਤੀਬੱਧ - ਪ੍ਰਧਾਨ ਮੰਤਰੀ

Updated on Friday, February 16, 2024 19:16 PM IST

ਪ੍ਰਧਾਨ ਮੰਤਰੀ ਨੇ ਕੀਤੀ ਮਨੋਹਰ ਸਰਕਾਰ ਦੀ ਕਾਰਜਪ੍ਰਣਾਲੀ ਦੀ ਪ੍ਰਸੰਸਾਂ, ਗਰੀਬ ਭਲਾਈ ਦੀ ਯੋਜਨਾਵਾਂ ਨੁੰ ਲਾਗੂ ਕਰਨ ਵਿਚ ਹਰਿਆਣਾ ਅਵੱਲ

ਵਿਕਸਿਤ ਭਾਰਤ ਬਨਾਉਣ ਲਈ ਹਰਿਆਣਾ ਦਾ ਵਿਕਸਿਤ ਹੋਣਾ ਬਹੁਤ ਜਰੂਰੀ

ਕਪੜਾ ਅਤੇ ਪਰਿਧਾਨ ਉਦਯੋਗ ਵਿਚ ਹਰਿਆਣਾ ਦਾ ਵੱਡਾ ਨਾਂਅ

ਹਰਿਆਣਾ ਨਿਵੇਸ਼ ਦੇ ਲਈ ਉੱਤਮ ਰਾਜ ਵਜੋ ਉਭਰ ਰਿਹਾ ਹੈ, ਨਿਵੇਸ਼ ਵੱਧਣ ਨਾਲ ਨਵੀਂ ਨੌਕਰੀਆਂ ਦੇ ਮੌਕਿਆਂ ਵਿਚ ਹੋਵੇਗਾ ਵਾਧਾ - ਪ੍ਰਧਾਨ ਮੰਤਰੀ ਨਰੇਂਦਰ ਮੋਦੀ

ਚੰਡੀਗੜ੍ਹ, 16 ਫਰਵਰੀ - ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਰਿਵਾੜੀ ਦੀ ਵੀਰ ਧਰਤੀ ਤੋਂ ਹਰਿਆਣਾ ਦੀ ਜਨਤਾ ਤੋਂ ਆਉਣ ਵਾਲੇ ਸਾਲਾਂ ਵਿਚ ਭਾਰਤ ਨੁੰ ਦੁਨੀਆ ਦੀ ਤੀਜੀ ਸੱਭ ਤੋਂ ਵੱਡੀ ਆਰਥਕ ਮਹਾਸ਼ਕਤੀ ਬਨਾਉਣ ਲਈ ਆਸ਼ੀਰਵਾਦ ਦੇਣ ਦੀ ਅਪੀਲ ਕੀਤੀ। ਉਨ੍ਹਾਂ ਨੇ ਹਰਿਆਣਾ ਨੁੰ ਵਿਲੱਖਣ ਸੰਭਾਵਨਾਵਾਂ ਦਾ ਰਾਜ ਦੱਸਦੇ ਹੋਏ ਕਿਹਾ ਕਿ ਹਰਿਆਣਾ ਨਿਵੇਸ਼ ਲਈ ਉੱਤਮ ਸੂਬਾ ਵਜੋ ਉਭਰ ਰਿਹਾ ਹੈ ਅਤੇ ਨਿਵੇਸ਼ ਵੱਧਛ ਨਾਲ ਨੋਕਰੀਆਂ ਦੇ ਮੌਕਿਆਂ ਵਿਚ ਵੀ ਵਾਧਾ ਹੋਵੇਗਾ। ਡਬਲ ਇੰਜਨ ਦੀ ਸਰਕਾਰ ਵਿਕਸਿਤ ਹਰਿਆਣਾ ਬਨਾਉਣ ਵਿਚ ਜੁਟੀ ਹੈ, ਜਿਸ ਤੋਂ ਅੱਜ ਦੀ ਯੁਵਾ ਪੀੜੀ ਦਾ ਭਵਿੱਖ ਉਜਵਲ ਹੋਣ ਵਾਲਾ ਹੈ। ਤਕਨਾਲੋਜੀ ਤੋਂ ਟੈਕਸਟਾਇਲ ਅਤੇ ਟੂਰੀਜਮ ਤੋਂ ਟ੍ਰੇਡ ਤਕ ਰਾਜ ਵਿਚ ਹਰ ਖੇਤਰ ਵਿਚ ਨਵੇਂ ਮੌਕੇ ਵੱਧਣ ਨਾਲ ਨੌਜੁਆਨਾਂ ਨੂੰ ਰੁਜਗਾਰ ਤੇ ਸਵੈ ਰੁਜਗਾਰ ਦੇ ਮੌਕੇ ਮਿਲ ਰਹੇ ਹਨ।

          ਪ੍ਰਧਾਨ ਮੰਤਰੀ ਅੱਜ ਜਿਲ੍ਹਾ ਰਿਵਾੜੀ ਵਿਚ ਪ੍ਰਬੰਧਿਤ ਏਮਸ ਤੇ ਹੋਰ ਪਰਿਯੋਜਨਾਵਾਂ ਦੇ ਉਦਘਾਟਨ ਤੇ ਨੀਂਹ ਪੱਥਰ ਕਰਨ ਬਾਅਦ ਸਮਾਰੋਹ ਵਿਚ ਮੌਜੂਦ ਜਨ ਸਮੂਹ ਨੁੰ ਸੰਬੋਧਿਤ ਕਰ ਰਹੇ ਸਨ। ਪ੍ਰੋਗ੍ਰਾਮ ਵਿਚ ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ, ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਸਮੇਤ ਹੋਰ ਮਾਣਯੋਗ ਮਹਿਮਾਨ ਮੌਜੂਦ ਰਹੇ।

          ਸ੍ਰੀ ਨਰੇਂਦਰ ਮੋਦੀ ਨੇ ਸਾਲ 2013 ਵਿਚ ਜਦੋਂ ਭਾਰਤੀ ਜਨਤਾ ਪਾਰਟੀ ਨੇ ਮੈਨੁੰ ਪੀਐਮ ਦੇ ਉਮੀਦਵਾਰ ਵਜੋ ਐਲਾਨ ਕੀਤਾ ਸੀ, ਤਾਂ ਮੇਰਾ ਪਹਿਲਾਂ ਪ੍ਰੋਗ੍ਰਾਮ ਰਿਵਾੜੀ ਵਿਚ ਹੋਇਆ ਸੀ। ਉਸ ਸਮੇਂ ਰਿਵਾੜੀ ਨੇ 272 ਪਾਰ ਦਾ ਆਸ਼ੀਰਵਾਦ ਦਿੱਤਾ ਸੀ, ਜੋ ਮੇਰੇ ਲਈ ਸਿੱਧੀ ਬਣ ਗਿਆ। ਹੁਣ ਜਨਤਾ ਕਹਿ ਰਹੀ ਹੈ ਕਿ ਫਿਰ ਇਕ ਵਾਰ ਰਿਵਾੜੀ ਆਇਆ ਹਾਂ, ਤਾਂ ਤੁਹਾਡਾ ਆਸ਼ੀਰਵਾਦ ਮਿਲੇਗਾ ਅਤੇ ਅਬ ਕੀ ਬਾਰ ਐਨਡੀਏ ਸਰਕਾਰ 400 ਪਾਰ।

          ਲੋਕਤੰਤਰ ਵਿਚ ਸੀਟਾਂ ਦਾ ਮਹਤੱਵ ਨੁੰ ਰੇਖਾਂਕਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਲਈ ਜਨਤਾ ਦਾ ਆਸ਼ੀਰਵਾਦ ਹੀ ਸੱਭ ਤੋਂ ਵੱਡੀ ਪੂੰਜੀ ਹੈ। ਅੱਜ ਪੁਰੀ ਦੁਨੀਆ ਵਿਚ ਭਾਰਤ ਨਵੀਂ ਉਚਾਈਆਂ 'ਤੇ ਪਹੁੰਚਿਆ, ਇਹ ਜਨਤਾ ਦੇ ਆਸ਼ੀਰਵਾਦ ਦੇ ਕਾਰਨ ਹੀ ਸੰਭਵ ਹੋਇਆ ਹੈ। ਜਿਸ ਤਰ੍ਹਾ ਅੱਜ ਦੁਨੀਆ ਵਿਚ ਭਾਰਤ ਨੂੰ ਸਨਮਾਨ ਮਿਲਦਾ ਹੈ, ਉਹ ਮੋਦੀ ਦਾ ਸਨਮਾਨ ਨਹੀਂ, ਸਗੋ ਹਰ ਭਾਰਤੀ ਦਾ ਸਨਮਾਨ ਹੈ। ਭਾਰਤ ਦਾ ਤਿਰੰਗਾ ਚੰਦਰਮਾਂ 'ਤੇ ਉੱਥੇ ਪਹੁੰਚਿਆ, ਜਿੱਥੇ ਕੋਈ ਨਾ ਪਹੁੰਚ ਸਕਿਆ। ਪਿਛਲੇ 10 ਸਾਲਾਂ ਵਿਚ ਭਾਰਤ 11ਵੇਂ ਨੰਬਰ ਤੋਂ ਉੱਪਰ ਉੱਠ ਕੇ ਪੰਜਵੇਂ ਨੰਬਰ ਦੀ ਆਰਥਕ ਮਹਾਸ਼ਕਤੀ ਬਣਿਆ ਹੈ, ਇਹ ਵੀ ਜਨਤਾ ਦੇ ਆਸ਼ੀਰਵਾਦ ਨਾਲ ਹੋਇਆ ਹੈ ਅਤੇ ਹੁਣ ਅਗਲੀ ਟਰਮ ਵਿਚ ਜਨਤਾ ਦੇ ਆਸ਼ੀਰਵਾਦ ਨਾਲ ਭਾਰਤ ਨੂੰ ਦੁਨੀਆ ਦੀ ਤੀਜੀ ਸੱਭ ਤੋਂ ਵੱਡੀ ਆਰਥਕ ਮਹਾਸ਼ਕਤੀ ਬਨਾਉਣਾ ਹੈ।

ਜੋਤੀਸਰ ਅਨੁਭਵ ਕੇਂਦਰ ਭਗਵਾਨ ਸ੍ਰੀ ਕ੍ਰਿਸ਼ਣ ਦੇ ਗੀਤਾ ਸੰਦੇਸ਼ ਤੇ ਹਰਿਆਣਾ ਦੀ ਪਵਿੱਤਰ ਧਰਤੀ ਨਾਲ ਦੁਨੀਆ ਨੁੰ ਕਰਾਏਗਾ ਪਰੀਚਿਤ

          ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਸਿਤ ਭਾਰਤ ਬਨਾਉਣ ਲਈ ਹਰਿਆਣਾ ਦਾ ਵਿਕਸਿਤ ਹੋਣਾ ਵੀ ਬਹੁਤ ਜਰੂਰੀ ਹੈ ਅਤੇ ਇਸ ਲੜੀ ਵਿਚ ਅੱਜ ਹਰਿਆਣਾ ਦੇ ਲਈ ਲਗਭਗ 10 ਹਜਾਰ ਕਰੋੜ ਰੁਪਏ ਦੀ ਪਰਿਯੋਨਾਵਾਂ ਦਾ ਨੀਂਹ ਪੱਥਰ ਅਤੇ ਉਦਘਾਟਨ ਕੀਤਾ ਹੈ। ਇੰਨ੍ਹਾਂ ਪਰਿਯੋਜਨਾਵਾਂ ਵਿਚ ਵੀ ਕ੍ਰਿਸ਼ਣਾ ਸਰਕਿਟ ਯੋਨਜਾ ਤਹਿਤ ਜੋਤੀਸਰ ਵਿਚ ਬਣਿਆ ਅਨੁਭਵ ਕੇਂਦਰ ਸ਼ਾਮਿਲ ਹੈ। ਇਹ ਕੇਂਦਰ ਭਗਵਾਨ ਸ੍ਰੀਕ੍ਰਿਸ਼ਣ ਦੇ ਗੀਤਾ ਸੰਦੇਸ਼ ਤੇ ਹਰਿਆਣਾ ਦੀ ਪਵਿੱਤਰ ਧਰਤੀ ਤੋਂ ਦੁਨੀਆ ਨੂੰ ਪਰਿਚਤ ਕਰਵਾਇਆ।

          ਉਨ੍ਹਾਂ ਨੇ ਕਿਹਾ ਕਿ ਰਿਵਾੜੀ ਮੋਦੀ ਦੀ ਗਾਰੰਟੀ ਦਾ ਸੱਭ ਤੋਂ ਪਹਿਲਾ ਗਵਾਹ ਹੈ। ਜਦੋਂ ਪੀਐਮ ਅਹੁਦੇ ਦੇ ਉਮੀਦਵਾਰ ਵਜੋ ਮੈਂ ਇੱਥੋਂ ਦੇਸ਼ ਨੂੰ ਕੁੱਝ ਗਾਰੰਟੀਆਂ ਦਿੱਤੀਆਂ ਸੀ। ਉਸ ਸਮੇਂ ਦੇਸ਼ ਦੀ ਇੱਛਾ ਸੀ ਕਿ ਦੁਨੀਆ ਵਿਚ ਭਾਰਤ ਦੀ ਸਾਖ ਵਧੇ, ਇਹ ਅਸੀਂ ਕਰ ਕੇ ਦਿਖਾਇਆ। ਅਯੋਧਿਆ ਵਿਚ ਪ੍ਰਭੂ ਰਾਮ ਦਾ ਸ਼ਾਨਦਾਰ ਮੰਦਿਰ ਦੇ ਨਿਰਮਾਣ ਕਰਾਇਆ ਹੈ, ਜਿੱਥੇ ਅੱਜ ਪ੍ਰਭੂ ਸ੍ਰੀਰਾਮ ਲਲਾ ਦੇ ਦਰਸ਼ਨ ਪੂਰਾ ਦੇਸ਼ ਕਰ ਰਿਹਾ ਹੈ। ਸ੍ਰੀ ਨਰੇਂਦਰ ਮੋਦੀ ਨੇ ਵਿਰੋਧੀਆਂ 'ਤੇ ਕਟਾਕਸ਼ ਕਰਦੇ ਹੋਏ ਕਿਹਾ ਕਿ ਕਾਂਗਰਸ ਦੇ ਲੋਕ ਭਗਵਾਨ ਰਾਮ ਨੁੰ ਕਾਲਪਨਿਕ ਦੱਸਦੇ ਸਨ, ਜੋ ਕਦੀ ਨਹੀਂ ਚਾਹੁੰਦੇ ਸਨ ਕਿ ਅਯੋਧਿਆ ਵਿਚ ਪ੍ਰਭੂ ਰਾਮ ਦਾ ਮੰਦਿਰ ਬਣੇ, ਉਹ ਵੀ ਅੱਜ ਜੈ ਸਿਯਾ ਰਾਮ ਬੋਲਣ ਲੱਗੇ ਹਨ।

          ਪ੍ਰਧਾਨ ਮੰਤਰੀ ਨੇ ਕਿਹਾ ਕਿ ਦਿਹਾਕਿਆਂ ਤਕ ਕਾਂਗਰਸ ਨੇ ਜੰਮੂ -ਕਸ਼ਮੀਰ ਤੋਂ ਆਰਟੀਕਲ 370 ਹਟਾਉਣ 'ਤੇ ਰੋੜੇ ਅਟਕਾਏ ਸਨ। ਮੈਂ ਦੇਸ਼ਵਾਸੀਆਂ ਨੂੰ ਗਾਰੰਟੀ ਦਿੱਤੀ ਸੀ ਕਿ ਜੰਮੂ-ਕਸ਼ਮੀਰ ਤੋਂ ਆਰਟੀਕਲ-370 ਹਟਾ ਕੇ ਰਹਾਂਗਾ। ਕਾਂਗਰਸ ਦੀ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਅੱਜ ਆਰਟੀਕਲ 370 ਇਤਿਹਾਸ ਦੇ ਪੰਨਿਆਂ ਵਿਚ ਖੋ ਗਿਆ ਹੈ। ਲੋਕਾਂ ਨੇ ਇਕ ਹੋਰ ਸੰਕਲਪ ਲਿਆ ਹੈ ਅਤੇ ਜਨਤਾ ਕਹਿ ਰਹੀ ਹੈ ਕਿ ਜਿਸ ਨੇ 370 ਹਟਾਇਆ ਹੈ, ਉਸ ਭਾਰਤੀ ਜਨਤਾ ਪਾਰਟੀ ਦਾ ਟਿੱਕਾ 370 ਸੀਟਾਂ ਨਾਲ ਹੋਵੇਗਾ ਅਤੇ ਐਨਡੀਏ ਨੂੰ 400 ਪਾਰ।

ਝੂਠ ਤੇ ਧੋਖੇਬਾਜੀ ਦੇ ਕਾਰਨ ਹੀ ਕਾਂਗਰਸ ਨੂੰ ਦੇਸ਼ ਨੇ ਨਕਾਰ ਦਿੱਤਾਸ਼ ਨੇ ਨਕਾਰ ਦਿੱਤਾ

          ਸ੍ਰੀ ਨਰੇਂਦਰ ਮੋਦੀ ਨੇ ਰਿਵਾੜੀ ਵਿਚ ਸਾਬਕਾ ਸੈਨਿਕਾਂ ਨੂੰ ਦਿੱਤੀ ਗਈ ਵਨ ਰੈਂਕ ਵਨ ਪੈਂਸ਼ਨ ਦੀ ਗਾਰੰਟੀ ਦਾ ਜਿਕਰ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਨੇ ਓਆਰਓਪੀ ਲਈ 500 ਕਰੋੜ ਰੁਪਏ ਦਾ ਬਜਟ ਰੱਖ ਕੇ ਵਨ ਰੈਂਕ ਵਨ ਪੈਂਸ਼ਨ ਲਾਗੂ ਕਰਨ ਦਾ ਝੂਠ ਬੋਲਣ ਦਾ ਕੰਮ ਕੀਤਾ ਸੀ। ਅਸੀਂ ਸੱਤਾ ਵਿਚ ਆਉਂਦੀ ਹੀ ਓਆਰਓਪੀ ਨੂੰ ਲਾਗੂ ਕੀਤਾ ਅਤੇ ਹੁਣ ਤਕ ਸਾਬਕਾ ਸੈਨਿਕਾਂ ਨੂੰ ਕਰੀਬ 1 ਲੱਖ ਕਰੋੜ ਰੁਪਏ ਮਿਲ ਚੁੱਕੇ ਹਨ, ਜਿਸ ਵਿਚ ਹਰਿਆਣਾ ਦੀ ਵੀ ਸਾਬਕਾ ਸੈਨਿਕ ਨੂੰ ਲਾਭ ਮਿਲਿਆ ਹੈ। ਜਿਲ੍ਹਾ ਰਿਵਾੜੀ ਵਿਚ ਹੀ ਇਸ ਯੋਜਨਾ ਤਹਿਤ ਸੈਨਿਕ ਪਰਿਵਾਰਾਂ ਨੁੰ 600 ਕਰੋੜ ਰੁਪਏ ਤੋਂ ਵੱਧ ਮਿਲੇ ਹਨ।

          ਉਨ੍ਹਾਂ ਨੇ ਕਿਹਾ ਕਿ ਜਿੰਨ੍ਹਾ ਪੈਸਾ ਰਿਵਾੜੀ ਦੇ ਸੈਨਿਕ ਪਰਿਵਾਰਾਂ ਨੂੰ ਮਿਲਿਆ ਹੈ, ਕਾਂਗਰਸ ਨੇ ਉਸ ਤੋਂ ਵੀ ਘੱਟ ਯਾਨੀ 500 ਕਰੋੜ ਰੁਪਏ ਪੂਰੇ ਦੇਸ਼ ਦੇ ਸਾਬਕਾ ਸੈਨਿਕਾਂ ਲਈ ਬਜਟ ਰੱਖਿਆ ਸੀ। ਅਜਿਹੇ ਹੀ ਝੂਠ ਤੇ ਧੋਖੇਬਾਜੀ ਦੇ ਕਾਰਨ ਹੀ ਕਾਂਗਰਸ ਨੂੰ ਦੇਸ਼ ਨੇ ਨਕਾਰ ਦਿੱਤਾ।

ਹਰਿਆਣਾ ਵਿਚ ਹਰ ਜਿਲ੍ਹੇ ਵਿਚ ਮੈਡੀਕਲ ਕਾਲਜ ਹੋ ਰਿਹਾ ਸਥਾਪਿਤ

          ਉਨ੍ਹਾਂ ਨੇ ਕਿਹਾ ਕਿ ਅੱਜ ਰਿਵਾੜੀ ਵਿਚ ਦੇਸ਼ ਦੇ 22ਵੇਂ ਏਮਸ ਦਾ ਨੀਂਹ ਪੱਥਰ ਕੀਤਾ ਹੈ ਅਤੇ ਇਸ ਦਾ ਉਦਘਾਟਨ ਅਸੀਂ ਹੀ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿਚ ਦੇਸ਼ ਵਿਚ 15 ਨਵੇਂ ਏਮਸ ਮੰਜੂਰ ਕੀਤੇ ਜਾ ਚੁੱਕੇ ਹਨ। ਆਜਾਦੀ ਦੇ ਬਾਅਦ ਤੋਂ 2014 ਤਕ ਦੇਸ਼ ਵਿਚ ਕਰੀਬ 380 ਮੈਡੀਕਲ ਕਾਲਜ ਬਣੇ ਸਨ, ਜਦੋਂ ਕਿ ਪਿਛਲੇ 10 ਸਾਲਾਂ ਤੋਂ 300 ਤੋਂ ਵੱਧ ਨਵੇਂ ਮੈਡੀਕਲ ਕਾਲਜ ਬਣ ਚੁੱਕੇ ਹਨ। ਹਰਿਆਣਾ ਵਿਚ ਵੀ ਹਰ ਜਿਲ੍ਹੇ ਵਿਚ ਘੱਟ ਤੋਂ ਘੱਟ ਇਕ ਮੈਡੀਕਲ ਕਾਲਜ ਬਨਾਉਣ ਦਾ ਕੰਮ ਤੇਜੀ ਨਾਲ ਚੱਲ ਰਿਹਾ ਹੈ।

ਕਾਂਗਰਸ ਦਾ ਟ੍ਰੈਕ ਰਿਕਾਰਡ ਇਕ ਪਰਿਵਾਰ ਦੇ ਹਿੱਤ ਨੁੰ ਦੇਸ਼ ਅਤੇ ਦੇਸ਼ਵਾਸੀਆਂ ਦੇ ਹਿੱਤ ਤੋਂ ਉੱਪਰ ਰੱਖਨਾ

          ਸ੍ਰੀ ਨਰੇਂਦਰ ਮੋਦੀ ਨੇ ਕਾਂਗਰਸ ਪਾਰਟੀ ਦਾ ਟ੍ਰੈਕ ਰਿਕਾਰਡ ਦੇਸ਼ ਦੀ ਅੱਧੀ ਤੋਂ ਵੱਧ ਆਬਾਦੀ ਨੂੰ ਦਿਹਾਕਿਆਂ ਤਕ ਛੋਟੀ ਛੋਟੀ ਜਰੂਰਤਾਂ ਤੋਂ ਦੂਰ ਰੱਖਨਾ, ਇਕ ਪਰਿਵਾਰ ਦੇ ਹਿੱਤ ਨੂੰ ਦੇਸ਼ ਅਤੇ ਦੇਸ਼ਵਾਸੀਆਂ ਦੇ ਹਿੱਤ ਤੋਂ ਉੱਪਰ ਰੱਖਨਾ, ਇਤਿਹਾਸ ਦੇ ਸੱਭ ਤੋਂ ਵੱਡੇ ਘੋਟਾਲਿਆਂ , ਅੱਤਵਾਦ ਅਤੇ ਅਲਗਾਵਵਾਦ ਨੂੰ ਪ੍ਰੋਤਸਾਹਨ ਦੇਣਾ ਅਤੇ ਸੇਨਾ ਤੇ ਸੈਨਿਕ ਨੂੰ ਕਮਜੋਰ ਕਰਨ ਦਾ ਰਿਹਾ ਹੈ। ਅੱਜ ਵੀ ਕਾਂਗਰਸੇ ਦੀ ਟੀਮ ਉੱਥੇ ਹੈ, ਨੇਤਾ ਤੇ ਨੀਯਤ ਵੀ ਉਹੀ ਹੈ, ਉਨ੍ਹਾਂ ਸੱਭ ਦੀ ਜਿਮੇਵਾਰੀ ਇਕ ਹੀ ਪਰਿਵਾਰ ਦੇ ਲਈ ਹੈ, ਤਾਂ ਨੀਤੀ ਵੀ ਉਹੀ ਹੋਵੇਗੀ, ਜਿਸ ਵਿਚ ਲੁੱਟ। ਭ੍ਰਿਸ਼ਟਾਚਾਰ ਤੇ ਬਰਬਾਦੀ ਹੈ।

 ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸੋਚਦੀ ਹੈ ਕਿ ਸੱਤਾ ਵਿਚ ਰਹਿਣਾ ਉਨ੍ਹਾਂ ਦਾ ਜਨਮਸਿੱਧ ਅਧਿਕਾਰ ਹੈ। ਜਦੋਂ ਤੋਂ ਗਰੀਬ ਦਾ ਇਹ ਬੇਟਾ ਪੀਐਮ ਬਣਿਆ ਹੈ, ਉਹ ਇਕ ਦੇ ਬਾਅਦ ਇਕ ਮੇਰੇ ਖਿਲਾਫ ਸਾਜਿਸ਼ ਕਰਦੇ ਆ ਰਹੇ ਹਨ। ਜਿੰਨ੍ਹਾ ਵੱਧ ਕਾਂਗਰਸ ਸਾਜਿਸ਼ ਕਰਦੀ ਹੈ, ਉਨ੍ਹਾਂ ਹੀ ਵੱਧ ਜਨਤਾ ਮੈਨੁੰ ਮਜਬੂਤ ਕਰਦੀ ਹੈ। ਇਸ ਵਾਰ ਵੀ ਕਾਂਗਰਸ ਨੇ ਮੇਰੇ ਖਿਲਾਫ ਸਾਰੇ ਮੋਰਚੇ ਖੋਲ ਦਿੱਤੇ ਹਨ, ਪਰ ਦੇਸ਼ ਦੀ ਜਨਤਾ ਦਾ ਸੁਰੱਖਿਆ ਕਵੱਚ ਅਤੇ ਉਨ੍ਹਾਂ ਦਾਆਸ਼ੀਰਵਾਦ ਮੇਰੇ ਨਾਲ ਹੈ।

ਹਰਿਆਣਾ ਵਿਚ ਵੀ ਕਾਂਗਰਸ ਦੀ ਸਥਿਤੀ ਦਇਆਯੋਗ

           ਪ੍ਰਧਾਨ ਮੰਤਰੀ ਨੇ ਕਿਹਾ ਕਿ ਇਕ ਪਰਿਵਾਰ ਦੇ ਮੋਹ ਵਿਚ ਫਸੀ ਕਾਂਗਰਸ ਦਾ ਹਰਿਆਣਾ ਵਿਚ ਵੀ ਉਹੀ ਹਾਲ ਹੈ। ਅੱਜ ਕਾਂਗਰਸ ਆਪਣੇ ਇਤਿਹਾਸ ਦੇ ਸੱਭ ਤੋਂ ਦਇਆਯੋਗ ਦੌਰ ਤੋਂ ਲੰਘ ਰਹੀ ਹੈ। ਅੱਜ ਕਾਂਗਰਸ ਦੇ ਪੁਰਾਣੇ ਨੇਤਾ ਇਕ-ਇਕ ਕਰ ਕੇ ਇੰਨ੍ਹਾਂ ਨੁੰ ਛੱਡ ਕੇ ਜਾ ਰਹੇ ਹਨ, ਜਿਨ੍ਹਾਂ ਨੇ ਕਦੀ ਨਾਲ ਆਉਣ ਦਾ ਵਾਦਾ ਕੀਤਾ ਸੀ, ਉਹ ਵੀ ਇੰਨ੍ਹਾਂ ਤੋਂ ਭੱਜ ਰਹੇ ਹਨ। ਹਾਲਤ ਤਾਂ ਇਹ ਹੈ ਕਿ ਕਾਂਗਰਸ ਦੇ ਕੋਲ ਆਪਣੇ ਕਾਰਜਕਰਤਾ ਤਕ ਨਹੀਂ ਬਚੇ ਹਨ। ਜਿੱਥੇ ਕਾਂਗਰਸ ਦੀ ਸਰਕਾਰ ਹੈ, ਉੱਥੇ ਇੰਨ੍ਹਾਂ ਤੋਂ ਆਪਣੀ ਸਰਕਾਰਾਂ ਨਹੀਂ ਸੰਭਲ ਰਹੀਆਂ ਹਨ। ਹਿਮਾਚਲ ਪ੍ਰਦੇਸ਼ ਵਿਚ ਤਨਖਾਹ ਤੇ ਪੈਂਸ਼ਨ ਦੇਣ ਵਿਚ ਮੁਸ਼ਕਲ ਆ ਰਹੀ ਹੈ। ਕਰਨਾਟਕ ਵਿਚ ਵਿਕਾਸ ਕੰਮ ਨਹੀਂ ਕਰ ਪਾ ਰਹੇ ਹਨ। ਇਕ ਪਾਸੇ ਕਾਂਗਰਸ ਦਾ ਕੁਸ਼ਾਸਨ ਹੈ ਤਾਂ ਦੂਜੀ ਤਰ੍ਹਾਂ ਬੀਜੇਪੀ ਦਾ ਸੁਸਾਸ਼ਨ ਹੈ।

ਪ੍ਰਧਾਨ ਮੰਤਰੀ ਨੇ ਕੀਤੀ ਮਨੋਹਰ ਸਰਕਾਰ ਦੀ ਕਾਰਜਪ੍ਰਣਾਲੀ ਦੀ ਪ੍ਰਸੰਸਾ

          ਸ੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿਚ ਡਬਲ ਇੰਜਨ ਦੀ ਸਰਕਾਰ ਨੇ ਗਰੀਬ ਭਲਾਈ ਦੀ ਜੋ ਵੀ ਯੋਜਨਾਵਾਂ ਬਣਾਈਆਂ ਹਨ, ਉਨ੍ਹਾਂ ਨੁੰ ਸੌ-ਫੀਸਦੀ ਲਾਗੂ ਕਰਨ ਵਿਚ ਹਰਿਆਣਾ ਅਵੱਲ ਹੈ। ਇੱਥੇ ਖੇਤੀ ਦੇ ਖੇਤਰ ਵਿਚ ਵੀ ਅਭੂਤਪੂਰਵ ਪ੍ਰਗਤੀ ਹੋਇਈ ਹੈ, ਉਦਯੋਗਾਂ ਦਾ ਦਾਇਰਾ ਵੀ ਲਗਾਤਾਰ ਵੱਧ ਰਿਹਾ ਹੈ। ਦੱਖਣ ਹਰਿਆਣਾ ਨੂੰ ਵਿਕਾਸ ਵਿਚ ਪਿੱਛੇ ਰੱਖਿਆ ਗਿਆ ਸੀ, ਉਹ ਅੱਜ ਤੇਜੀ ਨਾਲ ਪ੍ਰਗਤੀ ਦੇ ਪੱਥ 'ਤੇ ਅੱਗੇ ਵੱਧ ਰਿਹਾ ਹੈ। ਦੇਸ਼ ਦਾ ਸੱਭ ਤੋਂ ਲੰਬਾ ਐਕਸਪ੍ਰੈਸ ਵੇ ਹਰਿਆਣਾ ਦੇ ਗੁਰੂਗ੍ਰਾਮ, ਪਲਵਲ ਅਤੇ ਨੁੰਹ ਜਿਲ੍ਹਿਆਂ ਤੋਂ ਹੋ ਕੇ ਲੰਘ ਰਿਹਾ ਹੈ।

          ਉਨ੍ਹਾਂ ਨੇ ਕਿਹਾ ਕਿ ਸਾਲ 2014 ਤੋਂ ਪਹਿਲਾਂ ਹਰਿਆਣਾ ਵਿਚ ਰੇਲਵੇ ਦੇ ਵਿਕਾਸ ਲਈ ਹਰ ਸਾਲ ਔਸਤਨ 300 ਕਰੋੜ ਰੁਪਏ ਦਾ ਬਜਟ ਮਿਲਦਾ। ਇਸ ਸਾਲ ਦੇ ਬਜਟ ਵਿਚ ਹਰਿਆਣਾ ਵਿਚ ਰੇਲਵੇ ਦੇ ਲਈ ਕਰੀਬ 3000 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਦੱਖਣ ਹਰਿਆਣਾ ਦੇ ਕਿਸਾਨਾਂ ਨੂੰ ਪਾਣੀ ਦੀ ਸਮਸਿਆ ਰਹਿੰਦੀ ਸੀ, ਰਾਜ ਸਰਕਾਰ ਨੇ ਇਸ ਸਮਸਿਆ ਦੇ ਹੱਲ ਦੇ ਲਈ ਵੀ ਵਰਨਣਯੋਗ ਕੰਮ ਕੀਤਾ ਹੈ।

          ਉਨ੍ਹਾਂ ਨੇ ਕਿਹਾ ਕਿ ਕਪੜਾ ਅਤੇ ਪਰਿਧਾਨ ਉਦਯੋਗ ਵਿਚ ਹਰਿਆਣਾ ਦਾ ਵੱਡਾ ਨਾਂਅ ਬਣਿਆ ਹੈ। ਨਿਰਯਾਤ ਵਿਚ 35 ਫੀਸਦੀ ਕਾਲੀਨ ਅਤੇ 20 ਫੀਸਦੀ ਪਰਿਧਾਨ ਹਰਿਆਣਾ ਵਿਚ ਬਣ ਰਿਹਾ ਹੈ। ਦੁਨੀਆ ਦੀ ਸੈਂਕੜਿਆਂ ਵੱਡੀ ਕੰਪਨੀਆਂ ਹਰਿਆਣਾ ਤੋਂ ਚੱਲ ਰਹੀਆਂ ਹਨ ਅਤੇ ਨੌਜੁਆਨਾਂ ਨੁੰ ਰੁਜਗਾਰ ਮਿਲਿਆ ਹੈ। ਭਾਂਰਤ ਵਿਚ ਨਿਵੇਸ਼ ਲਈ ਹਰਿਆਣਾ ਇਕ ਉੱਤਮ ਸੂਬਾ ਵਜੋ ਉਭਰ ਰਿਹਾ ਹੈ, ਜਿਸ ਤੋਂ ਨੌਕਰੀਆਂ ਦੇ ਨਵੇਂ ਮੌਕੇ ਵੀ ਵੱਧ ਰਹੇ ਹਨ। ਡਬਲ ਇੰਜਨ ਦੀ ਸਰਕਾਰ ਹਰਿਆਣਾ ਨੁੰ ਵਿਕਸਿਤ ਰਾਜ ਨਬਾਉਣ ਲਈ ਕੰਮ ਕਰ ਰਹੀ ਹੈ। ਤਕਨਾਲੋਜੀ ਤੋਂ ਟੈਕਸਾਇਲ ਅਤੇ ਟੂਰੀਜਮ ਤੋਂ ਟ੍ਰੇਡ ਤਕ ਨਵੇਂ ਮੌਕੇ ਵੀ ਵੱਧ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਰਿਵਾਇਤੀ  ਕਾਰੀਗਰ ਦੇ ਲਈ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਚਲਾਈ ਜਾ ਰਹੀ ਹੈ, ਜਿਸ ਦੇ ਤਹਿਤ 13 ਹਜਾਰ ਕਰੋੜ ਰੁਪਏ ਦੀ ਰਕਮ ਖਰਚ ਕੀਤੀ ਜਾਵੇਗੀ। ਇਸ ਯੋਜਨਾ ਨਾਲ ਇੰਨ੍ਹਾਂ ਕਾਰੀਗਰਾਂ ਦਾ ਜੀਵਨ ਬਦਲਣ ਵਾਲਾ ਹੈ।

          ਪ੍ਰਧਾਨ ਮੰਤਰੀ ਨੇ ਕਿਹਾ ਕਿ ਮੋਦੀ ਦੀ ਗਾਰੰਟੀ ਉਸ ਦੇ ਨਾਲ ਹੈ, ਜਿਸ ਦੇ ਕੋਲ ਗਾਰੰਟੀ ਦੇਣ ਦੇ ਲਈ ਕੁੱਝ ਵੀ ਨਹੀਂ ਹੈ, ਅਸੀਂ ਪੀਐਮ ਕਿਸਾਨ ਸਨਮਾਨ ਨਿਧੀ, ਪੀਐਮ ਸਵਾਨਿਧੀ, ਮੁੁਦਰਾ ਯੋਜਨਾ, ਉਜਵਲਾ ਯੋਜਨਾ ਤੇ ਨੱਲ ਤੋਂ ਜਲ ਵਰਗੀ ਅਨੇਕਾਂ ਯੋਜਨਾਵਾਂ ਚਲਾ ਕੇ ਦੇਸ਼ਵਾਸੀਆਂ ਦੇ ਜੀਵਨ ਨੁੰ ਖੁਸ਼ਹਾਲ ਬਣਾਇਆ ਹੈ। ਇਸ ਦੇ ਇਲਾਵਾ, ਪਿਛਲੇ 10 ਸਾਲਾਂ ਵਿਚ ਪੂਰੇ ਦੇਸ਼ ਵਿਚ 10 ਕਰੋੜ ਭੈਣਾਂ ਨੂੰ ਸਵੈ ਸਹਾਇਤਾ ਸਮੂਹਾਂ ਨਾਲ ਜੋੜਿਆ ਹੈ, ਜਿਸ ਵਿਚ ਹਰਿਆਣਾ ਦੀ ਵੀ ਲੱਖਾਂ ਭੈਣਾਂ ਸ਼ਾਮਿਲ ਹਨ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਦੇ ਬਜਟ ਵਿਚ 3 ਕਰੋੜ ਲੱਖਪਤੀ ਦੀਦੀ ਬਨਾਉਣ ਦਾ ਟੀਚਾ ਰੱਖਿਆ ਗਿਆ ਹੈ, ਜਦੋਂ ਕਿ ਹੁਣ ਤਕ 1 ਕਰੋੜ ਲੱਖਪਤੀ ਦੀਦੀ ਬਣਾ ਚੁੱਕੇ ਹਨ। ਉਨ੍ਹਾਂ ਨੇ ਹਰਿਆਣਾ ਦੇ ਪਹਿਲੀ ਵਾਰ ਵੋਟ ਕਰਲ ਵਾਲੇ ਨੌਜੁਆਨਾਂ ਨੁੰ ਅਪੀਲ ਕੀਤੀ ਕਿ ਡਬਲ ਇੰਜਨ ਦੀ ਸਰਕਾਰ ਨੂੰ ਇਸੀ ਤਰ੍ਹਾ ਨਾਲ ਤੁਹਾਡਾ ਆਸ਼ੀਰਵਾਦ ਮਿਲਦਾ ਰਹੇ।

ਵੀਡੀਓ

ਹੋਰ
Have something to say? Post your comment
ਯੂ-ਟਿਊਬਰ ਜੋੜੇ ਵੱਲੋਂ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕਸ਼ੀ

: ਯੂ-ਟਿਊਬਰ ਜੋੜੇ ਵੱਲੋਂ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕਸ਼ੀ

ਗੱਡੀਆਂ ਦੇ ਸ਼ੀਸ਼ੇ 'ਤੇ ਬਲੈਕ ਫਿਲਮ ਦੀ ਵਰਤੋਂ ਕਰਨ ਵਾਲੇ ਲੋਕ ਸਾਵਧਾਨ!

: ਗੱਡੀਆਂ ਦੇ ਸ਼ੀਸ਼ੇ 'ਤੇ ਬਲੈਕ ਫਿਲਮ ਦੀ ਵਰਤੋਂ ਕਰਨ ਵਾਲੇ ਲੋਕ ਸਾਵਧਾਨ!

ਵਿਜੀਲੈਂਸ ਬਿਊਰੋ ਵੱਲੋਂ ਮੈਡੀਕਲ ਅਧਿਕਾਰੀ 3 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ

: ਵਿਜੀਲੈਂਸ ਬਿਊਰੋ ਵੱਲੋਂ ਮੈਡੀਕਲ ਅਧਿਕਾਰੀ 3 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ

ਸੜਕ ਪਾਰ ਕਰ ਰਹੇ ਬੱਚਿਆਂ ਨੂੰ ਕੈਂਟਰ ਨੇ ਮਾਰੀ ਟੱਕਰ, ਦੋ ਦੀ ਮੌਤ ਦੋ ਗੰਭੀਰ

: ਸੜਕ ਪਾਰ ਕਰ ਰਹੇ ਬੱਚਿਆਂ ਨੂੰ ਕੈਂਟਰ ਨੇ ਮਾਰੀ ਟੱਕਰ, ਦੋ ਦੀ ਮੌਤ ਦੋ ਗੰਭੀਰ

WhatsApp ਗਰੁੱਪ ‘ਚ ਪ੍ਰੋਫੈਸਰ ਨੇ ਭੇਜਿਆ ਅਸ਼ਲੀਲ ਵੀਡੀਓ ਲਿੰਕ,ਵਿਦਿਆਰਥਣਾਂ ਨੇ ਕੀਤੀ ਸ਼ਿਕਾਇਤ

: WhatsApp ਗਰੁੱਪ ‘ਚ ਪ੍ਰੋਫੈਸਰ ਨੇ ਭੇਜਿਆ ਅਸ਼ਲੀਲ ਵੀਡੀਓ ਲਿੰਕ,ਵਿਦਿਆਰਥਣਾਂ ਨੇ ਕੀਤੀ ਸ਼ਿਕਾਇਤ

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਤੋਂ ਮੁੱਖ ਮੰਤਰੀ ਨਾਇਬ ਸਿੰਘ ਨੇ ਲਿਆ ਆਸ਼ੀਰਵਾਦ

: ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਤੋਂ ਮੁੱਖ ਮੰਤਰੀ ਨਾਇਬ ਸਿੰਘ ਨੇ ਲਿਆ ਆਸ਼ੀਰਵਾਦ

ਹਰਿਆਣਾ ਸਰਕਾਰ ਨੇ ਮੰਗਿਆ ਠੇਕਾ ਕਰਮਚਾਰੀਆਂ ਦਾ ਵੇਰਵਾ, 5 ਸਾਲ ਤੋਂ 10 ਸਾਲ ਦੀ ਸਮੇਂ ਤੋਂ ਕੰਮ ਕਰ ਰਹੇ ਕਰਮਚਾਰੀਆਂ ਦੀ ਜਾਣਕਾਰੀ ਦੇਣ ਦੇ ਨਿਰਦੇਸ਼

: ਹਰਿਆਣਾ ਸਰਕਾਰ ਨੇ ਮੰਗਿਆ ਠੇਕਾ ਕਰਮਚਾਰੀਆਂ ਦਾ ਵੇਰਵਾ, 5 ਸਾਲ ਤੋਂ 10 ਸਾਲ ਦੀ ਸਮੇਂ ਤੋਂ ਕੰਮ ਕਰ ਰਹੇ ਕਰਮਚਾਰੀਆਂ ਦੀ ਜਾਣਕਾਰੀ ਦੇਣ ਦੇ ਨਿਰਦੇਸ਼

ਰੇਵਾੜੀ 'ਚ ਇਨੋਵਾ ਨੂੰ SUV ਨੇ ਮਾਰੀ ਟੱਕਰ, 4 ਔਰਤਾਂ ਸਮੇਤ 6 ਲੋਕਾਂ ਦੀ ਮੌਤ

: ਰੇਵਾੜੀ 'ਚ ਇਨੋਵਾ ਨੂੰ SUV ਨੇ ਮਾਰੀ ਟੱਕਰ, 4 ਔਰਤਾਂ ਸਮੇਤ 6 ਲੋਕਾਂ ਦੀ ਮੌਤ

ਜਨਮ ਦਿਨ ਮਨਾ ਕੇ ਆ ਰਹੇ ਨੌਜਵਾਨ ਹੋਏ ਹਾਦਸੇ ਦਾ ਸ਼ਿਕਾਰ, ਸਕੇ ਭਰਾਵਾਂ ਸਮੇਤ ਤਿੰਨ ਨੌਜਵਾਨਾਂ ਦੀ ਮੌਤ

: ਜਨਮ ਦਿਨ ਮਨਾ ਕੇ ਆ ਰਹੇ ਨੌਜਵਾਨ ਹੋਏ ਹਾਦਸੇ ਦਾ ਸ਼ਿਕਾਰ, ਸਕੇ ਭਰਾਵਾਂ ਸਮੇਤ ਤਿੰਨ ਨੌਜਵਾਨਾਂ ਦੀ ਮੌਤ

ਹਰਿਆਣਾ ਦੇ ਰੇਵਾੜੀ 'ਚ ਵਿਆਹ ਤੋਂ ਪਰਤ ਰਹੇ ਲੋਕਾਂ ਦੀ ਕਾਰ ਬੱਸ ਨਾਲ ਟਕਰਾਈ, ਪੰਜ ਦੀ ਮੌਤ

: ਹਰਿਆਣਾ ਦੇ ਰੇਵਾੜੀ 'ਚ ਵਿਆਹ ਤੋਂ ਪਰਤ ਰਹੇ ਲੋਕਾਂ ਦੀ ਕਾਰ ਬੱਸ ਨਾਲ ਟਕਰਾਈ, ਪੰਜ ਦੀ ਮੌਤ

X