Hindi English Sunday, 28 April 2024 🕑

ਹਰਿਆਣਾ

More News

ਹਰਿਆਣਾ ਸਰਕਾਰ ਪ੍ਰੋਪਰਟੀ ਆਈਡੀ ਦੇ ਆਧਾਰ 'ਤੇ ਰਜਿਸਟਰੀਆਂ ਕਰਨ ਦੀ ਦਿਸ਼ਾ ਵਿਚ ਕਰ ਰਹੀ ਕੰਮ

Updated on Wednesday, February 21, 2024 20:24 PM IST

ਪਹਿਲੇ ਪੜਾਅ ਵਿਚ ਸੋਨੀਪਤ ਅਤੇ ਕਰਨਾਲ ਜਿਲ੍ਹਾ ਨੂੰ ਲਿਆ ਗਿਆ - ਮਨੋਹਰ ਲਾਲ

ਚੰਡੀਗੜ੍ਹ, 21 ਫਰਵਰੀ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸ਼ਹਿਰੀ ਖੇਤਰਾਂ ਵਿਚ ਸਿਰਫ ਪ੍ਰੋਪਰਟੀ ਆਈਡੀ ਦੇ ਆਧਾਰ 'ਤੇ ਰਜਿਸਟਰੀਆਂ ਹੋਣ, ਇਸ ਦਿਸ਼ਾ ਵਿਚ ਸਰਕਾਰ ਯਤਨ ਕਰ ਰਹੀ ਹੈ। ਪਹਿਲੇ ਪੜਾਅ ਵਿਚ ਸੋਨੀਪਤ ਅਤੇ ਕਰਨਾਲ ਜਿਲ੍ਹਾ ਨੂੰ ਲਿਆ ਗਿਆ ਹੈ। ਇਸ ਵਿਵਸਥਾ ਦੇ ਲਾਗੂ ਹੋਣ ਨਾਲ ਇੰਤਕਾਲ ਦੀ ਜਰੂਰਤ ਨਹੀਂ ਪਵੇਗੀ, ਸਿਰਫ ਪ੍ਰੋਪਰਟੀ ਆਈਡੀ ਦੇ ਆਧਾਰ 'ਤੇ ਹੀ ਰਜਿਸਟਰੀਆਂ ਹੋ ਜਾਇਆ ਕਰਣਗੀਆਂ।

          ਮੁੱਖ ਮੰਤਰੀ ਅੱਜ ਹਰਿਆਣਾ ਵਿਧਾਨਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਸੁਆਲ ਸਮੇਂ ਦੌਰਾਨ ਇਕ ਮੈਂਬਰ ਵੱਲੋਂ ਪੁੱਛੇ ਗਏ ਸੁਆਲ ਦਾ ਜਵਾਬ ਦੇ ਰਹੇ ਸਨ।

          ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਰੇਵੀਨਿਯੂ ਰਿਕਾਰਡ ਵਿਚ ਪਹਿਲਾਂ ਸ਼ਹਿਰੀ ਖੇਤਰ (ਅਰਬਨ ਏਰਿਆ), ਗ੍ਰਾਮੀਣ ਖੇਤਰ (ਰੂਰਲ ਏਰਿਆ) ਦੇ ਨਾਲ ਇਕ ਹੋਰ ਸ਼੍ਰੇਣੀ ਹੋਰ ਖੇਤਰ (ਅਦਰ ਏਰਿਆ) ਨਦਾ ਵੀ ਪ੍ਰਾਵਧਾਨ ਸੀ। ਸ਼ਹਿਰੀ ਖੇਤਰ ਵਿਚ ਸੰਪਤੀ ਦਾ ਰਿਕਾਰਡ ਸਥਾਨਕ ਨਿਗਮ ਅਤੇ ਗ੍ਰਾਮੀਣ ਖੇਤਰ ਵਿਚ ਸਬੰਧਿਤ ਵਿਭਾਗ ਵੱਲੋਂ ਕਰਵਾਇਆ ਜਾਂਦਾ ਸੀ। ਪਰ ਹੋਰ ਖੇਤਰ ਦਾ ਪ੍ਰਾਵਧਾਨ ਹੋਣ ਨਾਲ ਇਕ ਲੂਪ-ਹਾਲ ਦੇ ਦਿੱਤਾ ਗਿਆ ਸੀ। ਇਸ ਹੋਰ ਖੇਤਰ ਦੇ ਪ੍ਰਾਵਧਾਨ ਦੇ ਕਾਰਨ ਪਹਿਲਾਂ ਕੁੱਝ ਲੋਕ ਕਿਸੇ ਨਾ ਕਿਸੇ ਢੰਗ ਨਾਲ ਰਜਿਸਟਰੀਆਂ ਕਰਵਾ ਲਿਆ ਕਰਦੇ ਸਨ। ਪਰ ਮੌਜੂਦਾ ਸੂਬਾ ਸਰਕਾਰ ਨੇ ਹੁਣ ਇਸ ਹੋਰ ਖੇਤਰ (ਅਦਰ ਏਰਿਆ) ਦੇ ਪ੍ਰਾਵਧਾਨ ਨੁੰ ਖਤਮ ਕਰ ਦਿੱਤਾ, ਇਸ ਲਈ ਕੁੱਝ ਲੋਕਾਂ ਨੂੰ ਤਕਲੀਫ ਹੋਣ ਲੱਗੀ ਹੈ।

          ਉਨ੍ਹਾਂ ਨੇ ਕਿਹਾ ਕਿ ਪ੍ਰੋਪਰਟੀ ਆਈਡੀ ਸਿਰਫ ਸੰਪਤੀ ਦੀ ਪਹਿਚਾਣ ਹੈ, ਪਰ ਮਲਕੀਅਤ ਦਾ ਸਬੂਤ ਨਹੀਂ ਹੈ। ਸੂਬੇ ਵਿਚ ਚੱਲ ਰਹੀ ਲਾਰਜ ਸਕੇਲ ਮੈਪਿੰਗ ਪਰਿਯੋਜਨਾ ਦੇ ਤਹਿਤ ਸ਼ਹਿਰੀ ਖੇਤਰਾਂ ਵਿਚ ਮੈਪਿੰਗ ਕਰਵਾਈ ਜਾ ਰਹੀ ਹੈ ਅਤੇ ਰੇਵੀਨਿਯੂ ਰਿਕਾਰਡ ਦੇ ਨਾਲ ਤਸਦੀਕ ਹੋਣ ਦੇ ਬਾਅਦ ਇਹ ਡਾਟਾ ਪ੍ਰਮਾਣਿਕ ਹੋ ਜਾਵੇਗਾ। ਇਸ ਦੇ ਬਾਅਦ ਇੰਤਕਾਲ ਦੀ ਜਰੂਰਤ ਨਹੀਂ ਪਵੇਗੀ ਸਗੋ ਪ੍ਰੋਪਰਟੀ ਆਈਡੀ ਦੇ ਆਧਾਰ 'ਤੇ ਹੀ ਰਜਿਸਟਰੀਆਂ ਹੋ ਜਾਇਆ ਕਰਣਗੀਆਂ।

ਵੀਡੀਓ

ਹੋਰ
Have something to say? Post your comment
ਠੇਕੇ ‘ਚ ਸ਼ਰਾਬ ਪੀ ਰਹੇ ਨੌਜਵਾਨ ਨੇ ਪਿਓ ਦੇ ਪਹੁੰਚਣ ‘ਤੇ ਨਹਿਰ ਛਾਲ ਮਾਰੀ

: ਠੇਕੇ ‘ਚ ਸ਼ਰਾਬ ਪੀ ਰਹੇ ਨੌਜਵਾਨ ਨੇ ਪਿਓ ਦੇ ਪਹੁੰਚਣ ‘ਤੇ ਨਹਿਰ ਛਾਲ ਮਾਰੀ

ਹਰਿਆਣਾ ‘ਚ ਸ਼ਮਸ਼ਾਨ-ਘਾਟ ਦੀ ਕੰਧ ਡਿੱਗਣ ਕਾਰਨ ਬੱਚੀ ਸਮੇਤ ਚਾਰ ਲੋਕਾਂ ਦੀ ਮੌਤ

: ਹਰਿਆਣਾ ‘ਚ ਸ਼ਮਸ਼ਾਨ-ਘਾਟ ਦੀ ਕੰਧ ਡਿੱਗਣ ਕਾਰਨ ਬੱਚੀ ਸਮੇਤ ਚਾਰ ਲੋਕਾਂ ਦੀ ਮੌਤ

ਯੂ-ਟਿਊਬਰ ਜੋੜੇ ਵੱਲੋਂ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕਸ਼ੀ

: ਯੂ-ਟਿਊਬਰ ਜੋੜੇ ਵੱਲੋਂ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕਸ਼ੀ

ਗੱਡੀਆਂ ਦੇ ਸ਼ੀਸ਼ੇ 'ਤੇ ਬਲੈਕ ਫਿਲਮ ਦੀ ਵਰਤੋਂ ਕਰਨ ਵਾਲੇ ਲੋਕ ਸਾਵਧਾਨ!

: ਗੱਡੀਆਂ ਦੇ ਸ਼ੀਸ਼ੇ 'ਤੇ ਬਲੈਕ ਫਿਲਮ ਦੀ ਵਰਤੋਂ ਕਰਨ ਵਾਲੇ ਲੋਕ ਸਾਵਧਾਨ!

ਵਿਜੀਲੈਂਸ ਬਿਊਰੋ ਵੱਲੋਂ ਮੈਡੀਕਲ ਅਧਿਕਾਰੀ 3 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ

: ਵਿਜੀਲੈਂਸ ਬਿਊਰੋ ਵੱਲੋਂ ਮੈਡੀਕਲ ਅਧਿਕਾਰੀ 3 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ

ਸੜਕ ਪਾਰ ਕਰ ਰਹੇ ਬੱਚਿਆਂ ਨੂੰ ਕੈਂਟਰ ਨੇ ਮਾਰੀ ਟੱਕਰ, ਦੋ ਦੀ ਮੌਤ ਦੋ ਗੰਭੀਰ

: ਸੜਕ ਪਾਰ ਕਰ ਰਹੇ ਬੱਚਿਆਂ ਨੂੰ ਕੈਂਟਰ ਨੇ ਮਾਰੀ ਟੱਕਰ, ਦੋ ਦੀ ਮੌਤ ਦੋ ਗੰਭੀਰ

WhatsApp ਗਰੁੱਪ ‘ਚ ਪ੍ਰੋਫੈਸਰ ਨੇ ਭੇਜਿਆ ਅਸ਼ਲੀਲ ਵੀਡੀਓ ਲਿੰਕ,ਵਿਦਿਆਰਥਣਾਂ ਨੇ ਕੀਤੀ ਸ਼ਿਕਾਇਤ

: WhatsApp ਗਰੁੱਪ ‘ਚ ਪ੍ਰੋਫੈਸਰ ਨੇ ਭੇਜਿਆ ਅਸ਼ਲੀਲ ਵੀਡੀਓ ਲਿੰਕ,ਵਿਦਿਆਰਥਣਾਂ ਨੇ ਕੀਤੀ ਸ਼ਿਕਾਇਤ

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਤੋਂ ਮੁੱਖ ਮੰਤਰੀ ਨਾਇਬ ਸਿੰਘ ਨੇ ਲਿਆ ਆਸ਼ੀਰਵਾਦ

: ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਤੋਂ ਮੁੱਖ ਮੰਤਰੀ ਨਾਇਬ ਸਿੰਘ ਨੇ ਲਿਆ ਆਸ਼ੀਰਵਾਦ

ਹਰਿਆਣਾ ਸਰਕਾਰ ਨੇ ਮੰਗਿਆ ਠੇਕਾ ਕਰਮਚਾਰੀਆਂ ਦਾ ਵੇਰਵਾ, 5 ਸਾਲ ਤੋਂ 10 ਸਾਲ ਦੀ ਸਮੇਂ ਤੋਂ ਕੰਮ ਕਰ ਰਹੇ ਕਰਮਚਾਰੀਆਂ ਦੀ ਜਾਣਕਾਰੀ ਦੇਣ ਦੇ ਨਿਰਦੇਸ਼

: ਹਰਿਆਣਾ ਸਰਕਾਰ ਨੇ ਮੰਗਿਆ ਠੇਕਾ ਕਰਮਚਾਰੀਆਂ ਦਾ ਵੇਰਵਾ, 5 ਸਾਲ ਤੋਂ 10 ਸਾਲ ਦੀ ਸਮੇਂ ਤੋਂ ਕੰਮ ਕਰ ਰਹੇ ਕਰਮਚਾਰੀਆਂ ਦੀ ਜਾਣਕਾਰੀ ਦੇਣ ਦੇ ਨਿਰਦੇਸ਼

ਰੇਵਾੜੀ 'ਚ ਇਨੋਵਾ ਨੂੰ SUV ਨੇ ਮਾਰੀ ਟੱਕਰ, 4 ਔਰਤਾਂ ਸਮੇਤ 6 ਲੋਕਾਂ ਦੀ ਮੌਤ

: ਰੇਵਾੜੀ 'ਚ ਇਨੋਵਾ ਨੂੰ SUV ਨੇ ਮਾਰੀ ਟੱਕਰ, 4 ਔਰਤਾਂ ਸਮੇਤ 6 ਲੋਕਾਂ ਦੀ ਮੌਤ

X