Hindi English Tuesday, 30 April 2024 🕑
BREAKING
ਸੁਪਰੀਮ ਕੋਰਟ ‘ਚ ਅੱਜ ਫਿਰ ਹੋਵੇਗੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਬਾਰੇ ਸੁਣਵਾਈ ਮਣੀਪੁਰ ‘ਚ 6 ਪੋਲਿੰਗ ਕੇਂਦਰਾਂ 'ਤੇ ਅੱਜ ਮੁੜ ਹੋ ਰਹੀ ਵੋਟਿੰਗ ਦੱਖਣੀ ਅਮਰੀਕਾ ‘ਚ ਬੱਸ ਖਾਈ ਵਿੱਚ ਡਿੱਗੀ, 25 ਲੋਕਾਂ ਦੀ ਮੌਤ ਪੰਜਾਬ ਸਕੂਲ ਸਿੱਖਿਆ ਬੋਰਡ ਅੱਜ ਐਲਾਨੇਗਾ 8ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਅੱਜ ਦਾ ਇਤਿਹਾਸ ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 30-04-23 ਪੋਲਿੰਗ ਸਟਾਫ ਦੀ ਸਹੂਲਤ ਵਾਸਤੇ ਮੁੱਖ ਚੋਣ ਅਧਿਕਾਰੀ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਵਿਸ਼ੇਸ਼ ਕਦਮ ਚੁੱਕਣ ਦੀ ਹਦਾਇਤ ਸਿੱਖਿਆ ਬੋਰਡ ਭਲਕੇ ਐਲਾਨੇਗਾ 8ਵੀਂ ਤੇ 12ਵੀਂ ਦਾ ਨਤੀਜਾ ਗੋਲਡੀ ਦੇ ਕਾਂਗਰਸ ਛੱਡਣ ਦੀਆਂ ਚਰਚਾ ਵਿੱਚ ਸੁਖਪਾਲ ਖਹਿਰਾ ਦਾ ਵੱਡਾ ਬਿਆਨ ਕਾਂਗਰਸ ਨੂੰ ਵੱਡਾ ਝਟਕਾ : ਉਮੀਦਵਾਰ ਨੇ ਕਾਗਜ਼ ਲਏ ਵਾਪਸ, ਭਾਜਪਾ ’ਚ ਸ਼ਾਮਲ

ਸੰਸਾਰ

More News

ਓਮਾਨ ਵਿੱਚ ਭਾਰੀ ਮੀਂਹ ਨੇ ਮਚਾਈ ਤਬਾਹੀ, 10 ਸਕੂਲੀ ਬੱਚਿਆਂ ਸਮੇਤ 18 ਲੋਕਾਂ ਦੀ ਮੌਤ

Updated on Wednesday, April 17, 2024 07:12 AM IST

ਮਸਕਟ, 17 ਅਪ੍ਰੈਲ, ਦੇਸ਼ ਕਲਿਕ ਬਿਊਰੋ :

ਸੋਮਵਾਰ 15 ਅਪ੍ਰੈਲ ਦੀ ਰਾਤ ਤੋਂ ਯੂਏਈ ਵਿੱਚ ਮੀਂਹ ਪੈਣਾ ਸ਼ੁਰੂ ਹੋ ਗਿਆ। ਮੰਗਲਵਾਰ, 16 ਅਪ੍ਰੈਲ ਦੀ ਸ਼ਾਮ ਤੱਕ, 120 ਮਿਲੀਮੀਟਰ (4.75 ਇੰਚ) ਤੋਂ ਵੱਧ ਪਾਣੀ ਡਿੱਗਿਆ। ਸੰਯੁਕਤ ਅਰਬ ਅਮੀਰਾਤ ਵਿੱਚ ਸਾਲ ਭਰ ਵਿੱਚ ਇੰਨੀ ਜ਼ਿਆਦਾ ਬਾਰਿਸ਼ ਹੁੰਦੀ ਹੈ। ਮੌਸਮ ਵਿਭਾਗ ਨੇ ਬੁੱਧਵਾਰ ਸਵੇਰੇ ਹੋਰ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਬਹਿਰੀਨ, ਕਤਰ ਅਤੇ ਸਾਊਦੀ ਅਰਬ ਵਿੱਚ ਵੀ ਭਾਰੀ ਮੀਂਹ ਕਾਰਨ ਹਾਲਾਤ ਖਰਾਬ ਹਨ। ਓਮਾਨ ਵਿੱਚ ਭਾਰੀ ਮੀਂਹ ਕਾਰਨ 18 ਲੋਕਾਂ ਦੀ ਮੌਤ ਹੋ ਗਈ ਹੈ। ਓਮਾਨ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਮਸਕਟ ਸਮੇਤ ਦੇਸ਼ ਦੇ ਕਈ ਇਲਾਕਿਆਂ 'ਚ ਸਥਿਤੀ ਬਦਤਰ ਹੈ। ਇੱਥੇ ਤਿੰਨ ਦਿਨਾਂ ਵਿੱਚ 5 ਇੰਚ ਮੀਂਹ ਦਰਜ ਕੀਤਾ ਗਿਆ। ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਕਾਰਨ 18 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚ 10 ਸਕੂਲੀ ਬੱਚੇ ਵੀ ਸ਼ਾਮਲ ਹਨ, ਜੋ ਬੱਸ ਵਿੱਚ ਸਫ਼ਰ ਕਰ ਰਹੇ ਸਨ। ਅਚਾਨਕ ਹੜ੍ਹ ਦੇ ਪਾਣੀ ਕਾਰਨ ਬੱਸ ਰੁੜ੍ਹ ਗਈ।
ਮਰਨ ਵਾਲਿਆਂ ਵਿਚ ਕੁਝ ਘਾਟੀ ਖੇਤਰ ਦੇ ਸਨ, ਜਿੱਥੇ ਪਾਣੀ ਤੇਜ਼ੀ ਨਾਲ ਭਰ ਗਿਆ ਅਤੇ ਉਨ੍ਹਾਂ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ।

ਵੀਡੀਓ

ਹੋਰ
Have something to say? Post your comment
X