Hindi English Thursday, 30 May 2024 🕑
BREAKING

ਪੰਜਾਬ

More News

ਫੇਜ਼ ਗਿਆਰਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪੋਲਿੰਗ ਬੂਥ ਬਦਲ ਕੇ ਸਕੂਲ ਆਫ਼ ਐਮੀਨੈਂਸ, ਫੇਜ਼-11 ਵਿੱਚ ਤਬਦੀਲ

Updated on Thursday, April 18, 2024 20:17 PM IST

ਏ.ਡੀ.ਸੀ ਨੇ ਸਿਆਸੀ ਪਾਰਟੀਆਂ ਨੂੰ ਪ੍ਰਸਤਾਵ ਤੋਂ ਜਾਣੂ ਕਰਵਾਇਆ

ਐਸ.ਏ.ਐਸ.ਨਗਰ, 18 ਅਪ੍ਰੈਲ, 2024: ਦੇਸ਼ ਕਲਿੱਕ ਬਿਓਰੋ
ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ, ਐੱਸ.ਏ.ਐੱਸ. ਨਗਰ, ਵਿਰਾਜ ਸਿੰਘ ਤਿੜਕੇ ਨੇ ਅੱਜ ਸਿਆਸੀ ਪਾਰਟੀਆਂ ਦੀ ਮੀਟਿੰਗ ਕਰਕੇ ਉਨ੍ਹਾਂ ਨੂੰ ਨਵੀਂ ਇਮਾਰਤ ਵਿੱਚ ਲਿਆਂਦੇ ਗਏ ਪੋਲਿੰਗ ਬੂਥ 202, 203 ਅਤੇ 204 ਦੀ ਥਾਂ ਤਬਦੀਲੀ ਬਾਰੇ ਜਾਣੂ ਕਰਵਾਇਆ।
ਵਧੇਰੇ ਜਾਣਕਾਰੀ ਦਿੰਦਿਆਂ ਏ.ਡੀ.ਸੀ. ਨੇ ਦੱਸਿਆ ਕਿ ਸਹਾਇਕ ਰਿਟਰਨਿੰਗ ਅਫ਼ਸਰ-06 ਅਨੰਦਪੁਰ ਸਾਹਿਬ-ਕਮ-ਉਪ ਮੰਡਲ ਮੈਜਿਸਟ੍ਰੇਟ, ਐੱਸ ਏ ਐੱਸ ਨਗਰ ਨੇ ਸੂਚਿਤ ਕੀਤਾ ਹੈ ਕਿ ਸੁਪਰਵਾਈਜ਼ਰ/ਪ੍ਰਿੰਸੀਪਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਫੇਜ਼-11, ਐੱਸ ਏ ਐੱਸ ਨਗਰ ਦੀ ਰਿਪੋਰਟ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੇਜ਼-11 ਦੀ ਇਮਾਰਤ ਸ.ਸ.ਸ.ਸ. ਨਗਰ ਨੂੰ ਹੁਣ ਸਕੂਲ ਆਫ਼ ਐਮੀਨੈਂਸ, ਫੇਜ਼-11, ਐੱਸ ਏ ਐੱਸ ਨਗਰ, 01.04.2024 ਤੋਂ, ਜੋ ਕਿ ਮੌਜੂਦਾ ਪੋਲਿੰਗ ਸਟੇਸ਼ਨਾਂ ਤੋਂ ਲਗਭਗ 300 ਮੀਟਰ ਦੀ ਦੂਰੀ 'ਤੇ ਸਥਿਤ ਹੈ, ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਲਈ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੇਜ਼ 11 ਵਿੱਚ ਪੈਂਦੇ ਬੂਥ ਨੰਬਰ 202, 203 ਅਤੇ 204 ਨੂੰ ਐੱਸ.ਏ.ਐੱਸ. ਨਗਰ (ਪੁਰਾਣੀ ਇਮਾਰਤ) ਨੂੰ ਨਵੇਂ ਪੋਲਿੰਗ ਸਟੇਸ਼ਨ, ਸਕੂਲ ਆਫ਼ ਐਮੀਨੈਂਸ, ਫੇਜ਼-11, ਐਸਏਐਸ, ਦੀ ਇਮਾਰਤ ਨਾਲ ਜਾਣਿਆ ਜਾਵੇਗਾ।
ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ, ਐੱਸ.ਏ.ਐੱਸ. ਨਗਰ ਨੇ ਹਾਜ਼ਰ ਮੈਂਬਰਾਂ ਨੂੰ ਇਹ ਵੀ ਦੱਸਿਆ ਕਿ ਉਪਰੋਕਤ ਪ੍ਰਸਤਾਵ ਅਨੁਸਾਰ ਨਵੀਂ ਇਮਾਰਤ ਦਾ ਦੌਰਾ ਕੀਤਾ ਗਿਆ ਹੈ ਅਤੇ ਇਸ ਇਮਾਰਤ ਵਿੱਚ ਬੂਥ ਤਿਆਰ ਕਰਨ ਦੇ ਯੋਗ ਪਾਏ ਗਏ ਹਨ। ਹਾਜ਼ਰ ਮੈਂਬਰਾਂ ਦੇ ਧਿਆਨ ਵਿੱਚ ਇਹ ਵੀ ਲਿਆਂਦਾ ਗਿਆ ਹੈ ਕਿ ਇਸ ਸਬੰਧੀ ਪਰਫਾਰਮਾ 2 (ਪੋਲਿੰਗ ਸਟੇਸ਼ਨਾਂ ਦੀ ਇਮਾਰਤ ਦੀ ਤਬਦੀਲੀ ਦਾ ਪ੍ਰਸਤਾਵ) ਅਤੇ ਸਰਟੀਫਿਕੇਟ ਪ੍ਰਾਪਤ ਹੋ ਗਿਆ ਹੈ। ਉਨ੍ਹਾਂ ਨੂੰ ਇਹ ਵੀ ਸੂਚਿਤ ਕੀਤਾ ਜਾਂਦਾ ਹੈ ਕਿ ਵੋਟਰਾਂ ਨੂੰ ਇਸ ਸਬੰਧੀ ਇਸ਼ਤਿਹਾਰ/ਪ੍ਰਚਾਰ ਆਦਿ ਰਾਹੀਂ ਚੋਣਾਂ ਦੀ ਮਿਤੀ ਤੱਕ ਲਗਾਤਾਰ ਸੂਚਿਤ ਕੀਤਾ ਜਾਵੇਗਾ।
ਮੀਟਿੰਗ ਦੌਰਾਨ ਹਾਜ਼ਰ ਸਮੂਹ ਮੈਂਬਰਾਂ ਨੂੰ ਬੇਨਤੀ ਕੀਤੀ ਗਈ ਕਿ ਉਹ ਉਪਰੋਕਤ 03 ਬੂਥਾਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੇਜ਼-11 ਦੀ ਪੁਰਾਣੀ ਇਮਾਰਤ ਤੋਂ ਨਵੀਂ ਇਮਾਰਤ ਸਕੂਲ ਆਫ ਐਮੀਨੈਂਸ, ਫੇਜ਼-11, ਐੱਸ ਏ ਐੱਸ ਨਗਰ ਤਬਦੀਲ ਕਰਨ ਲਈ ਆਪਣੀ ਸਹਿਮਤੀ ਦੇਣ। ਮੀਟਿੰਗ ਵਿੱਚ ਹਾਜ਼ਰ ਸਾਰੇ ਮੈਂਬਰਾਂ ਨੇ ਇਸ ਸਬੰਧ ਵਿੱਚ ਆਪਣੀ ਸਹਿਮਤੀ ਦਿੱਤੀ ਅਤੇ ਉਪਰੋਕਤ 03 ਬੂਥਾਂ ਨੂੰ ਪੁਰਾਣੀ ਇਮਾਰਤ ਤੋਂ ਨਵੀਂ ਇਮਾਰਤ ਵਿੱਚ ਤਬਦੀਲ ਕਰਨ ਦੀ ਬੇਨਤੀ ਕੀਤੀ।

ਵੀਡੀਓ

ਹੋਰ
Readers' Comments
Arshdeep kaur 4/19/2024 5:29:51 AM

Arshdeep kaur

Have something to say? Post your comment
ਚੋਣਾਂ ਦੀ ਨਿਗਰਾਨੀ ਸਬੰਧੀ ਆਖਰੀ 72 ਘੰਟਿਆਂ ਦੇ ਐਸ.ਓ.ਪੀਜ਼. ਬੁੱਧਵਾਰ ਸ਼ਾਮ ਤੋਂ ਲਾਗੂ

: ਚੋਣਾਂ ਦੀ ਨਿਗਰਾਨੀ ਸਬੰਧੀ ਆਖਰੀ 72 ਘੰਟਿਆਂ ਦੇ ਐਸ.ਓ.ਪੀਜ਼. ਬੁੱਧਵਾਰ ਸ਼ਾਮ ਤੋਂ ਲਾਗੂ

ਗੁਰਦੁਆਰਾ ਮੈਨੇਜਮੈਂਟ ਕੋਰਸ ਦੇ ਵਿਦਿਆਰਥੀਆਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਲਈ ਪ੍ਰਬੰਧਕੀ ਸਿਖਲਾਈ

: ਗੁਰਦੁਆਰਾ ਮੈਨੇਜਮੈਂਟ ਕੋਰਸ ਦੇ ਵਿਦਿਆਰਥੀਆਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਲਈ ਪ੍ਰਬੰਧਕੀ ਸਿਖਲਾਈ

ਲੁਧਿਆਣਾ ’ਚ ਰਾਹੁਲ ਗਾਂਧੀ ਨੇ ਕੀਤਾ ਸੰਬੋਧਨ, ਮੋਦੀ ਉਤੇ ਬੋਲੇ ਹਮਲੇ

: ਲੁਧਿਆਣਾ ’ਚ ਰਾਹੁਲ ਗਾਂਧੀ ਨੇ ਕੀਤਾ ਸੰਬੋਧਨ, ਮੋਦੀ ਉਤੇ ਬੋਲੇ ਹਮਲੇ

ਸੈਕਟਰ 76-80 ਦੇ ਅਲਾਟੀਆਂ ‘ਤੇ ਪਾਈ ਅਨਹਾਂਸਮੈਂਟ ਤੇ ਵਿਆਜ ਦਾ ਮਸਲਾ ਜਲਦੀ ਹੱਲ ਕਰਾਂਗੇ: ਕੁਲਵੰਤ ਸਿੰਘ

: ਸੈਕਟਰ 76-80 ਦੇ ਅਲਾਟੀਆਂ ‘ਤੇ ਪਾਈ ਅਨਹਾਂਸਮੈਂਟ ਤੇ ਵਿਆਜ ਦਾ ਮਸਲਾ ਜਲਦੀ ਹੱਲ ਕਰਾਂਗੇ: ਕੁਲਵੰਤ ਸਿੰਘ

ਸਿੱਧੂ ਮੂਸੇਵਾਲਾ ਦੀ ਦੂਸਰੀ ਬਰਸੀ ਅੱਜ

: ਸਿੱਧੂ ਮੂਸੇਵਾਲਾ ਦੀ ਦੂਸਰੀ ਬਰਸੀ ਅੱਜ

ਪੰਜਾਬ ‘ਚ ਈਡੀ ਵੱਲੋਂ 13 ਥਾਵਾਂ 'ਤੇ ਛਾਪੇਮਾਰੀ, 3 ਕਰੋੜ ਰੁਪਏ ਦੀ ਨਕਦੀ ਬਰਾਮਦ

: ਪੰਜਾਬ ‘ਚ ਈਡੀ ਵੱਲੋਂ 13 ਥਾਵਾਂ 'ਤੇ ਛਾਪੇਮਾਰੀ, 3 ਕਰੋੜ ਰੁਪਏ ਦੀ ਨਕਦੀ ਬਰਾਮਦ

ਮਾਹਵਾਰੀ ਦੌਰਾਨ ਸਾਫ਼-ਸਫ਼ਾਈ ਬਹੁਤ ਜ਼ਰੂਰੀ : ਸਿਵਲ ਸਰਜਨ

: ਮਾਹਵਾਰੀ ਦੌਰਾਨ ਸਾਫ਼-ਸਫ਼ਾਈ ਬਹੁਤ ਜ਼ਰੂਰੀ : ਸਿਵਲ ਸਰਜਨ

ਅੱਜ ਦਾ ਇਤਿਹਾਸ

: ਅੱਜ ਦਾ ਇਤਿਹਾਸ

ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 29 ਮਈ, 2024

: ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 29 ਮਈ, 2024

1,40,000 ਰੁਪਏ ਦੀ ਰਿਸ਼ਵਤ ਲੈਂਦਾ ਸਾਬਕਾ ਪੰਚਾਇਤ ਮੈਂਬਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ

: 1,40,000 ਰੁਪਏ ਦੀ ਰਿਸ਼ਵਤ ਲੈਂਦਾ ਸਾਬਕਾ ਪੰਚਾਇਤ ਮੈਂਬਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ

X