Hindi English Saturday, 15 June 2024 🕑
BREAKING
ਮਾਤਰੂ ਵੰਦਨਾ ਯੋਜਨਾ ਦੇ ਤਹਿਤ ਚਾਲੂ ਵਿੱਤੀ ਵਰ੍ਹੇ ਦੌਰਾਨ 60 ਕਰੋੜ ਰੁਪਏ ਦੇ ਵਿੱਤੀ ਲਾਭ ਦਿਤੇ ਜਾਣਗੇ : ਡਾ. ਬਲਜੀਤ ਕੌਰ ਪੰਜਾਬ ਸਰਕਾਰ ਜਲਦ ਕਰੇਗੀ 300 ਵੈਟਰਨਰੀ ਅਫ਼ਸਰਾਂ ਦੀ ਭਰਤੀ : ਗੁਰਮੀਤ ਸਿੰਘ ਖੁੱਡੀਆਂ PM ਮੋਦੀ G-7 ਸੰਮੇਲਨ ‘ਚ ਸ਼ਾਮਲ ਹੋਣ ਲਈ ਇਟਲੀ ਪਹੁੰਚੇ ਕਾਂਗਰਸੀ ਵਿਧਾਇਕ ਨੇ ਦਿੱਤਾ ਅਸਤੀਫਾ ਪੰਜਾਬ ‘ਚ ਤਾਪਮਾਨ 47.8 ਡਿਗਰੀ ‘ਤੇ ਪਹੁੰਚਿਆ, ਮੌਸਮ ਵਿਭਾਗ ਵੱਲੋਂ Heat Wave ਦੀ ਚਿਤਾਵਨੀ ਜਾਰੀ ਖੰਨਾ ਵਿਖੇ ਬੱਸ ਨੂੰ ਇੱਕ ਤੇਜ਼ ਰਫ਼ਤਾਰ ਟਰਾਲੇ ਨੇ ਮਾਰੀ ਟੱਕਰ, 25 ਲੋਕ ਜ਼ਖਮੀ ਦੋ ਸਿਮ ਵਾਲਾ ਫੋਨ ਰੱਖਣ ਵਾਲੇ ਸਾਵਧਾਨ : ਦੋ ਨੰਬਰ ਚਲਾਉਣ ਉਤੇ ਦੇਣੇ ਪੈਣਗੇ ਪੈਸੇ ਸਿੱਕਮ ‘ਚ ਜ਼ਮੀਨ ਖਿਸਕਣ ਕਾਰਨ 6 ਲੋਕਾਂ ਦੀ ਮੌਤ, ਭਾਰੀ ਮੀਂਹ ਨੇ ਮਚਾਈ ਤਬਾਹੀ, 2 ਹਜ਼ਾਰ ਸੈਲਾਨੀ ਫਸੇ ਰਾਜਾ ਵੜਿੰਗ ਲੋਕ ਮਿਲਣੀ ਪ੍ਰੋਗਰਾਮ ਤਹਿਤ ਅੱਜ ਤੋਂ ਸੁਣਨਗੇ ਲੋਕਾਂ ਦੀਆਂ ਸਮੱਸਿਆਵਾਂ ਪੰਜਾਬ ਦਾ ਇੱਕ RTO ਦਫਤਰ 4 ਦਿਨ ਰਹੇਗਾ ਬੰਦ

ਪੰਜਾਬ

More News

ਸੈਕਟਰ 76-80 ਦੇ ਅਲਾਟੀਆਂ ‘ਤੇ ਪਾਈ ਅਨਹਾਂਸਮੈਂਟ ਤੇ ਵਿਆਜ ਦਾ ਮਸਲਾ ਜਲਦੀ ਹੱਲ ਕਰਾਂਗੇ: ਕੁਲਵੰਤ ਸਿੰਘ

Updated on Wednesday, May 29, 2024 14:37 PM IST

ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਨੇ ਆਪ ਨੂੰ ਜਿਤਾਉਣ ਲਈ ਹੱਥ ਖੜੇ ਕਰਕੇ ਦਿੱਤਾ ਭਰੋਸਾ

ਮੋਹਾਲੀ: 29 ਮਈ, ਦੇਸ਼ ਕਲਿੱਕ ਬਿਓਰੋ
ਸੈਕਟਰ 76–80 ਦੇ ਅਲਾਟੀਆਂ ਨੂੰ ਪਾਈ ਬੇਲੋੜੀ ਅਨਹਾਂਸਮੈਂਟ ਤੇ ਵਿਆਜ ਮੁਆਫ ਕਰਵਾਇਆ ਜਾਵੇਗਾ ਅਤੇ ਇਸ ਮਸਲੇ ਉੱਪਰ ਪਹਿਲ ਦੇ ਆਧਾਰ ‘ਤੇ ਕੰਮ ਕਰਾਂਗੇ।
ਇਹ ਵਿਚਾਰ ਬੀਤੀ ਰਾਤ ਐਂਟੀ ਅਨਹਾਂਸਮੈਂਟ ਕਮੇਟੀ ਸੈਕਟਰ 76–80 ਵੱਲੋਂ ਸੁਖਦੇਵ ਸਿੰਘ ਪਟਵਾਰੀ ਦੀ ਅਗਵਾਈ ਵਿੱਚ ਇੱਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦਿਆਂ ਮੋਹਾਲੀ ਦੇ ਐਮ ਐਲ ਏ ਸ. ਕੁਲਵੰਤ ਸਿੰਘ ਨੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੈ ਇਸ ਮਸਲੇ ਸੰਬੰਧੀ ਫਾਈਲ ਦੱਬ ਕੇ ਰੱਖੀ ਅਤੇ ਹੱਲ ਕਰਾਉਣ ਦੀ ਥਾਂ ਇਸ ਨੂੰ ਚੁੱਪ ਚੁਪੀਤੇ ਵਧਣ ਦਿੱਤਾ ਗਿਆ ਅਤੇ ਹੁਣ ਮਰਿਆ ਹੋਇਆ ਸੱਪ ਸਰਕਾਰ ਦੇ ਗਲ ਪਾ ਕੇ ਉਲਟਾ ਲੋਕਾਂ ਨੂੰ ਭੜਕਾ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਆਮ ਲੋਕਾਂ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨਾ ਸਰਕਾਰ ਦੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਪਹਿਲਾਂ 45 ਹਜ਼ਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ, 18000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਪੰਜਾਬ ‘ਚ ਸਿੱਖਿਆ ਦੀ ਗੁਣਾਤਮਿਕਤਾ ਸੁਧਾਰਨ ਲਈ, ਐਮੀਨੈਂਸ ਸਕੂਲ ਖੋਲ੍ਹਣੇ, ਆਮ ਆਦਮੀ ਕਲੀਨਿਕਾਂ ਤੇ ਸਰਕਾਰੀ ਹਸਪਤਾਲਾਂ ‘ਚ ਲੋਕਾਂ ਦਾ ਮੁਫਤ ਇਲਾਜ, ਪੰਜਾਬ ਦੇ 80 ਫੀਸਦੀ ਲੋਕਾਂ ਨੂੰ 300 ਯੂਨਿਟ ਬਿਜਲੀ ਮੁਫਤ ਦੇ ਕੇ ਬਿਲ ਮੁਕਤ ਕਰਨਾ, ਨਹਿਰੀ ਪਾਣੀ ਖੇਤਾਂ ਦੀਆਂ ਟੇਲਾਂ ਤੱਕ ਪਹੁੰਚਾ ਕੇ ਬਿਜਲੀ ਦੀ ਬੱਚਤ ਕਰਨੀ ਤੇ ਉਸੇ ਬੱਚਤ ਚੋਂ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਿਆ ਦੇਣ ਦੀ ਥਾਂ 1100 ਰੁਪਿਆ ਦੇਣ ਦੀ ਜਲਦੀ ਹੀ ਸ਼ੁਰੂਆਤ ਕਰਨ ਦਾ ਐਲਾਨ ਆਦਿ ਕੀਤਾ ਹੈ। ਹੁਣ ਸਰਕਾਰ 76–80 ਸੈਕਟਰ ਦੇ ਅਲਾਟੀਆਂ ਦਾ ਮਸਲਾ ਵੀ ਹੱਲ ਕਰੇਗੀ।


ਇਸ ਮੌਕੇ ਬੋਲਦਿਆਂ ਐਂਟੀ ਅਨਹਾਂਸਮੈਂਟ ਕਮੇਟੀ ਸੈਕਟਰ 76–80 ਦੇ ਕਨਵੀਨਰ ਸੁਖਦੇਵ ਸਿੰਘ ਪਟਵਾਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਇਸ ਮਸਲੇ ਦਾ ਹੱਲ ਨਹੀਂ ਕੀਤਾ ਅਤੇ ਗਮਾਡਾ ਨੇ 2013 ‘ਚ ਨਿਸ਼ਚਿਤ ਕੀਤੀ ਕੀਮਤ ਦੀ ਫਾਈਲ ਦੱਬ ਕੇ 2023 ‘ਚ 4 ਗੁਣਾਂ ਰੇਟ ਵਧਾ ਕੇ ਲੋਕਾਂ ਉੱਪਰ ਬੋਝ ਪਾ ਦਿੱਤਾ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਐਂਟੀ ਅਨਹਾਂਸਮੈਂਟ ਕਮੇਟੀ ਨੇ ਮੁੱਖ ਸਕਤਰ ਤੇ ਮੁੱਖ ਮੰਤਰੀ ਨਾਲ ਮੀਟਿੰਗਾਂ ਕਰਕੇ ਮਸਲਾ ਹੱਲ ਕਰਵਾਉਣ ਲਈ ਗੱਲਬਾਤ ਕੀਤੀ ਸੀ, ਪਰ ਚੋਣਾਂ ਕਾਰਨ ਮਸਲੇ ਦੇ ਹੱਲ ਲਈ ਦੇਰੀ ਹੋ ਗਈ ਜਿਸ ਨੂੰ ਹੁਣ ਚੋਣਾਂ ਤੋਂ ਬਾਅਦ ਪਹਿਲ ਦੇ ਆਧਾਰ ‘ਤੇ ਹੱਲ ਕਰਾਵਾਂਗੇ। ਉਨ੍ਹਾਂ ਇੰਨੀ ਵੱਡੀ ਗਿਣਤੀ ‘ਚ ਆਏ ਲੋਕਾਂ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਐਂਟੀ ਅਨਹਾਂਸਮੈਂਟ ਕਮੇਟੀ ਦੇ ਮੈਂਬਰ ਬਲਵਿੰਦਰ ਸਿੰਘ, ਚਰਨਜੀਤ ਕੌਰ, ਰਾਜੀਵ ਵਸ਼ਿਸ਼ਟ, ਗੁਰਦੇਵ ਸਿੰਘ ਦਿਓਲ, ਸੁਖਚੈਨ ਸਿੰਘ ,ਜਰਨੈਲ ਸਿੰਘ, ਮੇਜਰ ਸਿੰਘ, ਪ੍ਰਿੰਸੀਪਲ ਸੁਰਿੰਦਰ ਸਿੰਘ ਨੇ ਵੀ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ. ਮਲਵਿੰਦਰ ਸਿੰਘ ਕੰਗ ਨੇ ਵੀ ਫੋਨ ਰਾਹੀਂ ਸਪੀਕਰ ‘ਤੇ ਲੋਕਾਂ ਨਾਲ ਗੱਲ ਸਾਂਝੀ ਕੀਤੀ ਅਤੇ ਸ. ਕੁਲਵੰਤ ਸਿੰਘ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਦਾ ਬਚਨ ਦਿੱਤਾ। ਇਸ ਤੋਂ ਬਾਅਦ ਸਾਰੇ ਹਾਜ਼ਰ ਲੋਕਾਂ ਨੇ ਜ਼ੋਰਦਾਰ ਜੈਕਾਰਿਆਂ ਦੀ ਗੂੰਜ ‘ਚ ਦੋਵੇਂ ਹੱਥ ਖੜ੍ਹੇ ਕਰਕੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਦਾ ਪ੍ਰਣ ਕੀਤਾ ਅਤੇ ਨਾਲ ਹੀ ਲੋਕਾਂ ਨੇ ਕਿਹਾ ਕਿ ਚੋਣਾਂ ਬਾਅਦ ਆਮ ਆਦਮੀ ਪਾਰਟੀ ਵੀ ਆਪਣਾ ਪ੍ਰਣ ਪੂਰਾ ਕਰੇ। ਇਸ ਮੌਕੇ ਕਮੇਟੀ ਮੈਂਬਰਾਂ ਨੇ ਹਲਕਾ ਵਿਧਾਇਕ ਕੁਲਵੰਤ ਸਿੰਘ ਨੂੰ ਮੁੱਖ ਮੰਤਰੀ ਦੇ ਨਾਂ ‘ਤੇ ਇੱਕ ਮੰਗਪੱਤਰ ਵੀ ਦਿੱਤਾ।
ਇਸ ਵੱਡੇ ਇਕੱਠ ਵਿੱਚ ਪਹੁੰਚਣ ਵਾਲਿਆਂ ਵਿੱਚ ਕਮੇਟੀ ਮੈਂਬਰ ਲਾਭ ਸਿੰਘ ਸਿੱਧੂ, ਐਮ ਸੀ ਹਰਜੀਤ ਸਿੰਘ ਭੋਲੂ, ਨਵਜੋਤ ਸਿੰਘ ਵਾਸਲ, ਜਗਜੀਤ ਕੌਰ, ਹਰਬਖਸ਼ ਸਿੰਘ, ਦਿਆਲ ਚੰਦ, ਕੁਲਦੀਪ ਸਿੰਘ, ਆਰ ਪੀ ਸ਼ਰਮਾ, ਅਵਤਾਰ ਸਿੰਘ ਮੌਲੀ, ਡਾ ਕੁਲਦੀਪ ਸਿੰਘ, ਜਸਵੀਰ ਕੌਰ ਅਤਲੀ, ਜਸਪਾਲ ਸਿੰਘ ਬਿੱਲਾ, ਰਣਦੀਪ ਸਿੰਘ ਬੈਦਵਾਨ ਆਦਿ ਹਾਜ਼ਰ ਸਨ।ਇਸ ਵੱਡੇ ਇਕੱਠ ਵਿੱਚ ਪਹੁੰਚਣ ਵਾਲਿਆਂ ਵਿੱਚ ਕਮੇਟੀ ਮੈਂਬਰ ਲਾਭ ਸਿੰਘ ਸਿੱਧੂ, ਐਮ ਸੀ ਹਰਜੀਤ ਸਿੰਘ ਭੋਲੂ, ਨਵਜੋਤ ਸਿੰਘ ਵਾਸਲ, ਜਗਜੀਤ ਕੌਰ, ਹਰਬਖਸ਼ ਸਿੰਘ, ਦਿਆਲ ਚੰਦ, ਕੁਲਦੀਪ ਸਿੰਘ, ਆਰ ਪੀ ਸ਼ਰਮਾ, ਅਵਤਾਰ ਸਿੰਘ ਮੌਲੀ, ਡਾ ਕੁਲਦੀਪ ਸਿੰਘ, ਜਸਵੀਰ ਕੌਰ ਅਤਲੀ, ਜਸਪਾਲ ਸਿੰਘ ਬਿੱਲਾ, ਰਣਦੀਪ ਸਿੰਘ ਬੈਦਵਾਨ ਆਦਿ ਹਾਜ਼ਰ ਸਨ।

ਵੀਡੀਓ

ਹੋਰ
Have something to say? Post your comment
ਡਾਇਰੈਕਟੋਰੇਟ ਸਿਹਤ ਕਰਮਚਾਰੀ ਯੂਨੀਅਨ ਪੰਜਾਬ ਨੇ ਲਗਾਈ ਠੰਢੇ-ਮਿੱਠੇ ਜਲ ਦੀ ਛਬੀਲ

: ਡਾਇਰੈਕਟੋਰੇਟ ਸਿਹਤ ਕਰਮਚਾਰੀ ਯੂਨੀਅਨ ਪੰਜਾਬ ਨੇ ਲਗਾਈ ਠੰਢੇ-ਮਿੱਠੇ ਜਲ ਦੀ ਛਬੀਲ

ਮਾਤਰੂ ਵੰਦਨਾ ਯੋਜਨਾ ਦੇ ਤਹਿਤ ਚਾਲੂ ਵਿੱਤੀ ਵਰ੍ਹੇ ਦੌਰਾਨ 60 ਕਰੋੜ ਰੁਪਏ ਦੇ ਵਿੱਤੀ ਲਾਭ ਦਿਤੇ ਜਾਣਗੇ : ਡਾ. ਬਲਜੀਤ ਕੌਰ

: ਮਾਤਰੂ ਵੰਦਨਾ ਯੋਜਨਾ ਦੇ ਤਹਿਤ ਚਾਲੂ ਵਿੱਤੀ ਵਰ੍ਹੇ ਦੌਰਾਨ 60 ਕਰੋੜ ਰੁਪਏ ਦੇ ਵਿੱਤੀ ਲਾਭ ਦਿਤੇ ਜਾਣਗੇ : ਡਾ. ਬਲਜੀਤ ਕੌਰ

ਪੰਜਾਬ ਸਰਕਾਰ ਜਲਦ ਕਰੇਗੀ 300 ਵੈਟਰਨਰੀ ਅਫ਼ਸਰਾਂ ਦੀ ਭਰਤੀ : ਗੁਰਮੀਤ ਸਿੰਘ ਖੁੱਡੀਆਂ

: ਪੰਜਾਬ ਸਰਕਾਰ ਜਲਦ ਕਰੇਗੀ 300 ਵੈਟਰਨਰੀ ਅਫ਼ਸਰਾਂ ਦੀ ਭਰਤੀ : ਗੁਰਮੀਤ ਸਿੰਘ ਖੁੱਡੀਆਂ

ਗਰਮੀ ਅਤੇ ਲੂਅ ਤੋਂ ਬਚਣ ਅਤੇ ਤੰਦਰੁਸਤ ਰਹਿਣ ਲਈ ਲੋਕਾਂ ਨੂੰ ਸਾਵਧਾਨੀਆਂ ਵਰਤਣ ਦੀ ਅਪੀਲ

: ਗਰਮੀ ਅਤੇ ਲੂਅ ਤੋਂ ਬਚਣ ਅਤੇ ਤੰਦਰੁਸਤ ਰਹਿਣ ਲਈ ਲੋਕਾਂ ਨੂੰ ਸਾਵਧਾਨੀਆਂ ਵਰਤਣ ਦੀ ਅਪੀਲ

ਮੋਹਾਲੀ ਜ਼ਿਲੇ ਦੇ ਹਜ਼ਾਰਾਂ ਵਸਨੀਕਾਂ ਨੂੰ ਰੋਜ਼ਾਨਾ ਮੁੱਖ ਮੰਤਰੀ ਯੋਗਸ਼ਾਲਾ ਦਾ ਮਿਲ ਰਿਹਾ ਲਾਭ

: ਮੋਹਾਲੀ ਜ਼ਿਲੇ ਦੇ ਹਜ਼ਾਰਾਂ ਵਸਨੀਕਾਂ ਨੂੰ ਰੋਜ਼ਾਨਾ ਮੁੱਖ ਮੰਤਰੀ ਯੋਗਸ਼ਾਲਾ ਦਾ ਮਿਲ ਰਿਹਾ ਲਾਭ

ਪੰਜਾਬ ‘ਚ ਬਿਜਲੀ ਦੀਆਂ ਦਰਾਂ ਵਿੱਚ ਹੋਇਆ ਵਾਧਾ

: ਪੰਜਾਬ ‘ਚ ਬਿਜਲੀ ਦੀਆਂ ਦਰਾਂ ਵਿੱਚ ਹੋਇਆ ਵਾਧਾ

PM ਮੋਦੀ G-7 ਸੰਮੇਲਨ ‘ਚ ਸ਼ਾਮਲ ਹੋਣ ਲਈ ਇਟਲੀ ਪਹੁੰਚੇ

: PM ਮੋਦੀ G-7 ਸੰਮੇਲਨ ‘ਚ ਸ਼ਾਮਲ ਹੋਣ ਲਈ ਇਟਲੀ ਪਹੁੰਚੇ

ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ ਵਰਕਜ ਵੈਲਫੇਅਰ ਬੋਰਡ ਅਧੀਨ ਉਸਾਰੀ ਕਿਰਤੀਆਂ ਦੀ ਭਲਾਈ ਸਕੀਮਾਂ ਪਾਸ ਕੀਤੀਆਂ

: ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ ਵਰਕਜ ਵੈਲਫੇਅਰ ਬੋਰਡ ਅਧੀਨ ਉਸਾਰੀ ਕਿਰਤੀਆਂ ਦੀ ਭਲਾਈ ਸਕੀਮਾਂ ਪਾਸ ਕੀਤੀਆਂ

ਡੇਰਾ ਸਿਰਸਾ ਮੁਖੀ ਨੇ ਹਾਈਕੋਰਟ ਤੋਂ ਮੁੜ ਮੰਗੀ 21 ਦਿਨਾਂ ਦੀ ਫਰਲੋ, ਅਦਾਲਤ ਨੇ ਪਾਈ ਝਾੜ

: ਡੇਰਾ ਸਿਰਸਾ ਮੁਖੀ ਨੇ ਹਾਈਕੋਰਟ ਤੋਂ ਮੁੜ ਮੰਗੀ 21 ਦਿਨਾਂ ਦੀ ਫਰਲੋ, ਅਦਾਲਤ ਨੇ ਪਾਈ ਝਾੜ

ਕਾਂਗਰਸੀ ਵਿਧਾਇਕ ਨੇ ਦਿੱਤਾ ਅਸਤੀਫਾ

: ਕਾਂਗਰਸੀ ਵਿਧਾਇਕ ਨੇ ਦਿੱਤਾ ਅਸਤੀਫਾ

X