Hindi English Saturday, 15 June 2024 🕑
BREAKING
ਤੰਦਰੁਸਤ ਸਰੀਰ ਹੀ ਚੰਗੇ ਸਮਾਜ ਦੀ ਸਿਰਜਣਾ ਕਰ ਸਕਦਾ ਹੈ : ਹਰਚੰਦ ਸਿੰਘ ਬਰਸਟ ਬ੍ਰਮ ਸ਼ੰਕਰ ਜਿੰਪਾ ਵੱਲੋਂ ਮਾਲ ਵਿਭਾਗ ਵਿਚ ਵਿਆਪਕ ਪੱਧਰ ‘ਤੇ ਸੁਧਾਰ ਕਰਨ ਲਈ ਉੱਚ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਜਾਰੀ ਕੁਵੈਤ ਵਿੱਚ ਮਰੇ 45 ਭਾਰਤੀਆਂ ਵਿੱਚ ਇੱਕ ਪੰਜਾਬੀ ਵੀ ਸ਼ਾਮਲ, ਅੱਜ ਦਿੱਲੀ ਪਹੁੰਚੇਗੀ ਮ੍ਰਿਤਕ ਦੇਹ ਰਾਜਾ ਵੜਿੰਗ ਨੇ ਵੀ ਵਿਧਾਇਕ ਦੇ ਅਹੁਦੇ ਤੋਂ ਦਿੱਤਾ ਅਸਤੀਫਾ, ਪੰਜਾਬ ਵਿੱਚ ਤਿੰਨ ਵਿਧਾਨ ਸਭਾ ਸੀਟਾਂ ਹੋਈਆਂ ਖਾਲੀ ਮਾਤਰੂ ਵੰਦਨਾ ਯੋਜਨਾ ਦੇ ਤਹਿਤ ਚਾਲੂ ਵਿੱਤੀ ਵਰ੍ਹੇ ਦੌਰਾਨ 60 ਕਰੋੜ ਰੁਪਏ ਦੇ ਵਿੱਤੀ ਲਾਭ ਦਿਤੇ ਜਾਣਗੇ : ਡਾ. ਬਲਜੀਤ ਕੌਰ ਪੰਜਾਬ ਸਰਕਾਰ ਜਲਦ ਕਰੇਗੀ 300 ਵੈਟਰਨਰੀ ਅਫ਼ਸਰਾਂ ਦੀ ਭਰਤੀ : ਗੁਰਮੀਤ ਸਿੰਘ ਖੁੱਡੀਆਂ PM ਮੋਦੀ G-7 ਸੰਮੇਲਨ ‘ਚ ਸ਼ਾਮਲ ਹੋਣ ਲਈ ਇਟਲੀ ਪਹੁੰਚੇ ਕਾਂਗਰਸੀ ਵਿਧਾਇਕ ਨੇ ਦਿੱਤਾ ਅਸਤੀਫਾ ਪੰਜਾਬ ‘ਚ ਤਾਪਮਾਨ 47.8 ਡਿਗਰੀ ‘ਤੇ ਪਹੁੰਚਿਆ, ਮੌਸਮ ਵਿਭਾਗ ਵੱਲੋਂ Heat Wave ਦੀ ਚਿਤਾਵਨੀ ਜਾਰੀ ਖੰਨਾ ਵਿਖੇ ਬੱਸ ਨੂੰ ਇੱਕ ਤੇਜ਼ ਰਫ਼ਤਾਰ ਟਰਾਲੇ ਨੇ ਮਾਰੀ ਟੱਕਰ, 25 ਲੋਕ ਜ਼ਖਮੀ

ਰਾਸ਼ਟਰੀ

More News

ਅਸ਼ੋਕ ਪਰਾਸ਼ਰ ਪੱਪੀ ਅਤੇ ਦਿੱਲੀ ਵਿਧਾਨ ਸਭਾ ਸਪੀਕਰ ਨੇ ਲੁਧਿਆਣਾ ਬਾਰ ਐਸੋਸੀਏਸ਼ਨ ਨਾਲ ਕੀਤੀ ਮੀਟਿੰਗ

Updated on Wednesday, May 29, 2024 15:57 PM IST

ਅਸ਼ੋਕ ਪਰਾਸ਼ਰ ਪੱਪੀ ਅਤੇ ਦਿੱਲੀ ਵਿਧਾਨ ਸਭਾ ਸਪੀਕਰ ਨੇ ਲੁਧਿਆਣਾ ਬਾਰ ਐਸੋਸੀਏਸ਼ਨ ਨਾਲ ਕੀਤੀ ਮੀਟਿੰਗ

ਦਿੱਲੀ ਦੀ ਤਰਜ 'ਤੇ ਵਕੀਲਾਂ ਨੂੰ ਸੁਵਿਧਾਵਾਂ ਦੇਣ ਦਾ ਦਵਾਇਆ ਭਰੋਸਾ

ਲੁਧਿਆਣਾ, ਦੇਸ਼ ਕਲਿੱਕ ਬਿਓਰੋ :

ਲੋਕ ਸਭਾ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਅਤੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਨੇ ਲੁਧਿਆਣਾ ਬਾਰ ਐਸੋਸੀਏਸ਼ਨ ਦੇ ਵਕੀਲਾਂ ਨਾਲ ਮੀਟਿੰਗ ਕੀਤੀ। ਇਹ ਮੀਟਿੰਗ ਕਚਹਿਰੀ ਦੇ ਵਿੱਚ ਹੋਈ। ਇਸ ਮੀਟਿੰਗ ਦੇ ਦੌਰਾਨ ਕਈ ਵਕੀਲਾਂ ਨੇ ਵੀ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ।

ਮੀਟਿੰਗ ਮਗਰੋਂ ਲੁਧਿਆਣਾ ਬਾਰ ਐਸੋਸੀਏਸ਼ਨ ਨੂੰ ਸੰਬੋਧਿਤ ਕਰਦਿਆਂ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਹੈ ਕਿ ਵਾਹਦਾ ਉਹੀ ਕਰਨਾ ਹੈ ਜੋ ਅਸੀਂ ਪੂਰਾ ਕਰ ਸਕੀਏ। ਇਸ ਲਈ ਮੈਂ ਵੀ ਇਥੇ ਕੋਈ ਅਜਿਹਾ ਵਾਦਾ ਨਹੀਂ ਕਰਾਂਗਾ ਜੋ ਪੂਰਾ ਨਾ ਕਰ ਸਕਾਂ। 2022 ਦੀਆਂ ਚੌਣਾ ਤੋਂ ਬਾਅਦ ਜਦੋਂ ਵਕੀਲ ਭਰਾਵਾਂ ਨੇ ਚੈਂਬਰ ਦੀਆਂ ਸਮੱਸਿਆਵਾਂ ਬਾਰੇ ਦੱਸਿਆ ਤਾਂ ਉਹਨਾਂ ਨੂੰ ਪਹਿਲ ਦੇ ਅਧਾਰ 'ਤੇ ਪੂਰਾ ਕੀਤਾ ਗਿਆ ਅਤੇ ਹੁਣ ਜੋ ਤੁਹਾਡੀ ਕਚਹਿਰੀ ਦੀ ਸੀਵਰੇਜ ਦੀ ਸਮੱਸਿਆ ਬਾਰੇ ਮੈਨੂੰ ਜਾਣੂ ਕਰਾਇਆ ਗਿਆ ਹੈ ਮੈਂ ਤੁਹਾਨੂੰ ਭਰੋਸਾ ਦਿੰਦਾ ਹਾਂ ਕਿ ਇਸ ਸਮੱਸਿਆ ਨੂੰ ਵੀ ਜਲਦ ਤੋਂ ਜਲਦ ਹੱਲ ਕਰ ਦਿੱਤੀ ਜਾਵੇਗੀ। ਪਰ ਮੇਰੀ ਵੀ ਤੁਹਾਨੂੰ ਬੇਨਤੀ ਹੈ ਕਿ ਲੋਕ ਸਭਾ ਚੋਣਾਂ ਦੀ ਤਾਰੀਕ ਨਜ਼ਦੀਕ ਆ ਰਹੀ ਹੈ ਜੇਕਰ ਤੁਹਾਨੂੰ ਮੇਰਾ ਕੀਤਾ ਕੋਈ ਕੰਮ ਵੀ ਚੰਗਾ ਲੱਗਦਾ ਹੈ ਤਾਂ ਤੁਸੀਂ 1 ਜੂਨ ਨੂੰ ਝਾੜੂ ਵਾਲਾ ਬਟਨ ਦਬਾ ਕੇ ਆਮ ਆਦਮੀ ਪਾਰਟੀ ਨੂੰ ਹੋਰ ਮਜਬੂਤ ਬਣਾਉਣਾ ਹੈ। ਤਾਂ ਜੋ ਭਵਿੱਖ ਵਿੱਚ ਆਉਣ ਵਾਲੀ ਸਮੱਸਿਆਵਾਂ ਉੱਤੇ ਵੀ ਛੇਤੀ ਕੰਮ ਕਰਕੇ ਉਸ ਨੂੰ ਸੁਲਝਾਇਆ ਜਾ ਸਕੇ।

ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਨੇ ਕਿਹਾ ਕਿ
ਜੋ ਸਹੂਲਤਾਂ ਵਕੀਲ ਭਾਈਚਾਰੇ ਨੂੰ ਸਾਡੀ ਦਿੱਲੀ ਸਰਕਾਰ ਨੇ ਦਿੱਲੀ ਵਿੱਚ ਦਿੱਤੀਆਂ ਹਨ ਚਾਹੇ ਉਹ ਬੀਮਾ ਹੋਵੇ ਜਾਂ ਕੋਈ ਹੋਰ ਸਹੂਲਤ, ਉਹ ਪੰਜਾਬ ਵਿੱਚ ਵੀ ਦਿੱਤੀਆਂ ਜਾਣਗੀਆਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਪੰਜਾਬ ਦੇ ਵਕੀਲ ਭਾਈਚਾਰੇ ਦੀਆਂ ਮੁਸ਼ਕਿਲਾਂ ਬਾਰੇ ਮੀਟਿੰਗ ਵਿੱਚ ਵਿਚਾਰ ਚਰਚਾ ਹੋਈ ਹੈ ਅਤੇ ਓਹਨਾਂ ਨੇ ਜਲਦ ਸਭ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਹੈ। ਇਸ ਦੇ ਨਾਲ ਹੀ ਵਾਅਦਾ ਵੀ ਕੀਤਾ ਹੈ ਕਿ ਵਕੀਲਾਂ ਦੇ ਲਈ ਨਵੇਂ ਚੈਂਬਰ ਵੀ ਬਣਾਏ ਜਾਣਗੇ।

ਇਸ ਮੀਟਿੰਗ ਦੌਰਾਨ ਐਡਵੋਕੇਟ ਜਤਿੰਦਰਪਾਲ ਸਿੰਘ ਸਾਬਕਾ ਫਾਇਨਾਂਸ ਸਕੱਤਰ ਲੁਧਿਆਣਾ ਬਾਰ ਐਸੋਸੀਏਸ਼ਨ, ਐਡਵੋਕੇਟ ਸ਼ੰਕਰ ਸ਼ਰਮਾ, ਐਡਵੋਕੇਟ ਸਾਗਰ ਲਕਸ਼ਯ ਸਾਥੀਆਂ ਸਮੇਤ ਕਾਂਗਰਸ ਅਤੇ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ।

ਇਸ ਮੀਟਿੰਗ ਦੌਰਾਨ ਲੁਧਿਆਣਾ ਬਾਰ ਦੇ ਪ੍ਰਧਾਨ ਚੇਤਨ ਵਰਮਾ,ਉਪ ਪ੍ਰਧਾਨ ਸੰਦੀਪ ਅਰੋੜਾ, ਸਕੱਤਰ ਪਰਮਿੰਦਰ ਸਿੰਘ ਲਾਡੀ, ਸਹਾਇਕ ਸਕੱਤਰ ਰਾਜਿੰਦਰ ਭੰਡਾਰੀ, ਫਾਇਨਾਂਸ ਸਕੱਤਰ ਕਾਰਨਿਸ਼ ਗੁਪਤਾ, ਮੈਂਬਰ ਪਾਰਸ, ਆਂਚਲ, ਮੰਨਤ, ਵੰਸ਼ੀਕਾਂ, ਦਿਵਿਆ, ਉਮੇਸ਼ ਅਤੇ ਸੀਨੀਅਰ ਵਕੀਲ ਬੀ ਕੇ ਰਾਮਪਾਲ, ਰਮਨ ਕੌਸ਼ਲ, ਦਵਿੰਦਰ ਸਿੰਘ ਸੈਣੀ, ਜਸਵੰਤ ਸਿੰਘ, ਨਰਿੰਦਰ ਕਾਲੀਆ, ਕਰਨ ਸਿੰਘ, ਜੀ ਐਸ ਸੰਧਰ, ਅਨੂਪ ਕੁਮਾਰ ਪਾਸੀ, ਨਵਲ ਕਿਸ਼ੋਰ ਛਿੱਬਰ, ਪਤਵਿੰਦਰ ਸਿੰਘ ਗਰੇਵਾਲ, ਐਸ ਪੀ ਐਸ ਤੂਰ, ਗੁਰਮੀਤ ਸਿੰਘ ਰੱਤੀ, ਵਿਜੈ ਵਰਮਾ, ਨਿਤਿਨ ਕਪਿਲਾ ਹਾਜਿਰ ਰਹੇ।

ਇਸ ਮੀਟਿੰਗ ਦੌਰਾਨ ਆਪ ਲੀਗਲ ਟੀਮ ਦੇ ਸੂਬਾ ਉਪ ਪ੍ਰਧਾਨ ਗਗਨਦੀਪ ਸਿੰਘ ਸੈਣੀ, ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਸੈਣੀ, ਜ਼ਿਲ੍ਹਾ ਸਕੱਤਰ ਚੰਦਰ ਕਾਲੀਆ, ਸਪੋਕਸਮੈਨ ਜਸਮਨ ਸਿੰਘ ਗਿੱਲ, ਅਮਰਜੋਤ ਸਿੰਘ ਗਿੱਲ,ਮਹਿਕ ਜੈਨ, ਰਜਨੀਸ਼ ਕੌਰ, ਰਜਨੀ, ਅਮਨਦੀਪ ਭਨੋਟ, ਜਤਿੰਦਰ ਅਰੋੜਾ, ਨੀਲੇਸ਼ ਗੁਪਤਾ, ਪ੍ਰਭ ਕਰਨ, ਰਮੇਸ਼ ਕਪੂਰ, ਮਨੋਜ ਚੋਪੜਾ, ਰਾਣਾ ਚਾਹਲ, ਅਕਾਸ਼ ਬਜਾਜ, ਗੌਰਵ ਬੱਗਾ, ਸਰਤਾਜ ਸਿੰਘ ਸਿੱਧੂ, ਕਮਲਜੀਤ ਸਿੰਘ ਆਨੰਦ, ਸੰਦੀਪ ਕੌਰ, ਯੋਗੀਤਾ, ਡੇਜ਼ੀ ਸਿੰਗਲਾ, ਦਿਆਲ ਸਿੰਘ ਵਿਰਕ, ਸੁਰਿੰਦਰ ਕੌਰ, ਹਰਸਿਮਰਨ ਚੱਡਾ, ਅਬਦੁਲ ਕਾਦਿਰ, ਅਨਿਲ ਕਸ਼ਿਅਪ, ਗੌਰਵ ਅਰੋੜਾ, ਮਨਿੰਦਰ ਸਿੰਘ ਹਾਜਿਰ ਰਹੇ

ਵੀਡੀਓ

ਹੋਰ
Have something to say? Post your comment
X