Hindi English Monday, 20 May 2024 🕑
BREAKING
ਗੁਜਰਾਤ ਪੁਲਿਸ ਦੀਆਂ ਸੱਤ ਕੰਪਨੀਆਂ ਪੰਜਾਬ ਪਹੁੰਚੀਆਂ ਪੰਜਾਬ ਸਰਕਾਰ ਵੱਲੋਂ ਸਕੂਲਾਂ ’ਚ ਭਲਕੇ ਤੋਂ ਛੁੱਟੀਆਂ ਦਾ ਐਲਾਨ ਜਲੰਧਰ 'ਚ ਤੇਜ਼ ਰਫਤਾਰ ਟਰੱਕ ਨੇ ਐਕਟਿਵਾ ਨੂੰ ਮਾਰੀ ਟੱਕਰ, ਨਾਬਾਲਗ ਦੀ ਮੌਤ ਅੱਠ ਵਾਰ ਵੋਟ ਪਾਉਣ ਵਾਲਾ ਗ੍ਰਿਫਤਾਰ, ਪੋਲਿੰਗ ਪਾਰਟੀ ਮੁਅੱਤਲ, ਦੁਬਾਰਾ ਪੈਣਗੀਆਂ ਵੋਟਾਂ ਈਰਾਨ ਦੇ ਰਾਸ਼ਟਰਪਤੀ ਨੂੰ ਲੈ ਕੇ ਜਾ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ ਲੋਹੜੇ ਦੀ ਗਰਮੀ ਦੇ ਮੱਦੇਨਜ਼ਰ 10 ਜ਼ਿਲ੍ਹਿਆਂ ਦੇ ਸਕੂਲਾਂ 'ਚ ਛੁੱਟੀ ਦਾ ਐਲਾਨ ਦਿੱਲੀ ‘ਚ ਸੰਸਦ ਦੀ ਸੁਰੱਖਿਆ ਅੱਜ ਤੋਂ CISF ਹਵਾਲੇ ਸੁਪਰੀਮ ਕੋਰਟ ‘ਚ 3 ਨਵੇਂ ਅਪਰਾਧਿਕ ਕਾਨੂੰਨਾਂ ਨੂੰ ਲੈ ਕੇ ਸੁਣਵਾਈ ਅੱਜ ਲੋਕ ਸਭਾ ਚੋਣਾਂ ਦੇ ਪੰਜਵੇਂ ਪੜਾਅ ‘ਚ 6 ਰਾਜਾਂ ਅਤੇ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 49 ਸੀਟਾਂ 'ਤੇ ਵੋਟਿੰਗ ਅੱਜ ਅੱਜ ਦਾ ਇਤਿਹਾਸ

ਪ੍ਰਵਾਸੀ ਪੰਜਾਬੀ

More News

UK ਦੇ ਸਿੱਖ MP ਤਨਮਨਜੀਤ ਸਿੰਘ ਢੇਸੀ ਨੂੰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਰੋਕਿਆ, 2 ਘੰਟੇ ਕੀਤੀ ਪੁੱਛ-ਗਿੱਛ

Updated on Thursday, August 03, 2023 13:56 PM IST

ਅੰਮ੍ਰਿਤਸਰ, 3 ਅਗਸਤ, ਦੇਸ਼ ਕਲਿਕ ਬਿਊਰੋ :
ਯੂਕੇ ਦੇ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਅੱਜ ਵੀਰਵਾਰ ਸਵੇਰੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਰੋਕ ਲਿਆ ਗਿਆ। ਉਸ ਤੋਂ ਕਰੀਬ 2 ਘੰਟੇ ਪੁੱਛਗਿੱਛ ਕੀਤੀ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਜਾਣ ਦਿੱਤਾ ਗਿਆ ਹੈ। ਪਹਿਲਾਂ ਸੀਨੀਅਰ ਅਧਿਕਾਰੀ ਇਸ ਬਾਰੇ ਸਪੱਸ਼ਟ ਜਾਣਕਾਰੀ ਨਹੀਂ ਦੇ ਰਹੇ ਸਨ।ਪ੍ਰਾਪਤ ਜਾਣਕਾਰੀ ਅਨੁਸਾਰ ਤਨਮਨਜੀਤ ਸਿੰਘ ਢੇਸੀ ਜਦੋਂ ਅੰਮ੍ਰਿਤਸਰ ਪੁੱਜੇ ਤਾਂ ਉਨ੍ਹਾਂ ਕੋਲ ਲੋੜੀਂਦੇ ਦਸਤਾਵੇਜ਼ ਨਹੀਂ ਸਨ। ਉਸ ਕੋਲ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ (ਓਸੀਆਈ) ਕਾਰਡ ਨਹੀਂ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਅੰਮ੍ਰਿਤਸਰ ਹਵਾਈ ਅੱਡੇ 'ਤੇ ਰੋਕ ਲਿਆ ਗਿਆ। ਇਸ ਦੌਰਾਨ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਯੂ.ਕੇ. ਵਿੱਚ ਸੰਸਦ ਮੈਂਬਰ ਹੈ।ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਸ ਨੂੰ ਦਸਤਾਵੇਜ਼ ਪੂਰੇ ਕਰਨ ਲਈ ਕਿਹਾ। ਕਰੀਬ ਦੋ ਘੰਟੇ ਬਾਅਦ, ਉਸਨੇ ਆਪਣੇ ਦਸਤਾਵੇਜ਼ ਪੂਰੇ ਕੀਤੇ ਅਤੇ ਹਵਾਈ ਅੱਡੇ ਤੋਂ ਬਾਹਰ ਜਾਣ ਦਿੱਤਾ ਗਿਆ।

ਵੀਡੀਓ

ਹੋਰ
Have something to say? Post your comment
X