Hindi English Friday, 03 May 2024 🕑
BREAKING
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਕੰਗ ਦਾ ਦੇਹਾਂਤ ਪੰਜਾਬ ਦੀ ਇੱਕ ਯੂਨੀਵਰਸਿਟੀ ‘ਚ 9ਵੀਂ ਮੰਜ਼ਿਲ ਤੋਂ ਡਿੱਗ ਕੇ ਵਿਦਿਆਰਥੀ ਫ਼ੌਤ ਸ਼ਿਵਸੈਨਾ ਆਗੂ ਨੂੰ ਲੈ ਕੇ ਜਾਂਦਾ ਹੈਲੀਕਾਪਟਰ ਕਰੈਸ਼ ਪੰਜਾਬ ‘ਚ ਕਾਂਸਟੇਬਲਾਂ ਦੀਆਂ ਅਸਾਮੀਆਂ 'ਤੇ ਭਰਤੀ ਲਈ ਰਾਹ ਪੱਧਰਾ, ਹਾਈ ਕੋਰਟ ਵੱਲੋਂ ਯੋਗਤਾ ਦੇ ਆਧਾਰ 'ਤੇ ਨਿਯੁਕਤੀ ਦੇ ਹੁਕਮ ਰਾਹੁਲ ਗਾਂਧੀ ਰਾਏਬਰੇਲੀ ਤੋਂ ਲੜਨਗੇ ਚੋਣ, ਪ੍ਰਿਅੰਕਾ ਗਾਂਧੀ ਨੇ ਨਹੀਂ ਭਰੀ ਹਾਮੀ ਹਥਿਆਰ ਲੈ ਕੇ ਭਾਰਤੀ ਸਰਹੱਦ ‘ਚ ਦਾਖਲ ਹੋਇਆ ਘੁਸਪੈਠੀਆ BSF ਵੱਲੋਂ ਗ੍ਰਿਫਤਾਰ CPI ਦੇ ਕੌਮੀ ਸਕੱਤਰ ਅਤੁਲ ਕੁਮਾਰ ਅੰਜਾਨ ਦਾ ਦੇਹਾਂਤ ਮਹਿਲਾ ਕਰਮਚਾਰੀ ਵੱਲੋਂ ਪੱਛਮੀ ਬੰਗਾਲ ਦੇ ਰਾਜਪਾਲ ਖਿਲਾਫ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਅੱਜ ਦਾ ਇਤਿਹਾਸ ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਭਗਵੰਤ ਮਾਨ ਨੇ ਕਿਹਾ- ਗੁਰਪ੍ਰੀਤ ਜੀਪੀ ਦੀ ਜਿੱਤ ਪੱਕੀ, ਸਿਰਫ਼ ਐਲਾਨ ਹੋਣਾ ਬਾਕੀ

ਹਰਿਆਣਾ

More News

ਹਰ ਜਿਲ੍ਹੇ ਵਿਚ ਬਨਣਗੇ ਬਜੁਰਰਗ ਸੇਵਾ ਆਸ਼ਰਮ - ਮੁੱਖ ਮੰਤਰੀ ਮਨੋਹਰ ਲਾਲ

Updated on Sunday, January 28, 2024 19:27 PM IST

 

ਚੰਡੀਗੜ੍ਹ, 28 ਜਨਵਰੀ - ਦੇਸ਼ ਕਲਿੱਕ ਬਿਓਰੋ

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਹੈ ਕਿ ਹਰਿਆਣਾ ਦੇ ਹਰ ਜਿਲੇ ਵਿਚ ਬਜੁਰਗਾਂ ਦੇ ਲਈ ਬਜੁਰਗ ਸੇਵਾ ਆਸ਼ਰਮ ਖੋਲੇ ਜਾਣਗੇ ਜਿਨ੍ਹਾਂ ਵਿਚ 50-50 ਬਜੁਰਗਾਂ ਦੇ ਰਹਿਣ ਦੀ ਵਿਵਸਥਾ ਹੋਵੇਗੀ। ਕਰਨਾਲ ਵਿਚ ਤਿੰਨ ਮਹੀਨੇ ਵਿਚ ਸਿਟੀ ਈ-ਬੱਸ ਸੇਵਾ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਗਰੀਬਾਂ ਨੁੰ ਮੁੱਖ ਮੰਤਰੀ ਆਵਾਸ ਯੋਜਨਾ ਤਹਿਤ ਸੂਬੇ ਵਿਚ ਪਹਿਲੇ ਪੜਾਅ ਵਿਚ 50 ਹਜਾਰ ਪਲਾਟ ਦਿੱਤੇ ਜਾਣਗੇ। ਬਿਨੈ ਦੇ ਲਈ ਦੋ ਦਿਨ ਬਾਅਦ ਪੋਰਟਲ ਖੋਲ ਦਿੱਤਾ ਜਾਵੇਗਾ।

          ਮੁੱਖ ਮੰਤਰੀ ਅੱਜ ਕਰਨਾਲ ਦੇ ਮਾਡਲ ਟਾਉਨ ਵਾਰਡ 11 ਵਿਚ ਜਨਸੰਵਾਦ ਪ੍ਰੋਗ੍ਰਾਮ ਵਿਚ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਨਵੇਂ ਖੋਲੇ ਜਾਣ ਵਾਲੇ ਬਜੁਰਗ ਸੇਵਾ ਆਸ਼ਰਮਾਂ ਵਿਚ ਗਰੀਬਾਂ ਦੇ ਰਹਿਣ ਅਤੇ ਅਤੇ ਖਾਣ-ਪੀਣ ਦੀ ਵਿਵਸਥਾ ਹੋਵੇਗੀ। ਸਾਧਨ ਸਪੰਨ ਬਜੁਰਗ ਵੀ ਜੇਕਰ ਆਸ਼ਰਮਾਂ ਵਿਚ ਰਹਿਣਾ ਚਾਹੇ ਤਾਂ, ਉਸ ਦੇ ਲਈ ਉਨ੍ਹਾਂ ਨੇ ਰਕਮ ਦਾ ਅੰਸ਼ਦਾਨ ਕਰਨਾ ਹੋਵੇਗਾ। ਉਲ੍ਹਾਂ ਨੇ ਕਿਹਾ ਕਿ ਕਰਨਾਲ ਵਿਚ ਤਿੰਨ ਮਹੀਨੇ ਬਾਅਦ ਸਿਟੀ ਈ-ਬੱਸ ਸੇਵਾ ਸ਼ੁਰੂ ਕੀਤੀ ਜਾਵੇਗੀ। ਪਾਣੀਪਤ ਵਿਚ ਇਸ ਦੀ ਸ਼ੁਰੂਆਤ ਅੱਜ ਕੀਤੀ ਗਈ ਹੈ। ਯਮੁਨਾਨਗਰ ਵਿਚ ਇਹ ਸੇਵਾ ਸੋਮਵਾਰ ਤੋਂ ਸ਼ੁਰੂ ਕੀਤੀ ਜਾਵੇਗੀ।

          ਮੁੱਖ ਮੰਤਰੀ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਇਸ ਗੱਲ ਲਈ ਧੰਨਵਾਦੀ ਹਨ ਕਿ ਉਨ੍ਹਾਂ ਨੇ ਕੋਰੋਨਾ ਮਹਾਮਾਰੀ ਨੂੰ ਚਨੌਤੀ ਵਜੋ ਲੈਂਦੇ ਹੋਏ ਵਿਗਿਆਨਕਾਂ ਨਾਲ ਮਿਲ ਕੇ ਘੱਟ ਸਮੇਂ ਵਿਚ 2 ਵੈਕਸਿਨ ਤਿਆਰ ਕਰਾਈ ਅਤੇ ਜਨਤਾ ਨੂੰ ਫਰੀ ਉਪਲਬਧ ਕਰਾਈ। ਹੋਰ ਦੇਸ਼ਾਂ ਵਿਚ ਵੀ ਵੈਕਸਿਨ ਪਹੁੰਚਾਈ ਗਈ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਕੋਰੋਨਾ ੰਨੂੰ ਖਤਮ ਹੋਣ ਦੇ ਬਾਅਦ ਤੀਜੇ ਸਾਲ ਵਿਚ ਸੂਬਾ ਸਰਕਾਰ ਨੇ ਵਿਕਾਸ ਨੂੰ ਗਤੀ ਦੇਣ ਲਈ ਸਖਤ ਮਿਹਨਤ ਕੀਤੀ, ਜਿਸ ਦੇ ਨਤੀਜੇ ਹੁਣ ਮਿਲਣ ਲੱਗੇ ਹਨ। ਹੁਣ ਘਰ ਬੈਠੇ ਲੋਕਾਂ ਤਕ ਕੇਂਦਰ ਅਤੇ ਸੂਬਾ ਸਰਕਾਰ ਦੀ ਭਲਾਈਕਾਰੀ ਯੋਜਨਾਵਾਂ ਦਾ ਲਾਭ ਪਹੁੰਚਾਇਆ ਜਾ ਰਿਹਾ ਹੈ। ਆਯੂਸ਼ਮਾਨ ਦੇ ਨਾਲ ਚਿਰਾਯੂ ਹਰਿਆਣਾ ਯੋਜਲਾ ਨੂੰ ਜੋੜਿਆ ਗਿਆ ਹੈ। ਪਹਿਲਾਂ ਆਯੂਸ਼ਮਾਨ ਯੋਜਨਾ ਦੇ ਲਈ ਸਾਢੇ 15 ਲੱਖ ਲੋਕ ਯੋਗ ਸਨ। ਹੁਣ ਇੰਨ੍ਹਾਂ ਦੀ ਗਿਣਤੀ ਵੱਧ ਕੇ 35 ਲੱਖ ਹੋ ਗਈ ਹੈ। ਗਰੀਬਾਂ ਦੀ ਆਮਦਨ ਸੀਮਾ ਨੂੰ 1.20 ਲੱਖ ਤੋਂ ਵਧਾ ਕੇ 1.80 ਲੱਖ ਰੁਪਏ ਕੀਤਾ ਗਿਆ ਹੈ। ਉਨ੍ਹਾਂ ਨੇ ਦਸਿਆ ਕਿ ਜਿਲ੍ਹਾ ਵਿਚ ਇਕ ਲੱਖ 34 ਹਜਾਰ ਲੋਕਾਂ ਨੇ ਆਯੂਸ਼ਮਾਨ ਕਾਰਡ ਦੇ ਲਈ ਬਿਨੈ ਕੀਤਾ, ਜਦੋਂ ਕਿ 92 ਹਜਾਰ ਮੰਜੂਰ ਹੋ ਚੁੱਕੇ ਹਨ। ਬਾਕੀ ਜਲਦੀ ਬਣਾਏ ਜਾਣਗੇ। ਕਰਨਾਲ ਜਿਲ੍ਹੇ ਵਿਚ 4800 ਲੋਕਾਂ ਨੇ ਆਯੂਸ਼ਮਾਨ ਕਾਰਡ ਦਾ ਲਾਭ ਚੁਕਿਆ ਹੈ। ਇੰਨ੍ਹਾਂ ਦੇ ਇਲਾਜ ਤੇ 16 ਕਰੋੜ 55 ਲੱਖ ਰੁਪਏ  ਸਰਕਾਰ ਨੇ ਖਰਚ ਕੀਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਆਮ ਆਦਮੀ ਦੀ ਚਿੰਤਾ ਹੈ। ਗਰੀਬਾਂ ਦੇ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ੁਰੂ ਕੀਤੀ ਗਈ। ਗਰੀਬਾਂ ਨੂੰ ਮਕਾਨ ਦੀ ਮੁਰੰਮਤ ਦੀ ਰਕਮ ਵੀ 31 ਹਜਾਰ ਤੋਂ ਵਧਾ ਕੇ 80 ਹਜਾਰ ਰੁਪਏ ਕੀਤੀ ਗਈ ਹੈ।

          ਇਸ ਮੌਕੇ 'ਤੇ ਮੁੱਖ ਮੰਤਰੀ ਨੇ ਉਨ੍ਹਾਂ 8 ਲੋਕਾਂ ਨੁੰ ਬੁਢਾਪਾ ਪੈਂਸ਼ਨ ਮੰਜੂਰ ਪ੍ਰਮਾਣ ਪੱਤਰ ਵੰਡੇ, ਜਿਨ੍ਹਾਂ ਦੀ ਅੱਜ ਪੈਂਸ਼ਨ ਬਣਾਈ ਗਈ। ਇਸ ਮੌਕੇ 'ਤੇ ਮੁੱਖ ਮੰਤਰੀ ਨੇ ਵੱਖ-ਵੱਖ ਵਰਗਾਂ ਦੇ ਲੋਕਾਂ ਦੀ ਸ਼ਿਕਾਇਤਾਂ ਨੂੰ ਸੁਣਿਆ ਅਤੇ ਸਬੰਧਿਤ ਅਧਿਕਾਰੀਆਂ ਨੂੰ ਉਨ੍ਹਾਂ ਦੇ ਹੱਲ ਦੇ ਨਿਰਦੇਸ਼ ਦਿੱਤੇ। ਦਿਆਨੰਦ ਕਲੋਨੀ ਨੂੰ ਨਿਯਮਤ ਕਰਨ ਦੀ ਮੰਗ 'ਤੇ ਸੀਐਮ ਨੇ ਨਗਰ ਨਿਗਮ ਕਮਿਸ਼ਨਰ ਨੂੰ ਫਿਜਿਬਿਲਿਟੀ ਜਾਂਚ ਕਰ ਕੇਸ ਸਰਕਾਰ ਨੂੰ ਭਿਜਵਾਉਣ ਦੇ ਲਈ ਕਿਹਾ।

          ਇਸ ਮੌਕੇ 'ਤੇ ਸਾਬਕਾ ਮੇਅਰ ਰੇਣੂ ਬਾਲਾ ਗੁਪਤਾ, ਡਿਪਟੀ ਕਮਿਸ਼ਨਰ ਅਨੀਸ਼ ਯਾਦਵ ਅਤੇ ਐਸਪੀ ਸ਼ਸ਼ਾਂਕ ਕੁਮਾਰ ਸਾਵਲ ਆਦਿ ਮਾਣਯੋਗ ਲੋਕ ਮੌਜੂਦ ਰਹੇ।

ਵੀਡੀਓ

ਹੋਰ
Have something to say? Post your comment
12 ਬੱਚਿਆਂ ਦੇ ਮਾਂ-ਪਿਓ ਨੇ ਘਰੋਂ ਭੱਜਕੇ ਕਰਾਈ Love Marriage, ਪੰਜਾਬ-ਹਰਿਆਣਾ ਹਾਈਕੋਰਟ ਪਹੁੰਚਿਆ ਮਾਮਲਾ

: 12 ਬੱਚਿਆਂ ਦੇ ਮਾਂ-ਪਿਓ ਨੇ ਘਰੋਂ ਭੱਜਕੇ ਕਰਾਈ Love Marriage, ਪੰਜਾਬ-ਹਰਿਆਣਾ ਹਾਈਕੋਰਟ ਪਹੁੰਚਿਆ ਮਾਮਲਾ

ਠੇਕੇ ‘ਚ ਸ਼ਰਾਬ ਪੀ ਰਹੇ ਨੌਜਵਾਨ ਨੇ ਪਿਓ ਦੇ ਪਹੁੰਚਣ ‘ਤੇ ਨਹਿਰ ਛਾਲ ਮਾਰੀ

: ਠੇਕੇ ‘ਚ ਸ਼ਰਾਬ ਪੀ ਰਹੇ ਨੌਜਵਾਨ ਨੇ ਪਿਓ ਦੇ ਪਹੁੰਚਣ ‘ਤੇ ਨਹਿਰ ਛਾਲ ਮਾਰੀ

ਹਰਿਆਣਾ ‘ਚ ਸ਼ਮਸ਼ਾਨ-ਘਾਟ ਦੀ ਕੰਧ ਡਿੱਗਣ ਕਾਰਨ ਬੱਚੀ ਸਮੇਤ ਚਾਰ ਲੋਕਾਂ ਦੀ ਮੌਤ

: ਹਰਿਆਣਾ ‘ਚ ਸ਼ਮਸ਼ਾਨ-ਘਾਟ ਦੀ ਕੰਧ ਡਿੱਗਣ ਕਾਰਨ ਬੱਚੀ ਸਮੇਤ ਚਾਰ ਲੋਕਾਂ ਦੀ ਮੌਤ

ਯੂ-ਟਿਊਬਰ ਜੋੜੇ ਵੱਲੋਂ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕਸ਼ੀ

: ਯੂ-ਟਿਊਬਰ ਜੋੜੇ ਵੱਲੋਂ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕਸ਼ੀ

ਗੱਡੀਆਂ ਦੇ ਸ਼ੀਸ਼ੇ 'ਤੇ ਬਲੈਕ ਫਿਲਮ ਦੀ ਵਰਤੋਂ ਕਰਨ ਵਾਲੇ ਲੋਕ ਸਾਵਧਾਨ!

: ਗੱਡੀਆਂ ਦੇ ਸ਼ੀਸ਼ੇ 'ਤੇ ਬਲੈਕ ਫਿਲਮ ਦੀ ਵਰਤੋਂ ਕਰਨ ਵਾਲੇ ਲੋਕ ਸਾਵਧਾਨ!

ਵਿਜੀਲੈਂਸ ਬਿਊਰੋ ਵੱਲੋਂ ਮੈਡੀਕਲ ਅਧਿਕਾਰੀ 3 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ

: ਵਿਜੀਲੈਂਸ ਬਿਊਰੋ ਵੱਲੋਂ ਮੈਡੀਕਲ ਅਧਿਕਾਰੀ 3 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ

ਸੜਕ ਪਾਰ ਕਰ ਰਹੇ ਬੱਚਿਆਂ ਨੂੰ ਕੈਂਟਰ ਨੇ ਮਾਰੀ ਟੱਕਰ, ਦੋ ਦੀ ਮੌਤ ਦੋ ਗੰਭੀਰ

: ਸੜਕ ਪਾਰ ਕਰ ਰਹੇ ਬੱਚਿਆਂ ਨੂੰ ਕੈਂਟਰ ਨੇ ਮਾਰੀ ਟੱਕਰ, ਦੋ ਦੀ ਮੌਤ ਦੋ ਗੰਭੀਰ

WhatsApp ਗਰੁੱਪ ‘ਚ ਪ੍ਰੋਫੈਸਰ ਨੇ ਭੇਜਿਆ ਅਸ਼ਲੀਲ ਵੀਡੀਓ ਲਿੰਕ,ਵਿਦਿਆਰਥਣਾਂ ਨੇ ਕੀਤੀ ਸ਼ਿਕਾਇਤ

: WhatsApp ਗਰੁੱਪ ‘ਚ ਪ੍ਰੋਫੈਸਰ ਨੇ ਭੇਜਿਆ ਅਸ਼ਲੀਲ ਵੀਡੀਓ ਲਿੰਕ,ਵਿਦਿਆਰਥਣਾਂ ਨੇ ਕੀਤੀ ਸ਼ਿਕਾਇਤ

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਤੋਂ ਮੁੱਖ ਮੰਤਰੀ ਨਾਇਬ ਸਿੰਘ ਨੇ ਲਿਆ ਆਸ਼ੀਰਵਾਦ

: ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਤੋਂ ਮੁੱਖ ਮੰਤਰੀ ਨਾਇਬ ਸਿੰਘ ਨੇ ਲਿਆ ਆਸ਼ੀਰਵਾਦ

ਹਰਿਆਣਾ ਸਰਕਾਰ ਨੇ ਮੰਗਿਆ ਠੇਕਾ ਕਰਮਚਾਰੀਆਂ ਦਾ ਵੇਰਵਾ, 5 ਸਾਲ ਤੋਂ 10 ਸਾਲ ਦੀ ਸਮੇਂ ਤੋਂ ਕੰਮ ਕਰ ਰਹੇ ਕਰਮਚਾਰੀਆਂ ਦੀ ਜਾਣਕਾਰੀ ਦੇਣ ਦੇ ਨਿਰਦੇਸ਼

: ਹਰਿਆਣਾ ਸਰਕਾਰ ਨੇ ਮੰਗਿਆ ਠੇਕਾ ਕਰਮਚਾਰੀਆਂ ਦਾ ਵੇਰਵਾ, 5 ਸਾਲ ਤੋਂ 10 ਸਾਲ ਦੀ ਸਮੇਂ ਤੋਂ ਕੰਮ ਕਰ ਰਹੇ ਕਰਮਚਾਰੀਆਂ ਦੀ ਜਾਣਕਾਰੀ ਦੇਣ ਦੇ ਨਿਰਦੇਸ਼

X