Hindi English Saturday, 04 May 2024 🕑
BREAKING
BSF ਜਵਾਨਾਂ ਦੀ ਬੱਸ ਦਰੱਖਤ ਨਾਲ ਟਕਰਾਈ, 17 ਜ਼ਖਮੀ 4 ਦੀ ਹਾਲਤ ਨਾਜ਼ੁਕ ਸੁਪਰੀਮ ਕੋਰਟ ਚੋਣਾਂ ਕਰਕੇ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ ‘ਤੇ ਵਿਚਾਰ ਕਰਨ ਲਈ ਤਿਆਰ, ਅਗਲੀ ਸੁਣਵਾਈ 7 ਮਈ ਨੂੰ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਤੋਂ 4 ਕਿਲੋ ਆਈ. ਸੀ. ਈ. ਡਰੱਗ, 1 ਕਿਲੋ ਹੈਰੋਇਨ ਕੀਤੀ ਬਰਾਮਦ; ਇੱਕ ਵਿਅਕਤੀ  ਗ੍ਰਿਫ਼ਤਾਰ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਸੰਘਰਸ਼ ਦੀ ਜਿੱਤ, 15 ਮਹੀਨਿਆਂ ਤੋਂ ਰੁਕਿਆ ਮਾਣਭੱਤਾ ਮਿਲਿਆ ਭਾਜਪਾ ਤੋਂ ਨਾ ਸਿਰਫ਼ ਸੰਵਿਧਾਨ ਨੂੰ ਖ਼ਤਰਾ ਹੈ, ਦੇਸ਼ ਦੀਆਂ ਔਰਤਾਂ ਨੂੰ ਵੀ ਖ਼ਤਰਾ : ਆਮ ਆਦਮੀ ਪਾਰਟੀ ਸਿਆਸੀ ਪਾਰਟੀਆਂ ਨੂੰ ਜਾਤ, ਧਰਮ ਜਾਂ ਭਾਸ਼ਾ ਦੇ ਆਧਾਰ 'ਤੇ ਕਿਸੇ ਵੀ ਮੀਟਿੰਗ ਦੀ ਇਜਾਜ਼ਤ ਨਹੀਂ ਹੋਵੇਗੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਕੰਗ ਦਾ ਦੇਹਾਂਤ ਪੰਜਾਬ ਦੀ ਇੱਕ ਯੂਨੀਵਰਸਿਟੀ ‘ਚ 9ਵੀਂ ਮੰਜ਼ਿਲ ਤੋਂ ਡਿੱਗ ਕੇ ਵਿਦਿਆਰਥੀ ਫ਼ੌਤ ਸ਼ਿਵਸੈਨਾ ਆਗੂ ਨੂੰ ਲੈ ਕੇ ਜਾਂਦਾ ਹੈਲੀਕਾਪਟਰ ਕਰੈਸ਼ ਪੰਜਾਬ ‘ਚ ਕਾਂਸਟੇਬਲਾਂ ਦੀਆਂ ਅਸਾਮੀਆਂ 'ਤੇ ਭਰਤੀ ਲਈ ਰਾਹ ਪੱਧਰਾ, ਹਾਈ ਕੋਰਟ ਵੱਲੋਂ ਯੋਗਤਾ ਦੇ ਆਧਾਰ 'ਤੇ ਨਿਯੁਕਤੀ ਦੇ ਹੁਕਮ

ਹਰਿਆਣਾ

More News

ਹਰਿਆਣਾ: ਮੁੱਖ ਮੰਤਰੀ ਨੇ ਸਮਾਜਿਕ ਕੰਮ ਤਹਿਤ ਪਿੰਡ ਨੁੰ ਸੌਂਪਿਆ ਆਪਣਾ ਜੱਦੀ ਮਕਾਨ

Updated on Monday, January 29, 2024 17:26 PM IST

ਮੁੱਖ ਮੰਤਰੀ ਨੇ ਸਮਾਜਿਕ ਕੰਮ ਤਹਿਤ ਪਿੰਡ ਨੁੰ ਸੌਂਪਿਆ ਆਪਣਾ ਜੱਦੀ ਮਕਾਨ

ਮਕਾਨ ਵਿਚ ਪਿੰਡ ਦੇ ਬੱਚਿਆਂ ਲਈ ਸਥਾਪਿਤ ਹੋਵੇਗੀ ਈ-ਲਾਇਬ੍ਰੇਰੀ

ਈ-ਲਾਇਬ੍ਰੇਰੀ ਦੇ ਸੰਚਾਲਨ ਤਹਿਤ ਗਠਨ ਕੀਤੀ ਜਾਵੇਗੀ ਕਮੇਟੀ

ਮਾਤਾ-ਪਿਤਾ ਦੀ ਨਿਸ਼ਾਨੀ ਹੈ ਇਹ ਘਰ, ਬਚਪਨ ਤੇ ਪੜ੍ਹਾਈ ਦਾ ਸਮੇਂ ਪਿੰਡ ਵਿਚ ਬੀਤਿਆ - ਮਨੋਹਰ ਲਾਲ

ਚੰਡੀਗੜ੍ਹ, 29 ਜਨਵਰੀ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਰੋਹਤਕ ਜਿਲ੍ਹਾ ਦੇ ਪਿੰਡ ਬਨਿਯਾਨੀ ਵਿਚ ਸਥਿਤ ਆਪਣੇ ਮਕਾਨ ਨੂੰ ਸਮਾਜਿਕ ਕੰਮ ਤਹਿਤ ਪਿੰਡ ਨੁੰ ਸੌਂਪ ਦਿੱਤਾ। ਮੁੱਖ ਮੰਤਰੀ ਅੱਜ ਰੋਹਤਕ ਤੋਂ ਭਿਵਾਨੀ ਜਾਂਦੇ ਸਮੇਂ ਆਪਣੇ ਪਿੰਡ ਬਨਿਯਾਨੀ ਪਹੁੰਚੇ ਅਤੇ ਆਪਣੇ ਜੱਦੀ ਘਰ 'ਤੇ ਪਹੁੰਚਣ 'ਤੇ ਗ੍ਰਾਮੀਣਾਂ ਨੇ ਉਨ੍ਹਾਂ ਦਾ ਜੋਰਦਾਰ ਸਵਾਗਤ ਕੀਤਾ। ਉਨ੍ਹਾਂ ਨੇ ਪਿੰਡਵਾਸੀਆਂ ਦੇ ਸਾਹਮਣੇ ਸਮਾਜਿਕ ਕੰਮ ਦੇ ਲਈ ਆਪਣੇ ਮਕਾਨ ਨੁੰ ਪਿੰਡ ਨੂੰ ਸੌਂਪਣ ਦਾ ਪ੍ਰਸਤਾਵ ਰੱਖਿਆ। ਮੁੱਖ ਮੰਤਰੀ ਨੇ ਇਸ ਪ੍ਰਸਤਾਵ ਦਾ ਪਿੰਡਵਾਸੀਆਂ ਨੇ ਜੋਰਦਾਰ ਤਾਲੀਆਂ ਵਜਾ ਕੇ ਤੇ ਨਾਰੇ ਲਗਾ ਕੇ ਸਵਾਗਤ ਕੀਤਾ।

          ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਇਹ ਪਿੰਡ ਵਿਚ ਉਨ੍ਹਾਂ ਦਾ ਬਚਪਨ ਬੀਤਿਆ ਹੈ ਅਤੇ ਪੜ੍ਹਾਈ ਵੀ ਇੱਥੇ ਰਹਿ ਕੇ ਕੀਤੀ। ਉਨ੍ਹਾਂ ਨ ੇ ਕਿਹਾ ਕਿ ਇਹ ਮਕਾਨ ਉਨ੍ਹਾਂ ਦੇ ਮਾਤਾ-ਪਿਤਾ ਦੀ ਨਿਸ਼ਾਨੀ ਹੈ, ਜੋ ਉਨ੍ਹਾਂ ਨੇ ਉਨ੍ਹਾਂ ਦੇ ਨਾਂਅ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਇਹ ਘਰ ਅੱਜ ਉਹ ਪਿੰਡ ਨੂੰ ਸੌਂਪ ਰਹੇ ਹਨ। ਉਨ੍ਹਾਂ ਨੇ ਆਪਣੇ ਮਕਾਨ ਦੇ ਨਾਲ ਲਗਦੇ ਚਾਚਾ ਦੇ ਬੇਟੇ ਦੇ ਮਕਾਨ ਨੂੰ ਵੀ ਪਿੰਡ ਨੂੰ ਸੌਂਪ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਦੋਵਾਂ ਘਰਾਂ ਨੂੰ ਮਿਲਾ ਕੇ ਇੱਥੇ ਲਗਭਗ 200 ਗਜ ਦਾ ਖੇਤਰ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਕਾਨ ਵਿਚ ਈ-ਲਾਇਬ੍ਰੇਰੀ ਸਥਾਪਿਤ ਕੀਤੀ ਜਾਵੇਗੀ। ਈ-ਲਾਇਬ੍ਰੇਰੀ ਵਿਚ ਕੰਪਿਊਟਰ ਤੋਂ ਇਲਾਵਾ, ਕਿਤਾਬਾਂ ਉਪਲਬਧ ਕਰਵਾਈਆਂ ਜਾਣਗੀਆਂ। ਬਜੁਰਗਾਂ ਦੀ ਦਿਲਚਸਪੀ ਦੇ ਮੁਤਾਬਕ  ਵੀ ਇੱਥੇ ਕਿਤਾਬਾਂ ਆਦਿ ਸਮਾਨ ਵੀ ਉਪਲਬਧ ਕਰਵਾਇਆ ਜਾਵੇਗਾ।

          ਉਨ੍ਹਾਂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਇਸ ਮਕਾਨ ਦੀ ਸਹੀ ਵਰਤੋ ਹੋਵੇ, ਬੱਚੇ ਇੱਥੇ ਬੈਠ ਕੇ ਪੜਨ- ਲਿਖਣ ਅਤੇ ਆਪਣੇ ਉਜਵਲ ਭਵਿੱਖ ਦਾ ਨਿਰਮਾਣ ਕਰਨ। ਇਸ ਉਦੇਸ਼ ਨਾਲ ਪਿੰਡ ਦੀ ਸਮਿਤੀ ਦਾ ਗਠਨ ਕੀਤਾ ਜਾਵੇਗਾ, ਜੋ ਇਸ ਦੀ ਪੂਰੀ ਦੇਖਭਾਲ ਕਰੇਗੀ।

          ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਭਿਵਾਨੀ ਰੋਡ ਤੋਂ ਮੋਖਰਾ ਰੋਡ ਤਕ ਬਨਿਯਾਨੀ ਮਾਈਨਰ ਦੇ ਨਾਲ ਸੜਕ ਨਿਰਮਾਣ ਦੇ ਪ੍ਰਸਤਾਵ ਨੂੰ ਲੈ ਕੇ ਸਬੰਧਿਤ ਕਿਸਾਨਾਂ ਨਾਲ ਚਰਚਾ ਵੀ ਕੀਤੀ। ਮੁੱਖ ਮੰਤਰੀ ਪਿੰਡ ਵਿਚ ਹੀ ਰਾਜਕੁਮਾਰ ਦੇ ਮਕਾਨ 'ਤੇ ਵੀ ਗਏ। ਇੱਥੇ ਵੀ ਉਨ੍ਹਾਂ ਨੇ ਪਿੰਡਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਇਹ ਥਾਂ ਉਨ੍ਹਾਂ ਦੇ ਲਈ ਯਾਦਗਾਰ ਹਨ, ਕਿਉਂਕਿ ਇੱਥੇ ਉਨ੍ਹਾਂ ਦਾ ਬਚਪਨ ਬੀਤਿਆ ਹੈ। ਉਨ੍ਹਾਂ ਨੇ ਆਪਣੇ ਬਚਪਨ ਨੂੰ ਯਾਦ ਕਰਦੇ ਹੋਏ ਕਿਹਾ ਕਿ ਇਸ ਥਾਂ 'ਤੇ ਦੇਵੀ ਸਿੰਘ ਦੀ ਕਈ ਹੋਇਆ ਕਰਦੀ ਸੀ। ਪਿੰਡ ਬੁਨਿਯਾਨੀ ਵਿਚ ਪਹੁੰਚਣ 'ਤੇ ਪਿੰਡ ਦੇ ਸਾਬਕਾ ਸਰਪੰਚ ਅਤੇ ਕਿਸਾਨ ਮੋਰਚਾ ਦੇ ਜਿਲ੍ਹਾ ਚੇਅਰਮੈਨ ਬੱਸੀ ਵਿਜ ਤੇ ਸਾਬਕਾ ਵਿਧਾਇਕ ਸਰਿਤਾ ਨਾਰਾਇਣ  ਸਮੇਤ ਹੋਰ ਮਾਣਯੋਗ ਲੋਕਾਂ ਨੇ ਮੁੱਖ ਮੰਤਰੀ ਦਾ ਸਵਾਗਤ ਕੀਤਾ।

          ਇਸ ਮੌਕੇ 'ਤੇ ਡਿਪਟੀ ਕਮਿਸ਼ਨ ਅਜੈ ਕੁਮਾਰ, ਜਿਲ੍ਹਾ ਪੁਲਿਸ ਸੁਪਰਡੈਂਟ ਹਿਮਾਂਸ਼ੂ ਗਰਗ ਸਮੇਤ ਹੋਰ ਨੇਤਾਗਣ ਤੇ ਮਾਣਯੋਗ ਵਿਅਕਤੀ ਮੌਜੂਦ ਸਨ।

ਵੀਡੀਓ

ਹੋਰ
Have something to say? Post your comment
12 ਬੱਚਿਆਂ ਦੇ ਮਾਂ-ਪਿਓ ਨੇ ਘਰੋਂ ਭੱਜਕੇ ਕਰਾਈ Love Marriage, ਪੰਜਾਬ-ਹਰਿਆਣਾ ਹਾਈਕੋਰਟ ਪਹੁੰਚਿਆ ਮਾਮਲਾ

: 12 ਬੱਚਿਆਂ ਦੇ ਮਾਂ-ਪਿਓ ਨੇ ਘਰੋਂ ਭੱਜਕੇ ਕਰਾਈ Love Marriage, ਪੰਜਾਬ-ਹਰਿਆਣਾ ਹਾਈਕੋਰਟ ਪਹੁੰਚਿਆ ਮਾਮਲਾ

ਠੇਕੇ ‘ਚ ਸ਼ਰਾਬ ਪੀ ਰਹੇ ਨੌਜਵਾਨ ਨੇ ਪਿਓ ਦੇ ਪਹੁੰਚਣ ‘ਤੇ ਨਹਿਰ ਛਾਲ ਮਾਰੀ

: ਠੇਕੇ ‘ਚ ਸ਼ਰਾਬ ਪੀ ਰਹੇ ਨੌਜਵਾਨ ਨੇ ਪਿਓ ਦੇ ਪਹੁੰਚਣ ‘ਤੇ ਨਹਿਰ ਛਾਲ ਮਾਰੀ

ਹਰਿਆਣਾ ‘ਚ ਸ਼ਮਸ਼ਾਨ-ਘਾਟ ਦੀ ਕੰਧ ਡਿੱਗਣ ਕਾਰਨ ਬੱਚੀ ਸਮੇਤ ਚਾਰ ਲੋਕਾਂ ਦੀ ਮੌਤ

: ਹਰਿਆਣਾ ‘ਚ ਸ਼ਮਸ਼ਾਨ-ਘਾਟ ਦੀ ਕੰਧ ਡਿੱਗਣ ਕਾਰਨ ਬੱਚੀ ਸਮੇਤ ਚਾਰ ਲੋਕਾਂ ਦੀ ਮੌਤ

ਯੂ-ਟਿਊਬਰ ਜੋੜੇ ਵੱਲੋਂ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕਸ਼ੀ

: ਯੂ-ਟਿਊਬਰ ਜੋੜੇ ਵੱਲੋਂ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕਸ਼ੀ

ਗੱਡੀਆਂ ਦੇ ਸ਼ੀਸ਼ੇ 'ਤੇ ਬਲੈਕ ਫਿਲਮ ਦੀ ਵਰਤੋਂ ਕਰਨ ਵਾਲੇ ਲੋਕ ਸਾਵਧਾਨ!

: ਗੱਡੀਆਂ ਦੇ ਸ਼ੀਸ਼ੇ 'ਤੇ ਬਲੈਕ ਫਿਲਮ ਦੀ ਵਰਤੋਂ ਕਰਨ ਵਾਲੇ ਲੋਕ ਸਾਵਧਾਨ!

ਵਿਜੀਲੈਂਸ ਬਿਊਰੋ ਵੱਲੋਂ ਮੈਡੀਕਲ ਅਧਿਕਾਰੀ 3 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ

: ਵਿਜੀਲੈਂਸ ਬਿਊਰੋ ਵੱਲੋਂ ਮੈਡੀਕਲ ਅਧਿਕਾਰੀ 3 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ

ਸੜਕ ਪਾਰ ਕਰ ਰਹੇ ਬੱਚਿਆਂ ਨੂੰ ਕੈਂਟਰ ਨੇ ਮਾਰੀ ਟੱਕਰ, ਦੋ ਦੀ ਮੌਤ ਦੋ ਗੰਭੀਰ

: ਸੜਕ ਪਾਰ ਕਰ ਰਹੇ ਬੱਚਿਆਂ ਨੂੰ ਕੈਂਟਰ ਨੇ ਮਾਰੀ ਟੱਕਰ, ਦੋ ਦੀ ਮੌਤ ਦੋ ਗੰਭੀਰ

WhatsApp ਗਰੁੱਪ ‘ਚ ਪ੍ਰੋਫੈਸਰ ਨੇ ਭੇਜਿਆ ਅਸ਼ਲੀਲ ਵੀਡੀਓ ਲਿੰਕ,ਵਿਦਿਆਰਥਣਾਂ ਨੇ ਕੀਤੀ ਸ਼ਿਕਾਇਤ

: WhatsApp ਗਰੁੱਪ ‘ਚ ਪ੍ਰੋਫੈਸਰ ਨੇ ਭੇਜਿਆ ਅਸ਼ਲੀਲ ਵੀਡੀਓ ਲਿੰਕ,ਵਿਦਿਆਰਥਣਾਂ ਨੇ ਕੀਤੀ ਸ਼ਿਕਾਇਤ

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਤੋਂ ਮੁੱਖ ਮੰਤਰੀ ਨਾਇਬ ਸਿੰਘ ਨੇ ਲਿਆ ਆਸ਼ੀਰਵਾਦ

: ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਤੋਂ ਮੁੱਖ ਮੰਤਰੀ ਨਾਇਬ ਸਿੰਘ ਨੇ ਲਿਆ ਆਸ਼ੀਰਵਾਦ

ਹਰਿਆਣਾ ਸਰਕਾਰ ਨੇ ਮੰਗਿਆ ਠੇਕਾ ਕਰਮਚਾਰੀਆਂ ਦਾ ਵੇਰਵਾ, 5 ਸਾਲ ਤੋਂ 10 ਸਾਲ ਦੀ ਸਮੇਂ ਤੋਂ ਕੰਮ ਕਰ ਰਹੇ ਕਰਮਚਾਰੀਆਂ ਦੀ ਜਾਣਕਾਰੀ ਦੇਣ ਦੇ ਨਿਰਦੇਸ਼

: ਹਰਿਆਣਾ ਸਰਕਾਰ ਨੇ ਮੰਗਿਆ ਠੇਕਾ ਕਰਮਚਾਰੀਆਂ ਦਾ ਵੇਰਵਾ, 5 ਸਾਲ ਤੋਂ 10 ਸਾਲ ਦੀ ਸਮੇਂ ਤੋਂ ਕੰਮ ਕਰ ਰਹੇ ਕਰਮਚਾਰੀਆਂ ਦੀ ਜਾਣਕਾਰੀ ਦੇਣ ਦੇ ਨਿਰਦੇਸ਼

X