Hindi English Friday, 03 May 2024 🕑
BREAKING
ਸ਼ਿਵਸੈਨਾ ਆਗੂ ਨੂੰ ਲੈ ਕੇ ਜਾਂਦਾ ਹੈਲੀਕਾਪਟਰ ਕਰੈਸ਼ ਪੰਜਾਬ ‘ਚ ਕਾਂਸਟੇਬਲਾਂ ਦੀਆਂ ਅਸਾਮੀਆਂ 'ਤੇ ਭਰਤੀ ਲਈ ਰਾਹ ਪੱਧਰਾ, ਹਾਈ ਕੋਰਟ ਵੱਲੋਂ ਯੋਗਤਾ ਦੇ ਆਧਾਰ 'ਤੇ ਨਿਯੁਕਤੀ ਦੇ ਹੁਕਮ ਰਾਹੁਲ ਗਾਂਧੀ ਰਾਏਬਰੇਲੀ ਤੋਂ ਲੜਨਗੇ ਚੋਣ, ਪ੍ਰਿਅੰਕਾ ਗਾਂਧੀ ਨੇ ਨਹੀਂ ਭਰੀ ਹਾਮੀ ਹਥਿਆਰ ਲੈ ਕੇ ਭਾਰਤੀ ਸਰਹੱਦ ‘ਚ ਦਾਖਲ ਹੋਇਆ ਘੁਸਪੈਠੀਆ BSF ਵੱਲੋਂ ਗ੍ਰਿਫਤਾਰ CPI ਦੇ ਕੌਮੀ ਸਕੱਤਰ ਅਤੁਲ ਕੁਮਾਰ ਅੰਜਾਨ ਦਾ ਦੇਹਾਂਤ ਮਹਿਲਾ ਕਰਮਚਾਰੀ ਵੱਲੋਂ ਪੱਛਮੀ ਬੰਗਾਲ ਦੇ ਰਾਜਪਾਲ ਖਿਲਾਫ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਅੱਜ ਦਾ ਇਤਿਹਾਸ ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਭਗਵੰਤ ਮਾਨ ਨੇ ਕਿਹਾ- ਗੁਰਪ੍ਰੀਤ ਜੀਪੀ ਦੀ ਜਿੱਤ ਪੱਕੀ, ਸਿਰਫ਼ ਐਲਾਨ ਹੋਣਾ ਬਾਕੀ ਚੰਡੀਗੜ੍ਹ ‘ਚ ਭਲਕੇ ਪਾਈਪ ਲਾਈਨ ਦੇ ਕੰਮ ਕਾਰਨ ਸੜਕ ਬੰਦ ਰਹੇਗੀ ਪੰਜਾਬ ‘ਚ ਸੈਰ ਕਰ ਰਹੀ ਔਰਤ ‘ਤੇ ਆਵਾਰਾ ਕੁੱਤਿਆਂ ਵੱਲੋਂ ਹਮਲਾ, ਮੌਤ

ਹਰਿਆਣਾ

More News

ਮੁੱਖ ਮੰਤਰੀ ਮਨੋਹਰ ਲਾਲ ਨੇ ਕਿਸਾਨਾਂ ਨੁੰ ਵੱਖ-ਵੱਖ ਯੋਜਨਾਵਾਂ ਤਹਿਤ 466 ਕਰੋੜ ਰੁਪਏ ਤੋਂ ਵੱਧ ਦੀ ਸਬਸਿਡੀ ਤੇ ਪ੍ਰੋਤਸਾਹਨ ਰਕਮ ਕੀਤੀ ਜਾਰੀ

Updated on Thursday, February 15, 2024 19:20 PM IST

ਚੰਡੀਗਡ੍ਹ, 15 ਫਰਵਰੀ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਕਿਸਾਨਾਂ ਦੇ ਆਰਥਕ ਤੇ ਸਮਾਜਿਕ ਉਥਾਨ ਤਹਿਤ ਸਰਕਾਰ ਵੱਲੋਂ ਹਿਤਕਾਰੀ ਫੈਸਲੇ ਲੈਣ ਦੀ ਪ੍ਰਤੀਬੱਧਤਾ ਦੋਹਰਾਉਂਦੇ ਹੋਏ ਅੱਜ ਇਕ ਵਾਰ ਫਿਰ ਕਿਸਾਨਾਂ ਨੂੰ ਵੱਡੀ ਵਿੱਤੀ ਸਹਾਇਤਾ ਦਿੱਤੀ ਗਈ। ਮੁੱਖ ਮੰਤਰੀ ਨੇ ਕਿਸਾਨਾਂ ਨੂੰ ਵੱਖ-ਵੱਖ ਯੋਜਨਾਵਾਂ ਤਹਿਤ 466 ਕਰੋੜ ਰੁਪਏ ਤੋਂ ਵੱਧ ਦੇ ਸਬਸਿਡੀ ਤੇ ਪ੍ਰੋਤਸਾਹਨ ਰਕਮ ਜਾਰੀ ਕੀਤੀ ਹੈ।

          ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਇੱਥੇ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਕੰਮਿਊਨਿਟੀ ਸਦਾ ਸਾਡੀ ਸਰਕਾਰ ਦੀ ਨੀਤੀਆਂ ਦੇ ਕੇਂਦਰ ਬਿੰਦੂ ਰਹੇ ਹਨ। ਇਸ ਲਈ ਸਰਕਾਰ ਵੱਲੋਂ ਕਿਸਾਨਾਂ ਦੇ ਹਿਤਾਂ ਦੇ ਲਈ ਵੱਖ-ਵੱਖ ਯੋਜਨਾਵਾਂ ਚਲਾਈ ਜਾ ਰਹੀਆਂ ਹਨ। ਦੇਸ਼ ਦੀ ਵਾਧਾ ਅਤੇ ਵਿਕਾਸ ਵਿਚ ਕਿਸਾਨ ਭਰਾਵਾਂ ਦੇ ਅਮੁੱਲ ਯੋਗਦਾਨ ਲਈ ਮੌਜੂਦਾ ਸੂਬਾ ਸਰਕਾਰ ਸਦਾ ਉਨ੍ਹਾਂ ਦੇ ਨਾਲ ਖੜੀ ਹੈ।

ਭਾਵਾਂਤਰ ਭਰਪਾਈ ਯੋਜਨਾ ਬਾਜਰਾ ਦੇ ਤਹਿਤ 177 ਕਰੋੜ 84 ਲੱਖ ਰੁਪਏ ਦੀ ਪ੍ਰੋਤਸਾਹਨ ਰਕਮ ਦਿੱਤੀ ਗਈ

          ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਅੱਜ ਭਾਵਾਂਤਰ ਭਰਪਾਈ ਯੋਜਨਾ-ਬਾਜਰਾ ਦੇ ਤਹਿਤ 2 ਲੱਖ 50 ਹਜਾਰ 470 ਕਿਸਾਨਾਂ ਦੇ ਖਾਤਿਆਂ ਵਿਚ 177 ਕਰੋੜ 84 ਲੱਖ ਰੁਪਏ ਦੀ ਪ੍ਰੋਤਸਾਹਨ ਰਕਮ ਭੇਜੀ ਗਈ ਹੈ। ਇਸ ਯੋਜਨਾ ਵਿਚ 300 ਰੁਪਏ ਪ੍ਰਤੀ ਕੁਇੰਟਲ ਦੀ ਦਰ ਨਾਲ 7 ਲੱਖ 40 ਹਜਾਰ 985 ਏਕੜ ਖੇਤਰ ਲਈ ਇਹ ਰਕਮ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਯੋਜਨਾ ਸਾਲ 2021 ਵਿਚ ਸ਼ੁਰੂ ਕੀਤੀ ਗਈ ਸੀ। ਅੱਜ ਤੋਂ ਪਹਿਲਾਂ ਵੀ ਇਸ ਯੋਜਨਾ ਤਹਿਤ 870 ਕਰੋੜ ਰੁਪਏ ਦੀ ਰਕਮ ਭਾਵਾਂਤਰ ਭਰਪਾਈ ਵਜੋ ਦਿੱਤੀ ਜਾ ਚੁੱਕੀ ਹੈ। ਅੱਜ ਦੀ ਰਕਮ ਮਿਲਾ ਕੇ ਹੁਣ ਤਕ ਬਾਜਰੇ ਦੇ ਲਈ 1047 ਕਰੋੜ 84 ਲੱਖ ਰੁਪਏ ਦੀ ਰਕਮ ਦਿੱਤੀ ਜਾ ਚੁੱਕੀ ਹੈ।

          ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ, 21 ਬਾਗਬਾਨੀ ਫਸਲਾਂ ਲਈ ਵੀ ਭਾਵਾਂਤਰ ਭਰਪਾਈ ਰਕਮ ਦਿੱਤੀ ਜਾਂਦੀ ਹੈ। ਇਸ ਦੇ ਲਈ ਹੁਣ ਤਕ 40 ਕਰੋੜ 71 ਲੱਖ ਰੁਪਏ ਦੀ ਰਕਮ ਦਿੱਤੀ ਜਾ ਚੁੱਕੀ ਹੈ। ਦੋਵਾਂ ਤਰ੍ਹਾ ਦੀ ਪ੍ਰੋਤਸਾਹਨ ਰਕਮ ਮਿਲਾ ਕੇ ਕੁੱਲ 1088 ਕਰੋੜ 55 ਲੱਖ ਰੁਪਏ ਕਿਸਾਨਾਂ ਦੇ ਖਾਤਿਆਂ ਵਿਚ ਸਿੱਧੇ ਪਾਏ ਜਾ ਚੁੱਕਾ ਹਨ।

ਮੇਰਾ ਪਾਣੀ-ਮੇਰੀ ਵਿਰਾਸਤ ਯੋਜਨਾ ਵਿਚ ਕਿਸਾਨਾਂ ਨੁੰ 25 ਕਰੋੜ 10 ਲੱਖ ਰੁਪਏ ਦੀ ਪ੍ਰੋਤਸਾਹਨ ਰਕਮ ਦਿੱਤੀ

          ਜਲ ਸਰੰਖਣ ਅਤੇ ਫਸਲ ਵਿਵਿਧੀਕਰਣ ਨੂੰ ਲੈ ਕੇ ਸ਼ੁਰੂ ਕੀਤੀ ਗਈ ਮੇਰਾ ਭਾਣੀ-ਮੇਰੀ ਵਿਰਾਸਤ ਯੋਜਨਾ ਤਹਿਤ ਮੁੱਖ ਮੰਤਰੀ ਨੇ ਅੱਜ 19,528 ਕਿਸਾਨਾਂ ਦੇ ਖਾਤਿਆਂ ਵਿਚ 25 ਕਰੋੜ 10 ਲੱਖ ਰੁਪਏ ਦੀ ਪ੍ਰੋਤਸਾਹਨ ਰਕਮ ਸਿੱਧੇ ਜਾਰੀ ਕੀਤੀ। ਇਸ ਯੋਜਨਾ ਵਿਚ 7,000 ਰੁਪਏ ਪ੍ਰਤੀ ਏਕੜ ਦੀ ਦਰ ਨਾਲ 35842 ਏਕੜ ਖੇਤਰ ਲਈ ਇਹ ਰਕਮ ਦਿੱਤੀ ਜਾ ਰਹੀ ਹੈ। ਇਸ ਤ ਪਹਿਲਾਂ ਇਸ ਯੋਜਨਾ ਤਹਿਤ 118 ਕਰੋੜ ਰੁਪਏ ਦੀ ਪ੍ਰੋਤਸਾਹਨ ਰਕਮ ਦਿੱਤੀ ਜਾ ਚੁੱਕੀ ਹੈ।

          ਉਨ੍ਹਾਂ ਨੇ ਦਸਿਆ ਕਿ ਇਹ ਯੋਜਨਾ ਸਾਲ 2020 ਵਿਚ ਸ਼ੁਰੂ ਕੀਤੀ ਗਈ ਸੀ। ਅੱਜ ਦੀ ਰਕਮ ਮਿਲਾ ਕੇ ਹੁਣ ਤਕ ਝੋਨੇ ਦੀ ਥਾਂ 'ਤੇ ਘੱਟ ਪਾਣੀ ਵਿਚ ਉਗਣ ਵਾਲੀਆਂ ਫਸਲਾਂ ਬਿਜਣ 'ਤੇ ਕਿਸਾਨਾਂ ਨੂੰ ਕੁੱਲ 143 ਕਰੋੜ 50 ਲੱਖ ਰੁਪਏ ਦੀ ਪ੍ਰੋਤਸਾਹਨ ਰਕਮ ਦਿੱਤੀ ਜਾ ਚੁੱਕੀ ਹੈ।

ਝੋਨੇਦੀ ਸਿੱਧੀ ਬਿਜਾਈ (ਡੀਐਸਆਰ) ਯੋਜਨਾ ਤਹਿਤ ਕਿਸਾਨਾਂ ਨੂੰ 24 ਕਰੋੜ 42 ਲੱਖ ਰੁਪਏ ਦੀ ਪ੍ਰੋਤਸਾਹਨ ਰਕਮ ਦਿੱਤੀ ਗਈ

          ਸ੍ਰੀ ਮਨੋਹਰ ਲਾਲ ਨੇ ਝੋਨੇ ਦੀ ਸਿੱਧੀ ਬਿਜਾਈ ਯੋਜਨਾ ਤਹਿਤ ਅੱਜ 6621 ਕਿਸਾਨਾਂ ਦੇ ਖਾਤਿਆਂ ਵਿਚ 24 ਕਰੋੜ 42 ਲੱਖ ਰੁਪਏ ਦੀ ਪ੍ਰੋਤਸਾਹਨ ਰਕਮ ਭੈਜੀ ਗਈ। ਇਸ ਯੋਜਨਾ ਵਿਚ 4000 ਰੁਪਏ ਪ੍ਰਤੀ ਏਕੜ ਦੀ ਦਰ ਨਾਲ 61052 ਏਕੜ ਖੇਤਰ ਦੇ ਲਈ ਇਹ ਰਕਮ ਦਿੱਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਇਸ ਯੋਜਨਾ ਤਹਿਤ 47 ਕਰੋੜ ਰੁਪਏ ਦੀ ਪ੍ਰੋਤਸਾਹਨ ਰਕਮ ਦਿੱਤੀ ਜਾ ਚੁੱਕੀ ਹੈ।

          ਉਨ੍ਹਾਂ ਨੇ ਦਸਿਆ ਕਿ ਇਹ ਯੋਜਨਾ ਸਾਲ 2021 ਵਿਚ ਸ਼ੁਰੂ ਕੀਤੀ ਗਈ ਸੀ। ਅੱਜ ਦੀ ਰਕਮ ਮਿਲਾ ਕੇ ਹੁਣ ਤਕ ਝੋਨੇ ਦੀ ਸਿੱਧੀ ਬਿਜਾਈ ਕਰਨ 'ਤੇ ਕਿਸਾਨਾਂ ਨੂੰ 71 ਕਰੋੜ 42 ਲੱਖ ਰੁਪਏ ਦੀ ਪ੍ਰੋਤਸਾਹਨ ਰਕਮ ਦਿੱਤੀ ਜਾ ਚੁੱਕੀ ਹੈ।

ਕੁਦਰਤੀ ਖੇਤੀ ਯੋਜਨਾ ਤਹਿਤ 2679 ਕਿਸਾਨਾਂ ਦੇ ਖਾਤਿਆਂ ਵਿਚ ਭੇਜੀ 1 ਕਰੋੜ 20 ਲੱਖ ਰੁਪਏ ਦੀ ਰਕਮ

          ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਰਸਾਇਨ ਮੁਕਤ ਖੇਤੀਬਾੜੀ ਤੋਂ ਹਟ ਕੇ ਕਿਸਾਨ ਕੁਦਰਤੀ ਖੇਤੀ ਨੂੰ ਅਪਣਾਉਣ, ਇਸ ਲਈ ਸੂਬਾ ਸਰਕਾਰ ਨੇ ਕੁਦਰਤੀ ਖੇਤੀ ਯੋਜਨਾ ਚਲਾਈ ਹੈ। ਇਸ ਯੋਜਨਾ ਦੇ 2 ਘਟਕ ਹਨ। ਪਹਿਲਾਂ ਘਟਕ ਦੇ ਤਹਿਤ ਪਲਾਸਟਿਕ ਦੇ 4 ਡਰੱਮਾਂ 'ਤੇ 3 ਹਜਾਰ ਰੁਪਏ ਅਤੇ ਦੂਜੇ ਘਟਕ ਦੇ ਤਹਿਤ ਦੇਸੀ ਗਾਂ ਦੀ ਖਰੀਦ 'ਤੇ 25 ਹਜਾਰ ਰੁਪਏ ਦੀ ਪ੍ਰੋਤਸਾਹਨ ਰਕਮ ਦਿੱਤੀ ਜਾਂਦੀ ਹੈ। ਅੱਜ ਪਹਿਲੇ ਘਟਕ ਤਹਿਤ 2500 ਕਿਸਾਨਾਂ ਦੇ ਖਾਤਿਆਂ ਵਿਚ 75 ਲੱਖ ਰੁਪਏ ਦੀ ਅਤੇ ਦੂਜੇ ਘਟਕ ਦੇ ਤਹਿਤ 179 ਕਿਸਾਨਾਂ ਦੇ ਖਾਤਿਆਂ ਵਿਚ 45 ਲੱਖ ਰੁਪਏ ਦੀ ਪ੍ਰੋਤਸਾਹਨ ਰਕਮ ਪਾਈ ਜਾ ਰਹੀ ਹੈ। ਇੰਨ੍ਹਾਂ ਦੋਵਾਂ ਘਟਕਾਂ ਵਿਚ 2679 ਕਿਸਾਨਾਂ ਦੇ ਖਾਤਿਆਂ ਵਿਚ ਕੁੱਲ 1 ਕਰੋੜ 20 ਲੱਖ ਰੁਪਏ ਦੀ ਰਕਮ ਪਾਈ ਗਈ ਹੈ।

ਫਸਲ ਅਵਸ਼ੇਸ਼ ਪ੍ਰਬੰਧਨ ਲਈ ਇਨ-ਸੀਟੂ ਮੈਨੇਜਮੈਂਟ ਆਫ ਕ੍ਰਾਪ ਰੇਜਡਿਯੂ ਯੋਜਨਾ

          ਸੂਬੇ ਵਿਚ ਫਸਲ ਅਵਸ਼ੇਸ਼ ਪ੍ਰਬੰਧਨ ਲਈ ਕੀਤੇ ਜਾ ਰਹੇ ਅਛਥੱਕ ਯਤਨਾਂ ਦੇ ਬਾਰੇ ਮੁੱਖ ਮੰਤਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਨ-ਸੀਟੂ ਮੈਨੇਜਮੈਂਟ ਆਫ ਕ੍ਰਾਪ ਰੇਜਡਿਯੂ ਯੋਜਨਾ ਤਹਿਤ ਕਿਸਾਨਾਂ ਨੁੰ ਵੱਖ-ਵੱਖ ਪ੍ਰੋਤਸਾਹਨ ਰਕਮ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਦਸਿਆ ਕਿ ਇਸ ਯੋਜਨਾ ਦੇ 2 ਘਟਕ ਹਨ। ਪਹਿਲੇ ਘਟਕ ਤਹਿਤ ਮਸ਼ੀਨਰੀ ਦੀ ਖਰੀਦ 'ਤੇ 50 ਫੀਸਦੀ ਗ੍ਰਾਂਟ ਦਿੱਤੀ ਜਾਂਦੀ ਹੈ ਅਤੇ ਦੂਜੇ ਘਟਕ ਤਹਿਤ ਪਰਾਲੀ ਦੀ ਗੰਢਾਂ ਬਨਾਉਣ 'ਤੇ 1 ਹਜਾਰ ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਕਮ ਦਿੱਤੀ ਜਾਂਦੀ ਹੈ।

           ਮੁੱਖ ਮੰਤਰੀ ਨੇ ਅੱਜ ਇਸ ਯੋਜਨਾ ਤਹਿਤ ਪਹਿਲੇ ਘਟਕ ਦੇ ਤਹਿਤ 11007 ਕਿਸਾਨਾਂ ਦੇ ਖਾਤਿਆਂ ਵਿਚ 120 ਕਰੋੜ ਰੁਪਏ ਦੇ ਪ੍ਰੋਤਸਾਹਨ ਰਕਮ ਭੇਜੀ ਗਈ। ਇਸ ਯੋਜਨਾ ਵਿਚ ਫਸਲ ਅਵਸ਼ੇਸ਼ ਜਲਾਉਣ ਨਾਲ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਨ ਲਈ ਨਿਜੀ ਸ਼੍ਰੇਣੀ ਦੇ ਕਿਸਾਨਾਂ ਨੁੰ 50 ਫੀਸਦੀ ਅਤੇ ਕਸਟਮ ਹਾਇਰਿੰਗ ਸੈਂਟਰ ਨੂੰ 80 ਫੀਸਦੀ ਗ੍ਰਾਂਟ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਇਸ ਯੋਜਨਾ ਵਿਚ 584 ਕਰੋੜ 28 ਲੱਖ ਰੁਪਏ ਦੀ ਰਕਮ ਦਿੱਤੀ ਜਾ ਚੁੱਕੀ ਹੈ। ਅੱਜ ਦੀ ਰਕਮ ਮਿਲਾ ਕੇ ਹੁਣ ਤਕ 704 ਕਰੋੋੜ 28 ਲੱਖ ਰੁਪਏ ਦੀ ਰਕਮ ਦਿੱਤੀ ਜਾ ਚੁੱਕੀ ਹੈ।

          ਇਸ ਤੋਂ ਇਲਾਵਾ, ਇਸ ਯੋਜਨਾ ਦੇ ਦੂਜੇ ਘਟਕ ਦੇ ਤਹਿਤ 1 ਲੱਖ 36 ਹਜਾਰ 345 ਕਿਸਾਨਾਂ ਦੇ ਖਾਤਿਆਂ ਵਿਚ 117 ਕਰੋੜ 74 ਲੱਖ ਰੁਪਏ ਦੀ ਪ੍ਰੋਤਸਾਹਨ ਰਕਮ ਪਾਈ ਗਈ। ਇਸ ਯੋਜਨਾ ਵਿਚ ਪਰਾਲੀ ਦੀ ਗੰਢ ਬਨਾਉਣ ਲਈ ਕਿਸਾਨਾਂ ਨੁੰ 1000 ਰੁਪਏ ਪ੍ਰਤੀ ਏਕੜ ਦੀ ਦਰ ਨਾਲ 11 ਲੱਖ 77 ਹਜਾਰ 407 ਏਕੜ ਭੂਮੀ ਲਈ ਇਹ ਪ੍ਰੋਤਸਾਹਨ ਰਕਮ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਇਸ ਦੇ ਤਹਿਤ ਕਿਸਾਨਾਂ ਨੁੰ 159 ਕਰੋੋੜ 20 ਲੱਖ ਰੁਪਏ ਦੀ ਰਕਮ ਦਿੱਤੀ ਜਾ ਚੁੱਕੀ ਹੈ। ਅੱਜ ਦੀ ਪ੍ਰੋਤਸਾਹਨ ਰਕਮ ਮਿਲਾ ਕੇ ਕੁੱਲ 276 ਕਰੋੜ 94 ਲੱਖ ਰੁਪਏ ਕਿਸਾਨਾਂ ਦੇ ਖਾਤਿਆਂ ਵਿਚ ਸਿੱਧੇ ਹੀ ਪਾਏ ਜਾ ਚੁੱਕੇ ਹਨ। ਇਸ ਤਰ੍ਹਾ ਇਸ ਯੋਜਨਾ ਤਹਿਤ ਦੋਵਾਂ ਘਟਕਾਂ ਨੁੰ ਮਿਲਾ ਕੇ ਕੁੱਲ 980 ਕਰੋੜ ਰੁਪਏ ਦਿੱਤੇ ਜਾ ਚੁੱਕੇ ਹਨ।

ਵੀਡੀਓ

ਹੋਰ
Have something to say? Post your comment
12 ਬੱਚਿਆਂ ਦੇ ਮਾਂ-ਪਿਓ ਨੇ ਘਰੋਂ ਭੱਜਕੇ ਕਰਾਈ Love Marriage, ਪੰਜਾਬ-ਹਰਿਆਣਾ ਹਾਈਕੋਰਟ ਪਹੁੰਚਿਆ ਮਾਮਲਾ

: 12 ਬੱਚਿਆਂ ਦੇ ਮਾਂ-ਪਿਓ ਨੇ ਘਰੋਂ ਭੱਜਕੇ ਕਰਾਈ Love Marriage, ਪੰਜਾਬ-ਹਰਿਆਣਾ ਹਾਈਕੋਰਟ ਪਹੁੰਚਿਆ ਮਾਮਲਾ

ਠੇਕੇ ‘ਚ ਸ਼ਰਾਬ ਪੀ ਰਹੇ ਨੌਜਵਾਨ ਨੇ ਪਿਓ ਦੇ ਪਹੁੰਚਣ ‘ਤੇ ਨਹਿਰ ਛਾਲ ਮਾਰੀ

: ਠੇਕੇ ‘ਚ ਸ਼ਰਾਬ ਪੀ ਰਹੇ ਨੌਜਵਾਨ ਨੇ ਪਿਓ ਦੇ ਪਹੁੰਚਣ ‘ਤੇ ਨਹਿਰ ਛਾਲ ਮਾਰੀ

ਹਰਿਆਣਾ ‘ਚ ਸ਼ਮਸ਼ਾਨ-ਘਾਟ ਦੀ ਕੰਧ ਡਿੱਗਣ ਕਾਰਨ ਬੱਚੀ ਸਮੇਤ ਚਾਰ ਲੋਕਾਂ ਦੀ ਮੌਤ

: ਹਰਿਆਣਾ ‘ਚ ਸ਼ਮਸ਼ਾਨ-ਘਾਟ ਦੀ ਕੰਧ ਡਿੱਗਣ ਕਾਰਨ ਬੱਚੀ ਸਮੇਤ ਚਾਰ ਲੋਕਾਂ ਦੀ ਮੌਤ

ਯੂ-ਟਿਊਬਰ ਜੋੜੇ ਵੱਲੋਂ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕਸ਼ੀ

: ਯੂ-ਟਿਊਬਰ ਜੋੜੇ ਵੱਲੋਂ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕਸ਼ੀ

ਗੱਡੀਆਂ ਦੇ ਸ਼ੀਸ਼ੇ 'ਤੇ ਬਲੈਕ ਫਿਲਮ ਦੀ ਵਰਤੋਂ ਕਰਨ ਵਾਲੇ ਲੋਕ ਸਾਵਧਾਨ!

: ਗੱਡੀਆਂ ਦੇ ਸ਼ੀਸ਼ੇ 'ਤੇ ਬਲੈਕ ਫਿਲਮ ਦੀ ਵਰਤੋਂ ਕਰਨ ਵਾਲੇ ਲੋਕ ਸਾਵਧਾਨ!

ਵਿਜੀਲੈਂਸ ਬਿਊਰੋ ਵੱਲੋਂ ਮੈਡੀਕਲ ਅਧਿਕਾਰੀ 3 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ

: ਵਿਜੀਲੈਂਸ ਬਿਊਰੋ ਵੱਲੋਂ ਮੈਡੀਕਲ ਅਧਿਕਾਰੀ 3 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ

ਸੜਕ ਪਾਰ ਕਰ ਰਹੇ ਬੱਚਿਆਂ ਨੂੰ ਕੈਂਟਰ ਨੇ ਮਾਰੀ ਟੱਕਰ, ਦੋ ਦੀ ਮੌਤ ਦੋ ਗੰਭੀਰ

: ਸੜਕ ਪਾਰ ਕਰ ਰਹੇ ਬੱਚਿਆਂ ਨੂੰ ਕੈਂਟਰ ਨੇ ਮਾਰੀ ਟੱਕਰ, ਦੋ ਦੀ ਮੌਤ ਦੋ ਗੰਭੀਰ

WhatsApp ਗਰੁੱਪ ‘ਚ ਪ੍ਰੋਫੈਸਰ ਨੇ ਭੇਜਿਆ ਅਸ਼ਲੀਲ ਵੀਡੀਓ ਲਿੰਕ,ਵਿਦਿਆਰਥਣਾਂ ਨੇ ਕੀਤੀ ਸ਼ਿਕਾਇਤ

: WhatsApp ਗਰੁੱਪ ‘ਚ ਪ੍ਰੋਫੈਸਰ ਨੇ ਭੇਜਿਆ ਅਸ਼ਲੀਲ ਵੀਡੀਓ ਲਿੰਕ,ਵਿਦਿਆਰਥਣਾਂ ਨੇ ਕੀਤੀ ਸ਼ਿਕਾਇਤ

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਤੋਂ ਮੁੱਖ ਮੰਤਰੀ ਨਾਇਬ ਸਿੰਘ ਨੇ ਲਿਆ ਆਸ਼ੀਰਵਾਦ

: ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਤੋਂ ਮੁੱਖ ਮੰਤਰੀ ਨਾਇਬ ਸਿੰਘ ਨੇ ਲਿਆ ਆਸ਼ੀਰਵਾਦ

ਹਰਿਆਣਾ ਸਰਕਾਰ ਨੇ ਮੰਗਿਆ ਠੇਕਾ ਕਰਮਚਾਰੀਆਂ ਦਾ ਵੇਰਵਾ, 5 ਸਾਲ ਤੋਂ 10 ਸਾਲ ਦੀ ਸਮੇਂ ਤੋਂ ਕੰਮ ਕਰ ਰਹੇ ਕਰਮਚਾਰੀਆਂ ਦੀ ਜਾਣਕਾਰੀ ਦੇਣ ਦੇ ਨਿਰਦੇਸ਼

: ਹਰਿਆਣਾ ਸਰਕਾਰ ਨੇ ਮੰਗਿਆ ਠੇਕਾ ਕਰਮਚਾਰੀਆਂ ਦਾ ਵੇਰਵਾ, 5 ਸਾਲ ਤੋਂ 10 ਸਾਲ ਦੀ ਸਮੇਂ ਤੋਂ ਕੰਮ ਕਰ ਰਹੇ ਕਰਮਚਾਰੀਆਂ ਦੀ ਜਾਣਕਾਰੀ ਦੇਣ ਦੇ ਨਿਰਦੇਸ਼

X