Hindi English Monday, 20 May 2024 🕑
BREAKING
ਗੁਜਰਾਤ ਪੁਲਿਸ ਦੀਆਂ ਸੱਤ ਕੰਪਨੀਆਂ ਪੰਜਾਬ ਪਹੁੰਚੀਆਂ ਪੰਜਾਬ ਸਰਕਾਰ ਵੱਲੋਂ ਸਕੂਲਾਂ ’ਚ ਭਲਕੇ ਤੋਂ ਛੁੱਟੀਆਂ ਦਾ ਐਲਾਨ ਜਲੰਧਰ 'ਚ ਤੇਜ਼ ਰਫਤਾਰ ਟਰੱਕ ਨੇ ਐਕਟਿਵਾ ਨੂੰ ਮਾਰੀ ਟੱਕਰ, ਨਾਬਾਲਗ ਦੀ ਮੌਤ ਅੱਠ ਵਾਰ ਵੋਟ ਪਾਉਣ ਵਾਲਾ ਗ੍ਰਿਫਤਾਰ, ਪੋਲਿੰਗ ਪਾਰਟੀ ਮੁਅੱਤਲ, ਦੁਬਾਰਾ ਪੈਣਗੀਆਂ ਵੋਟਾਂ ਈਰਾਨ ਦੇ ਰਾਸ਼ਟਰਪਤੀ ਨੂੰ ਲੈ ਕੇ ਜਾ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ ਲੋਹੜੇ ਦੀ ਗਰਮੀ ਦੇ ਮੱਦੇਨਜ਼ਰ 10 ਜ਼ਿਲ੍ਹਿਆਂ ਦੇ ਸਕੂਲਾਂ 'ਚ ਛੁੱਟੀ ਦਾ ਐਲਾਨ ਦਿੱਲੀ ‘ਚ ਸੰਸਦ ਦੀ ਸੁਰੱਖਿਆ ਅੱਜ ਤੋਂ CISF ਹਵਾਲੇ ਸੁਪਰੀਮ ਕੋਰਟ ‘ਚ 3 ਨਵੇਂ ਅਪਰਾਧਿਕ ਕਾਨੂੰਨਾਂ ਨੂੰ ਲੈ ਕੇ ਸੁਣਵਾਈ ਅੱਜ ਲੋਕ ਸਭਾ ਚੋਣਾਂ ਦੇ ਪੰਜਵੇਂ ਪੜਾਅ ‘ਚ 6 ਰਾਜਾਂ ਅਤੇ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 49 ਸੀਟਾਂ 'ਤੇ ਵੋਟਿੰਗ ਅੱਜ ਅੱਜ ਦਾ ਇਤਿਹਾਸ

ਪੰਜਾਬ

More News

ਇਜ਼ਰਾਈਲੀ ਫੌਜੀਆਂ ਨੇ ਭੋਜਨ ਲੈਣ ਆਏ ਫਲਸਤੀਨੀਆਂ 'ਤੇ ਕੀਤੀ ਗੋਲੀਬਾਰੀ,112 ਦੀ ਮੌਤ

Updated on Friday, March 01, 2024 10:42 AM IST

 

ਗਾਜ਼ਾ, 1 ਮਾਰਚ, ਦੇਸ਼ ਕਲਿਕ ਬਿਊਰੋ :

ਇਜ਼ਰਾਈਲੀ ਸੈਨਿਕਾਂ ਨੇ ਵੀਰਵਾਰ ਨੂੰ ਗਾਜ਼ਾ ਦੇ ਲੋਕਾਂ 'ਤੇ ਗੋਲੀਬਾਰੀ ਕੀਤੀ ਜੋ ਰਾਹਤ ਸਮੱਗਰੀ (ਖਾਣਾ) ਇਕੱਠਾ ਕਰਨ ਲਈ ਆਏ ਸਨ। ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਇਸ ਦੌਰਾਨ 112 ਫਲਸਤੀਨੀ ਮਾਰੇ ਗਏ। 760 ਲੋਕ ਜ਼ਖਮੀ ਹੋਏ ਹਨ। ਇਜ਼ਰਾਇਲੀ ਫੌਜ ਨੇ ਕਿਹਾ ਕਿ ਫੌਜੀਆਂ ਨੇ ਭੀੜ 'ਤੇ ਗੋਲੀਬਾਰੀ ਕੀਤੀ ਕਿਉਂਕਿ ਉਨ੍ਹਾਂ ਨੂੰ ਲੋਕਾਂ ਤੋਂ ਖਤਰਾ ਮਹਿਸੂਸ ਹੋਇਆ। ਇੱਕ ਚਸ਼ਮਦੀਦ ਨੇ ਨਿਊਜ਼ ਏਜੰਸੀ ਏਐਫਪੀ ਨੂੰ ਦੱਸਿਆ ਕਿ ਰਾਹਤ ਸਮੱਗਰੀ ਨਾਲ ਭਰਿਆ ਇੱਕ ਟਰੱਕ ਅਲ ਨਬੁਲਸੀ ਸ਼ਹਿਰ ਪਹੁੰਚ ਗਿਆ ਸੀ। ਲੋਕਾਂ ਨੇ ਇਸ ਨੂੰ ਘੇਰਨਾ ਸ਼ੁਰੂ ਕਰ ਦਿੱਤਾ।

ਇਸਰਾਈਲੀ ਫੌਜ ਦੇ ਟੈਂਕ ਅਤੇ ਸਿਪਾਹੀ ਟਰੱਕ ਦੇ ਕੋਲ ਖੜ੍ਹੇ ਸਨ। ਲੋਕ ਵੀ ਉਨ੍ਹਾਂ ਵੱਲ ਵਧਣ ਲੱਗੇ। ਇਸ ਦੌਰਾਨ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਭਗਦੜ ਮੱਚ ਗਈ।ਫੌਜ ਨੇ ਕਿਹਾ ਕਿ ਸਾਰੇ ਲੋਕ ਜ਼ਰੂਰੀ ਸਮਾਨ ਨੂੰ ਲੁੱਟਣ ਲੱਗੇ। ਉਹ ਸਾਡੇ ਵੱਲ ਵਧ ਰਹੇ ਸਨ, ਅਸੀਂ ਸੋਚਿਆ ਕਿ ਉਹ ਖ਼ਤਰਨਾਕ ਹੋ ਸਕਦੇ ਹਨ ਇਸ ਲਈ ਅਸੀਂ ਗੋਲੀ ਚਲਾ ਦਿੱਤੀ।

ਵੀਡੀਓ

ਹੋਰ
Have something to say? Post your comment
X