Hindi English Saturday, 27 April 2024 🕑
BREAKING
CM ਭਗਵੰਤ ਮਾਨ ਅੱਜ ਫ਼ਿਰੋਜ਼ਪੁਰ ਅਤੇ ਫ਼ਰੀਦਕੋਟ ਵਿਖੇ ਕਰਨਗੇ ਰੈਲੀਆਂ ਤੇ ਰੋਡ ਸ਼ੋਅ ਕੁਕੀ ਅੱਤਵਾਦੀਆਂ ਦੇ ਹਮਲੇ 'ਚ CRPF ਦੇ ਦੋ ਜਵਾਨ ਸ਼ਹੀਦ, ਦੋ ਜ਼ਖਮੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦਾ ਲੁੱਕਆਊਟ ਨੋਟਿਸ ਜਾਰੀ CBSE ਸਾਲ ਵਿੱਚ ਦੋ ਵਾਰ ਪ੍ਰੀਖਿਆਵਾਂ ਕਰਾਉਣ ਲਈ ਤਿਆਰੀ ਕਰੇ : ਸਿੱਖਿਆ ਮੰਤਰਾਲਾ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਮੀਟਿੰਗ ਅੱਜ,ਰਹਿੰਦੀਆਂ ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਹੋ ਸਕਦੈ ਐਲਾਨ ਅੱਜ ਦਾ ਇਤਿਹਾਸ ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 27-04-2024 ਹਸਪਤਾਲ ਦਾ ਬਿੱਲ ਨਾ ਭਰ ਸਕਣ ਤੋਂ ਅਸਮਰੱਥ ਮਾਪਿਆਂ ਨੇ ਨਵ-ਜਨਮਿਆ ਬੱਚਾ ਵੇਚਿਆ ਅਦਾਲਤ ਵੱਲੋਂ WFI ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਪਟੀਸ਼ਨ ਖਾਰਜ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੀਆਂ ਟੀਮਾਂ ਵੱਲੋਂ ਖਾਦ ਅਤੇ ਬੀਜ ਵਿਕਰੀ ਕਰਨ ਵਾਲੀਆਂ ਦੁਕਾਨਾਂ ਦੀ ਚੈਕਿੰਗ

ਪੰਜਾਬ

More News

ਸ਼੍ਰੋਮਣੀ ਅਕਾਲੀ ਦਲ ਨੇ ਸੱਤਾ ਨਾਲੋਂ ਸਿਧਾਤਾਂ ਨੂੰ ਪਹਿਲ ਦਿੱਤੀ: ਪ੍ਰੋ. ਚੰਦੂਮਾਜਰਾ

Updated on Friday, March 29, 2024 17:25 PM IST

 
ਪਿੰਡ ਕਾਈਨੌਰ ਵਿਖੇ ਸ੍ਰੋਮਣੀ ਅਕਾਲੀ ਦਲ ਦੀ ਭਰਵੀ ਮੀਟਿੰਗ
 
ਮੋਰਿੰਡਾ 29 ਮਾਰਚ (ਭਟੋਆ)
ਸ਼੍ਰੋਮਣੀ ਅਕਾਲੀ ਦਲ ਕਿਸੇ ਵੀ ਨਿੱਜੀ ਲਾਲਚ ਜਾਂ ਸਵਾਰਥ ਕਰਕੇ ਆਪਣੇ ਸਿਧਾਤਾਂ ਤੋਂ ਲਾਂਭੇ ਜਾਣ ਬਾਰੇ ਕਦੇ ਸੋਚ ਵੀ ਨਹੀਂ ਸਕਦਾ। ਇਸੇ ਲਈ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲ ਗਠਜੋੜ ਨਾ ਕਰਕੇ ਸੱਤਾ ਨਾਲੋਂ ਸਿਧਾਤਾਂ ਨੂੰ ਪਹਿਲ ਦਿੱਤੀ ਹੈ । 
ਇਹ ਵਿਚਾਰ 
 ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਹਲਕਾ ਇੰਚਾਰਜ਼ ਕਰਨ ਸਿੰਘ ਡੀਟੀਓ ਦੀ ਅਗਵਾਈ ਵਿੱਚ ਪਿੰਡ ਕਾਈਨੌਰ ਵਿਖੇ ਹੋਈ ਇੱਕ 
 ਭਰਵੀਂ ਮੀਟਿੰਗ ਦੌਰਾਨ ਜੁੜੇ ਅਕਾਲੀ ਆਗੂਆਂ ਅਤੇ ਵਰਕਰਾਂ ਤੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਪ੍ਰਗਟ 
ਕੀਤ  ।  ਪ੍ਰੋ. ਚੰਦੂਮਾਜਰਾ ਨੇ ਕਿਹਾ  ਕਿ ਇਸ ਵਾਰੀ ਲੋਕ ਸਭਾ ਚੋਣਾਂ ਦੀ ਸਥਿਤੀ ਹਿੰਦ-ਪੰਜਾਬ ਦੇ ਜੰਗ-ਏ-ਮੈਦਾਨ ਵਰਗੀ ਹੋਵੇਗੀ। ਉਨ੍ਹਾਂ ਆਖਿਆ ਕਿ ਇੱਕ ਪਾਸੇ ਪੰਜਾਬ ਦੇ ਹੱਕਾਂ ਅਤੇ ਹਿੱਤਾਂ ਦੀ ਪਹਿਰੇਦਾਰ  ਇਕਲੌਤੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਦਿੱਲੀ ਦੇ ਰਿਮੋਟ ਕੰਟਰੋਲ ਨਾਲ ਚੱਲਣ ਵਾਲੀਆਂ ਪਾਰਟੀਆਂ ਨਾਲ ਟੱਕਰ ਦਾ ਮੁਕਾਬਲਾ ਹੋਵੇਗਾ । ਉਨਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਦ ਵੀ ਦਿੱਲੀ ਨੇ ਪੰਜਾਬੀਆਂ ਨੂੰ  ਵੰਗਾਰਿਆ ਹੈ  ਤਾਂ ਪੰਜਾਬ ਦੇ ਜਾਇਆਂ ਨੇ ਆਪਣੀ ਅਣਖ ਕਾਇਮ ਰੱਖਦਿਆਂ ਜਬਰ ਦਾ ਡੱਟ ਕੇ ਟਾਕਰਾ ਕੀਤਾ ਹੈ । ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦੇ ਲੋਕ ਇਸ ਵਾਰੀ ਸੱਤਾ ਬੇਗਾਨਿਆਂ ਹੱਥ ਸੌਂਪ ਕੇ ਦੂਜੀ ਵਾਰ ਧੋਖਾ ਨਹੀਂ ਖਾਣਗੇ।  ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਦਲ ਪੰਥ ਅਤੇ ਪੰਜਾਬ ਦੇ ਹਿੱਤਾਂ ਦੀ ਹਮੇਸ਼ਾ ਤਰਜ਼ਮਾਨੀ ਕਰਦਾ ਰਹੇਗਾ। 
ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਆਖਿਆ ਹਮੇਸ਼ਾ ਹੀ ਦਿੱਲੀ ਦੀਆੰ ਸਰਕਾਰਾਂ ਨੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ। ਉਨ੍ਹਾਂ ਆਖਿਆ ਕਿ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆੰ ਅਤੇ ਲਹੂ ਡੋਲ੍ਹਣ ਵਾਲੇ ਪੰਜਾਬ ਨੂੰ ਹਮੇਸ਼ਾਂ ਹੀ ਕੇਂਦਰ ਦੇ ਮਾੜ੍ਹੇ ਰਵੱਈਏ ਦਾ ਸਾਹਮਣਾ ਕਰਨਾ ਪਿਆ। ਜਿਸ ਵਿੱਚ ਪੰਜਾਬ ਨਾਲ  ਦਰਿਆਈ ਪਾਣੀਆਂ ਦੀ ਵੰਡ, ਪੰਜਾਬੀ ਬੋਲਦੇ ਇਲਾਕੇ ਅਤੇ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਦਾ ਅਹਿਮ ਮਸਲਾ ਹੈ। ਜਿਸ ਪ੍ਰਤੀ ਕੇਂਦਰ ਦੀ ਕਿਸੇ ਵੀ ਧਿਰ ਵੱਲੋਂ ਨਿਰਪੱਖ ਜਾਂ ਸਾਰਥਕ ਪਹੁੰਚ ਬਣਾ ਕੇ ਪੰਜਾਬ ਦੇ ਮਸਲੇ ਹੱਲ ਨਹੀਂ ਕਰਵਾਏ ਗਏ। 
ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਪਿਛਲੇ ਦੋ ਸਾਲਾਂ ਤੋਂ ਪੰਜਾਬ ਤੇ ਕਾਬਜ਼ ਕਮਜ਼ੋਰ ਸੱਤਾਧਾਰੀਆਂ ਨੇ ਦਿੱਲੀ ਨੂੰ ਅਨਿਆਂ ਅਤੇ ਧੱਕਾ ਕਰਨ ਲਈ ਰਾਹ ਪੱਧਰਾ ਕੀਤਾ। ਜਿਸ ਕਰਕੇ ਸੂਬੇ ਦੇ ਹੱਥੋਂ ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਦੀ ਸਥਾਈ ਮੈਂਬਰਸ਼ਿਪ ਅਤੇ ਦਿਹਾਤੀ ਵਿਕਾਸ ਫ਼ੰਡਾਂ ਆਦਿ ਦਾ ਵੱਡਾ ਨੁਕਸਾਨ ਝੱਲਣਾ ਪਿਆ ਹੈ। ਉਨ੍ਹਾਂ ਆਖਿਆ ਕਿ ਕੇਂਦਰ ਦੀ ਅਜਿਹੀ ਧੱਕੇ਼ਸ਼ਾਹੀ ਖਿਲਾਫ਼ ਵਿਰੋਧੀ ਧਿਰ ਅਤੇ ਸੱਤਾਧਿਰ ਦੋਵਾਂ ਚੋਂ ਕਿਸੇ ਨੇ ਵੀ ਰੋਸ ਦਰਜ ਨਹੀਂ ਕਰਵਾਇਆ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਪੰਜਾਬ ਦੀ ਵਿਰੋਧੀ ਧਿਰ ਦਾ ਸੱਤਾਧਾਰੀਆਂ ਨਾਲ ਅੰਦਰ ਖਾਤੇ ਹੋਏ ਸਮਝੌਤੇ ਨੇ ਸੂਬਾ ਸਰਕਾਰ ਨੂੰ ਖੁੱਲ੍ਹੀ ਖੇਡ ਖੇਡਣ ਅਤੇ ਮਨਮਰਜ਼ੀ ਕਰਨ ਦਾ ਮੌਕਾ ਦਿੱਤਾ। 
 
ਅਖੀਰ ‘ਚ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸਮੂਹ ਪੰਜਾਬੀਆਂ ਅਤੇ ਪੰਥ ਦੇ ਏਕੇ ਦੀ ਉਮੀਦ ਨੇ ਲੋਕ ਸਭਾ ਚੋਣਾਂ ਲੜ੍ਹਨ ਲਈ ਮੈਦਾਨ ‘ਚ ਉਤਾਰਿਆ ਹੈ। ਉਨ੍ਹਾਂ ਆਖਿਆ ਕਿ ਸਾਨੂੰ ਵਿਸ਼ਵਾਸ ਹੈ ਕਿ ਪੰਜਾਬ ਅਤੇ ਪੰਥਕ ਹਿੱਤਾਂ ਦੀ ਰਖਵਾਲੀ ਲਈ ਸੂਬੇ ਦੇ ਲੋਕਾਂ ਦਾ ਸਹਿਯੋਗ ਅਕਾਲੀ ਦਲ ਨੂੰ ਵੱਡੀ ਜਿੱਤ ਹਾਸਿਲ ਕਰਵਾਏਗਾ। 
 
ਇਸ ਮੌਕੇ ਚਮਕੌਰ ਸਾਹਿਬ ਤੋਂ ਹਲਕਾ ਇੰਚਾਰਜ਼ ਕਰਨ ਸਿੰਘ ਡੀਟੀਓ, ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ ਜਸਵੀਰ ਸਿੰਘ ਜੱਸੀ, ਸਿਮਰਨਜੀਤ ਸਿੰਘ ਚੰਦੂਮਾਜਰਾ, ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ ਜੁਝਾਰ ਸਿੰਘ ਮਾਵੀ, ਬਹਾਦਰ ਸਿੰਘ ਕਾਈਨੌਰ, ਜੁਗਰਾਜ ਸਿੰਘ ਮਾਨਖੇਡ਼ੀ,ਗੁਰਚਰਨ ਸਿੰਘ ਸਾਬਕਾ ਸਰਪੰਚ ਧਨੋਰੀ, ਦਿਲਬਾਗ ਸਿੰਘ ਸਰਪੰਚ ਧਨੋਰੀ, ਕੁਲਬੀਰ ਸਿੰਘ, ਹਰਪ੍ਰੀਤ ਸਿੰਘ ਬਸੰਤ, ਨਰਿੰਦਰ ਸਿੰਘ ਮਾਵੀ, ਜਗਵਿੰਦਰ ਸਿੰਘ ਪੰਮੀ , ਅਮਰਿੰਦਰ ਸਿੰਘ ਹੈਲੀ, ਹਰਦੀਪ ਸਿੰਘ ਨੰਬਰਦਾਰ, ਤਰਲੋਚਨ ਸਿੰਘ, ਗੁਰਦੇਵ ਸਿੰਘ, ਸੁਖਬੀਰ ਸਿੰਘ ਸੁੱਖਾ, ਅਮਰਿੰਦਰ ਸਿੰਘ ਹੈਲੀ,ਮੇਜਰ ਸਿੰਘ ਕਾਈਨੌਰ, ਬੀਬੀ ਮਨਜੀਤ ਕੌਰ ਕਾਈਨੌਰ, ਕਾਕਾ ਸਿੰਘ,ਹਰਦੇਵ ਸਿੰਘ ਡੂਮਛੇੜੀ, ਜਸਵਿੰਦਰ ਸਿੰਘ ਪੰਮੀ, ਕੁਲਦੀਪ ਸਿੰਘ ,ਬਲਜੀਤ ਸਿੰਘ ਅਰਨੋਲੀ, ਬਲਵਿੰਦਰ ਸਿੰਘ ਬਡਵਾਲੀ, ਜਰਨੈਲ ਸਿੰਘ ਸੱਖੋਮਾਜਰਾ,ਪਰਮਿੰਦਰ ਸਿੰਘ ਬਿੱਟੂ ਕੰਗ,ਬਲਦੇਵ ਸਿੰਘ ਚੱਕਲ,ਹਰਚੰਦ ਸਿੰਘ ਡੂਮਛੇਡ਼ੀ,ਉਧਮ ਸਿੰਘ ਰਾਣਾ,ਅਸਵਨੀ ਸਰਮਾ ਤੋਂ ਇਲਾਵਾ ਵੱਡੀ ਗਿਣਤੀ ‘ਚ  ਅਕਾਲੀ ਲੀਡਰ ਅਤੇ  ਵਰਕਰ ਮੌਜੂਦ ਸਨ।

ਵੀਡੀਓ

ਹੋਰ
Have something to say? Post your comment
CM ਭਗਵੰਤ ਮਾਨ ਅੱਜ ਫ਼ਿਰੋਜ਼ਪੁਰ ਅਤੇ ਫ਼ਰੀਦਕੋਟ ਵਿਖੇ ਕਰਨਗੇ ਰੈਲੀਆਂ ਤੇ ਰੋਡ ਸ਼ੋਅ

: CM ਭਗਵੰਤ ਮਾਨ ਅੱਜ ਫ਼ਿਰੋਜ਼ਪੁਰ ਅਤੇ ਫ਼ਰੀਦਕੋਟ ਵਿਖੇ ਕਰਨਗੇ ਰੈਲੀਆਂ ਤੇ ਰੋਡ ਸ਼ੋਅ

ਸੀਨੀਅਰ ਪੱਤਰਕਾਰ ਬਲਜੀਤ ਬੱਲੀ ਨੂੰ ਸਦਮਾ, ਵੱਡੇ ਭਰਾ ਮਨੋਹਰ ਲਾਲ ਦਾ ਦਿਹਾਂਤ

: ਸੀਨੀਅਰ ਪੱਤਰਕਾਰ ਬਲਜੀਤ ਬੱਲੀ ਨੂੰ ਸਦਮਾ, ਵੱਡੇ ਭਰਾ ਮਨੋਹਰ ਲਾਲ ਦਾ ਦਿਹਾਂਤ

ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦਾ ਲੁੱਕਆਊਟ ਨੋਟਿਸ ਜਾਰੀ

: ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦਾ ਲੁੱਕਆਊਟ ਨੋਟਿਸ ਜਾਰੀ

ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਮੀਟਿੰਗ ਅੱਜ,ਰਹਿੰਦੀਆਂ ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਹੋ ਸਕਦੈ ਐਲਾਨ

: ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਮੀਟਿੰਗ ਅੱਜ,ਰਹਿੰਦੀਆਂ ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਹੋ ਸਕਦੈ ਐਲਾਨ

ਅੱਜ ਦਾ ਇਤਿਹਾਸ

: ਅੱਜ ਦਾ ਇਤਿਹਾਸ

ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ,  27-04-2024

: ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 27-04-2024

ਨਾਰਦਰਨ ਬਾਈਪਾਸ ਲਈ ਐਕਵਾਇਰ ਕੀਤੀਆਂ ਜ਼ਮੀਨਾਂ ਦਾ ਐਵਾਰਡ ਤੁਰੰਤ ਪਾਸ ਕਰਵਾਏ ਭਗਵੰਤ ਮਾਨ ਸਰਕਾਰ: ਪ੍ਰਨੀਤ ਕੌਰ

: ਨਾਰਦਰਨ ਬਾਈਪਾਸ ਲਈ ਐਕਵਾਇਰ ਕੀਤੀਆਂ ਜ਼ਮੀਨਾਂ ਦਾ ਐਵਾਰਡ ਤੁਰੰਤ ਪਾਸ ਕਰਵਾਏ ਭਗਵੰਤ ਮਾਨ ਸਰਕਾਰ: ਪ੍ਰਨੀਤ ਕੌਰ

ਅਦਾਲਤ ਵੱਲੋਂ WFI ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਪਟੀਸ਼ਨ ਖਾਰਜ

: ਅਦਾਲਤ ਵੱਲੋਂ WFI ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਪਟੀਸ਼ਨ ਖਾਰਜ

ਗਰਭਵਤੀ ਔਰਤਾਂ ਤੇ ਬੱਚਿਆਂ ਲਈ 30 ਅਪ੍ਰੈਲ ਤੱਕ ਲਗਾਏ ਜਾਣਗੇ ਸਪੈਸ਼ਲ ਕੈਂਪ

: ਗਰਭਵਤੀ ਔਰਤਾਂ ਤੇ ਬੱਚਿਆਂ ਲਈ 30 ਅਪ੍ਰੈਲ ਤੱਕ ਲਗਾਏ ਜਾਣਗੇ ਸਪੈਸ਼ਲ ਕੈਂਪ

ਸਾਥੀ ਰਣਜੀਤ ਸਿੰਘ ਜੋਧਪੁਰ ਨੂੰ ਹਜ਼ਾਰਾਂ ਨਮ ਅੱਖਾਂ ਨੇ ਵਿਦਾ ਕੀਤਾ

: ਸਾਥੀ ਰਣਜੀਤ ਸਿੰਘ ਜੋਧਪੁਰ ਨੂੰ ਹਜ਼ਾਰਾਂ ਨਮ ਅੱਖਾਂ ਨੇ ਵਿਦਾ ਕੀਤਾ

X