Hindi English Wednesday, 01 May 2024 🕑
BREAKING
8ਵੀਂ ਅਤੇ 12ਵੀਂ ਜਮਾਤ ਦਾ ਨਤੀਜਾ : ਮੁੱਖ ਮੰਤਰੀ ਨੇ ਸਮੂਹ ਅਧਿਆਪਕਾਂ, ਮਾਪਿਆਂ ਅਤੇ ਬੱਚਿਆਂ ਨੂੰ ਦਿੱਤੀ ਵਧਾਈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵਲੋਂ ਪੱਤਰਕਾਰ ਰਜਿੰਦਰ ਸਿੰਘ ਤੱਗੜ ਕੇਸ ਦੀ ਜਾਂਚ ਪਾਰਦਰਸ਼ੀ ਢੰਗ ਨਾਲ ਕਰਾਉਣ ਦਾ ਭਰੋਸਾ ਵੋਟਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਵੋਟਰਾਂ ਨੂੰ ਦਿੱਤਾ ਜਾਵੇਗਾ ‘ਚੋਣ ਸੱਦਾ’- ਸਿਬਿਨ ਸੀ ਪੰਜਾਬ ਕਾਂਗਰਸ ਪਾਰਟੀ ਦੀ ਲੀਡਰਸਿਪ ਤੋਂ ਨਿਰਾਸ ਸਾਬਕਾ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਨੇ ਦਿੱਤਾ ਅਸਤੀਫਾ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨਿਆ 12ਵੀਂ ਕਲਾਸ ਦਾ ਨਤੀਜਾ ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਕਲਾਸ ਦਾ ਨਤੀਜਾ ਐਲਾਨਿਆ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨਿਆ 12ਵੀਂ ਕਲਾਸ ਦਾ ਨਤੀਜਾ ਕੋਵਿਸ਼ੀਲਡ ਵੈਕਸੀਨ ਹਾਰਟ ਅਟੈਕ ਦਾ ਕਾਰਨ ਬਣ ਸਕਦੀ ਹੈ, ਕੰਪਨੀ ਨੇ ਅਦਾਲਤ ‘ਚ ਮੰਨਿਆਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ 158 ਵਿਦਿਆਰਥੀਆਂ ਨੇ ਪਾਸ ਕੀਤੀ JEE ਮੇਨਜ਼ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ 15 ਮਹੀਨਿਆਂ ਤੋਂ ਨਹੀਂ ਮਿਲੀਆਂ ਤਨਖਾਹਾਂ, ਕੀਤਾ ਰੋਸ ਪ੍ਰਦਰਸ਼ਨ

ਪੰਜਾਬ

More News

ਕੰਪਨੀ ਵੱਲੋਂ ਭੁਗਤਾਨ ਨਾ ਕੀਤੇ ਜਾਣ ‘ਤੇ ਸ਼ੂਗਰ ਮਿੱਲ ਮੋਰਿੰਡਾ ਦਾ ਕੇਸ ਪੁੱਜਾ ਅਦਾਲਤ ‘ਚ

Updated on Wednesday, April 17, 2024 17:15 PM IST

 

ਮੋਰਿੰਡਾ 17 ਅਪ੍ਰੈਲ ( ਭਟੋਆ)

 
ਦੀ ਸਹਿਕਾਰੀ ਚੀਨੀ ਮਿੱਲ ਮੋਰਿੰਡਾ ਵਿੱਚ ਕੋ ਜਨਰੇਸ਼ਨ ਪਲਾਂਟ ਲਗਾਉਣ ਵਾਲੀ ਕੰਪਨੀ ਏ ਟੂ ਜੈਡ, ਜੋ ਪੰਜਾਬ ਦੇ ਇੱਕ ਸੀਨੀਅਰ ਅਕਾਲੀ ਆਗੂ ਦੇ ਪਰਿਵਾਰ ਨਾਲ ਸੰਬੰਧਿਤ ਹੈ , ਵੱਲ ਮਿੱਲ ਦੇ  5588.18 ਲੱਖ ਰੁਪਏ ਦੇ  ਭੁਗਤਾਨ ਸਬੰਧੀ ਕੇਸ  ਅਦਾਲਤ ਵਿਚ ਪੁੱਜ ਗਿਆ ਹੈ ,ਪ੍ਰੰਤੂ ਕੰਪਨੀ ਇਸ ਰਕਮ ਦੇ ਭੁਗਤਾਨ ਤੋ ਇਨਕਾਰੀ ਹੋਣ ਕਾਰਨ ਮਿੱਲ ਦੇ ਬੋਰਡ ਆਫ ਡਾਇਰੈਕਟਰ ਵੱਲੋ ਕੰਪਨੀ ਨਾਲ ਕੀਤਾ ਗਿਆ ਸਮਝੌਤਾ ਰੱਦ ਕਰ ਦਿੱਤਾ ਗਿਆ ਹੈ। 
 ਇਸ ਸਬੰਧੀ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਸ਼ੂਗਰ ਮਿਲ ਮੋਰਿੰਡਾ ਦੇ ਬੋਰਡ ਆਫ ਡਇਰੈਕਟਰ ਦੇ ਵਾਈਸ ਚੇਅਰਮੈਨ ਸੁਖਵਿੰਦਰ ਸਿੰਘ ਮੁੰਡੀਆਂ ਨੇ ਦੱਸਿਆ ਕਿ ਮੋਰਿੰਡਾ ਸੂਗਰ ਮਿਲ ਵਿੱਚ 100 ਕਰੋੜ ਰੁਪਏ ਦੀ ਲਾਗਤ ਨਾਲ 25 ਮੈਗਾਵਾਟ ਦਾ ਕੋਜਨਰੇਸ਼ਨ ਪਲਾਂਟ ਲਗਾਉਣ ਲਈ ਤਤਕਾਲੀ ਅਕਾਲੀ ਸਰਕਾਰ ਵੱਲੋਂ 12 ਦਸੰਬਰ 2009 ਨੂੰ ਮੈਂਸਰਜ਼ ਏ ਟੂ ਜੈਡ ਇਨਫਰਾਸਟਰਕਚਰ ਪ੍ਰਾਈਵੇਟ ਲਿਮਟਡ ਗੁੜਗਾਉਂ ਨਾਲ ਸਮਝੌਤਾ ਕੀਤਾ ਗਿਆ ਸੀ।  ਉਹਨਾਂ ਨੇ ਦੱਸਿਆ ਕਿ ਇਹ ਕੰਪਨੀ ਸੀਨੀਅਰ ਅਕਾਲੀ ਆਗੂ ਵਿਕਰਮਜੀਤ ਸਿੰਘ ਮਜੀਠੀਆ ਦੇ ਪਰਿਵਾਰ ਨਾਲ ਸੰਬੰਧਿਤ  ਹੈ , ਜਿਹੜੇ ਕਿ ਇਸ ਸਮਝੌਤੇ ਸਮੇਂ ਖੁਦ ਕੈਬਨਟ ਮੰਤਰੀ ਸਨ।  ਸ੍ਰੀ ਮੁੰਡੀਆਂ ਨੇ ਦੱਸਿਆ ਕਿ ਕੰਪਨੀ ਵੱਲੋਂ ਇਹ ਪਲਾਂਟ ਅਗਸਤ 2010 ਤੱਕ ਚਾਲੂ ਕੀਤਾ ਜਾਣਾ ਸੀ ਅਤੇ ਐਮਓਯੂ ਦੀਆਂ ਸ਼ਰਤਾਂ ਅਨੁਸਾਰ ਏ ਟੂ ਜੈਡ ਕੰਪਨੀ, ਸ਼ੂਗਰ ਮਿੱਲ ਮੋਰਿੰਡਾ ਨੂੰ ਮੁਫਤ ਬਿਜਲੀ ਅਤੇ ਭਾਫ ਦੇਣ ਲਈ ਪਾਬੰਦ ਸੀ। ਸ੍ਰੀ ਮੁੰਡੀਆਂ ਨੇ ਦੱਸਿਆ ਕਿ ਏ ਟੂ ਜੈਡ ਕੰਪਨੀ ਸ਼ਰਤਾਂ ਅਨੁਸਾਰ 25 ਮੈਗਾਵਾਟ ਦਾ ਪਲਾਂਟ ਲਗਾਉਣ ਵਿੱਚ ਅਸਫਲ ਰਹੀ ਹੈ ਅਤੇ ਕੰਪਨੀ ਵੱਲੋਂ ਇੱਥੇ ਸਿਰਫ 15 ਮੈਗਾਵਾਟ ਦਾ ਪਲਾਂਟ ਹੀ ਸਥਾਪਿਤ ਕੀਤਾ ਗਿਆ ਹੈ ਅਤੇ ਇਸਨੂੰ ਵੀ ਸ਼ੂਗਰ ਮਿੱਲਾਂ ਨਾਲ ਜੋੜਿਆ ਨਹੀਂ ਗਿਆ ਹੈ। ਉਹਨਾਂ ਦੱਸਿਆ ਕਿ ਕੰਪਨੀ ਵੱਲੋਂ ਇਸ ਪ੍ਰੋਜੈਕਟ ਦਾ ਸਿਰਫ 88% ਕੰਮ ਹੀ ਪੂਰਾ ਕੀਤਾ ਗਿਆ ਹੈ ਜਿਹੜਾ ਕਿ 15 ਅਕਤੂਬਰ 2011 ਤੋਂ ਬਿਲਕੁਲ ਬੰਦ ਪਿਆ ਹੈ, ਜਿਸ ਕਾਰਨ ਇਹ ਪਲਾਂਟ ਚਲ ਹੀ ਨਹੀਂ ਸਕਿਆ ਅਤੇ ਅੱਜ ਤੱਕ ਬੰਦ ਪਿਆ ਹੈ।
 ਸ੍ਰੀ ਮੁੰਡੀਆਂ  ਨੇ ਦੱਸਿਆ ਕਿ ਕੰਪਨੀ ਵੱਲੋਂ ਸ਼ੂਗਰ ਮਿੱਲ ਮੋਰਿੰਡਾ ਨੂੰ 12 ਦਸੰਬਰ 2009 ਤੋਂ ਲੈ ਕੇ 15 ਅਕਤੂਬਰ 2011 ਤੱਕ 2 ਕਰੋੜ ਰੁਪਏ ਦੀ ਰਾਸ਼ੀ ਦੇਣੀ ਸੀ ਜਿਸ ਵਿੱਚੋਂ ਕੰਪਨੀ ਨੇ ਮਿੱਲ ਨੂੰ ਸਿਰਫ 50 ਲੱਖ ਰੁਪਏ ਦਾ ਹੀ ਭਗਤਾਨ  ਕੀਤਾ ਹੈ, ਅਤੇ ਕੰਪਨੀ ਵੱਲੋਂ ਕਦੇ ਵੀ  ਬਕਾਇਆ ਰਾਸ਼ੀ 1.50 ਕਰੋੜ ਰੁਪਏ ਦਾ ਭੁਗਤਾਨ ਨਹੀਂ ਕੀਤਾ ਗਿਆ। ਉਹਨਾਂ ਨੇ ਦੱਸਿਆ ਕਿ ਸਮਝੌਤੇ ਅਨੁਸਾਰ ਕੰਪਨੀ ਵੱਲੋਂ ਮਿੱਲ ਨੂੰ ਘੱਟੋ-ਘੱਟ 50 ਲੱਖ ਰੁਪਏ ਪ੍ਰਤੀ ਸਾਲ ਤੇ ਬਿਜਲੀ  ਵਿਕਰੀ ਪ੍ਰਾਪਤੀ ਦਾ 9% ਵੀ ਭੁਗਤਾਨ ਯੋਗ ਸੀ। ਹਾਲਾਂਕਿ, ਪਲਾਂਟ ਦੇ ਚਾਲੂ ਨਾ ਹੋਣ ਕਾਰਨ ਕੰਪਨੀ ਵੱਲੋ  ਅੱਜ ਤੱਕ ਮਿੱਲ ਨੂੰ ਬਿਜਲੀ ਵਿਕਰੀ ਵਸੂਲੀ ਦੇ ਸਬੰਧ ਵਿੱਚ ਕੋਈ ਭੁਗਤਾਨ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਕੰਪਨੀ ਵੱਲੋ  MOU ਦੀਆਂ ਸ਼ਰਤਾਂ ਅਨੁਸਾਰ  ਘੱਟੋ-ਘੱਟ ਭੁਗਤਾਨ  ਕੀਤਾ ਗਿਆ ਹੈ। ਮਿੱਲ ਦੇ ਵਾਈਸ ਚੇਅਰਮੈਨ ਨੇ ਦੱਸਿਆ ਕਿ ਏ ਟੂ ਜੈਡ ਕੰਪਨੀ, ਐਮਓਯੂ ਦੀਆਂ ਸ਼ਰਤਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹੀ ਹੈ ਅਤੇ ਨਾ ਹੀ ਕੰਪਨੀ ਨਿਰਧਾਰਤ ਸਮੇਂ ਵਿੱਚ ਕੋ ਜਨਰੇਸ਼ਨ ਪਲਾਂਟ ਨੂੰ ਚਾਲੂ ਕਰ ਸਕੀ ਹੈ, ਜਿਸ ਕਾਰਨ ਮਿੱਲ ਨੂੰ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ ਪਹਿਲਾਂ  ਰਜਿਸਟਰਾਰ, ਸਹਿਕਾਰੀ ਸਭਾਵਾਂ, ਪੰਜਾਬ ਦੀ ਅਦਾਲਤ ਵਿੱਚ ਸਾਲ 2013 ਵਿੱਚ ਆਰਬਟਰੇਸ਼ਨ  ਕੇਸ ਦਾਇਰ ਕੀਤਾ ਗਿਆ ਸੀ , ਜਿੱਥੇ ਇਸ ਅਦਾਲਤ ਨੇ 24.12.2020 ਨੂੰ ਮਿੱਲ ਦੇ ਹੱਕ ਵਿੱਚ ਸੁਣਾਏ ਗਏ  ਫੈਸਲੇ ਵਿੱਚ ਕਿਹਾ ਕਿ ਮਿੱਲ ਨੂੰ 5588.18 ਲੱਖ ਰੁਪਏ ਦੀ ਰਾਸ਼ੀ (01.11.2012 ਤੋਂ 23.02.2021 ਤੱਕ) ਉਪਰੋਕਤ ਕੰਪਨੀ ਤੋਂ 12% ਵਿਆਜ ਦੇ ਨਾਲ ਵਸੂਲੀਯੋਗ ਹੈ । ਉਨਾ ਦੱਸਿਆ ਕਿ ਇਸ ਉਪਰੰਤ ਰਕਮ ਦੀ ਵਸੂਲੀ ਲਈ ਮਿੱਲ ਵੱਲੋ   ਜ਼ਿਲ੍ਹਾ ਅਦਾਲਤ, ਰੂਪਨਗਰ ਵਿਖੇ ਅਰਜ਼ੀ ਦਾਇਰ ਕੀਤੀ ਗਈ । ਇਸ ਕੇਸ ਵਿੱਚ ਮਾਨਯੋਗ ਜਿਲ੍ਹਾ ਅਦਾਲਤ ਰੂਪਨਗਰ ਨੇ 20.07.2022 ਨੂੰ ਮਿੱਲ ਦੇ ਹੱਕ ਵਿੱਚ ਫੈਸਲਾ ਸੁਣਾਉਂਦਿਆ  ਕੰਪਨੀ  ਦੀ ਜਾਇਦਾਦ ਕੁਰਕ ਕਰਨ ਦੇ ਵਾਰੰਟ ਜਾਰੀ ਕਰ ਦਿੱਤੇ ।ਉਨਾ ਦੱਸਿਆ ਕਿ ਰੋਪੜ ਦੀ ਅਦਾਲਤ ਵੱਲੋਂ ਸਬ ਰਜਿਸਟਰਾਰ ਮੋਰਿੰਡਾ ਨੇ ਜਾਰੀ ਹੁਕਮਾਂ ਅਨੁਸਾਰ ਮਾਲ ਵਿਭਾਗ ਨੇ ਸਬੰਧਤ ਕੰਪਨੀ  ਦੀ ਲਗਭਗ 03 ਏਕੜ ਜ਼ਮੀਨ ਇਸ ਮਿੱਲ ਦੇ ਨਾਂ ’ਤੇ ਕੁਰਕ ਕਰ ਦਿੱਤੀ ਹੈ। ਪ੍ਰੰਤੂ ਕੰਪਨੀ ਨੇ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ  ਵਿਚੋ ਇਸ ਜਾਇਦਾਦ ਦੀ ਕੁਰਕੀ ਦੇ ਹੁਕਮਾਂ ਵਿਰੁੱਧ  ਜ਼ਿਲ੍ਹਾ ਅਦਾਲਤ ਚੰਡੀਗੜ੍ਹ ਨੇ ਜ਼ਿਲ੍ਹਾ ਅਦਾਲਤ ਰੂਪਨਗਰ ਦੇ ਹੁਕਮਾਂ 'ਤੇ ਰੋਕ ਲਗਾ ਦਿੱਤੀ ਹੈ ।
ਮਿੱਲ ਦੇ ਵਾਈਸ ਚੇਅਰਮੈਨ ਸੁਖਵਿੰਦਰ ਸਿੰਘ ਮੁੰਡੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਨੇਤਾਵਾਂ ਪਰਮਿੰਦਰ ਸਿੰਘ ਚਲਾਕੀ, ਦਲਜੀਤ ਸਿੰਘ ਚਲਾਕੀ, ਪ੍ਰਗਟ ਸਿੰਘ ਰੌਲੂਮਾਜਰਾ, ਰੇਸ਼ਮ ਸਿੰਘ ਬਡਾਲੀ ਅਤੇ ਕੁਲਵਿੰਦਰ ਸਿੰਘ ਊਧਮਪੁਰ ਨਲਾ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਉਪਰੋਕਤ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਉਪਰੋਕਤ ਕੰਪਨੀ ਤੋਂ ਸ਼ੂਗਰ ਮਿੱਲ ਦੀ ਬਕਾਇਆ ਰਕਮ ਤੁਰੰਤ ਦਵਾਉਣ ਦੀ ਮੰਗ ਕੀਤੀ ਹੈ ਤਾਂ ਜੋ ਇਸ ਰਕਮ ਨਾਲ ਸ਼ੂਗਰ ਮਿੱਲ ਮੋਰਿੰਡਾ ਵਿੱਚ ਨਵੀਂ ਮਸ਼ੀਨਰੀ ਲਗਾ ਕੇ ਇਸ ਦੀ ਪਿੜਾਈ ਸਮਰੱਥਾ ਨੂੰ ਵਧਾਇਆ ਜਾ ਸਕੇ।
 

ਵੀਡੀਓ

ਹੋਰ
Have something to say? Post your comment
8ਵੀਂ ਅਤੇ 12ਵੀਂ ਜਮਾਤ ਦਾ ਨਤੀਜਾ : ਮੁੱਖ ਮੰਤਰੀ ਨੇ ਸਮੂਹ ਅਧਿਆਪਕਾਂ, ਮਾਪਿਆਂ ਅਤੇ ਬੱਚਿਆਂ ਨੂੰ ਦਿੱਤੀ ਵਧਾਈ

: 8ਵੀਂ ਅਤੇ 12ਵੀਂ ਜਮਾਤ ਦਾ ਨਤੀਜਾ : ਮੁੱਖ ਮੰਤਰੀ ਨੇ ਸਮੂਹ ਅਧਿਆਪਕਾਂ, ਮਾਪਿਆਂ ਅਤੇ ਬੱਚਿਆਂ ਨੂੰ ਦਿੱਤੀ ਵਧਾਈ

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵਲੋਂ ਪੱਤਰਕਾਰ ਰਜਿੰਦਰ ਸਿੰਘ ਤੱਗੜ ਕੇਸ ਦੀ ਜਾਂਚ ਪਾਰਦਰਸ਼ੀ ਢੰਗ ਨਾਲ ਕਰਾਉਣ ਦਾ ਭਰੋਸਾ

: ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵਲੋਂ ਪੱਤਰਕਾਰ ਰਜਿੰਦਰ ਸਿੰਘ ਤੱਗੜ ਕੇਸ ਦੀ ਜਾਂਚ ਪਾਰਦਰਸ਼ੀ ਢੰਗ ਨਾਲ ਕਰਾਉਣ ਦਾ ਭਰੋਸਾ

ਵੋਟਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਵੋਟਰਾਂ ਨੂੰ ਦਿੱਤਾ ਜਾਵੇਗਾ ‘ਚੋਣ ਸੱਦਾ’- ਸਿਬਿਨ ਸੀ

: ਵੋਟਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਵੋਟਰਾਂ ਨੂੰ ਦਿੱਤਾ ਜਾਵੇਗਾ ‘ਚੋਣ ਸੱਦਾ’- ਸਿਬਿਨ ਸੀ

ਪੰਜਾਬ ਕਾਂਗਰਸ ਪਾਰਟੀ ਦੀ ਲੀਡਰਸਿਪ ਤੋਂ ਨਿਰਾਸ ਸਾਬਕਾ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਨੇ ਦਿੱਤਾ ਅਸਤੀਫਾ

: ਪੰਜਾਬ ਕਾਂਗਰਸ ਪਾਰਟੀ ਦੀ ਲੀਡਰਸਿਪ ਤੋਂ ਨਿਰਾਸ ਸਾਬਕਾ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਨੇ ਦਿੱਤਾ ਅਸਤੀਫਾ

ਪੁਲਿਸ ਪਬਲਿਕ ਸਕੂਲ ’ਚ ਮਨਾਇਆ ਮਜ਼ਦੂਰ ਦਿਵਸ

: ਪੁਲਿਸ ਪਬਲਿਕ ਸਕੂਲ ’ਚ ਮਨਾਇਆ ਮਜ਼ਦੂਰ ਦਿਵਸ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨਿਆ 12ਵੀਂ ਕਲਾਸ ਦਾ ਨਤੀਜਾ

: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨਿਆ 12ਵੀਂ ਕਲਾਸ ਦਾ ਨਤੀਜਾ

ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਕਲਾਸ ਦਾ ਨਤੀਜਾ ਐਲਾਨਿਆ

: ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਕਲਾਸ ਦਾ ਨਤੀਜਾ ਐਲਾਨਿਆ

 ਸੰਯੁਕਤ ਕਿਸਾਨ ਮੋਰਚੇ ਨੇ ਖਿੱਚੀ 21 ਮਈ ਜਗਰਾਉਂ ਮਹਾਂ ਰੈਲੀ ਦੀ ਤਿਆਰੀ, ਲੱਖਾਂ ਕਿਸਾਨ ਮਜ਼ਦੂਰ ਹੋਣਗੇ ਸ਼ਾਮਿਲ

: ਸੰਯੁਕਤ ਕਿਸਾਨ ਮੋਰਚੇ ਨੇ ਖਿੱਚੀ 21 ਮਈ ਜਗਰਾਉਂ ਮਹਾਂ ਰੈਲੀ ਦੀ ਤਿਆਰੀ, ਲੱਖਾਂ ਕਿਸਾਨ ਮਜ਼ਦੂਰ ਹੋਣਗੇ ਸ਼ਾਮਿਲ

ਤਰਕਸ਼ੀਲਾਂ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਥਲੇਸ 'ਚ ਤਰਕਸ਼ੀਲ ਪ੍ਰੋਗਰਾਮ ਦੀ ਪੇਸ਼ਕਾਰੀ

: ਤਰਕਸ਼ੀਲਾਂ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਥਲੇਸ 'ਚ ਤਰਕਸ਼ੀਲ ਪ੍ਰੋਗਰਾਮ ਦੀ ਪੇਸ਼ਕਾਰੀ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨਿਆ 12ਵੀਂ ਕਲਾਸ ਦਾ ਨਤੀਜਾ

: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨਿਆ 12ਵੀਂ ਕਲਾਸ ਦਾ ਨਤੀਜਾ

X