Hindi English Thursday, 02 May 2024 🕑
BREAKING
ਅੱਜ ਦਾ ਇਤਿਹਾਸ ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 02-05-2024 ਇਕਬਾਲ ਲਾਲਪੁਰਾ ਨੇ ਅਮਨਜੋਤ ਕੌਰ ਰਾਮੂਵਾਲੀਆਂ ਨਾਲ ਕੀਤਾ ਦੁੱਖ ਸਾਂਝਾ ਭਾਜਪਾ ਨੇ ਪੰਜਾਬ ’ਚ ਲੋਕ ਸਭਾ ਹਲਕੇ ਮੁਤਾਬਕ ਦਿੱਤੀਆਂ ਜ਼ਿੰਮੇਵਾਰੀਆਂ ਮੋਹਾਲੀ ਤੋਂ ਚੰਡੀਗੜ੍ਹ ਪੇਪਰ ਦੇਣ ਗਈਆਂ ਵਿਦਿਆਰਥਣਾਂ ਨਾਲ ਵਾਪਰਿਆ ਸੜਕ ਹਾਦਸਾ,ਡਰਾਈਵਰ ਸਮੇਤ ਦੋ ਦੀ ਮੌਤ ਚਾਰ ਜ਼ਖਮੀ ਹੁਣ ਪਤੀ, ਭਰਾ ਜਾਂ ਪੁੱਤਰ ਔਰਤਾਂ ਦੀਆਂ ਵੋਟਾਂ ਲਈ ਸੌਦੇਬਾਜ਼ੀ ਨਹੀਂ ਕਰਨਗੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਸੂਬੇ ਦੇ ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀਜ਼ ਨਾਲ ਮੀਟਿੰਗ ਆਂਗਣਵਾੜੀ ਯੂਨੀਅਨ ਨੇ ਮਨਾਇਆ ਮਜ਼ਦੂਰ ਦਿਵਸ ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨ ਨੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮੌਕੇ ਕਰਵਾਇਆ ਸੈਮੀਨਾਰ ਗੈਂਗਸਟਰ ਗੋਲਡੀ ਬਰਾੜ ਦੀ ਅਮਰੀਕਾ ‘ਚ ਮੌਤ, ਨਿਊਜ਼ ਚੈਨਲ ਦਾ ਦਾਅਵਾ

ਪੰਜਾਬ

More News

ਫਾਇਰ ਸਟੇਸ਼ਨ ਮੋਰਿੰਡਾ ਵਿਖੇ ਫਾਇਰ ਸੁਰੱਖਿਆ ਦਿਵਸ ਸਬੰਧੀ ਸਮਾਗਮ

Updated on Friday, April 19, 2024 13:15 PM IST

ਲੋਕਾਂ ਦੀ ਜਾਨ ਬਚਾਉਣ ਲਈ ਜਾਨਾਂ ਵਾਰਨ ਵਾਲੇ ਫਾਇਰ ਫਾਇਟਰਾਂ ਨੂੰ ਕੀਤਾ ਯਾਦ

 
 ਮੋਰਿੰਡਾ, 19 ਅਪ੍ਰੈਲ (ਭਟੋਆ) 
 
 ਫਾਇਰ ਸਟੇਸ਼ਨ ਮੋਰਿੰਡਾ ਵਿਖੇ ਫਾਇਰ ਸੁਰੱਖਿਆ ਦਿਵਸ ਸਬੰਧੀ ਸਮਾਗਮ ਕਰਵਾਇਆ ਗਿਆ। ਜਿਸ ਦੌਰਾਨ ਲੋਕਾਂ ਨੂੰ ਅੱਗ ਤੋ ਬਚਾਅ ਅਤੇ ਅੱਗ ਵਿੱਚ ਫਸੇ ਲੋਕਾਂ ਦੀ ਜਾਨ ਬਚਾਉਣ ਜਾਗਰੂਕ ਕੀਤਾ ਗਿਆ। 
 
ਇਸ ਸਬੰਧੀ ਜਾਣਕਾਰੀ ਦਿੰਦਿਆਂ ਫਾਇਰ ਅਫਸਰ ਸ਼ਿਵ ਕੁਮਾਰ ਸੈਣੀ ਨੇ ਦੱਸਿਆ ਕਿ ਇਸ ਮੌਕੇ 'ਤੇ ਲੋਕਾਂ ਦੀ ਜਾਨ ਬਚਾਉਣ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਫਾਇਰ ਫਾਇਟਰਾਂ ਨੂੰ ਯਾਦ ਕੀਤਾ ਗਿਆ। ਫਾਇਰ ਸੁਰੱਖਿਆ ਦਿਵਸ ਸਬੰਧੀ ਜਾਣਕਾਰੀ ਦਿੰਦਿਆਂ ਉਨਾ  ਦੱਸਿਆ ਕਿ ਇਹ  ਦਿਵਸ ਉਨਾਂ ਫਾਇਰ ਕਰਮੀਆਂ ਨੂੰ ਸਮਰਪਿਤ ਹੈ ਜੋ ਆਪਣੀ ਜਾਨ ਤੇ ਖੇਲ ਕੇ ਅੱਗ ਵਿੱਚ ਫਸੇ ਲੋਕਾਂ ਦੀ ਜਾਨ ਬਚਾਉਂਦੇ  ਹਨ। ਉਹਨਾਂ ਕਿਹਾ ਕਿ ਸਮਾਜ ਦੇ ਇਹ ਮਹੱਤਵਪੂਰਨ ਲੋਕ ਜੋ ਆਪਣੀ ਜਾਨ ਜੋਖਮ ਵਿੱਚ ਪਾ ਕੇ ਦੂਜਿਆਂ ਦੀ ਜ਼ਿੰਦਗੀ ਬਚਾਉਣ ਵਿੱਚ ਲੱਗੇ ਰਹਿੰਦੇ ਹਨ।  ਉਹ ਅੱਜ ਵੀ ਆਪਣੇ  ਮਾਨ ਸਨਮਾਨ ਨੂੰ ਤਰਸ ਰਹੇ ਹਨ ਜੋ ਉਹਨਾਂ ਨੂੰ ਮਿਲਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇੱਕ ਫੋਨ ਕਾਲ ਆਉਂਦਿਆਂ ਹੀ ਫਾਇਰ ਕਰਮੀ ਦੀ ਫੁਰਤੀ ਦੇਖਣ ਵਾਲੀ ਹੁੰਦੀ ਹੈ ਅਤੇ ਉਹ ਫੌਜੀਆਂ ਦੀ ਤਰ੍ਹਾਂ ਤਿਆਰ ਹੋ ਕੇ ਨਿਕਲ ਪੈਂਦੇ ਹਨ ਤੇ ਕਿਸੇ ਵੀ ਲੋੜਵੰਦ  ਦੀ ਮਦਦ ਕਰਨ ਲਈ 24 ਘੰਟੇ ਅਲਰਟ ਰਹਿੰਦੇ ਹਨ। ਭਿਆਨਕ ਅੱਗ ਪਰ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਫਾਇਰ ਬ੍ਰਿਗੇਡ ਕਰਮੀ ਜੋਖਮ ਭਰੇ ਹਾਲਾਤ ਵਿੱਚ ਅੱਗ ਨਾਲ ਖੇਡਦੇ ਹਨ। ਉਹਨਾਂ ਕਿਹਾ ਕਿ ਅਕਸਰ ਕਈ ਵਾਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਸਾਇਰਨ ਤਾਂ ਸੁਣਾਈ ਦਿੰਦੇ ਹਨ ਪਰੰਤੂ ਕੀ ਕਦੇ ਕਿਸੇ ਨੇ ਇਸ ਗੱਡੀ ਵਿੱਚ ਬੈਠੇ ਇਹ ਫਾਇਰ ਬ੍ਰਿਗੇਡ ਕਰਮਚਾਰੀਆਂ ਬਾਰੇ ਸੋਚਿਆ ਹੈ ਕਿ ਇਨਾਂ ਨੂੰ ਕਿਹੋ ਜਿਹੇ ਔਖੇ  ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਉਹਨਾਂ ਕਿਹਾ ਕਿ ਅੱਗ ਲੱਗਣ ਸਬੰਧੀ ਜਦੋਂ ਕੋਈ ਸੂਚਨਾ  ਮਿਲਦੀ  ਹੈ ਤਾਂ ਫਾਇਰ ਫਾਈਟਰ ਖਤਰੇ ਨੂੰ ਜਾਣਦੇ ਹੋਏ ਵੀ ਆਪਣੀ ਸੇਵਾ ਵਿੱਚ ਜੁੱਟ ਜਾਂਦੇ ਹਨ। ਉਹਨਾਂ ਕਿਹਾ ਕਿ 14 ਅਪ੍ਰੈਲ 1944 ਨੂੰ ਮੁੰਬਈ ਬੰਦਰਗਾਹ ਵਿਖੇ ਹੋਈ ਘਟਨਾ ਨੂੰ ਬੰਦਰਗਾਹ ਵਿਸਫੋਟ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਹਾਦਸੇ ਵਿੱਚ 700 ਤੋਂ ਜਿਆਦਾ ਲੋਕਾਂ ਦੀ ਜਾਨ ਚਲੀ ਗਈ ਸੀ, 1000 ਤੋਂ ਜ਼ਿਆਦਾ ਲੋਕ ਜਖਮੀ ਹੋਏ ਸਨ ਅਤੇ 100 ਕਰੋੜ ਰੁਪਏ ਤੋਂ ਵੱਧ ਦੀ ਸੰਪੱਤੀ ਨਸ਼ਟ ਹੋਈ ਸੀ। ਜਦਕਿ ਲਗਭਗ 60 ਫਾਇਰ ਫਾਇਟਰਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਸੀ। ਉਹਨਾਂ ਕਿਹਾ ਕਿ ਇਸ ਤੋਂ ਬਾਅਦ ਵੀ ਕਈ ਅਜਿਹੀਆਂ ਘਟਨਾਵਾਂ ਹੋਈਆਂ ਹਨ ਜਿਨਾਂ ਵਿੱਚ ਫਾਇਰ ਬ੍ਰਿਗੇਡ ਕਰਮੀਆਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਜਿਸ ਦੇ ਚਲਦਿਆਂ 14 ਤੋਂ 20 ਅਪ੍ਰੈਲ ਤੱਕ ਅਗਨੀ ਸੁਰੱਖਿਆ ਸਪਤਾਹ ਮਨਾਇਆ ਜਾਂਦਾ ਹੈ। ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਡਰਾਇਵਰ ਲਖਵੀਰ ਸਿੰਘ, ਜੋਗਿੰਦਰ ਰਾਮ, ਅਮਿਤ ਰਤਨ, ਫਾਇਰਮੈਨ ਵਰਿੰਦਰ ਸਿੰਘ, ਪਰਮਜੀਤ ਸਿੰਘ, ਸਿਮਰਨਜੀਤ ਸਿੰਘ ਅਤੇ ਫਾਇਰ ਟੀਮ ਮੋਰਿੰਡਾ ਦੇ ਸਮੂਹ ਕਰਮਚਾਰੀ ਸ਼ਾਮਿਲ ਸਨ । 
 

ਵੀਡੀਓ

ਹੋਰ
Have something to say? Post your comment
ਦੱਖਣੀ ਚੀਨ ‘ਚ ਭਾਰੀ ਮੀਂਹ ਕਾਰਨ ਨੈਸ਼ਨਲ ਹਾਈਵੇਅ ਦਾ ਹਿੱਸਾ ਢਹਿਆ, 24 ਲੋਕਾਂ ਦੀ ਮੌਤ

: ਦੱਖਣੀ ਚੀਨ ‘ਚ ਭਾਰੀ ਮੀਂਹ ਕਾਰਨ ਨੈਸ਼ਨਲ ਹਾਈਵੇਅ ਦਾ ਹਿੱਸਾ ਢਹਿਆ, 24 ਲੋਕਾਂ ਦੀ ਮੌਤ

ਅੱਜ ਦਾ ਇਤਿਹਾਸ

: ਅੱਜ ਦਾ ਇਤਿਹਾਸ

ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 02-05-2024

: ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 02-05-2024

ਡਿਪਟੀ ਕਮਿਸ਼ਨਰ ਅਤੇ ਐਸਐਸਪੀ ਵੱਲੋਂ ਗਿਣਤੀ ਕੇਂਦਰਾਂ ਦਾ ਦੌਰਾ

: ਡਿਪਟੀ ਕਮਿਸ਼ਨਰ ਅਤੇ ਐਸਐਸਪੀ ਵੱਲੋਂ ਗਿਣਤੀ ਕੇਂਦਰਾਂ ਦਾ ਦੌਰਾ

ਪੈਨਸ਼ਨਰਾਂ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਆਪਣੇ ਹੱਕਾਂ ਦੀ ਆਵਾਜ ਨੂੰ ਬੁਲੰਦ ਕਰਨ ਦਾ ਪ੍ਰਣ ਲਿਆ: ਡਾ. ਕਲਸੀ

: ਪੈਨਸ਼ਨਰਾਂ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਆਪਣੇ ਹੱਕਾਂ ਦੀ ਆਵਾਜ ਨੂੰ ਬੁਲੰਦ ਕਰਨ ਦਾ ਪ੍ਰਣ ਲਿਆ: ਡਾ. ਕਲਸੀ

ਇਕਬਾਲ ਲਾਲਪੁਰਾ ਨੇ ਅਮਨਜੋਤ ਕੌਰ ਰਾਮੂਵਾਲੀਆਂ ਨਾਲ ਕੀਤਾ ਦੁੱਖ ਸਾਂਝਾ

: ਇਕਬਾਲ ਲਾਲਪੁਰਾ ਨੇ ਅਮਨਜੋਤ ਕੌਰ ਰਾਮੂਵਾਲੀਆਂ ਨਾਲ ਕੀਤਾ ਦੁੱਖ ਸਾਂਝਾ

ਭਾਜਪਾ ਨੇ ਪੰਜਾਬ ’ਚ ਲੋਕ ਸਭਾ ਹਲਕੇ ਮੁਤਾਬਕ ਦਿੱਤੀਆਂ ਜ਼ਿੰਮੇਵਾਰੀਆਂ

: ਭਾਜਪਾ ਨੇ ਪੰਜਾਬ ’ਚ ਲੋਕ ਸਭਾ ਹਲਕੇ ਮੁਤਾਬਕ ਦਿੱਤੀਆਂ ਜ਼ਿੰਮੇਵਾਰੀਆਂ

ਗ਼ਰੀਬ ਦੀ ਗ਼ਰੀਬੀ ਉਸਦਾ ਬੱਚਾ ਹੀ ਪੜ੍ਹ-ਲਿਖ ਕੇ ਦੂਰ ਕਰ ਸਕਦਾ ਹੈ- ਭਗਵੰਤ ਮਾਨ

: ਗ਼ਰੀਬ ਦੀ ਗ਼ਰੀਬੀ ਉਸਦਾ ਬੱਚਾ ਹੀ ਪੜ੍ਹ-ਲਿਖ ਕੇ ਦੂਰ ਕਰ ਸਕਦਾ ਹੈ- ਭਗਵੰਤ ਮਾਨ

ਮਜ਼ਦੂਰ ਦਿਵਸ ਮੌਕੇ ਮੀਡ ਡੇਅ ਮੀਲ ਵਰਕਰਾਂ ਨੇ ਦਿੱਤੀ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ

: ਮਜ਼ਦੂਰ ਦਿਵਸ ਮੌਕੇ ਮੀਡ ਡੇਅ ਮੀਲ ਵਰਕਰਾਂ ਨੇ ਦਿੱਤੀ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ

ਸਲਮਾਨ ਖਾਨ ਦੇ ਘਰ 'ਤੇ ਗੋਲੀਬਾਰੀ ਮਾਮਲੇ ‘ਚ ਪੰਜਾਬੀ ਮੁਲਜ਼ਮ ਨੇ ਪੁਲਿਸ ਹਿਰਾਸਤ ਕੀਤੀ ਖ਼ੁਦਕੁਸ਼ੀ

: ਸਲਮਾਨ ਖਾਨ ਦੇ ਘਰ 'ਤੇ ਗੋਲੀਬਾਰੀ ਮਾਮਲੇ ‘ਚ ਪੰਜਾਬੀ ਮੁਲਜ਼ਮ ਨੇ ਪੁਲਿਸ ਹਿਰਾਸਤ ਕੀਤੀ ਖ਼ੁਦਕੁਸ਼ੀ

X