Hindi English Friday, 03 May 2024 🕑
BREAKING
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਕੰਗ ਦਾ ਦੇਹਾਂਤ ਪੰਜਾਬ ਦੀ ਇੱਕ ਯੂਨੀਵਰਸਿਟੀ ‘ਚ 9ਵੀਂ ਮੰਜ਼ਿਲ ਤੋਂ ਡਿੱਗ ਕੇ ਵਿਦਿਆਰਥੀ ਫ਼ੌਤ ਸ਼ਿਵਸੈਨਾ ਆਗੂ ਨੂੰ ਲੈ ਕੇ ਜਾਂਦਾ ਹੈਲੀਕਾਪਟਰ ਕਰੈਸ਼ ਪੰਜਾਬ ‘ਚ ਕਾਂਸਟੇਬਲਾਂ ਦੀਆਂ ਅਸਾਮੀਆਂ 'ਤੇ ਭਰਤੀ ਲਈ ਰਾਹ ਪੱਧਰਾ, ਹਾਈ ਕੋਰਟ ਵੱਲੋਂ ਯੋਗਤਾ ਦੇ ਆਧਾਰ 'ਤੇ ਨਿਯੁਕਤੀ ਦੇ ਹੁਕਮ ਰਾਹੁਲ ਗਾਂਧੀ ਰਾਏਬਰੇਲੀ ਤੋਂ ਲੜਨਗੇ ਚੋਣ, ਪ੍ਰਿਅੰਕਾ ਗਾਂਧੀ ਨੇ ਨਹੀਂ ਭਰੀ ਹਾਮੀ ਹਥਿਆਰ ਲੈ ਕੇ ਭਾਰਤੀ ਸਰਹੱਦ ‘ਚ ਦਾਖਲ ਹੋਇਆ ਘੁਸਪੈਠੀਆ BSF ਵੱਲੋਂ ਗ੍ਰਿਫਤਾਰ CPI ਦੇ ਕੌਮੀ ਸਕੱਤਰ ਅਤੁਲ ਕੁਮਾਰ ਅੰਜਾਨ ਦਾ ਦੇਹਾਂਤ ਮਹਿਲਾ ਕਰਮਚਾਰੀ ਵੱਲੋਂ ਪੱਛਮੀ ਬੰਗਾਲ ਦੇ ਰਾਜਪਾਲ ਖਿਲਾਫ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਅੱਜ ਦਾ ਇਤਿਹਾਸ ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਭਗਵੰਤ ਮਾਨ ਨੇ ਕਿਹਾ- ਗੁਰਪ੍ਰੀਤ ਜੀਪੀ ਦੀ ਜਿੱਤ ਪੱਕੀ, ਸਿਰਫ਼ ਐਲਾਨ ਹੋਣਾ ਬਾਕੀ

ਪੰਜਾਬ

More News

ਡਾਕਟਰ ਚਰਨਜੀਤ ਸਿੰਘ ਐਮਐਲਏ ਨੇ ਮੋਰਿੰਡਾ ਦੇ ਅੰਡਰ ਬ੍ਰਿਜ ਨਾਲ ਲੱਗਦੀਆਂ ਸਰਵਿਸ ਰੋਡ ਦੇ ਕੰਮ ਦਾ ਨਿਰੀਖਣ ਕੀਤਾ

Updated on Saturday, April 20, 2024 14:20 PM IST

 
ਮੋਰਿੰਡਾ 20 ਅਪ੍ਰੈਲ ( ਭਟੋਆ  )
 
ਮੋਰਿੰਡਾ ਦੇ ਬੱਸ ਸਟੈਂਡ ਨੇੜੇ ਬਣੇ ਅੰਡਰ ਬ੍ਰਿਜ  ਨਾਲ ਲੱਗਦੀਆਂ ਸਰਵਿਸ ਰੋਡ ਦਾ ਕੰਮ ਸਾਰੀਆਂ ਪ੍ਰਸ਼ਾਸਨਿਕ ਅਤੇ ਵਿੱਤੀ ਪ੍ਰਵਾਨਗੀਆਂ ਉਪਰੰਤ ਸ਼ੁਰੂ ਕਰ ਦਿੱਤਾ ਗਿਆ ਹੈ,  ਜਿਸ ਨੂੰ ਇੱਕ ਮਹੀਨੇ ਦੇ ਅੰਦਰ ਅੰਦਰ ਪੂਰਾ ਕਰਕੇ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਲਈ ਖੋਲ ਦਿੱਤਾ ਜਾਵੇਗਾ।
 
 ਇਹ ਵਿਚਾਰ ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਅੰਡਰ ਬ੍ਰਿਜ ਨਾਲ ਲੱਗਦੀਆਂ ਸਰਵਿਸ ਰੋਡ ਦੇ ਚੱਲ ਰਹੇ ਕੰਮ ਦਾ ਨਿਰੀਖਣ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਡਾਕਟਰ ਚਰਨਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰੇਲਵੇ ਵਿਭਾਗ ਦੇ ਸਹਿਯੋਗ ਨਾਲ 60 : 40 ਦੀ ਰੇਸ਼ੋ ਅਨੁਸਾਰ 22 ਕਰੋੜ ਰੁਪਏ ਤੋਂ ਵੱਧ ਰੁਪਏ ਖਰਚ ਕੇ ਮੋਰਿੰਡਾ ਦੇ ਰੇਲਵੇ ਫਾਟਕਾਂ ਉੱਤੇ ਅੰਡਰ ਬ੍ਰਿਜ ਦਾ ਨਿਰਮਾਣ ਕਰਵਾ ਕੇ ਜੂਨ 2022 ਵਿਚ  ਇਹ ਅੰਡਰ ਬ੍ਰਿਜ ,ਟ੍ਰੈਫਿਕ ਲਈ ਖੋਲ੍ਹ ਕੇ 
 ਲੋਕਾਂ ਨੂੰ ਸਮਰਪਿਤ ਕਰ ਦਿੱਤਾ ਗਿਆ ਸੀ, ਤਾਂ ਜੋ ਇਹਨਾਂ ਰੇਲਵੇ ਫਾਟਕਾਂ ਦੇ ਘੰਟਿਆਂਬੱਧੀ ਬੰਦ ਹੋਣ ਕਾਰਨ ਮੋਰਿੰਡਾ ਤੋਂ ਰੋਜਾਨਾ ਆਉਣ ਜਾਣ ਕਰਨ ਵਾਲੇ ਹਜ਼ਾਰਾਂ ਦੀ ਤਾਦਾਦ ਵਿੱਚ ਵਾਹਨ ਚਾਲਕਾਂ ਨੂੰ ਰਾਹਤ ਮਿਲ ਸਕੇ ।
ਉਹਨਾਂ ਦੱਸਿਆ ਕਿ ਇਸ ਅੰਡਰਬਿ੍ਜ ਤੇ ਅਨੁਮਾਨਤ ਖਰਚ ਤੋਂ ਵੱਧ ਖਰਚ ਆਉਣ ਕਾਰਨ ਇਸ ਦੇ ਨਾਲ ਲੱਗਦੀਆਂ ਸਰਵਿਸ ਰੋਡ ਦਾ ਕੰਮ ਸ਼ੁਰੂ ਨਹੀਂ ਕੀਤਾ ਜਾ ਸਕਿਆ ਸੀ।  ਡਾਕਟਰ ਚਰਨਜੀਤ ਸਿੰਘ ਨੇ ਦੱਸਿਆ ਕਿ ਪੀਡਬਲਿਊਡੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਹਨਾਂ ਸਰਵਿਸ ਰੋਡ ਦੇ ਲਈ ਨਿਰਮਾਣ ਲਈ ਪੰਜਾਬ ਸਰਕਾਰ ਨੂੰ ਰਿਵਾਈਜ਼ਡ   ਅਨੁਮਾਨਤ ਬਜਟ ਦੀ ਤਜਵੀਜ ਮੁੜ  ਭੇਜੀ ਗਈ ਸੀ, ਜਿਸ ਨੂੰ ਸਰਕਾਰ ਵੱਲੋਂ ਪ੍ਰਵਾਨ ਕਰਨ ਉਪਰੰਤ ਇਹਨਾਂ ਸਰਵਿਸ ਰੋਡ ਦਾ ਕੰਮ ਸ਼ੁਰੂ ਹੋ ਸਕਿਆ ਹੈ । ਉਹਨਾਂ ਦੱਸਿਆ ਕਿ ਸਰਵਿਸ ਰੋਡ ਦੇ ਦੋਨੋਂ ਪਾਸੇ ਸਥਿਤ ਕਲੋਨੀਆਂ ਅਤੇ ਦੁਕਾਨਾਂ ਦੇ ਗੰਦੇ ਤੇ ਬਰਸਾਤੀ ਪਾਣੀ ਨੂੰ ਅੰਡਰਬਿ੍ਜ ਵਿੱਚ ਜਾਣ ਤੋਂ ਰੋਕਣ ਲਈ  ਦੋਨੋਂ ਪਾਸੇ ਨਿਕਾਸੀ ਨਾਲਿਆਂ ਦਾ ਨਿਰਮਾਣ  ਨਗਰ ਕੌਂਸਲ ਮੋਰਿੰਡਾ ਵੱਲੋਂ ਕਰਵਾਇਆ ਜਾਵੇਗਾ,  ਜਿਨਾਂ  ਦਾ ਕੰਮ  ਨਗਰ ਕੌਂਸਲ ਵੱਲੋਂ ਸਰਵਿਸ ਰੋਡ ਦੇ ਨਾਲ ਹੀ ਸ਼ੁਰੂ ਕਰਵਾ ਦਿੱਤਾ ਗਿਆ ਹੈ। ਡਾਕਟਰ ਚਰਨਜੀਤ ਸਿੰਘ ਨੇ ਦੱਸਿਆ ਕਿ ਪੀਡਬਲਿਊਡੀ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਸਮੇਤ ਸਬੰਧਤ ਠੇਕੇਦਾਰਾਂ ਨੂੰ ਇਹ ਸਖਤੀ ਨਾਲ ਹਦਾਇਤ ਕੀਤੀ ਗਈ ਹੈ ਕਿ ਸਰਵਿਸ ਰੋਡ ਅਤੇ ਨਾਲਿਆਂ ਦੇ ਨਿਰਮਾਣ ਲਈ ਵਰਤੀ ਜਾਣ ਵਾਲੀ ਸਮੱਗਰੀ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਪੀਡਬਲਿਊਡੀ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਵੀ ਇਹ ਹਦਾਇਤ ਕੀਤੀ ਗਈ ਹੈ ਕਿ ਸਮੇਂ ਸਮੇਂ ਤੇ ਸੰਬੰਧਤ ਠੇਕੇਦਾਰਾਂ ਵੱਲੋਂ ਕੀਤੇ ਜਾਂਦੇ ਕੰਮ ਅਤੇ ਇਸ ਦੇ ਨਿਰਮਾਣ ਲਈ ਵਰਤੀ ਜਾਣ ਵਾਲੀ ਸਮੱਗਰੀ ਦੀ ਚੈਕਿੰਗ ਯਕੀਨੀ ਬਣਾਈ ਜਾਵੇ। ਡਾਕਟਰ ਚਰਨਜੀਤ ਸਿੰਘ ਨੇ ਦੱਸਿਆ ਕਿ ਇਹਨਾਂ ਸਰਵਿਸ ਰੋਡ ਅਤੇ ਨਿਕਾਸੀ ਨਾਲਿਆਂ ਦੇ ਬਣਨ ਨਾਲ ਜਿੱਥੇ ਅੰਡਰ ਬ੍ਰਿਜ  ਵਿੱਚ ਦਾਖਲ ਹੁੰਦਾ ਗੰਦਾ ਤੇ ਬਰਸਾਤੀ  ਪਾਣੀ ਰੁਕੇਗਾ, ਉਥੇ ਹੀ ਇਹਨਾਂ ਸਰਵਿਸ ਰੋਡ ਦੇ ਆਲੇ ਦੁਆਲੇ ਸਥਿਤ ਦੁਕਾਨਦਾਰਾਂ ਨੂੰ, ਪੁਰਾਣੇ ਰੇਲਵੇ ਸਟੇਸ਼ਨ ਤੇ ਜਾਣ ਵਾਲੇ ਰੇਲਵੇ ਯਾਤਰੀਆਂ ਅਤੇ ਰੇਲਵੇ ਸਟੇਸ਼ਨ ਨਾਲ ਬਣੀ ਸ਼ਹੀਦ ਭਗਤ ਸਿੰਘ ਕਲੋਨੀ ਦੇ ਨਿਵਾਸੀਆਂ ਵੀ ਵੱਡੀ ਰਾਹਤ ਮਿਲੇਗੀ। ਉਹਨਾਂ ਦੱਸਿਆ ਕਿ ਸਬੰਧਤ ਵਿਭਾਗਾਂ ਅਤੇ ਠੇਕੇਦਾਰਾਂ ਨੂੰ ਸਰਵਿਸ ਰੋਡ ਤੇ ਨਿਕਾਸੀ ਨਾਲਿਆਂ ਦਾ ਕੰਮ ਇੱਕ ਮਹੀਨੇ ਦੇ ਅੰਦਰ ਅੰਦਰ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਗਏ ਹਨ ਤਾਂ ਜੋ ਆਉਣ ਵਾਲੇ ਬਰਸਾਤੀ ਸੀਜਨ ਦੌਰਾਨ ਅੰਡਰ ਬ੍ਰਿਜ ਵਿੱਚੋਂ ਲੰਘਣ ਵਾਲੇ ਵਾਹਨ ਚਾਲਕਾਂ ਸਮੇਤ ਰੇਲਵੇ ਸਟੇਸ਼ਨ ਤੇ ਆਉਣ ਜਾਣ ਵਾਲੇ ਯਾਤਰੀਆਂ ਅਤੇ ਸ਼ਹਿਰ ਵਾਸੀਆਂ ਨੂੰ ਕਿਸੇ ਕਿਸਮ ਦੀ ਸਮੱਸਿਆ ਨਾ ਆਵੇ।
ਇਸ ਮੌਕੇ ਤੇ ਉਹਨਾਂ ਦੇ ਨਾਲ ਨਗਰ ਕੌਂਸਲ ਮੋਰਿੰਡਾ ਦੇ ਵਾਈਸ ਪ੍ਰਧਾਨ ਅੰਮ੍ਰਿਤ ਪਾਲ ਸਿੰਘ ਖਟੜਾ, ਸਮਾਜ ਸੇਵਕ 
ਸੁਰਜੀਤ ਕੁਮਾਰ, , ਮਾਰਕੀਟ ਕਮੇਟੀ ਮੋਰਿੰਡਾ ਦੇ ਚੇਅਰਮੈਨ ਸ਼੍ਰੀ ਐਨਪੀ ਰਾਣਾ ਐਡਵੋਕੇਟ ਪ੍ਰੇਮ ਸਿੰਘ ਨਾਗਰਾ ਆਪ ਮਹਿਲਾ ਆਗੂ ਅੰਮ੍ਰਿਤ ਪਾਲ ਕੌਰ ਨਾਗਰਾ ਪੀਏ ਵਰਿੰਦਰ ਜੀਤ ਸਿੰਘ ਬਾਠ ਸਮੇਤ ਪੀਡਬਲਿਊਡੀ ਪੰਜਾਬ ਅਤੇ ਨਗਰ ਕੌਂਸਲ ਦੇ ਅਧਿਕਾਰੀ ਅਤੇ ਕਰਮਚਾਰੀ  ਵੀ ਹਾਜ਼ਰ ਸਨ।

ਵੀਡੀਓ

ਹੋਰ
Have something to say? Post your comment
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਕੰਗ ਦਾ ਦੇਹਾਂਤ

: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਕੰਗ ਦਾ ਦੇਹਾਂਤ

ਪੰਜਾਬ ਦੀ ਇੱਕ ਯੂਨੀਵਰਸਿਟੀ ‘ਚ 9ਵੀਂ ਮੰਜ਼ਿਲ ਤੋਂ ਡਿੱਗ ਕੇ ਵਿਦਿਆਰਥੀ ਫ਼ੌਤ

: ਪੰਜਾਬ ਦੀ ਇੱਕ ਯੂਨੀਵਰਸਿਟੀ ‘ਚ 9ਵੀਂ ਮੰਜ਼ਿਲ ਤੋਂ ਡਿੱਗ ਕੇ ਵਿਦਿਆਰਥੀ ਫ਼ੌਤ

ਸ਼ਿਵਸੈਨਾ ਆਗੂ ਨੂੰ ਲੈ ਕੇ ਜਾਂਦਾ ਹੈਲੀਕਾਪਟਰ ਕਰੈਸ਼

: ਸ਼ਿਵਸੈਨਾ ਆਗੂ ਨੂੰ ਲੈ ਕੇ ਜਾਂਦਾ ਹੈਲੀਕਾਪਟਰ ਕਰੈਸ਼

ਪੰਜਾਬ ‘ਚ ਕਾਂਸਟੇਬਲਾਂ ਦੀਆਂ ਅਸਾਮੀਆਂ 'ਤੇ ਭਰਤੀ ਲਈ ਰਾਹ ਪੱਧਰਾ, ਹਾਈ ਕੋਰਟ ਵੱਲੋਂ ਯੋਗਤਾ ਦੇ ਆਧਾਰ 'ਤੇ ਨਿਯੁਕਤੀ ਦੇ ਹੁਕਮ

: ਪੰਜਾਬ ‘ਚ ਕਾਂਸਟੇਬਲਾਂ ਦੀਆਂ ਅਸਾਮੀਆਂ 'ਤੇ ਭਰਤੀ ਲਈ ਰਾਹ ਪੱਧਰਾ, ਹਾਈ ਕੋਰਟ ਵੱਲੋਂ ਯੋਗਤਾ ਦੇ ਆਧਾਰ 'ਤੇ ਨਿਯੁਕਤੀ ਦੇ ਹੁਕਮ

ਹਥਿਆਰ ਲੈ ਕੇ ਭਾਰਤੀ ਸਰਹੱਦ ‘ਚ ਦਾਖਲ ਹੋਇਆ ਘੁਸਪੈਠੀਆ BSF ਵੱਲੋਂ ਗ੍ਰਿਫਤਾਰ

: ਹਥਿਆਰ ਲੈ ਕੇ ਭਾਰਤੀ ਸਰਹੱਦ ‘ਚ ਦਾਖਲ ਹੋਇਆ ਘੁਸਪੈਠੀਆ BSF ਵੱਲੋਂ ਗ੍ਰਿਫਤਾਰ

CPI ਦੇ ਕੌਮੀ ਸਕੱਤਰ ਅਤੁਲ ਕੁਮਾਰ ਅੰਜਾਨ ਦਾ ਦੇਹਾਂਤ

: CPI ਦੇ ਕੌਮੀ ਸਕੱਤਰ ਅਤੁਲ ਕੁਮਾਰ ਅੰਜਾਨ ਦਾ ਦੇਹਾਂਤ

ਅੱਜ ਦਾ ਇਤਿਹਾਸ

: ਅੱਜ ਦਾ ਇਤਿਹਾਸ

ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 03-05-2024

: ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 03-05-2024

ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਭਗਵੰਤ ਮਾਨ ਨੇ ਕਿਹਾ- ਗੁਰਪ੍ਰੀਤ ਜੀਪੀ ਦੀ ਜਿੱਤ ਪੱਕੀ, ਸਿਰਫ਼ ਐਲਾਨ ਹੋਣਾ ਬਾਕੀ

: ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਭਗਵੰਤ ਮਾਨ ਨੇ ਕਿਹਾ- ਗੁਰਪ੍ਰੀਤ ਜੀਪੀ ਦੀ ਜਿੱਤ ਪੱਕੀ, ਸਿਰਫ਼ ਐਲਾਨ ਹੋਣਾ ਬਾਕੀ

ਪੰਜਾਬ ‘ਚ ਸੈਰ ਕਰ ਰਹੀ ਔਰਤ ‘ਤੇ ਆਵਾਰਾ ਕੁੱਤਿਆਂ ਵੱਲੋਂ ਹਮਲਾ, ਮੌਤ

: ਪੰਜਾਬ ‘ਚ ਸੈਰ ਕਰ ਰਹੀ ਔਰਤ ‘ਤੇ ਆਵਾਰਾ ਕੁੱਤਿਆਂ ਵੱਲੋਂ ਹਮਲਾ, ਮੌਤ

X