Hindi English Saturday, 04 May 2024 🕑
BREAKING
ਕਾਲਾ ਜਾਦੂ ਕਰਨ ਦੇ ਸ਼ੱਕ 'ਚ ਆਦਮੀ-ਔਰਤ ਨੂੰ ਜ਼ਿੰਦਾ ਸਾੜ ਕੇ ਮਾਰਿਆ, ਪੁਲਿਸ ਵੱਲੋਂ 15 ਵਿਅਕਤੀ ਗ੍ਰਿਫਤਾਰ ਪੰਜਾਬ ‘ਚ ਈਟੀਟੀ ਅਧਿਆਪਕਾਂ ਦੀਆਂ 5994 ਅਸਾਮੀਆਂ ਲਈ ਰਾਹ ਪੱਧਰਾ, ਹਾਈਕੋਰਟ ਵੱਲੋਂ ਭਰਤੀ ਦੀ ਇਜਾਜ਼ਤ ਬੇਕਾਬੂ ਵਾਹਨ ਡੂੰਘੀ ਖਾਈ 'ਚ ਡਿੱਗਾ, ਚਾਰ ਨੌਜਵਾਨਾਂ ਸਮੇਤ ਪੰਜ ਲੋਕਾਂ ਦੀ ਮੌਤ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਕਤਲ ਮਾਮਲੇ ‘ਚ 3 ਭਾਰਤੀ ਨੌਜਵਾਨ ਗ੍ਰਿਫਤਾਰ ਅਰਵਿੰਦ ਕੇਜਰੀਵਾਲ ਖ਼ਿਲਾਫ਼ ED ਦੀ ਸ਼ਿਕਾਇਤ ‘ਤੇ ਅਦਾਲਤ ‘ਚ ਅੱਜ ਹੋਵੇਗੀ ਸੁਣਵਾਈ ਅੱਜ ਦਾ ਇਤਿਹਾਸ ਹਰਪਾਲ ਸਿੰਘ ਚੀਮਾ ਨੇ ਕਾਂਗਰਸੀ ਵਰਕਰਾਂ ਨੂੰ ਦਿੱਤੀ ਚੇਤਾਵਨੀ, ਕਿਹਾ- ਪ੍ਰਤਾਪ ਬਾਜਵਾ ਭਾਜਪਾ ਦਾ ਏਜੰਟ ਭਗਵੰਤ ਮਾਨ ਨੇ ਪਟਿਆਲਾ ਵਿੱਚ ਕੀਤਾ ਰੋਡ ਸ਼ੋਅ, ਡਾ. ਬਲਬੀਰ ਦੇ ਹੱਕ 'ਚ ਕੀਤਾ ਪ੍ਰਚਾਰ BSF ਜਵਾਨਾਂ ਦੀ ਬੱਸ ਦਰੱਖਤ ਨਾਲ ਟਕਰਾਈ, 17 ਜ਼ਖਮੀ 4 ਦੀ ਹਾਲਤ ਨਾਜ਼ੁਕ ਸੁਪਰੀਮ ਕੋਰਟ ਚੋਣਾਂ ਕਰਕੇ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ ‘ਤੇ ਵਿਚਾਰ ਕਰਨ ਲਈ ਤਿਆਰ, ਅਗਲੀ ਸੁਣਵਾਈ 7 ਮਈ ਨੂੰ

ਪੰਜਾਬ

More News

ਸ਼੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੇਗਾ :- ਅਵਿਨਾਸ਼ ਰਾਏ ਖੰਨਾ

Updated on Tuesday, April 23, 2024 09:43 AM IST

ਮੋਹਾਲੀ 'ਚ ਭਾਜਪਾ ਨੇਤਾਵਾਂ ਅਤੇ ਪਾਰਟੀ ਵਰਕਰਾਂ ਨਾਲ ਬੈਠਕਾਂ, ਕਈ ਤਰ੍ਹਾਂ ਦੀ ਰਣਨੀਤੀ 'ਤੇ ਚਰਚਾ ਹੋਈ

ਮੋਹਾਲੀ, 23 ਅਪ੍ਰੈਲ, ਦੇਸ਼ ਕਲਿੱਕ ਬਿਓਰੋ :

ਭਾਜਪਾ ਸ਼੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਜਿਸ ਵੀ ਉਮੀਦਵਾਰ ਨੂੰ ਟਿਕਟ ਦੇਵੇਗੀ ਉਹ ਭਾਰੀ ਵੋਟਾਂ ਨਾਲ ਜਿੱਤ ਪ੍ਰਾਪਤ ਕਰੇਗਾ । ਉਪਰੋਕਤ ਵਿਚਾਰ ਭਾਜਪਾ ਦੇ ਸੀਨੀਅਰ ਲੀਡਰ ਅਤੇ ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਮੋਹਾਲੀ ਨੇ ਭਾਜਪਾ ਲੀਡਰਸ਼ਿਪ ਅਤੇ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਤੋ ਬਾਅਦ ਗੱਲਬਾਤ ਦੌਰਾਨ ਪ੍ਰਗਟ ਕੀਤੇ। ਅਵਿਨਾਸ਼ ਖੰਨਾ ਨੇ ਕਿਹਾ ਕਿ ਸ਼੍ਰੀ ਆਨੰਦਪੁਰ ਸਾਹਿਬ ਲੋਕ ਸਭਾ ਦੇ ਭਾਜਪਾ ਉਮੀਦਵਾਰ ਦਾ ਐਲਾਨ ਜਲਦੀ ਹੋ ਜਾਵੇਗਾ ,ਪਰ ਇਹ ਗੱਲ ਕਲੀਅਰ ਹੈ ਕਿ ਜੋ ਉਮੀਦਵਾਰ ਹੋਵੇਗਾ, ਉਸ ਨੂੰ ਬਹੁਤ ਵੱਡੇ ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕਰੇਗਾ । ਇਸ ਬੈਠਕ ਵਿੱਚ ਸੀਨੀਅਰ ਲੀਡਰ ਦੌਲਤ ਰਾਮ ਕੰਬੋਜ, ਰਮੇਸ਼ ਵਰਮਾ, ਸੁੰਦਰਲਾਲ ਅਗਰਵਾਲ, ਬਾਬੀ ਕੰਬੋਜ, ਸ਼ਾਲਿੰਦਰ ਅੰਨਦ, ਸਾਬਕਾ ਕੌਂਸਲਰ ਅਰੁਣ ਸ਼ਰਮਾ, ਮੋਹਾਲੀ ਜਿਲਾ ਉਪ ਪ੍ਰਧਾਨ ਉਮਾਕਾਂਤ ਤਿਵਾੜੀ, ਰਮੇਸ਼ ਦੱਤ, ਸੂਬਾ ਮੀਡੀਆ ਸਕੱਤਰ ਹਰਦੇਵ ਸਿੰਘ ਉਭਾ, ਜਿਲਾ ਮੋਹਲੀ ਭਾਜਪਾ ਮੀਡੀਆ ਪ੍ਰਭਾਰੀ ਚੰਦਰ ਸ਼ੇਖਰ ,ਮਨੋਜ ਸ਼ਰਮਾ,ਗੁਲਸ਼ਨ ਸੂਦ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਭਾਜਪਾ ਨੇਤਾ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀਆ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਇਆ ਜਾ ਰਿਹਾ ਹੈ ਅਤੇ ਕੇਂਦਰ ਸਰਕਾਰ ਦੇ ਕੀਤੇ ਕੰਮਾਂ ਨੂੰ ਦੱਸਿਆ ਜਾ ਰਿਹਾ ਹੈ । ਉਨ੍ਹਾਂ ਨੇ ਕਿਹਾ ਕਿ ਭਾਜਪਾ ਦੇ ਉਮੀਦਵਾਰ ਦੇ ਨਾਂ ਦੀ ਘੋਸ਼ਣਾ ਜਲਦ ਕਰ ਦਿੱਤੀ ਜਾਏਗੀ ਅਤੇ ਚੋਣ ਪ੍ਰਚਾਰ ਲਈ ਰਣਨੀਤੀ ਵੀ ਤਿਆਰ ਹੈ। ਇਸ ਦੌਰਾਨ ਉਨ੍ਹਾਂ ਨੇ ਲੋਕਸਭਾ ਭਾਜਪਾ ਉਮੀਦਵਾਰ ਦੇ ਹਕ ਵਿੱਚ ਇੱਕਜੁਟਤਾ ਦਿਖਾਉਂਦੇ ਹੋਏ ਮਦਦ ਕਰਨ ਦੀ ਅਪੀਲ ਕੀਤੀ ਹੈ।ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕਾਂਗਰਸ ,ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਅਜ਼ਮਾਕੇ ਦੇਖ ਲਿਆ ਹੈ ਤੇ ਹੁਣ ਪੰਜਾਬੀ ਭਾਜਪਾ ਨੂੰ ਮੌਕੇ ਦੇਕੇ ਸ੍ਰੀ ਨਰਿੰਦਰ ਮੋਦੀ ਨੂੰ ਤੀਸਰੀ ਵਾਰ ਦੇਸ਼ ਦਾ ਪ੍ਰਧਾਨ ਬਣਾਉਣ ਵਿੱਚ ਅਹਿਮ ਯੋਗਦਾਨ ਪਾਉਣਗੇ ।ਇੱਥੇ ਜ਼ਿਕਰਯੋਗ ਹੈ ਕਿ ਭਾਜਪਾ ਨੇਤਾ ਅਵਿਨਾਸ਼ ਰਾਏ ਖੰਨਾ ਨਾਲ ਕੁਝ ਵਿਦਿਆਰਥੀਆਂ ਨੇ ਮੁਲਾਕਾਤ ਕੀਤੀ ਅਤੇ ਖੰਨਾ ਨੇ ਉਹਨਾਂ ਦੀ ਗੱਲ ਬੜੇ ਧਿਆਨ ਨਾਲ ਸੁਣੀ ਤੇ ਬੱਚਿਆਂ ਨੇ ਦੱਸਿਆ ਕਿ ਪੰਜਾਬ ਦੀਆ ਕੁਝ ਯੂਨੀਵਰਸਿਟੀ ਨੇ ਜੋ ਕਿ ਕਾਲਜਾ ਵਿੱਚ ਕੋਰਸ ਪੂਰੇ ਹੋਣ ਤੋਂ ਬਾਅਦ ਉਹਨਾ ਦੇ ਡੀਐਮਸੀਜ ਜਾਂ ਡਿਗਰੀਆਂ ਲੈਣ ਲਈ ਬਹੁਤ ਖੱਜਲ ਖੁਆਰੀ ਹੁੰਦੀ ਹੈ ਯੂਨੀਵਰਸਿਟੀਆਂ ਕਾਲਜਾਂ ਨੂੰ ਡਿਗਰੀਆਂ ਵਗੈਰਾ ਨਹੀਂ ਭੇਜਦੀਆਂ ਹਨ ਅਤੇ ਜਦੋਂ ਵਿਦਿਆਰਥੀ ਲੈਣ ਲਈ ਜਾਂਦਾ ਹੈ ਤਾਂ ਉਸ ਤੋਂ ਮੋਟੀ ਰਕਮ ਵਸੂਲੀ ਜਾਂਦੀ ਹੈ ।ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਆਪਣੀ ਪੂਰੀ ਫ਼ੀਸ ਕਾਲਜ ਨੂੰ ਦੇ ਚੁੱਕੇ ਹੁੰਦੇ ਹਨ ਤੇ ਪੰਜਾਬ ਵਿੱਚ ਯੂਨੀਵਰਸਿਟੀਆਂ ਦੁਆਰਾ ਉਨ੍ਹਾਂ ਦੀ ਆਰਥਿਕ ਲੁੱਟ ਕਿਉਂ ਕੀਤੀ ਜਾ ਰਹੀ ਹੈ। ਇਸ 'ਤੇ ਭਾਜਪਾ ਨੇਤਾ ਸ਼੍ਰੀ ਖੰਨਾ ਨੇ ਭਰੋਸਾ ਦਿੱਤਾ ਹੈ ਕਿ ਇਸ ਮਸਲੇ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ ਤੇ ਪੰਜਾਬ ਦੇ ਵਿਦਿਆਰਥੀਆਂ ਦੀਆਂ ਸਾਰੀਆਂ ਸਮੱਸਿਆਵਾਂ ਤੇ ਪਰੇਸ਼ਾਨੀਆਂ ਦੂਰ ਕੀਤੀਆਂ ਜਾਣਗੀਆਂ ।

ਵੀਡੀਓ

ਹੋਰ
Have something to say? Post your comment
ਪੰਜਾਬ ‘ਚ ਈਟੀਟੀ ਅਧਿਆਪਕਾਂ ਦੀਆਂ 5994 ਅਸਾਮੀਆਂ ਲਈ ਰਾਹ ਪੱਧਰਾ, ਹਾਈਕੋਰਟ ਵੱਲੋਂ ਭਰਤੀ ਦੀ ਇਜਾਜ਼ਤ

: ਪੰਜਾਬ ‘ਚ ਈਟੀਟੀ ਅਧਿਆਪਕਾਂ ਦੀਆਂ 5994 ਅਸਾਮੀਆਂ ਲਈ ਰਾਹ ਪੱਧਰਾ, ਹਾਈਕੋਰਟ ਵੱਲੋਂ ਭਰਤੀ ਦੀ ਇਜਾਜ਼ਤ

ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਕਤਲ ਮਾਮਲੇ ‘ਚ 3 ਭਾਰਤੀ ਨੌਜਵਾਨ ਗ੍ਰਿਫਤਾਰ

: ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਕਤਲ ਮਾਮਲੇ ‘ਚ 3 ਭਾਰਤੀ ਨੌਜਵਾਨ ਗ੍ਰਿਫਤਾਰ

ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 04-05-2024

: ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 04-05-2024

ਪੰਜਾਬ ਦੇ ਰਾਜਪਾਲ ਨੇ ਅਮਨਜੋਤ ਕੌਰ ਰਾਮੂਵਾਲੀਆਂ ਨਾਲ ਕੀਤਾ ਦੁੱਖ ਸਾਂਝਾ

: ਪੰਜਾਬ ਦੇ ਰਾਜਪਾਲ ਨੇ ਅਮਨਜੋਤ ਕੌਰ ਰਾਮੂਵਾਲੀਆਂ ਨਾਲ ਕੀਤਾ ਦੁੱਖ ਸਾਂਝਾ

ਹਰਪਾਲ ਸਿੰਘ ਚੀਮਾ ਨੇ ਕਾਂਗਰਸੀ ਵਰਕਰਾਂ ਨੂੰ ਦਿੱਤੀ ਚੇਤਾਵਨੀ, ਕਿਹਾ- ਪ੍ਰਤਾਪ ਬਾਜਵਾ ਭਾਜਪਾ ਦਾ ਏਜੰਟ

: ਹਰਪਾਲ ਸਿੰਘ ਚੀਮਾ ਨੇ ਕਾਂਗਰਸੀ ਵਰਕਰਾਂ ਨੂੰ ਦਿੱਤੀ ਚੇਤਾਵਨੀ, ਕਿਹਾ- ਪ੍ਰਤਾਪ ਬਾਜਵਾ ਭਾਜਪਾ ਦਾ ਏਜੰਟ

ਭਗਵੰਤ ਮਾਨ ਨੇ ਪਟਿਆਲਾ ਵਿੱਚ ਕੀਤਾ ਰੋਡ ਸ਼ੋਅ, ਡਾ. ਬਲਬੀਰ ਦੇ ਹੱਕ 'ਚ ਕੀਤਾ ਪ੍ਰਚਾਰ

: ਭਗਵੰਤ ਮਾਨ ਨੇ ਪਟਿਆਲਾ ਵਿੱਚ ਕੀਤਾ ਰੋਡ ਸ਼ੋਅ, ਡਾ. ਬਲਬੀਰ ਦੇ ਹੱਕ 'ਚ ਕੀਤਾ ਪ੍ਰਚਾਰ

ਸੁਪਰੀਮ ਕੋਰਟ ਚੋਣਾਂ ਕਰਕੇ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ ‘ਤੇ ਵਿਚਾਰ ਕਰਨ ਲਈ ਤਿਆਰ, ਅਗਲੀ ਸੁਣਵਾਈ 7 ਮਈ ਨੂੰ

: ਸੁਪਰੀਮ ਕੋਰਟ ਚੋਣਾਂ ਕਰਕੇ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ ‘ਤੇ ਵਿਚਾਰ ਕਰਨ ਲਈ ਤਿਆਰ, ਅਗਲੀ ਸੁਣਵਾਈ 7 ਮਈ ਨੂੰ

ਪੰਜਾਬ ਪੁਲਿਸ ਨੇ ਅੰਮ੍ਰਿਤਸਰ ਤੋਂ 4 ਕਿਲੋ ਆਈ. ਸੀ. ਈ. ਡਰੱਗ, 1 ਕਿਲੋ ਹੈਰੋਇਨ ਕੀਤੀ ਬਰਾਮਦ; ਇੱਕ ਵਿਅਕਤੀ  ਗ੍ਰਿਫ਼ਤਾਰ

: ਪੰਜਾਬ ਪੁਲਿਸ ਨੇ ਅੰਮ੍ਰਿਤਸਰ ਤੋਂ 4 ਕਿਲੋ ਆਈ. ਸੀ. ਈ. ਡਰੱਗ, 1 ਕਿਲੋ ਹੈਰੋਇਨ ਕੀਤੀ ਬਰਾਮਦ; ਇੱਕ ਵਿਅਕਤੀ  ਗ੍ਰਿਫ਼ਤਾਰ

ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਸੰਘਰਸ਼ ਦੀ ਜਿੱਤ, 15 ਮਹੀਨਿਆਂ ਤੋਂ ਰੁਕਿਆ ਮਾਣਭੱਤਾ ਮਿਲਿਆ

: ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਸੰਘਰਸ਼ ਦੀ ਜਿੱਤ, 15 ਮਹੀਨਿਆਂ ਤੋਂ ਰੁਕਿਆ ਮਾਣਭੱਤਾ ਮਿਲਿਆ

ਭਾਜਪਾ ਤੋਂ ਨਾ ਸਿਰਫ਼ ਸੰਵਿਧਾਨ ਨੂੰ ਖ਼ਤਰਾ ਹੈ, ਦੇਸ਼ ਦੀਆਂ ਔਰਤਾਂ ਨੂੰ ਵੀ ਖ਼ਤਰਾ : ਆਮ ਆਦਮੀ ਪਾਰਟੀ

: ਭਾਜਪਾ ਤੋਂ ਨਾ ਸਿਰਫ਼ ਸੰਵਿਧਾਨ ਨੂੰ ਖ਼ਤਰਾ ਹੈ, ਦੇਸ਼ ਦੀਆਂ ਔਰਤਾਂ ਨੂੰ ਵੀ ਖ਼ਤਰਾ : ਆਮ ਆਦਮੀ ਪਾਰਟੀ

X