ਬਠਿੰਡਾ, 23 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਬਠਿੰਡਾ ਜ਼ਿਲ੍ਹੇ ਵਿਚੋਂ ਇਕ ਦੁੱਖਦਾਈ ਖ਼ਬਰ ਹੈ ਜਿੱਥੇ ਝੁਗੀਆਂ ਨੂੰ ਅੱਗ ਲੱਗਣ ਕਾਰਨ ਦੋ ਭੈਣਾਂ ਦੀ ਸੜ ਕੇ ਮੌਤ ਹੋ ਗਈ। ਅੱਜ ਸਵੇਰੇ ਉਡੀਆ ਕਾਲੋਨੀ ਵਿੱਚ 20 ਝੁਗੀਆਂ ਨੂੰ ਅੱਗ ਨੇ ਆਪਣੀ ਲਪੇਟ ਵਿਚ ਲੈ ਲਿਆ। ਅੱਜ ਸਵੇਰੇ ਜਦੋਂ ਜ਼ਿਆਦਾਤਰ ਲੋਕ ਸੁੱਤੇ ਹੋਏ ਸਨ ਤਾਂ ਝੁੱਗੀਆਂ ਵਿੱਚ ਅੱਗ ਲੱਗ ਗਈ। ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਦੇਖਦਿਆਂ ਦੇਖਦਿਆਂ ਹੀ ਅੱਗ ਚਾਰੇ ਪਾਸੇ ਫੈਲ੍ਹ ਗਈ।
ਦੱਸਿਆ ਜਾ ਰਿਹਾ ਹੈ ਕਿ ਜਦੋਂ ਇਕ ਪਰਿਵਾਰ ਖਾਣਾ ਬਣਾ ਰਿਹਾ ਸੀ ਤਾਂ ਅਚਾਨਕ ਅੱਗ ਲੱਗ ਗਈ। ਤੇਜ ਹਵਾਂ ਕਾਰਨ ਅੱਗ ਚਾਰੇ ਪਾਸੇ ਫੈਲ ਗਈ। ਮ੍ਰਿਤਕ ਲੜਕੀਆਂ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀਆਂ ਲੜਕੀਆਂ ਅੱਗ ਤੋਂ ਬਚਣ ਲਈ ਦੂਜੇ ਕਮਰੇ ਵਿੱਚ ਜਾ ਲੁਕ ਗਈਆਂ। ਕਮਰੇ ਵਿੱਚ ਪਿਆ ਗੈਸ ਸਿਲੰਡਰ ਫਟ ਗਿਆ, ਜਦੋਂ ਉਹ ਕਮਰੇ ਵਿਚ ਪਹੁੰਚੇ ਤਾਂ ਦੋਵੇਂ ਬੁਰੀ ਤਰ੍ਹਾਂ ਝੁਲਸੀਆ ਹੋਈਆਂ ਸਨ। ਤੁਰੰਤ ਸਰਕਾਰੀ ਹਸਪਤਾਲ ਵਿੱਚ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।