Hindi English Monday, 13 May 2024 🕑
BREAKING
ਬੈਂਸ ਭਰਾ ਹੋਏ ਕਾਂਗਰਸ ‘ਚ ਸ਼ਾਮਲ ਕਾਂਗਰਸ 'ਆਪ' ਦੀ ਬੀ-ਟੀਮ, ਬੀਜੇਪੀ ਤੋਂ ਇਲਾਵਾ ਕਿਸੇ ਹੋਰ ਪਾਰਟੀ ਕੋਲ ਕੋਈ ਵਿਜ਼ਨ ਨਹੀਂ : ਪ੍ਰਨੀਤ ਕੌਰ ਵਿਰੋਧੀ ਪਾਰਟੀਆਂ ਦੇ ਸਰਮਾਏਦਾਰਾਂ ਦਾ ਮੁਕਾਬਲਾ ਗਰੀਬ ਸਮਾਜ ਦਾ ਹਾਥੀ ਕਰੇਗਾ : ਜਸਵੀਰ ਸਿੰਘ ਗੜ੍ਹੀ ਲੋਕ ਸਭਾ ਚੋਣਾਂ : ਆਮ ਆਦਮੀ ਪਾਰਟੀ ਨੇ ਦਿੱਤੀਆਂ 10 ਗਾਰੰਟੀਆਂ ਪੰਜਾਬ ਪੁਲਿਸ ਵੱਲੋਂ 84 ਲੱਖ ਰੁਪਏ ਦੀ ਡਰੱਗ ਮਨੀ ਸਮੇਤ 13 ਤਸਕਰ ਗ੍ਰਿਫਤਾਰ POK ‘ਚ ਪ੍ਰਦਰਸ਼ਨਕਾਰੀ ਹੋਏ ਹਿੰਸ਼ਕ, ਇੱਕ ਪੁਲਿਸ ਮੁਲਾਜ਼ਮ ਦੀ ਮੌਤ 70 ਜ਼ਖਮੀ, ਰਾਸ਼ਟਰਪਤੀ ਜ਼ਰਦਾਰੀ ਨੇ ਐਮਰਜੈਂਸੀ ਮੀਟਿੰਗ ਸੱਦੀ ਲੁਧਿਆਣਾ ਤੋਂ ਮਾਤਾ ਚਿੰਤਪੁਰਨੀ ਮੱਥਾ ਟੇਕਣ ਜਾ ਰਹੇ ਦੋ ਨੌਜਵਾਨਾਂ ਦੀ ਸੜਕ ਹਾਦਸੇ ‘ਚ ਮੌਤ ਇੱਕ ਗੰਭੀਰ ਕੈਨੇਡੀਅਨ ਪੁਲਿਸ ਵੱਲੋਂ ਨਿੱਝਰ ਕਤਲ ਮਾਮਲੇ 'ਚ ਇੱਕ ਹੋਰ ਭਾਰਤੀ ਨਾਗਰਿਕ ਗ੍ਰਿਫਤਾਰ ਪੰਜਾਬ ਵਿੱਚ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਸ਼ੁਰੂ ਹੋਵੇਗੀ ਝੋਨੇ ਦੀ ਲਵਾਈ, ਨੋਟੀਫਿਕੇਸ਼ਨ ਜਾਰੀ ਅਸਮਾਨੀ ਬਿਜਲੀ ਡਿੱਗਣ ਕਾਰਨ ਪੰਜ ਲੋਕਾਂ ਦੀ ਮੌਤ

ਪੰਜਾਬ

More News

ਪੰਜਾਬ ‘ਚ ਰੇਹੜੀ ਵਾਲੇ ਵੱਲੋਂ ਛੋਲੇ-ਭਟੂਰਿਆਂ ਦਾ ਰੇਟ ਵਧਾਉਣ ‘ਤੇ DC ਨੂੰ ਕੀਤੀ ਸ਼ਿਕਾਇਤ, SDM ਕਰ ਰਹੇ ਜਾਂਚ

Updated on Sunday, April 28, 2024 13:16 PM IST

ਸੰਗਰੂਰ, 28 ਅਪ੍ਰੈਲ, ਦੇਸ਼ ਕਲਿਕ ਬਿਊਰੋ :

ਸੰਗਰੂਰ ਵਿਖੇ ਇੱਕ ਵਿਅਕਤੀ ਨੇ ਛੋਲੇ ਭਟੂਰੇ ਦੀ ਥਾਲੀ ਦੇ ਰੇਟ ਵਧਣ ਸਬੰਧੀ ਡੀਸੀ ਨੂੰ ਸ਼ਿਕਾਇਤ ਕੀਤੀ। ਵਿਅਕਤੀ ਦਾ ਦੋਸ਼ ਹੈ ਕਿ ਪਹਿਲਾਂ ਇਸ ਪਲੇਟ ਦੀ ਕੀਮਤ 20 ਰੁਪਏ ਸੀ। ਰੇਹੜੀ ਵਾਲੇ ਨੇ ਪਲੇਟ ਦਾ ਰੇਟ 10 ਵਧਾ ਕੇ 30 ਰੁਪਏ ਕਰ ਦਿੱਤਾ। ਹੁਣ ਉਸ ਨੇ ਰੇਟ 40 ਰੁਪਏ ਰੱਖਿਆ ਹੈ। ਵਿਅਕਤੀ ਨੇ ਵੱਧ ਵਸੂਲੀ ਦਾ ਦੋਸ਼ ਲਾਉਂਦਿਆਂ ਕਾਰਵਾਈ ਦੀ ਮੰਗ ਕੀਤੀ ਹੈ। 2 ਹਫਤਿਆਂ ਬਾਅਦ ਡੀਸੀ ਜਤਿੰਦਰ ਜੋਰਵਾਲ ਨੇ ਐਸਡੀਐਮ ਨੂੰ ਜਾਂਚ ਕਰਨ ਲਈ ਕਿਹਾ ਹੈ।
ਸ਼ਿਕਾਇਤ ਕਰਤਾ ਬਿੰਦਰ ਸਿੰਘ ਨੇ ਦੱਸਿਆ ਕਿ ਉਹ 16 ਅਪਰੈਲ ਨੂੰ ਕੰਮ ’ਤੇ ਗਿਆ ਸੀ। ਗਰਮੀ ਕਾਰਨ ਉਸ ਦੀ ਦਾਲ ਖਰਾਬ ਹੋ ਗਈ। ਇਸ ਲਈ ਉਹ ਸੰਗਰੂਰ ਦੇ ਕੋਲਾ ਪਾਰਕ ਦੇ ਪਿੱਛੇ ਸਥਿਤ ਛੋਲੇ ਭਟੂਰੇ ਦੀ ਦੁਕਾਨ 'ਤੇ ਗਿਆ। ਭਟੂਰੇ ਖਾਣ ਤੋਂ ਬਾਅਦ ਰੇਹੜੀ ਵਾਲੇ ਨੇ ਉਸ ਕੋਲੋਂ 40 ਰੁਪਏ ਮੰਗੇ। ਉਸ ਦੀ ਜੇਬ ਵਿੱਚ ਸਿਰਫ਼ 50 ਰੁਪਏ ਸਨ।
ਇਸ ਤੋਂ ਪਹਿਲਾਂ ਉਸਨੇ ਇੱਥੇ ਭਟੂਰੇ ਖਾਧੇ ਸਨ।ਉਦੋਂ ਰੇਹੜੀ ਵਾਲੇ ਨੇ 30 ਰੁਪਏ ਲਏ ਸਨ। ਪਹਿਲਾਂ ਪਲੇਟ ਦਾ ਰੇਟ 20 ਰੁਪਏ ਸੀ।ਉਕਤ ਵਿਅਕਤੀ ਨੇ ਕਿਹਾ ਕਿ ਦੁਕਾਨਦਾਰ ਮਨਮਾਨੇ ਢੰਗ ਨਾਲ ਕੀਮਤ ਵਧਾ ਰਿਹਾ ਹੈ। ਇਹ ਗਰੀਬਾਂ ਦੀਆਂ ਜੇਬਾਂ 'ਤੇ ਡਾਕਾ ਹੈ।
ਐਸਡੀਐਮ ਚਰਨਜੋਤ ਸਿੰਘ ਵਾਲੀਆ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਭਟੂਰੇ ਦੀ ਰੇਹੜੀ ਵਾਲੇ ਖ਼ਿਲਾਫ਼ ਡੀਸੀ ਨੂੰ ਸ਼ਿਕਾਇਤ ਦਿੱਤੀ ਸੀ। ਉਸ ਨੂੰ ਡੀ.ਸੀ.ਸਾਹਿਬ ਨੇ ਮਾਰਕ ਕਰ ਕੇ ਉਨ੍ਹਾਂ ਕੋਲ ਪਹੁੰਚਾਇਆ ਹੈ। ਉਕਤ ਵਿਅਕਤੀ ਨੇ ਦੋਸ਼ ਲਾਇਆ ਕਿ ਭਟੂਰਾ ਵੇਚਣ ਵਾਲੇ ਨੇ ਜ਼ਿਆਦਾ ਪੈਸੇ ਲਏ ਹਨ। ਉਹ ਜਾਂਚ ਕਰ ਰਹੇ ਹਨ।

ਵੀਡੀਓ

ਹੋਰ
Readers' Comments
Avtar Singh 4/28/2024 10:46:26 PM

ਉਸ ਭਲੇ ਮਾਣਸ ਸ਼ਿਕਾਇਤਕਰਤਾ ਨੂੰ ਇਹ ਵੀ ਪੁੱਛ ਲਓ ਕਿ ਦੋ ਮਹੀਨੇ ਪਹਿਲਾਂ ਕੋਈ ਦਵਾਈ ਲਈ ਹੋਊ ਤੇ ਅੱਜ ਵੀ ਲਈ ਹੋਊ। ਉਸਦਾ ਵੀ ਰੇਟ ਵਧ ਗਿਆ ਹੋਵੇਗਾ ਦਵਾਈ ਕੰਪਨੀ ਦੀ ਕਦੇ ਸ਼ਿਕਾਇਤ ਕੀਤੀ ਹੈ, ਪੈਟਰੋਲ ਡੀਜ਼ਲ ਗੈਸ, ਸਰੋਂ ਦਾ ਤੇਲ, ਸਾਬਣ ਸੋਢਾ ਕੀ ਭਾਅ ਹੋ ਗਿਆ ਕਦੇ ਇਹਦੀ ਸ਼ਿਕਾਇਤ ਕੀਤੀ ਹੈ। ਇੱਕ ਗਰੀਬ ਬੰਦੇ ਦੀ ਸ਼ਿਕਾਇਤ ਕਰਕੇ ਕਿਹੜਾ ਮਾਅਰਕਾ ਮਾਰ ਲਿਆ। ਆਹ ਲੀਡਰ ਹੁਣ ਵੋਟਾਂ ਮੰਗਣ ਆਉਣਗੇ ਇਨ੍ਹਾਂ ਨੇ ਸਾਰੇ ਵਾਅਦੇ ਪੂਰੇ ਕੀਤੇ ? ਇਨ੍ਹਾਂ ਦੀ ਵੀ ਕਰ ਸ਼ਿਕਾਇਤ। ਸਵਾਦ ਫੇਰ ਆਊਗਾ।

Have something to say? Post your comment
ਬੈਂਸ ਭਰਾ ਹੋਏ ਕਾਂਗਰਸ ‘ਚ ਸ਼ਾਮਲ

: ਬੈਂਸ ਭਰਾ ਹੋਏ ਕਾਂਗਰਸ ‘ਚ ਸ਼ਾਮਲ

ਐਨ ਕੇ ਸ਼ਰਮਾ ਦੀ ਧਰਮ ਪਤਨੀ ਬਬੀਤਾ ਸ਼ਰਮਾ ਨੇ ਪਟਿਆਲਾ ਦਿਹਾਤੀ ਦੇ ਇਲਾਕਿਆਂ ’ਚ ਕੀਤਾ ਘਰ-ਘਰ ਚੋਣ ਪ੍ਰਚਾਰ

: ਐਨ ਕੇ ਸ਼ਰਮਾ ਦੀ ਧਰਮ ਪਤਨੀ ਬਬੀਤਾ ਸ਼ਰਮਾ ਨੇ ਪਟਿਆਲਾ ਦਿਹਾਤੀ ਦੇ ਇਲਾਕਿਆਂ ’ਚ ਕੀਤਾ ਘਰ-ਘਰ ਚੋਣ ਪ੍ਰਚਾਰ

ਆਮ ਆਦਮੀ ਪਾਰਟੀ ਪੰਜਾਬ ਤੇ ਦਿੱਲੀ ਵਾਂਗ ਕੇਂਦਰ ਵਿੱਚ ਵੀ ਹੁਣ ਗਾਰੰਟੀਆਂ ਪੂਰੀਆਂ ਕਰੇਗੀ: ਮੀਤ ਹੇਅਰ

: ਆਮ ਆਦਮੀ ਪਾਰਟੀ ਪੰਜਾਬ ਤੇ ਦਿੱਲੀ ਵਾਂਗ ਕੇਂਦਰ ਵਿੱਚ ਵੀ ਹੁਣ ਗਾਰੰਟੀਆਂ ਪੂਰੀਆਂ ਕਰੇਗੀ: ਮੀਤ ਹੇਅਰ

ਮਾਲਵੇ ਨੂੰ ਰੇਲ ਲਿੰਕ ਰਾਹੀਂ ਚੰਡੀਗੜ੍ਹ ਨਾਲ ਜੋੜਨ ਲਈ ਉਪਰਾਲੇ ਕੀਤੇ ਜਾਣਗੇ: ਮੀਤ ਹੇਅਰ

: ਮਾਲਵੇ ਨੂੰ ਰੇਲ ਲਿੰਕ ਰਾਹੀਂ ਚੰਡੀਗੜ੍ਹ ਨਾਲ ਜੋੜਨ ਲਈ ਉਪਰਾਲੇ ਕੀਤੇ ਜਾਣਗੇ: ਮੀਤ ਹੇਅਰ

ਲੋਕਾਂ ਨੂੰ ਗੁੰਮਰਾਹ ਕਰਨ ਦੀ ਬਜਾਏ ਵਿਕਾਸ ਦੀ ਗੱਲ ਕਰੇ ਕਾਂਗਰਸ, ਭਾਜਪਾ ਤੇ ਆਪ: ਐਨ. ਕੇ. ਸ਼ਰਮਾ

: ਲੋਕਾਂ ਨੂੰ ਗੁੰਮਰਾਹ ਕਰਨ ਦੀ ਬਜਾਏ ਵਿਕਾਸ ਦੀ ਗੱਲ ਕਰੇ ਕਾਂਗਰਸ, ਭਾਜਪਾ ਤੇ ਆਪ: ਐਨ. ਕੇ. ਸ਼ਰਮਾ

ਉਮੀਦਵਾਰ ਦਾ ਵੇਰਵਾ ਕਿਸੇ ਖੁੱਲ੍ਹੀ ਕਿਤਾਬ ਦੀ ਤਰ੍ਹਾਂ 'ਨੋਅ ਯੂਅਰ ਕੈਂਡੀਡੇਟ' ਐਪ ਉੱਤੇ ਦਰਜ

: ਉਮੀਦਵਾਰ ਦਾ ਵੇਰਵਾ ਕਿਸੇ ਖੁੱਲ੍ਹੀ ਕਿਤਾਬ ਦੀ ਤਰ੍ਹਾਂ 'ਨੋਅ ਯੂਅਰ ਕੈਂਡੀਡੇਟ' ਐਪ ਉੱਤੇ ਦਰਜ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਬਿੱਟੂ ਦੀ ਸਰਕਾਰੀ ਰਿਹਾਇਸ਼ ਦੇ ਨੋ ਡਿਊ ਸਰਟੀਫਿਕੇਟ ਬਾਰੇ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਤੋਂ ਰਿਪੋਰਟ ਮੰਗੀ

: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਬਿੱਟੂ ਦੀ ਸਰਕਾਰੀ ਰਿਹਾਇਸ਼ ਦੇ ਨੋ ਡਿਊ ਸਰਟੀਫਿਕੇਟ ਬਾਰੇ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਤੋਂ ਰਿਪੋਰਟ ਮੰਗੀ

ਕਿਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਦੀਪਸਿੰਘਵਾਲਾ ਅਤੇ ਹੋਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਨਿੰਦਾ

: ਕਿਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਦੀਪਸਿੰਘਵਾਲਾ ਅਤੇ ਹੋਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਨਿੰਦਾ

ਸ੍ਰੀ ਅਨੰਦਪੁਰ ਸਾਹਿਬ ਤੋਂ ਮਾਈਨਿੰਗ ਮਾਫੀਆ ਦਾ ਸਫਾਇਆ ਕਰਾਂਗਾ : ਡਾ ਸੁਭਾਸ਼ ਸ਼ਰਮਾ

: ਸ੍ਰੀ ਅਨੰਦਪੁਰ ਸਾਹਿਬ ਤੋਂ ਮਾਈਨਿੰਗ ਮਾਫੀਆ ਦਾ ਸਫਾਇਆ ਕਰਾਂਗਾ : ਡਾ ਸੁਭਾਸ਼ ਸ਼ਰਮਾ

ਕਾਂਗਰਸ 'ਆਪ' ਦੀ ਬੀ-ਟੀਮ, ਬੀਜੇਪੀ ਤੋਂ ਇਲਾਵਾ ਕਿਸੇ ਹੋਰ ਪਾਰਟੀ ਕੋਲ ਕੋਈ ਵਿਜ਼ਨ ਨਹੀਂ : ਪ੍ਰਨੀਤ ਕੌਰ

: ਕਾਂਗਰਸ 'ਆਪ' ਦੀ ਬੀ-ਟੀਮ, ਬੀਜੇਪੀ ਤੋਂ ਇਲਾਵਾ ਕਿਸੇ ਹੋਰ ਪਾਰਟੀ ਕੋਲ ਕੋਈ ਵਿਜ਼ਨ ਨਹੀਂ : ਪ੍ਰਨੀਤ ਕੌਰ

X