Hindi English Thursday, 16 May 2024 🕑

ਪੰਜਾਬ

More News

ਗੋਲਡੀ ਦੇ ਕਾਂਗਰਸ ਛੱਡਣ ਦੀਆਂ ਚਰਚਾ ਵਿੱਚ ਸੁਖਪਾਲ ਖਹਿਰਾ ਦਾ ਵੱਡਾ ਬਿਆਨ

Updated on Monday, April 29, 2024 18:34 PM IST

ਫਾਈਲ ਫੋਟੋ

ਕਿਹਾ, ਗੋਲਡੀ ਦਾ ਨਹੀਂ ਮਿਲ ਰਿਹਾ ਫੋਨ, ਜੇ ਉਸਨੇ ਪਾਰਟੀ ਛੱਡੀ ਤਾਂ ਕਰੇਗਾ ਵੱਡੀ ਗਲਤੀ

ਸੰਗਰੂਰ: 29 ਅਪ੍ਰੈਲ, ਦੇਸ਼ ਕਲਿੱਕ ਬਿਓਰੋ :

ਸੰਗਰੂਰ ਦੇ ਧੂਰੀ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਡੀ ਦੇ ਪਾਰਟੀ ਛੱਡ ਜਾਣ ਦੀ ਚਰਚਾ ਦੇ ਚਲਦਿਆਂ ਹੁਣ ਕਾਂਗਰਸ ਤੋਂ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਫੋਨ ਮਿਲ ਨਹੀਂ ਰਿਹਾ, ਮੈਂ ਘਰ ਜਾਣ ਦੀ ਕੋਸ਼ਿਸ਼ ਕਰਾਂਗਾ। ਧੂਰੀ ਵਿੱਚ ਰੱਖੇ ਗਏ ਪ੍ਰਗੋਰਾਮ ਵਿੱਚ ਹਿੱਸਾ ਲੈਣ ਪਹੁੰਚੇ ਸੁਖਪਾਲ ਖਹਿਰਾ ਨੇ ਕਿਹਾ ਕਿ ਇਹ ਪ੍ਰੋਗਰਾਮ ਤਾਂ ਅਸੀਂ ਛੇਤੀ ਛੇਤੀ ਰੱਖਿਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਲੱਗਦਾ ਗੋਲਡੀ ਅਜਿਹਾ ਗਲਤੀ ਕਰਨਗੇ। ਗੋਲਡੀ ਦੇ ਛੱਡਕੇ ਜਾਣ ਨਾਲ ਪਾਰਟੀ ਨੂੰ ਝਟਕੇ ਲੱਗਣ ਸਬੰਧੀ ਉਨ੍ਹਾਂ ਕਿਹਾ ਕਿ ਇਹ ਤਾਂ ਬਾਅਦ ਵਿੱਚ ਹੀ ਪਤਾ ਲੱਗੇਗਾ। ਉਨ੍ਹਾਂ ਇਹ ਵੀ ਕਿਹਾ ਕਿ ਵਿਅਕਤੀ ਵਿਸ਼ੇਸ਼ ਕੋਈ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚੋਂ ਪਿਛਲੇ ਦਿਨੀਂ ਕਿੰਨੇ ਬੰਦੇ ਛੱਡ ਕੇ ਗਏ ਹਨ, ਉਸ ਨਾਲ ਪਾਰਟੀ ਨੂੰ ਕੋਈ ਘਾਟਾ ਨਹੀਂ ਪਿਆ।

ਜ਼ਿਕਰਯੋਗ ਹੈ ਕਿ ਗੋਲਡੀ ਨੇ ਐਕਸ ‘ਤੇ ਪੋਸਟ ਪਾਈ ਹੈ ਜਿਸ ਵਿੱਚ ਲਿਖਿਆ ਹੈ ਕਿ “ਸੋਚਦੇ ਹਾਂ ਇਕ ਨਵਾਂ,ਕੋਈ ਰਾਹ ਬਣਾ ਲਈਏ, ਕਿੰਨਾ ਚਿਰ ਉਹ ਰਾਹ ਪੁਰਾਣੇ ਲੱਭਦੇ ਰਹਾਂਗੇ,ਰੁਕ ਗਈ ਇਸ ਜਿੰਦਗੀ ਨੂੰ ਧੱਕੇ ਦੀ ਲੋੜ ਹੈ,ਇਕ ਵਾਰ ਚੱਲ ਪਏ ਤਾਂ ਫਿਰ ਵਗਦੇ ਰਹਾਂਗੇ, ਹਨੇਰਿਆ ਦੀ ਰਾਤ ਵਿਚ ਚਾਨਣ ਦੀ ਲੋੜ ਹੈ, ਦੀਵੇ ਨਹੀਂ ਜੁਗਨੂੰ ਸਹੀ ਪਰ ਜਗਦੇ ਰਹਾਂਗੇ।” ਸਿਆਸੀ ਮਾਹਿਰ ਗੋਲਡੀ ਦੀ ਇਸ ਤੁਕਬੰਦੀ ਨੂੰ ਪਾਰਟੀ ਨਾਲ ਨਰਾਜ਼ਗੀ ਦੇ ਰੂਪ ਵਿਚ ਦੇਖ ਰਹੇ ਹਨ।


ਜ਼ਿਕਰਯੋਗ ਹੈ ਕਿ ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਵਿਚ ਕਾਂਗਰਸ ਨੇ ਗੋਲਡੀ ਨੂੰ ਉਮੀਦਵਾਰ ਬਣਾਇਆ ਸੀ ਪਰ ਉਹ ਸਿਮਰਨਜੀਤ ਸਿੰਘ ਮਾਨ ਤੋ ਚੋਣ ਹਾਰ ਗਏ ਸਨ। ਗੋਲਡੀ ਇਸ ਵਾਰ ਸੰਗਰੂਰ ਲੋਕ ਸਭਾ ਹਲਕੇ ਤੋ ਮੁੜ ਟਿਕਟ ਦੇ ਦਾਅਵੇਦਾਰ ਸਨ ਕਿਉਂਕਿ ਜ਼ਿਮਨੀ ਚੋਣ ਵੇਲੇ ਉਨਾਂ ਨੂੰ ਆਮ ਚੋਣਾਂ ਵਿਚ ਟਿਕਟ ਦੇਣ ਦਾ ਵਾਅਦਾ ਵੀ ਕੀਤਾ ਗਿਆ ਸੀ, ਪਰ ਪਾਰਟੀ ਨੇ ਹੁਣ ਸੁਖਪਾਲ ਖਹਿਰਾ ਨੂੰ ਟਿਕਟ ਦਿੱਤੀ ਹੈ। ਇਸ ਕਾਰਨ ਦਲਬੀਰ ਗੋਲਡੀ ਨਰਾਜ਼ ਚੱਲ ਰਹੇ ਹਨ।

ਵੀਡੀਓ

ਹੋਰ
Have something to say? Post your comment
ਬੋਲੈਰੋ ਖੜੇ ਟਰੱਕ ਨਾਲ ਟਕਰਾਈ, 8 ਲੋਕਾਂ ਦੀ ਮੌਤ

: ਬੋਲੈਰੋ ਖੜੇ ਟਰੱਕ ਨਾਲ ਟਕਰਾਈ, 8 ਲੋਕਾਂ ਦੀ ਮੌਤ

ਮੈਰੀਟੋਰੀਅਸ ਸਕੂਲਾਂ ‘ਚ ਦਾਖ਼ਲੇ ਲਈ ਦੂਜੀ ਕਾਊਂਸਲਿੰਗ ਅੱਜ ਤੋਂ ਸ਼ੁਰੂ

: ਮੈਰੀਟੋਰੀਅਸ ਸਕੂਲਾਂ ‘ਚ ਦਾਖ਼ਲੇ ਲਈ ਦੂਜੀ ਕਾਊਂਸਲਿੰਗ ਅੱਜ ਤੋਂ ਸ਼ੁਰੂ

NCBC ਵੱਲੋਂ ਪੰਜਾਬ ਤੇ ਪੱਛਮੀ ਬੰਗਾਲ ’ਚ OBC ਕੋਟਾ ਵਧਾਉਣ ਦੀ ਸਿਫਾਰਸ਼

: NCBC ਵੱਲੋਂ ਪੰਜਾਬ ਤੇ ਪੱਛਮੀ ਬੰਗਾਲ ’ਚ OBC ਕੋਟਾ ਵਧਾਉਣ ਦੀ ਸਿਫਾਰਸ਼

ਇਸ ਸਾਲ ਮਾਨਸੂਨ ਆਮ ਨਾਲੋਂ ਇੱਕ ਦਿਨ ਪਹਿਲਾਂ ਦੇਵੇਗਾ ਦਸਤਕ

: ਇਸ ਸਾਲ ਮਾਨਸੂਨ ਆਮ ਨਾਲੋਂ ਇੱਕ ਦਿਨ ਪਹਿਲਾਂ ਦੇਵੇਗਾ ਦਸਤਕ

ਕਬੂਤਰਬਾਜ਼ੀ ਦੌਰਾਨ ਦੋ ਨੌਜਵਾਨ ਆਏ ਹਾਈ ਵੋਲਟੇਜ ਤਾਰਾਂ ਦੇ ਸੰਪਰਕ ‘ਚ, ਹਾਲਤ ਗੰਭੀਰ

: ਕਬੂਤਰਬਾਜ਼ੀ ਦੌਰਾਨ ਦੋ ਨੌਜਵਾਨ ਆਏ ਹਾਈ ਵੋਲਟੇਜ ਤਾਰਾਂ ਦੇ ਸੰਪਰਕ ‘ਚ, ਹਾਲਤ ਗੰਭੀਰ

ਅੱਜ ਦਾ ਇਤਿਹਾਸ

: ਅੱਜ ਦਾ ਇਤਿਹਾਸ

ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 16-05-24

: ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 16-05-24

ਮੀਤ ਹੇਅਰ ਵੱਲੋਂ ਲਹਿਰਾਗਾਗਾ ਹਲਕੇ ਦੇ ਪਿੰਡਾਂ ਦਾ ਤੂਫਾਨੀ ਦੌਰਾ

: ਮੀਤ ਹੇਅਰ ਵੱਲੋਂ ਲਹਿਰਾਗਾਗਾ ਹਲਕੇ ਦੇ ਪਿੰਡਾਂ ਦਾ ਤੂਫਾਨੀ ਦੌਰਾ

ਲੋਕ ਸਭਾ ਚੋਣਾਂ 2024: ਪੰਜਾਬ ਵਿੱਚ 80 ਫ਼ੀਸਦੀ ਪੁਲਿਸ ਬਲ ਤੇ ਕੇਂਦਰੀ ਬਲਾਂ ਦੀਆਂ 250 ਕੰਪਨੀਆਂ ਕੀਤੀਆਂ ਜਾਣਗੀਆਂ ਤਾਇਨਾਤ

: ਲੋਕ ਸਭਾ ਚੋਣਾਂ 2024: ਪੰਜਾਬ ਵਿੱਚ 80 ਫ਼ੀਸਦੀ ਪੁਲਿਸ ਬਲ ਤੇ ਕੇਂਦਰੀ ਬਲਾਂ ਦੀਆਂ 250 ਕੰਪਨੀਆਂ ਕੀਤੀਆਂ ਜਾਣਗੀਆਂ ਤਾਇਨਾਤ

ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਨੂੰ ਆਈਟੀ ਦੀ ਹੱਬ ਵਜੋਂ ਵਿਕਸਿਤ ਕੀਤਾ ਜਾਵੇਗਾ : ਡਾਕਟਰ ਸ਼ੁਭਾਸ ਸ਼ਰਮਾ

: ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਨੂੰ ਆਈਟੀ ਦੀ ਹੱਬ ਵਜੋਂ ਵਿਕਸਿਤ ਕੀਤਾ ਜਾਵੇਗਾ : ਡਾਕਟਰ ਸ਼ੁਭਾਸ ਸ਼ਰਮਾ

X