Hindi English Thursday, 16 May 2024 🕑

ਪੰਜਾਬ

More News

ਧਾਰਮਿਕ ਸਥਾਨ ‘ਤੇ ਮੱਥਾ ਟੇਕਣ ਗਏ ਪਰਿਵਾਰ ਦੇ ਘਰ ਚੋਰਾਂ ਨੇ ਲਾਈ ਸੰਨ੍ਹ, 5 ਲੱਖ ਦੀ ਨਕਦੀ ਲੈ ਕੇ ਫਰਾਰ

Updated on Monday, April 29, 2024 19:06 PM IST

ਗੁਰਦਾਸਪੁਰ: 29 ਅਪ੍ਰੈਲ, ਨਾਰੇਸ਼ ਕੁਮਾਰ

ਗੁਰਦਾਸਪੁਰ ਦੇ ਕਸਬਾ ਫਤਿਹਗੜ ਚੂੜੀਆਂ ਵਿਖੇ ਕੱਪੜੇ ਦੇ ਵਪਾਰੀ ਦੇ ਘਰੋਂ ਚੋਰ ਰਾਤ ਨੂੰ 5 ਲੱਖ ਰੁਪਏ ਦੀ ਚੋਰੀ ਕਰ ਕਰੇ ਫਰਾਰ ਹੋ ਜਾਣ ਦਾ ਮਾਮਲਾ ਸਾਮਣੇ ਆਇਆ ਹੈ। ਸੁਖਵੰਤ ਸਿੰਘ ਸੁੱਖਾ ਭਾਟੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਅਤੇ ਉਨਾਂ ਦੇ ਚਾਚੇ ਦਾ ਸਾਰਾ ਪਰਿਵਾਰ ਸ਼ਨੀਵਾਰ 27 ਅ੍ਰਪੈਲ ਨੂੰ ਆਪਣੇ ਘਰ ਤਾਲਾ ਲਗਾ ਕੇ ਸ੍ਰੀ ਅਨੰਦਪੁਰ ਸਾਹਿਬ ਮੱਥਾ ਟੇਕਣ ਗਏ ਸੀ ਅਤੇ ਮਗਰੋਂ ਚੋਰ ਕੋਠਿਆਂ ਰਾਹੀਂ ਉਨਾਂ ਦੇ ਘਰ ਦਾਖਲ ਹੋਏ ਅਤੇ ਦਰਵਾਜਿਆਂ ਦੇ ਜਿੰਦਰੇ ਤੋੜ ਕੇ ਕਮਰੇ ਅੰਦਰ ਦਾਖਲ ਹੋ ਕੇ ਅਲਮਾਰੀ ਨੂੰ ਨਕਲੀ ਚਾਬੀ ਲਗਾ ਕੇ ਅੰਦਰ ਪਏ 500-500 ਵਾਲੇ ਨੋਟਾਂ ਦੇ 5 ਲੱਖ ਰੁਪਏ ਚੋਰੀ ਕਰ ਲਏ ਫਰਾਰ ਹੋ ਗਏ। ਪੀੜਤ ਸੁਖਵੰਤ ਸਿੰਘ ਦੇ ਚਚੇਰੇ ਭਰਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਚੋਰ ਉਨਾਂ ਦੇ ਘਰ ਦੀ ਦੂਸਰੀ ਮੰਜਿਲ ਤੇ ਵੀ ਗਏ ਜਿੱਥੇ ਉਨਾਂ ਅਲਮਾਰੀਆਂ ਦੀ ਫੋਲਾ ਫਲਾਈ ਕੀਤੀ ਪਰ ਕੈਸ਼ ਨਾ ਹੋਣ ਕਾਰਨ ਚੋਰਾਂ ਨੂੰ ਉੱਥੋਂ ਬੇਰੰਗ ਹੀ ਵਾਪਿਸ ਮੁੜਨਾ ਪਿਆ। ਉਨਾਂ ਦੱਸਿਆ ਕਿ ਉਨਾਂ ਦੇ ਘਰ ਦੂਜੀ ਵਾਰ ਚੋਰੀ ਹੋਈ ਹੈ ਅਤੇ ਇਸ ਤੋਂ ਪਹਿਲਾਂ ਵੀ ਚੋਰ ਉਨਾਂ ਦੇ ਘਰੋਂ ਸੋਨਾ ਚੋਰੀ ਕਰਕੇ ਲੈ ਗਏ ਸਨ। ਪੀੜਤ ਪਰਿਵਾਰ ਨੇ ਪੁਲਸ ਪ੍ਰਸ਼ਾਸ਼ਨ ਕੋਲੋਂ ਮੰਗ ਕਰਦੇ ਹੋਏ ਕਿਹਾ ਕਿ ਚੋਰਾਂ ਨੂੰ ਤੁਰੰਤ ਗਿ੍ਰਫਤਾਰ ਕਰਕੇ ਉਨਾਂ ਦੇ ਪੈਸੇ ਵਾਪਿਸ ਕਰਵਾਏ ਜਾਣ।

ਵੀਡੀਓ

ਹੋਰ
Have something to say? Post your comment
X