Hindi English Thursday, 16 May 2024 🕑

ਪੰਜਾਬ

More News

ਐਨਐਸਕਿਊਐਫ ਅਧਿਆਪਕਾਂ ਨੇ ਆਪ ਉਮੀਦਵਾਰ ਕਰਮਜੀਤ ਅਨਮੋਲ ਨੂੰ ਦਿੱਤਾ ਮੰਗ ਪੱਤਰ

Updated on Monday, April 29, 2024 19:18 PM IST

 ਸਰਕਾਰ ਵੱਲੋਂ ਜਲਦੀ ਮੰਗਾਂ ਦਾ ਹੱਲ ਕਰਨ ਦਾ ਯਕੀਨ ਦਵਾਇਆ ਗਿਆ
 
ਮੋਰਿੰਡਾ 29 ਅਪ੍ਰੈਲ  ( ਭਟੋਆ  )
 

ਐਨਐਸਕਿਊਐਫ ਵੋਕੇਸ਼ਨਲ ਅਧਿਆਪਕ ਯੂਨੀਅਨ ਦਾ ਇੱਕ ਉਚ ਪੱਧਰੀ ਵਫਦ ਸੂਬਾ ਪ੍ਰਧਾਨ ਰਾਏ ਸਾਹਿਬ ਸਿੰਘ ਸਿੱਧੂ ਦੀ ਅਗਵਾਈ ਵਿੱਚ AAP ਉਮੀਦਵਾਰ ਕਰਮਜੀਤ ਅਨਮੋਲ ਨੂੰ ਮਿਲਿਆ।

 
ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਰੋਪੜ ਜਿਲੇ ਦੇ ਪ੍ਰਤੀਨਿਧ ਹਰਸਿਮਰਤ ਸਿੰਘ ਭਟੋਆ ਅਤੇ ਸੂਬਾ ਪ੍ਰਧਾਨ ਰਾਏ ਸਾਹਿਬ ਸਿੰਘ ਸਿੱਧੂ  ਨੇ ਦੱਸਿਆ ਕਿ ਇਸ ਮੁਲਾਕਾਤ ਦੌਰਾਨ ਅਧਿਆਪਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਦੱਸਿਆ ਗਿਆ ਅਤੇ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪਦਿਆਂ  ਮੰਗ ਕੀਤੀ ਗਈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ 2400 ਦੇ ਕਰੀਬ ਐਨਐਸਕਿਊਐਫ  ਅਧਿਆਪਕ , ਵਿਦਿਆਰਥੀਆਂ ਨੂੰ ਪਿਛਲੇ 9 ਸਾਲਾਂ ਤੋਂ ਕਿੱਤਾ ਮੁਖੀ ਸਿੱਖਿਆ ਪ੍ਰਦਾਨ ਕਰਵਾ  ਰਹੇ ਹਨ ਪਰੰਤੂ ਸਰਕਾਰ ਵੱਲੋਂ  ਉਹਨਾਂ ਨੂੰ ਦੂਜੇ ਸਰਕਾਰੀ ਮੁਲਾਜ਼ਮਾਂ ਵਾਂਗ ਕੋਈ ਵੀ ਸਹੂਲਤ ਨਹੀਂ ਦਿੱਤੀ ਜਾ ਰਹੀ । ਯੂਨੀਅਨ ਆਗੂਆਂ ਨੇ ਆਪ ਉਮੀਦਵਾਰ ਨੂੰ ਦਿੱਤੇ ਮੰਗ ਪੱਤਰ ਵਿੱਚ ਮੰਗ ਕੀਤੀ ਕਿ ਸਿੱਖਿਆ ਵਿਭਾਗ ਵਿੱਚੋਂ ਪ੍ਰਾਈਵੇਟ ਕੰਪਨੀਆਂ ਨੂੰ ਬਾਹਰ ਕਰਕੇ ਐਨਐਸਕਿਊਐਫ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਲਿਆ ਜਾਵੇ, ਐਨਐਸਕਿਊਐਫ ਅਧਿਆਪਕਾਂ ਦੀ ਤਨਖਾਹ ਹਰਿਆਣਾ ਰਾਜ ਦੇ ਪੈਟਰਨ ਅਨੁਸਾਰ 32500 ਪ੍ਰਤੀ ਮਹੀਨਾ ਕੀਤੀ ਜਾਵੇ ,ਐਨਐਸਕਿਊਐਫ ਅਧਿਆਪਕਾਂ ਨੂੰ ਹਰ ਸਾਲ ਤਨਖਾਹ ਵਿੱਚ ਮਿਲਦਾ ਪੰਜ ਪ੍ਰਤੀਸ਼ਤ ਵਾਧਾ ਪਿਛਲੇ ਸਾਲ ਦੇ ਬਕਾਏ ਸਮੇਤ ਦਿੱਤਾ ਜਾਵੇ ਅਤੇ ਐਨਐਸਕਿਊਐਫ ਅਧਿਆਪਕਾਂ ਨੂੰ  ਬਾਕੀ ਅਧਿਆਪਕਾਂ ਦੀ ਤਰਾਂ  20 ਛੁੱਟੀਆਂ ਦਿੱਤੀਆਂ ਜਾਣ।
 ਇਹਨਾਂ ਆਗੂਆਂ ਨੇ ਦੱਸਿਆ ਕਿ ਅਧਿਆਪਕਾਂ ਦੀਆਂ ਉਕਤ ਮੰਗਾਂ ਸਬੰਧੀ ਕਰਮਜੀਤ ਅਨਮੋਲ ਵੱਲੋਂ ਮੌਕੇ ਤੇ ਹੀ  ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲ ਕਰਕੇ ਯਕੀਨ ਦਿਵਾਇਆ ਕਿ ਸਰਕਾਰ ਜਲਦ ਹੀ ਤੁਹਾਡੀ ਮੰਗਾਂ ਦਾ ਹੱਲ ਕਰੇਗੀ। ਇਸ ਮੌਕੇ  ਤੇ ਰਾਏ ਸਾਹਿਬ ਸਿੰਘ ਸਿੱਧੂ (ਸੂਬਾ ਪ੍ਰਧਾਨ) ਦੇ ਨਾਲ ਸ਼ਾਮ ਲਾਲ (ਸੂਬਾ ਜੁਆਇੰਟ ਸਕੱਤਰ), ਅਮਨਦੀਪ ਸਿੰਘ ਭੱਟੀ ( ਸੂਬਾ ਵਿੱਤ ਸਕੱਤਰ), ਗਗਨਦੀਪ ਸਿੰਘ (ਮੈਂਬਰ ਸੂਬਾ ਪੁਰਸ਼ ਵਿੰਗ ਅਤੇ ਜਿਲਾ ਸੱਕਤਰ), ਜਸਵਿੰਦਰ ਸਿੰਘ (ਮੈਂਬਰ ਸੂਬਾ ਪੁਰਸ਼ ਵਿੰਗ), ਹਰਪ੍ਰੀਤ ਸਿੰਘ ਪਟਿਆਲਾ, ਮਨੀਤ ਸ਼ਰਮਾ ਤਰਨਤਾਰਨ ਆਦਿ ਸਾਥੀ ਵੀ ਮੌਜੂਦ ਸਨ।
 
 

ਵੀਡੀਓ

ਹੋਰ
Have something to say? Post your comment
X