ਮੋਹਾਲੀ, 4 ਮਈ, ਦੇਸ਼ ਕਲਿੱਕ ਬਿਓਰੋ :
ਜ਼ਿਲ੍ਹਾ ਬਾਕਸਿੰਗ ਐਸੋਸੀਏਸ਼ਨ ਜ਼ਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੀ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਐਸੋਸੀਏਸ਼ਨ ਦੀ ਚੋਣ ਕੀਤੀ ਗਈ। ਮੀਟਿੰਗ ਵਿੱਚ ਸਰਬਸੰਮਤੀ ਨਾਲ ਸਰਬਜੀਤ ਸਿੰਘ ਪੰਧੇਰ (ਪੀ ਪੀ ਐਸ) ਰਿਟਾਇਰਡ ਨੂੰ ਬਾਕਸਿੰਗ ਐਸੋਸੀਏਸ਼ਨ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦਾ ਪ੍ਰਧਾਨ ਚੁਣਿਆ ਗਿਆ। ਜੋ ਖੁਦ ਵੀ ਆਪਣੇ ਸਮੇਂ ਦੇ ਰਾਸ਼ਟਰੀ ਮੁੱਕੇਬਾਜ਼ ਰਹਿ ਚੁੱਕੇ ਹਨ ਅਤੇ ਪੁਲੀਸ ਵਿਭਾਗ ਵਿੱਚ ਵੀ ਬੇਦਾਗ਼ ਸੇਵਾ ਨਿਭਾ ਚੁੱਕੇ ਹਨ। ਜਿਨ੍ਹਾਂ ਨੇ ਦੁਬਾਰਾ ਖੇਡਾਂ ਪ੍ਰਤੀ ਸੇਵਾਵਾਂ ਕਰਨ ਲਈ ਆਪਣਾ ਸਮਾਂ ਦੇ ਰਹੇ ਹਨ। ਤੇਜਿੰਦਰ ਸਿੰਘ ਸਿੱਧੂ ਸਾਬਕਾ ਜੀ ਐਮ ਨੂੰ ਜਰਨਲ ਸਕੱਤਰ ਅਤੇ ਦਰਸਨ ਸਿੰਘ ਖੇਡਾਂ ਪ੍ਰਤੀ ਉਤਸ਼ਾਹਤ ਕਰਨ ਵਾਲੇ ਨੂੰ ਖਜਾਨਚੀ ਚੁਣਿਆ ਗਿਆ ਹੈ ।