Hindi English Saturday, 18 May 2024 🕑
BREAKING
ਹਾਈਕੋਰਟ ਦਾ ਵੱਡਾ ਫੈਸਲਾ, ਸਕੱਤਰੇਤ ਮੁਲਾਜ਼ਮਾਂ ਦੀ ਤਰ੍ਹਾਂ ਮੁਲਾਜ਼ਮਾਂ ਨੂੰ ਮਿਲਣੀਆਂ ਤਨਖਾਹਾਂ ਤੇ ਭੱਤੇ ਖੌਫਨਾਕ : ਪ੍ਰਿੰਸੀਪਲ ਤੇ ਉਸਦੇ ਪੁੱਤਰ ਨੇ ਹੀ 4 ਸਾਲਾ ਬੱਚੇ ਨੂੰ ਸੁੱਟਿਆ ਸਕੂਲ ਦੇ ਗਟਰ ‘ਚ, ਦੋਵੇਂ ਗ੍ਰਿਫਤਾਰ “ਆਪ” ਆਗੂ ‘ਤੇ ਫਿਰੌਤੀ ਲੈ ਕੇ ਹਮਲਾ ਕਰਨ ਵਾਲੇ ਦੋ ਗ੍ਰਿਫਤਾਰ ਦਿੱਲੀ ਪੁਲਿਸ ਵੱਲੋਂ ਅਰਵਿੰਦ ਕੇਜਰੀਵਾਲ ਦਾ ਸਹਿਯੋਗੀ ਬਿਭਵ ਕੁਮਾਰ ਗ੍ਰਿਫਤਾਰ ਪਤੰਜਲੀ ਦੀਆਂ ਦਵਾਈਆਂ ਦੇ ਲਾਇਸੈਂਸ ‘ਤੇ ਲਾਈ ਰੋਕ ਹਟਾਈ ਪਟਿਆਲਾ : ਭਿਆਨਕ ਸੜਕ ਹਾਦਸੇ ’ਚ ਯੂਨੀਵਰਸਿਟੀ ਦੇ 4 ਵਿਦਿਆਰਥੀਆਂ ਦੀ ਮੌਤ ਚੰਡੀਗੜ੍ਹ ‘ਚ 20 ਲੱਖ ਰੁਪਏ ਦੀ ਵਿਦੇਸ਼ੀ ਸ਼ਰਾਬ ਬਰਾਮਦ ਪੰਜਾਬ 'ਚ ਤਾਪਮਾਨ 47 ਡਿਗਰੀ ਤੋਂ ਪਾਰ ਜਾਣ ਦੀ ਸੰਭਾਵਨਾ, ਮੌਸਮ ਵਿਭਾਗ ਵੱਲੋਂ Heat Wave ਦਾ ਅਲਰਟ ਜਾਰੀ ਜੀਜਾ-ਸਾਲੀ ਨੇ ਥਾਣੇ ’ਚ ਕੀਤੀ ਖੁਦਕੁਸ਼ੀ, ਲੋਕਾਂ ਨੇ ਥਾਣੇ ਨੂੰ ਅੱਗ ਲਗਾਈ ਚੱਲਦੀ ਬੱਸ ਨੂੰ ਅੱਗ ਲੱਗਣ ਕਾਰਨ ਪੰਜਾਬ-ਚੰਡੀਗੜ੍ਹ ਦੇ 8 ਸ਼ਰਧਾਲੂਆਂ ਦੀ ਜਿੰਦਾ ਜਲ਼ਕੇ ਮੌਤ, 25 ਤੋਂ ਵੱਧ ਬੁਰੀ ਤਰ੍ਹਾਂ ਝੁਲਸੇ

ਪੰਜਾਬ

More News

ਭਵਾਨੀਗੜ੍ਹ ਨੇੜਲੇ ਪਿੰਡ 'ਚ ਅੱਗ ਦਾ ਲੱਗਣ ਕਾਰਨ 50 ਭੇਡਾਂ-ਬੱਕਰੀਆਂ ਜਿਉਂਦੀਆਂ ਸੜੀਆਂ

Updated on Saturday, May 04, 2024 19:21 PM IST

ਕਿਸਾਨਾਂ ਦੀ 400 ਏਕੜ ਨਾੜ ਅਤੇ 400-500 ਟਰਾਲੀ ਤੂੜੀ ਸੜ ਕੇ ਸੁਆਹ 


ਭਵਾਨੀਗੜ੍ਹ, 4 ਮਈ, 2024, ਦਲਜੀਤ ਕੌਰ :

ਭਵਾਨੀਗੜ੍ਹ ਨੇੜਲੇ ਪਿੰਡ ਰਾਮਗੜ੍ਹ ਦੇ ਖੇਤਾਂ 'ਚ ਸ਼ਨੀਵਾਰ ਨੂੰ ਦੁਪਹਿਰ ਸਮੇਂ ਅੱਗ ਨੇ ਕਹਿਰ ਮਚਾਇਆ ਹੈ। ਲੱਗੀ ਭਿਆਨਕ ਅੱਗ ਕਾਰਨ ਦੋ ਦਰਜਨ ਕਿਸਾਨਾਂ ਦਾ ਕਰੀਬ 300-400 ਏਕੜ ਨਾੜ ਤੇ ਇਕ ਕਿਸਾਨ ਦੀ ਕਰੀਬ 400-500 ਟਰਾਲੀ ਤੂੜੀ ਸੜ ਕੇ ਸੁਆਹ ਹੋ ਗਈ। ਉੱਥੇ ਹੀ, ਖੇਤਾਂ ਨੇੜੇ ਬਾੜੇ 'ਚ ਖੜ੍ਹੀਆਂ 50 ਦੇ ਕਰੀਬ ਭੇਡਾਂ-ਬੱਕਰੀਆਂ ਵੀ ਇਸ ਭਿਆਨਕ ਅੱਗ ਦੀ ਲਪੇਟ ਆ ਜਾਣ ਕਾਰਨ ਜ਼ਿੰਦਾ ਸੜ ਗਈਆਂ। ਪਿੰਡ ਵਾਸੀਆਂ ਨੇ ਖਦਸ਼ਾ ਜ਼ਾਹਿਰ ਕਰਦਿਆਂ ਕਿਹਾ ਕਿ ਬਿਜਲੀ ਦੀਆਂ ਤਾਰਾਂ ਦੀ ਸਪਾਰਕਿੰਗ ਕਾਰਨ ਅੱਗ ਲੱਗੀ ਹੋ ਸਕਦੀ ਹੈ।


ਪਿੰਡ ਦੇ ਲੋਕਾਂ ਨੇ ਦੱਸਿਆ ਕਿ ਦੁਪਹਿਰ ਦੇ ਕਰੀਬ ਇੱਕ-ਡੇਢ ਵਜੇ ਕਪਿਆਲ ਨਹਿਰ ਵਾਲੇ ਪੁਲ਼ ਦੇ ਨੇੜਲੇ ਖੇਤਾਂ ਤੋਂ ਸ਼ੁਰੂ ਹੋਈ ਅੱਗ ਉਨ੍ਹਾਂ ਦੇ ਪਿੰਡ ਵੱਲ ਨੂੰ ਵੱਧਦੀ ਚਲੀ ਗਈ ਤੇ ਅੱਗ ਨੇ ਕੁੱਝ ਹੀ ਮਿੰਟਾਂ 'ਚ 20-25 ਕਿਸਾਨਾਂ ਦੇ ਖੇਤਾਂ ਦੇ 300-400 ਏਕੜ ਨਾੜ ਨੂੰ ਜਲਾ ਕੇ ਰਾਖ ਕਰ ਦਿੱਤਾ। 3-4 ਪਾਥੀਆਂ ਵਾਲੇ ਗੁਹਾਰੇ ਤੇ ਪਿੰਡ ਦੀ ਫਿਰਨੀ ਦੇ ਨਾਲ ਗਰੀਬ ਮਜਦੂਰ ਪਰਿਵਾਰ ਨਾਲ ਸਬੰਧਤ ਮਹਿੰਦਰ ਸਿੰਘ ਪੁੱਤਰ ਸਾਧੂ ਸਿੰਘ ਵੱਲੋੰ ਬਣਾਏ ਪਸ਼ੂਆਂ ਦੇ ਵਾੜੇ 'ਚ ਖੜ੍ਹੀਆਂ ਉਸ ਦੀਆਂ 45-50 ਦੇ ਕਰੀਬ ਭੇਡਾਂ-ਬੱਕਰੀਆਂ ਵੀ ਜ਼ਿੰਦਾ ਸੜ ਗਈਆਂ। ਅੱਗ ਫੈਲਦੀ-ਫੈਲਦੀ ਕਿਸਾਨ ਇੰਦਰਜੀਤ ਸਿੰਘ ਦੇ ਪਿੰਡ ਵਿਚਕਾਰ ਬਣੇ ਤੂੜੀ ਵਾਲੇ ਸ਼ੈੱਡ ਨੂੰ ਚੜ੍ਹ ਗਈ ਜਿਸ ਕਾਰਨ ਕਿਸਾਨ ਦੀਆਂ ਕਰੀਬ 400-500 ਤੂੜੀ ਦੀਆਂ ਟਰਾਲੀਆਂ ਰਾਖ ਹੋ ਗਈਆਂ ਜਿਸ ਨਾਲ ਲੱਖਾਂ ਰੁਪਏ ਦੇ ਨੁਕਸਾਨ ਦਾ ਖਦਸ਼ਾ ਹੈ।

ਪਿੰਡ ਵਾਸੀ ਹਰਪਾਲ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਅੱਗ ਲੱਗਣ ਬਾਰੇ ਪਤਾ ਲੱਗਾ ਤਾਂ ਪਿੰਡ ਵਾਸੀਆਂ ਨੇ ਆਪਣੇ ਪੱਧਰ 'ਤੇ ਟਰੈਕਟਰਾਂ ਜਾਂ ਮੌਕੇ 'ਤੇ ਹੋਰ ਸਾਧਨਾਂ ਰਾਹੀਂ ਅੱਗ 'ਤੇ ਕਾਬੂ ਪਾਉਣ ਦੇ ਯਤਨ ਸ਼ੁਰੂ ਕਰ ਦਿੱਤੇ। ਹਾਲਾਂਕਿ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਇਸ ਭਿਆਨਕ ਅੱਗ 'ਤੇ ਕਾਬੂ ਪਾਇਆ ਪਰੰਤੂ ਉਦੋਂ ਤਕ ਕਾਫੀ ਜ਼ਿਆਦਾ ਨੁਕਸਾਨ ਹੋ ਚੁੱਕਾ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਅੱਗ 'ਚ ਪਸ਼ੂ ਸੜ ਜਾਣ ਕਾਰਨ ਗਰੀਬ ਪਸ਼ੂ ਪਾਲਕ ਮਹਿੰਦਰ ਸਿੰਘ ਦਾ 10-12 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਗਰੀਬ ਪਸ਼ੂ ਪਾਲਕ ਅਤੇ ਕਿਸਾਨਾਂ ਦੇ ਹੋਏ ਵੱਡੇ ਨੁਕਸਾਨ ਲਈ ਤੁਰੰਤ ਮੁਆਵਜ਼ੇ ਦੀ ਮੰਗ ਕੀਤੀ ਹੈ।

 

ਵੀਡੀਓ

ਹੋਰ
Have something to say? Post your comment
ਹਾਈਕੋਰਟ ਦਾ ਵੱਡਾ ਫੈਸਲਾ, ਸਕੱਤਰੇਤ ਮੁਲਾਜ਼ਮਾਂ ਦੀ ਤਰ੍ਹਾਂ ਮੁਲਾਜ਼ਮਾਂ ਨੂੰ ਮਿਲਣੀਆਂ ਤਨਖਾਹਾਂ ਤੇ ਭੱਤੇ

: ਹਾਈਕੋਰਟ ਦਾ ਵੱਡਾ ਫੈਸਲਾ, ਸਕੱਤਰੇਤ ਮੁਲਾਜ਼ਮਾਂ ਦੀ ਤਰ੍ਹਾਂ ਮੁਲਾਜ਼ਮਾਂ ਨੂੰ ਮਿਲਣੀਆਂ ਤਨਖਾਹਾਂ ਤੇ ਭੱਤੇ

ਦੂਜੀ ਯੂਨੀਅਨ ਦੀਆਂ ਆਗੂ ਤੇ ਵਰਕਰ ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ’ਚ ਸ਼ਾਮਲ

: ਦੂਜੀ ਯੂਨੀਅਨ ਦੀਆਂ ਆਗੂ ਤੇ ਵਰਕਰ ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ’ਚ ਸ਼ਾਮਲ

“ਆਪ” ਆਗੂ ‘ਤੇ ਫਿਰੌਤੀ ਲੈ ਕੇ ਹਮਲਾ ਕਰਨ ਵਾਲੇ ਦੋ ਗ੍ਰਿਫਤਾਰ

: “ਆਪ” ਆਗੂ ‘ਤੇ ਫਿਰੌਤੀ ਲੈ ਕੇ ਹਮਲਾ ਕਰਨ ਵਾਲੇ ਦੋ ਗ੍ਰਿਫਤਾਰ

ਪਟਿਆਲਾ : ਭਿਆਨਕ ਸੜਕ ਹਾਦਸੇ ’ਚ ਯੂਨੀਵਰਸਿਟੀ ਦੇ 4 ਵਿਦਿਆਰਥੀਆਂ ਦੀ ਮੌਤ

: ਪਟਿਆਲਾ : ਭਿਆਨਕ ਸੜਕ ਹਾਦਸੇ ’ਚ ਯੂਨੀਵਰਸਿਟੀ ਦੇ 4 ਵਿਦਿਆਰਥੀਆਂ ਦੀ ਮੌਤ

ਚੰਡੀਗੜ੍ਹ ‘ਚ 20 ਲੱਖ ਰੁਪਏ ਦੀ ਵਿਦੇਸ਼ੀ ਸ਼ਰਾਬ ਬਰਾਮਦ

: ਚੰਡੀਗੜ੍ਹ ‘ਚ 20 ਲੱਖ ਰੁਪਏ ਦੀ ਵਿਦੇਸ਼ੀ ਸ਼ਰਾਬ ਬਰਾਮਦ

ਪੰਜਾਬ 'ਚ ਤਾਪਮਾਨ 47 ਡਿਗਰੀ ਤੋਂ ਪਾਰ ਜਾਣ ਦੀ ਸੰਭਾਵਨਾ, ਮੌਸਮ ਵਿਭਾਗ ਵੱਲੋਂ Heat Wave ਦਾ ਅਲਰਟ ਜਾਰੀ

: ਪੰਜਾਬ 'ਚ ਤਾਪਮਾਨ 47 ਡਿਗਰੀ ਤੋਂ ਪਾਰ ਜਾਣ ਦੀ ਸੰਭਾਵਨਾ, ਮੌਸਮ ਵਿਭਾਗ ਵੱਲੋਂ Heat Wave ਦਾ ਅਲਰਟ ਜਾਰੀ

ਜੀਜਾ-ਸਾਲੀ ਨੇ ਥਾਣੇ ’ਚ ਕੀਤੀ ਖੁਦਕੁਸ਼ੀ, ਲੋਕਾਂ ਨੇ ਥਾਣੇ ਨੂੰ ਅੱਗ ਲਗਾਈ

: ਜੀਜਾ-ਸਾਲੀ ਨੇ ਥਾਣੇ ’ਚ ਕੀਤੀ ਖੁਦਕੁਸ਼ੀ, ਲੋਕਾਂ ਨੇ ਥਾਣੇ ਨੂੰ ਅੱਗ ਲਗਾਈ

ਚੱਲਦੀ ਬੱਸ ਨੂੰ ਅੱਗ ਲੱਗਣ ਕਾਰਨ ਪੰਜਾਬ-ਚੰਡੀਗੜ੍ਹ ਦੇ 8 ਸ਼ਰਧਾਲੂਆਂ ਦੀ ਜਿੰਦਾ ਜਲ਼ਕੇ ਮੌਤ, 25 ਤੋਂ ਵੱਧ ਬੁਰੀ ਤਰ੍ਹਾਂ ਝੁਲਸੇ

: ਚੱਲਦੀ ਬੱਸ ਨੂੰ ਅੱਗ ਲੱਗਣ ਕਾਰਨ ਪੰਜਾਬ-ਚੰਡੀਗੜ੍ਹ ਦੇ 8 ਸ਼ਰਧਾਲੂਆਂ ਦੀ ਜਿੰਦਾ ਜਲ਼ਕੇ ਮੌਤ, 25 ਤੋਂ ਵੱਧ ਬੁਰੀ ਤਰ੍ਹਾਂ ਝੁਲਸੇ

ਚੋਣ ਪ੍ਰਚਾਰ ਦੌਰਾਨ ਕਾਂਗਰਸੀ ਉਮੀਦਵਾਰ ਕਨ੍ਹਈਆ ਕੁਮਾਰ ਦੇ ਮਾਰਿਆ ਥੱਪੜ, ਸਿਆਹੀ ਸੁੱਟੀ

: ਚੋਣ ਪ੍ਰਚਾਰ ਦੌਰਾਨ ਕਾਂਗਰਸੀ ਉਮੀਦਵਾਰ ਕਨ੍ਹਈਆ ਕੁਮਾਰ ਦੇ ਮਾਰਿਆ ਥੱਪੜ, ਸਿਆਹੀ ਸੁੱਟੀ

ਅੱਜ ਦਾ ਇਤਿਹਾਸ

: ਅੱਜ ਦਾ ਇਤਿਹਾਸ

X