Hindi English Sunday, 19 May 2024 🕑
BREAKING
ਇਹ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਚੋਣ ਹੈ : ਭਗਵੰਤ ਮਾਨ ਅਦਾਲਤ ਵੱਲੋਂ ਅਰਵਿੰਦ ਕੇਜਰੀਵਾਲ ਦੇ ਸਹਿਯੋਗੀ ਬਿਭਵ ਕੁਮਾਰ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਪਟਿਆਲਾ ‘ਚ ਡਾ: ਧਰਮਵੀਰ ਗਾਂਧੀ ਦੇ ਸਮਰਥਨ ਵਿੱਚ ਥਾਂ-ਥਾਂ ਫਲੈਕਸ ਅਤੇ ਬੈਨਰ ਲਗਾਉਣ ‘ਤੇ ਪਰਚਾ ਦਰਜ ਕਾਂਗਰਸੀ ਉਮੀਦਵਾਰ ਦੀ ਚੋਣ ਰੈਲੀ ‘ਚ ਫਾਇਰਿੰਗ ਹਾਈਕੋਰਟ ਦਾ ਵੱਡਾ ਫੈਸਲਾ, ਸਕੱਤਰੇਤ ਮੁਲਾਜ਼ਮਾਂ ਦੀ ਤਰ੍ਹਾਂ ਮੁਲਾਜ਼ਮਾਂ ਨੂੰ ਮਿਲਣੀਆਂ ਤਨਖਾਹਾਂ ਤੇ ਭੱਤੇ ਖੌਫਨਾਕ : ਪ੍ਰਿੰਸੀਪਲ ਤੇ ਉਸਦੇ ਪੁੱਤਰ ਨੇ ਹੀ 4 ਸਾਲਾ ਬੱਚੇ ਨੂੰ ਸੁੱਟਿਆ ਸਕੂਲ ਦੇ ਗਟਰ ‘ਚ, ਦੋਵੇਂ ਗ੍ਰਿਫਤਾਰ “ਆਪ” ਆਗੂ ‘ਤੇ ਫਿਰੌਤੀ ਲੈ ਕੇ ਹਮਲਾ ਕਰਨ ਵਾਲੇ ਦੋ ਗ੍ਰਿਫਤਾਰ ਦਿੱਲੀ ਪੁਲਿਸ ਵੱਲੋਂ ਅਰਵਿੰਦ ਕੇਜਰੀਵਾਲ ਦਾ ਸਹਿਯੋਗੀ ਬਿਭਵ ਕੁਮਾਰ ਗ੍ਰਿਫਤਾਰ ਪਤੰਜਲੀ ਦੀਆਂ ਦਵਾਈਆਂ ਦੇ ਲਾਇਸੈਂਸ ‘ਤੇ ਲਾਈ ਰੋਕ ਹਟਾਈ ਪਟਿਆਲਾ : ਭਿਆਨਕ ਸੜਕ ਹਾਦਸੇ ’ਚ ਯੂਨੀਵਰਸਿਟੀ ਦੇ 4 ਵਿਦਿਆਰਥੀਆਂ ਦੀ ਮੌਤ

ਪੰਜਾਬ

More News

ਮੋਰਿੰਡਾ ਦੇ ਨੇੜਲੇ ਪਿੰਡਾਂ ਵਿੱਚ 32 ਏਕੜ ਨਾੜ ਸੜਕੇ ਸਵਾਹ

Updated on Sunday, May 05, 2024 14:47 PM IST

ਅੱਗ ਅਤੇ ਸੰਘਣੇ ਧੂੰਏਂ ਕਾਰਨ ਯਾਤਰੀ ਰੇਲ ਗੱਡੀ ਨੂੰ ਪਿਆ ਰੁਕਣਾ-

ਮੋਰਿੰਡਾ, 5 ਮਈ ( ਭਟੋਆ  )

ਮੋਰਿੰਡਾ ਦੇ ਨੇੜਲੇ ਪਿੰਡਾਂ ਚਲਾਕੀ, ਡੂਮਛੇੜੀ ਅਤੇ ਧਨੌਰੀ ਆਦਿ ਵਿਖੇ ਅੱਗ ਲੱਗਣ ਨਾਲ ਕਿਸਾਨਾਂ ਦੀ ਲਗਭਗ 32 ਏਕੜ ਕਣਕ ਦੀ ਨਾੜ ਸੜਕੇ ਸਵਾਹ ਹੋ ਗਈ।ਤੇਜ ਹਵਾ ਕਾਰਨ ਅੱਗ ਐਨੀ ਛੇਤੀ ਫੈਲ ਗਈ ਕਿ ਇਸਨੂੰ ਮੋਰਿੰਡਾ ਤੋਂ ਘਟਨਾ ਸਥਾਨ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਵੱਖ-ਵੱਖ ਟੀਮਾਂ ਨੇ  ਬੜੀ ਮੁਸ਼ਕਿਲ ਨਾਲ ਕਿਸਾਨਾਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਗਿਆ। ਅੱਗ ਦੇ ਸੰਘਣੇ ਧੂੰਏ  ਕਾਰਨ ਮੋਰਿੰਡਾ ਤੋਂ ਸਰਹਿੰਦ ਨੂੰ ਜਾਣ ਵਾਲੀ ਯਾਤਰੂ ਰੇਲ ਗੱਡੀ ਦੇ ਡਰਾਇਵਰ ਨੇ  ਗੱਡੀ ਨੂੰ ਮੋਰਿੰਡਾ ਸਾਈਡ ਤੇ ਹੀ ਰੋਕ ਦਿੱਤਾ।ਜਿਹੜੀ  ਲਗਭਗ 20 ਮਿੰਟ ਤੱਕ ਰੁਕੀ ਰਹੀ ਅਤੇ ਅੱਗ ਤੇ ਕਾਬੂ ਪੈਣ ਉਪਰੰਤ ਹੀ ਇਹ ਰੇਲ ਗੱਡੀ ਸਰਹਿੰਦ ਲਈ ਰਵਾਨਾ ਹੋਈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਫਾਇਰ ਇੰਚਾਰਜ ਲਖਬੀਰ ਸਿੰਘ ਡਰਾਈਵਰ ਅਤੇ ਜੋਗਿੰਦਰ ਰਾਮ ਡਰਾਈਵਰ ਨੇ ਦੱਸਿਆ ਕਿ ਅੱਗ ਲੱਗਣ ਦੀ ਘਟਨਾ ਨਾਲ ਪਿੰਡ ਚਲਾਕੀ ਵਿਖੇ ਸੁਖਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਦੀ 4 ਏਕੜ ਨਾੜ ਅਤੇ ਭਗਵੰਤ ਸਿੰਘ ਪੁੱਤਰ ਅਮਰੀਕ ਸਿੰਘ ਦੀ 2 ਏਕੜ ਨਾੜ ਸੜਕੇ ਸਵਾਹ ਹੋ ਗਈ। ਪਿੰਡ ਧਨੌਰੀ ਵਿਖੇ ਸੋਹਨ ਸਿੰਘ ਪੁੱਤਰ ਕਰਨੈਲ ਸਿੰਘ ਦੀ 8 ਏਕੜ ਨਾੜ ਕਰਕੇ ਸਵਾਹ ਹੋ ਗਈ ਜਦਕਿ ਪਿੰਡ ਡੂਮਛੇੜੀ ਵਿਖੇ ਜਤਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਦੀ 2 ਏਕੜ,  ਮਹਿੰਦਰ ਸਿੰਘ ਪੁੱਤਰ ਗੁਰਮੁਖ ਸਿੰਘ ਦੀ 11 ਏਕੜ ਅਤੇ ਰੁਪਿੰਦਰ ਸਿੰਘ ਦੀ 5 ਏਕੜ ਕਣਕ ਦੀ ਨਾੜ ਸੜ ਕੇ ਸਵਾਹ ਹੋ ਗਈ। ਇਸ ਮੌਕੇ ਅੱਗ ਬੁਝਾਉਣ ਵਾਲੀਆਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਵਿੱਚ ਡਰਾਈਵਰ ਲਖਬੀਰ ਸਿੰਘ ਅਤੇ ਜੋਗਿੰਦਰ ਰਾਮ ਫਾਇਰਮੈਨ ਅਮਿਤ ਰਤਨ, ਦਿਲਪ੍ਰੀਤ ਸਿੰਘ, ਪਰਮਜੀਤ ਸਿੰਘ ਅਤੇ ਲਾਲ ਸਿੰਘ ਆਦਿ ਵੱਲੋਂ ਬੜੀ ਮੁਸ਼ੱਕਤ ਨਾਲ ਅੱਗ ਤੇ ਕਾਬੂ ਪਾਇਆ ਗਿਆ। ਪ੍ਰਭਾਵਿਤ ਕਿਸਾਨਾਂ ਨੇ    ਬਿਜਲੀ ਦੀਆਂ ਤਾਰਾਂ ਭਿੜਨ ਕਾਰਨ ਨਿਕਲੀਆਂ ਚੰਗਿਆੜੀਆਂ ਨੂੰ ਅੱਗ ਲੱਗਣ ਦਾ ਕਾਰਨ ਦੱਸਿਆ ਹੈ।ਉਹਨਾਂ ਦੱਸਿਆ ਕਿ ਨਾੜ ਸੜਨ ਤੋਂ ਬਾਅਦ  ਕਣਕ ਦੀਆਂ ਜੜਾਂ  ਨੂੰ ਵੀ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ ਤੇ ਤੇਜੀ ਨਾਲ ਅੱਗ ਤੇ ਧੂੰਆਂ ਰੇਲਵੇ ਲਾਈਨ ਤੱਕ ਪਹੁੰਚ ਗਿਆ। ਜਿਸ ਕਾਰਨ ਰੇਲ ਗੱਡੀ ਵਿਚ ਸਵਾਰ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਰੇਲ ਗੱਡੀ ਵੀ ਰੋਕਣੀ ਪਈ।ਪ੍ਰਭਾਵਿਤ ਕਿਸਾਨਾਂ ਪੰਜਾਬ ਰਾਜ ਬਿਜਲੀ ਬੋਰਡ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ  ਹੈ ਕਿ ਜਦੋਂ ਤੱਕ ਕਿਸਾਨ ਕਣਕ ਦੀ  ਨਾੜ ਤੋਂ ਤੂੜੀ ਨਹੀਂ ਬਣਾ ਲੈਂਦੇ ਉੱਦੋਂ ਤੱਕ ਲਗਭਗ ਦਸ ਦਿਨ ਬਿਜਲੀ ਸਪਲਾਈ ਲਈ ਦਿਨ ਦਾ ਸਮਾਂ ਬਦਲਿਆ ਜਾਵੇ, ਤਾਂ ਜੋ ਕਿਸਾਨ ਆਪਣੇ ਪਸ਼ੂਆਂ ਲਈ ਸਾਲ ਭਰ ਦਾ ਚਾਰਾ ਤਿਆਰ ਕਰ ਸਕਣ।

 ਇਸੇ ਦੌਰਾਨ  ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਪਰਮਿੰਦਰ ਸਿੰਘ ਚਲਾਕੀ ,ਦਿਲਜੀਤ ਸਿੰਘ ਚਲਾਕੀ, ਬਲਦੇਵ ਸਿੰਘ ਚੱਕਲ, ਜਸਵਿੰਦਰ ਸਿੰਘ ਕਾਈਨੌਰ,   ਗੁਰਚਰਨ ਸਿੰਘ ਢੋਲਣ ਮਾਜਰਾ ਭੁਪਿੰਦਰ ਸਿੰਘ ਮੁੰਡੀਆਂ ਕੁਲਵਿੰਦਰ ਸਿੰਘ ਉਧਮਪੁਰ ਅਤੇ ਰੇਸ਼ਮ ਸਿੰਘ ਬਹਿਡਾਲੀ ਆਦਿ ਕਿਸਾਨ ਆਗੂਆਂ ਵੱਲੋਂ ਕਿਸਾਨਾਂ ਦੇ ਹੋਏ ਨੁਕਸਾਨ ਦਾ ਤੁਰੰਤ ਸਰਵੇ ਕਰਵਾਕੇ ਤੁਰੰਤ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ। 

ਵੀਡੀਓ

ਹੋਰ
Have something to say? Post your comment
ਇਹ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਚੋਣ ਹੈ : ਭਗਵੰਤ ਮਾਨ

: ਇਹ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਚੋਣ ਹੈ : ਭਗਵੰਤ ਮਾਨ

ਮੁੱਖ ਚੋਣ ਅਧਿਕਾਰੀ ਨੇ ਅਜਨਾਲਾ ਚੋਣ ਰੈਲੀ 'ਚ ਚੱਲੀ ਗੋਲੀ ਦੀ ਡੀਜੀਪੀ ਤੋਂ ਮੰਗੀ ਰਿਪੋਰਟ

: ਮੁੱਖ ਚੋਣ ਅਧਿਕਾਰੀ ਨੇ ਅਜਨਾਲਾ ਚੋਣ ਰੈਲੀ 'ਚ ਚੱਲੀ ਗੋਲੀ ਦੀ ਡੀਜੀਪੀ ਤੋਂ ਮੰਗੀ ਰਿਪੋਰਟ

ਪੰਜਾਬ 'ਚ ਸਕੂਲਾਂ ਦਾ ਸਮਾਂ ਬਦਲਿਆ

: ਪੰਜਾਬ 'ਚ ਸਕੂਲਾਂ ਦਾ ਸਮਾਂ ਬਦਲਿਆ

ਅਦਾਲਤ ਵੱਲੋਂ ਅਰਵਿੰਦ ਕੇਜਰੀਵਾਲ ਦੇ ਸਹਿਯੋਗੀ ਬਿਭਵ ਕੁਮਾਰ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ

: ਅਦਾਲਤ ਵੱਲੋਂ ਅਰਵਿੰਦ ਕੇਜਰੀਵਾਲ ਦੇ ਸਹਿਯੋਗੀ ਬਿਭਵ ਕੁਮਾਰ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ

ਪਟਿਆਲਾ ‘ਚ ਡਾ: ਧਰਮਵੀਰ ਗਾਂਧੀ ਦੇ ਸਮਰਥਨ ਵਿੱਚ ਥਾਂ-ਥਾਂ ਫਲੈਕਸ ਅਤੇ ਬੈਨਰ ਲਗਾਉਣ ‘ਤੇ ਪਰਚਾ ਦਰਜ

: ਪਟਿਆਲਾ ‘ਚ ਡਾ: ਧਰਮਵੀਰ ਗਾਂਧੀ ਦੇ ਸਮਰਥਨ ਵਿੱਚ ਥਾਂ-ਥਾਂ ਫਲੈਕਸ ਅਤੇ ਬੈਨਰ ਲਗਾਉਣ ‘ਤੇ ਪਰਚਾ ਦਰਜ

ਕਾਂਗਰਸੀ ਉਮੀਦਵਾਰ ਦੀ ਚੋਣ ਰੈਲੀ ‘ਚ ਫਾਇਰਿੰਗ

: ਕਾਂਗਰਸੀ ਉਮੀਦਵਾਰ ਦੀ ਚੋਣ ਰੈਲੀ ‘ਚ ਫਾਇਰਿੰਗ

ਹਾਈਕੋਰਟ ਦਾ ਵੱਡਾ ਫੈਸਲਾ, ਸਕੱਤਰੇਤ ਮੁਲਾਜ਼ਮਾਂ ਦੀ ਤਰ੍ਹਾਂ ਮੁਲਾਜ਼ਮਾਂ ਨੂੰ ਮਿਲਣੀਆਂ ਤਨਖਾਹਾਂ ਤੇ ਭੱਤੇ

: ਹਾਈਕੋਰਟ ਦਾ ਵੱਡਾ ਫੈਸਲਾ, ਸਕੱਤਰੇਤ ਮੁਲਾਜ਼ਮਾਂ ਦੀ ਤਰ੍ਹਾਂ ਮੁਲਾਜ਼ਮਾਂ ਨੂੰ ਮਿਲਣੀਆਂ ਤਨਖਾਹਾਂ ਤੇ ਭੱਤੇ

ਦੂਜੀ ਯੂਨੀਅਨ ਦੀਆਂ ਆਗੂ ਤੇ ਵਰਕਰ ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ’ਚ ਸ਼ਾਮਲ

: ਦੂਜੀ ਯੂਨੀਅਨ ਦੀਆਂ ਆਗੂ ਤੇ ਵਰਕਰ ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ’ਚ ਸ਼ਾਮਲ

“ਆਪ” ਆਗੂ ‘ਤੇ ਫਿਰੌਤੀ ਲੈ ਕੇ ਹਮਲਾ ਕਰਨ ਵਾਲੇ ਦੋ ਗ੍ਰਿਫਤਾਰ

: “ਆਪ” ਆਗੂ ‘ਤੇ ਫਿਰੌਤੀ ਲੈ ਕੇ ਹਮਲਾ ਕਰਨ ਵਾਲੇ ਦੋ ਗ੍ਰਿਫਤਾਰ

ਪਟਿਆਲਾ : ਭਿਆਨਕ ਸੜਕ ਹਾਦਸੇ ’ਚ ਯੂਨੀਵਰਸਿਟੀ ਦੇ 4 ਵਿਦਿਆਰਥੀਆਂ ਦੀ ਮੌਤ

: ਪਟਿਆਲਾ : ਭਿਆਨਕ ਸੜਕ ਹਾਦਸੇ ’ਚ ਯੂਨੀਵਰਸਿਟੀ ਦੇ 4 ਵਿਦਿਆਰਥੀਆਂ ਦੀ ਮੌਤ

X