Hindi English Sunday, 19 May 2024 🕑
BREAKING
ਮੰਦਰਾਂ ’ਚ ਰੀਲ, ਵੀਡੀਓ ਬਾਣਉਣ ਉਤੇ ਦਰਜ ਹੋਵੇਗੀ FIR, ਡੀਜੀਪੀ ਵੱਲੋਂ ਹੁਕਮ ਜਾਰੀ ਪੰਜਾਬ ‘ਚ ਮੈਡੀਕਲ ਕਾਰਨਾਂ ਦਾ ਹਵਾਲਾ ਦੇ ਕੇ ਚੋਣ ਡਿਊਟੀ ਕਟਵਾਉਣ ਲਈ ਮੁਲਾਜਮਾਂ ਨੇ ਲਾਈਆਂ ਲਾਈਨਾਂ ਅਰਵਿੰਦ ਕੇਜਰੀਵਾਲ ਅੱਜ APP ਆਗੂਆਂ ਨੂੰ ਨਾਲ ਲੈ ਕੇ BJP ਹੈੱਡਕੁਆਰਟਰ ਜਾਣਗੇ ਜੰਮੂ-ਕਸ਼ਮੀਰ ‘ਚ ਦੋ ਅੱਤਵਾਦੀ ਹਮਲੇ, BJP ਆਗੂ ਦੀ ਮੌਤ, ਪਤੀ-ਪਤਨੀ ਗੰਭੀਰ ਇਹ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਚੋਣ ਹੈ : ਭਗਵੰਤ ਮਾਨ ਅਦਾਲਤ ਵੱਲੋਂ ਅਰਵਿੰਦ ਕੇਜਰੀਵਾਲ ਦੇ ਸਹਿਯੋਗੀ ਬਿਭਵ ਕੁਮਾਰ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਪਟਿਆਲਾ ‘ਚ ਡਾ: ਧਰਮਵੀਰ ਗਾਂਧੀ ਦੇ ਸਮਰਥਨ ਵਿੱਚ ਥਾਂ-ਥਾਂ ਫਲੈਕਸ ਅਤੇ ਬੈਨਰ ਲਗਾਉਣ ‘ਤੇ ਪਰਚਾ ਦਰਜ ਕਾਂਗਰਸੀ ਉਮੀਦਵਾਰ ਦੀ ਚੋਣ ਰੈਲੀ ‘ਚ ਫਾਇਰਿੰਗ ਹਾਈਕੋਰਟ ਦਾ ਵੱਡਾ ਫੈਸਲਾ, ਸਕੱਤਰੇਤ ਮੁਲਾਜ਼ਮਾਂ ਦੀ ਤਰ੍ਹਾਂ ਮੁਲਾਜ਼ਮਾਂ ਨੂੰ ਮਿਲਣੀਆਂ ਤਨਖਾਹਾਂ ਤੇ ਭੱਤੇ ਖੌਫਨਾਕ : ਪ੍ਰਿੰਸੀਪਲ ਤੇ ਉਸਦੇ ਪੁੱਤਰ ਨੇ ਹੀ 4 ਸਾਲਾ ਬੱਚੇ ਨੂੰ ਸੁੱਟਿਆ ਸਕੂਲ ਦੇ ਗਟਰ ‘ਚ, ਦੋਵੇਂ ਗ੍ਰਿਫਤਾਰ

ਪੰਜਾਬ

More News

ਕਮੇਟੀ ਨੇ ਪਾਰਕ ਤੋਂ ਨਾਜਾਇਜ਼ ਕਬਜ਼ਾ ਹਟਾਉਣ ਬਾਰੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਨੂੰ ਦਿੱਤਾ ਮੰਗ ਪੱਤਰ

Updated on Monday, May 06, 2024 12:35 PM IST


ਬਠਿੰਡਾ: 6 ਮਈ, ਦੇਸ਼ ਕਲਿੱਕ ਬਿਓਰੋ

ਬਠਿੰਡਾ ਦੇ ਗੁਰੂ ਤੇਗ ਬਹਾਦਰ ਨਗਰ ਵਾਰਡ ਨੰ-8 ਦੀ ਗਲੀ ਨੰਬਰ 3 ਦੇ ਪਾਰਕ ਨੰਬਰ 39 ਦੇ ਇੱਕ ਹਿੱਸੇ (490 ਗਜ) ਤੋਂ ਨਾਜਾਇਜ਼ ਕਬਜ਼ਾ ਹਟਾਉਣ ਬਾਰੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਨੂੰ ਮਹੱਲਾ ਨਿਵਾਸੀਆਂ ਦੀ ਕਮੇਟੀ ਨੇ ਮੰਗ ਪੱਤਰ ਦਿੱਤਾ l
ਇਸ ਸਬੰਧੀ ਜਾਣਕਾਰੀ ਦਿੰਦਿਆਂ ਨਾਗਰਿਕ ਚੇਤਨਾ ਮੰਚ ਅਤੇ ਪਾਰਕ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ ਅਤੇ ਮੈਂਬਰ ਡਾ ਅਜੀਤਪਾਲ ਸਿੰਘ ਨੇ ਦੱਸਿਆ ਕਿ ਪਾਰਕ ਦੇ ਇਕ ਹਿੱਸੇ (490 ਗਜ) ਬਾਰੇ ਕੁੱਝ ਰਸੂਖਵਾਨ ਲੋਕਾਂ ਨੇ ਝੂਠ ਬੋਲ ਕੇ ਜਿਲ੍ਹਾ ਅਦਾਲਤ ਵਿੱਚ ਮੁਕੱਦਮਾ ਦਰ ਮੁਕਦਮਾ ਪਾਇਆ ਜਾਂਦਾ ਹੈ ਤਾਂ ਕਿ ਕਮੇਟੀ ਇਸ ਪਾਰਕ ਨੂੰ ਵਿਕਸਿਤ ਨਾ ਕਰ ਸਕੇ, ਜਦੋਂ ਕਿ ਨਗਰਿਕ ਚੇਤਨਾ ਮੰਚ ਨੇ 1999 ਤੋਂ ਲਗਾਤਾਰ ਜੱਦੋਜਹਿਦ ਕਰਕੇ ਹਾਈ ਕੋਰਟ ਤੇ ਸੁਪਰੀਮ ਕੋਰਟ ਤੋਂ ਕੇਸ ਜਿੱਤਿਆ ਅਤੇ ਨਗਰ ਨਿਗਮ ਦੀ ਟੀ ਪੀ ਸਕੀਮ ਤਿੰਨ ਪਾਰਟ ਦੋ ਵਿੱਚ ਇਸ ਪਾਰਕ ਨੂੰ ਬਣਾਉਣ ਦਾ ਫੈਸਲਾ ਹੋਇਆ। ਇਸ ਸਬੰਧੀ ਤਿਆਰ ਕੀਤੇ ਨਕਸ਼ੇ DTP ਵਿਚ ਇਸ ਜਗ੍ਹਾ ਨੂੰ ਪਾਰਕ ਦਿਖਾਇਆ ਗਿਆ ਹੈ।

ਉਹਨਾਂ ਇਹ ਵੀ ਕਿਹਾ ਕਿ ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਨਗਰ ਨਿਗਮ ਦੇ ਕੁੱਝ ਅਧਿਕਾਰੀ ਹੀ ਪਾਰਕ ਤੋਂ ਇਹ ਨਜਾਇਜ਼ ਕਬਜ਼ੇ ਹਟਾਉਣ ਵਿੱਚ ਅੜਿੱਕਾ ਬਣ ਰਹੇ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪਾਰਕ ਦੀ ਰੇਨੋਵੇਸ਼ਨ ਦੇ ਬਹਾਨੇ ਨਾਜਾਇਜ਼ ਕਬਜ਼ੇ ਵਾਲੀ 490 ਗਜ ਜਗ੍ਹਾ ਦੁਆਲੇ 5 ਫੁੱਟ ਉਚੀ ਕੰਧ ਨਗਰ ਨਿਗਮ ਵਲੋਂ ਉਸਾਰੀ ਗਈ,ਜੋ ਗੈਰਕਾਨੂੰਨੀ ਹੈ। ਚਾਹੀਦਾ ਤਾਂ ਇਹ ਸੀ ਕਿ ਨਗਰ ਨਿਗਮ ਆਪਣੇ ਹੀ ਪਾਰਕ ਦਾ ਅਦਾਲਤੀ ਕੇਸ ਮਜ਼ਬੂਤੀ ਨਾਲ ਲੜਨ ਲਈ ਇਸ ਜਗ੍ਹਾ ਦੁਆਲੇ ਉਚੀ ਕੰਧ ਨਾ ਕਰਦੀ। ਇਸ ਸੰਬੰਧੀ ਨਾਗਰਿਕ ਚੇਤਨਾ ਮੰਚ ਦਾ ਇਕ ਵਫ਼ਦ ਕਮਿਸ਼ਨਰ ਨਗਰ ਨਿਗਮ ਬਠਿੰਡਾ ਕੋਲ ਆਪਣਾ ਪੱਖ ਵੀ ਬਿਆਨ ਕਰ ਚੁੱਕਿਆ ਹੈ ਪਰ ਕੋਈ ਨਿਆਂ ਨਹੀਂ ਮਿਲਿਆ l
ਚੇਤਨਾ ਮੰਚ ਨੇ ਮੰਗ ਕੀਤੀ ਹੈ ਕਿ ਨਾਜਾਇਜ਼ ਕੀਤੀ ਉਸਾਰੀ ਨੂੰ ਤੁਰੰਤ ਹਟਾਇਆ ਜਾਵੇ ਤੇ ਪਾਰਕ ਦੇ ਪੂਰਨ ਵਿਕਾਸ ਹਿਤ 490 ਗਜ਼ ਜਗ੍ਹਾ ਦਾ ਨਗਰ ਨਿਗਮ ਵਲੋਂ ਕਬਜ਼ਾ ਲਿਆ ਜਾਵੇ।

ਵੀਡੀਓ

ਹੋਰ
Have something to say? Post your comment
ਪੰਜਾਬ ‘ਚ ਮੈਡੀਕਲ ਕਾਰਨਾਂ ਦਾ ਹਵਾਲਾ ਦੇ ਕੇ ਚੋਣ ਡਿਊਟੀ ਕਟਵਾਉਣ ਲਈ ਮੁਲਾਜਮਾਂ ਨੇ ਲਾਈਆਂ ਲਾਈਨਾਂ

: ਪੰਜਾਬ ‘ਚ ਮੈਡੀਕਲ ਕਾਰਨਾਂ ਦਾ ਹਵਾਲਾ ਦੇ ਕੇ ਚੋਣ ਡਿਊਟੀ ਕਟਵਾਉਣ ਲਈ ਮੁਲਾਜਮਾਂ ਨੇ ਲਾਈਆਂ ਲਾਈਨਾਂ

CM ਮਾਨ ਅੱਜ ਦੋ ਥਾਂਈਂ ਕਰਨਗੇ ਰੋਡ ਸ਼ੋਅ, ਆਪਣੇ ਦੋਸਤ ਦੀ ਚੋਣ ਮੁਹਿੰਮ ਨੂੰ ਦੇਣਗੇ ਹੁਲਾਰਾ

: CM ਮਾਨ ਅੱਜ ਦੋ ਥਾਂਈਂ ਕਰਨਗੇ ਰੋਡ ਸ਼ੋਅ, ਆਪਣੇ ਦੋਸਤ ਦੀ ਚੋਣ ਮੁਹਿੰਮ ਨੂੰ ਦੇਣਗੇ ਹੁਲਾਰਾ

ਡੀਟੀਐਫ ਦੀ ਸਿੱਖਿਆ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿੱਚ ਮਸਲੇ ਹੱਲ ਹੋਣ ਦਾ ਮਿਲਿਆ ਭਰੋਸਾ

: ਡੀਟੀਐਫ ਦੀ ਸਿੱਖਿਆ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿੱਚ ਮਸਲੇ ਹੱਲ ਹੋਣ ਦਾ ਮਿਲਿਆ ਭਰੋਸਾ

ਜੰਮੂ-ਕਸ਼ਮੀਰ ‘ਚ ਦੋ ਅੱਤਵਾਦੀ ਹਮਲੇ, BJP ਆਗੂ ਦੀ ਮੌਤ, ਪਤੀ-ਪਤਨੀ ਗੰਭੀਰ

: ਜੰਮੂ-ਕਸ਼ਮੀਰ ‘ਚ ਦੋ ਅੱਤਵਾਦੀ ਹਮਲੇ, BJP ਆਗੂ ਦੀ ਮੌਤ, ਪਤੀ-ਪਤਨੀ ਗੰਭੀਰ

ਅੱਜ ਦਾ ਇਤਿਹਾਸ

: ਅੱਜ ਦਾ ਇਤਿਹਾਸ

ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ,  19-05-24

: ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 19-05-24

ਇਹ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਚੋਣ ਹੈ : ਭਗਵੰਤ ਮਾਨ

: ਇਹ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਚੋਣ ਹੈ : ਭਗਵੰਤ ਮਾਨ

ਮੁੱਖ ਚੋਣ ਅਧਿਕਾਰੀ ਨੇ ਅਜਨਾਲਾ ਚੋਣ ਰੈਲੀ 'ਚ ਚੱਲੀ ਗੋਲੀ ਦੀ ਡੀਜੀਪੀ ਤੋਂ ਮੰਗੀ ਰਿਪੋਰਟ

: ਮੁੱਖ ਚੋਣ ਅਧਿਕਾਰੀ ਨੇ ਅਜਨਾਲਾ ਚੋਣ ਰੈਲੀ 'ਚ ਚੱਲੀ ਗੋਲੀ ਦੀ ਡੀਜੀਪੀ ਤੋਂ ਮੰਗੀ ਰਿਪੋਰਟ

ਪੰਜਾਬ 'ਚ ਸਕੂਲਾਂ ਦਾ ਸਮਾਂ ਬਦਲਿਆ

: ਪੰਜਾਬ 'ਚ ਸਕੂਲਾਂ ਦਾ ਸਮਾਂ ਬਦਲਿਆ

ਅਦਾਲਤ ਵੱਲੋਂ ਅਰਵਿੰਦ ਕੇਜਰੀਵਾਲ ਦੇ ਸਹਿਯੋਗੀ ਬਿਭਵ ਕੁਮਾਰ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ

: ਅਦਾਲਤ ਵੱਲੋਂ ਅਰਵਿੰਦ ਕੇਜਰੀਵਾਲ ਦੇ ਸਹਿਯੋਗੀ ਬਿਭਵ ਕੁਮਾਰ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ

X