Hindi English Sunday, 19 May 2024 🕑
BREAKING
ਮੰਦਰਾਂ ’ਚ ਰੀਲ, ਵੀਡੀਓ ਬਾਣਉਣ ਉਤੇ ਦਰਜ ਹੋਵੇਗੀ FIR, ਡੀਜੀਪੀ ਵੱਲੋਂ ਹੁਕਮ ਜਾਰੀ ਪੰਜਾਬ ‘ਚ ਮੈਡੀਕਲ ਕਾਰਨਾਂ ਦਾ ਹਵਾਲਾ ਦੇ ਕੇ ਚੋਣ ਡਿਊਟੀ ਕਟਵਾਉਣ ਲਈ ਮੁਲਾਜਮਾਂ ਨੇ ਲਾਈਆਂ ਲਾਈਨਾਂ ਅਰਵਿੰਦ ਕੇਜਰੀਵਾਲ ਅੱਜ APP ਆਗੂਆਂ ਨੂੰ ਨਾਲ ਲੈ ਕੇ BJP ਹੈੱਡਕੁਆਰਟਰ ਜਾਣਗੇ ਜੰਮੂ-ਕਸ਼ਮੀਰ ‘ਚ ਦੋ ਅੱਤਵਾਦੀ ਹਮਲੇ, BJP ਆਗੂ ਦੀ ਮੌਤ, ਪਤੀ-ਪਤਨੀ ਗੰਭੀਰ ਇਹ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਚੋਣ ਹੈ : ਭਗਵੰਤ ਮਾਨ ਅਦਾਲਤ ਵੱਲੋਂ ਅਰਵਿੰਦ ਕੇਜਰੀਵਾਲ ਦੇ ਸਹਿਯੋਗੀ ਬਿਭਵ ਕੁਮਾਰ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਪਟਿਆਲਾ ‘ਚ ਡਾ: ਧਰਮਵੀਰ ਗਾਂਧੀ ਦੇ ਸਮਰਥਨ ਵਿੱਚ ਥਾਂ-ਥਾਂ ਫਲੈਕਸ ਅਤੇ ਬੈਨਰ ਲਗਾਉਣ ‘ਤੇ ਪਰਚਾ ਦਰਜ ਕਾਂਗਰਸੀ ਉਮੀਦਵਾਰ ਦੀ ਚੋਣ ਰੈਲੀ ‘ਚ ਫਾਇਰਿੰਗ ਹਾਈਕੋਰਟ ਦਾ ਵੱਡਾ ਫੈਸਲਾ, ਸਕੱਤਰੇਤ ਮੁਲਾਜ਼ਮਾਂ ਦੀ ਤਰ੍ਹਾਂ ਮੁਲਾਜ਼ਮਾਂ ਨੂੰ ਮਿਲਣੀਆਂ ਤਨਖਾਹਾਂ ਤੇ ਭੱਤੇ ਖੌਫਨਾਕ : ਪ੍ਰਿੰਸੀਪਲ ਤੇ ਉਸਦੇ ਪੁੱਤਰ ਨੇ ਹੀ 4 ਸਾਲਾ ਬੱਚੇ ਨੂੰ ਸੁੱਟਿਆ ਸਕੂਲ ਦੇ ਗਟਰ ‘ਚ, ਦੋਵੇਂ ਗ੍ਰਿਫਤਾਰ

ਪੰਜਾਬ

More News

ਪੰਜਾਬ ਦੇ ਲੋਕਾਂ ਲਈ ਉਮੀਦ ਦੀ ਕਿਰਨ ਹੈ ਅਕਾਲੀ ਦਲ : ਐਨ.ਕੇ. ਸ਼ਰਮਾ

Updated on Monday, May 06, 2024 16:57 PM IST

ਭਾਦਸੋਂ ਵਿੱਚ ਚੋਣ ਦਫ਼ਤਰ ਦਾ ਕੀਤਾ ਉਦਘਾਟਨ
ਕਈ ਨੌਜਵਾਨਾਂ ਨੇ  'ਆਪ' ਛੱਡ ਕੇ ਅਕਾਲੀ ਦਲ ਦਾ ਫੜ੍ਹਿਆ ਪੱਲ੍ਹਾ

ਪਟਿਆਲਾ: 6 ਮਈ, ਦੇਸ਼ ਕਲਿੱਕ ਬਿਓਰੋ

ਪਟਿਆਲਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ.ਕੇ.ਸ਼ਰਮਾ ਨੇ ਕਿਹਾ ਹੈ ਕਿ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਜਿਸ ਤਰ੍ਹਾਂ ਵਿਕਾਸ ਕਾਰਜ ਹੋਏ ਹਨ, ਉਸਦੇ ਆਧਾਰ ’ਤੇ ਹੁਣ ਪੰਜਾਬ ਦੇ ਲੋਕਾਂ ਲਈ ਸਿਰਫ਼ ਅਕਾਲੀ ਦਲ ਹੀ ਉਮੀਦ ਦੀ ਕਿਰਨ ਹੈ। ਐਨ.ਕੇ.ਸ਼ਰਮਾ ਅੱਜ ਪਿੰਡ ਮੈਸ, ਦਾਣਾ ਮੰਡੀ ਭਾਦਸੋਂ, ਪਿੰਡ ਦੁੱਲਤੀ, ਨਰਾਤਾ ਕਲੋਨੀ, ਯੰਗ ਫਾਰਮ ਭਾਦਸੋਂ ਵਿਖੇ ਜਨ ਸਭਾਵਾਂ ਨੂੰ ਸੰਬੋਧਨ ਕਰ ਰਹੇ ਸਨ। ਸ਼ਰਮਾ ਨੇ ਅੱਜ ਭਾਦਸੋਂ ਵਿੱਚ ਚੋਣ ਦਫ਼ਤਰ ਦਾ ਉਦਘਾਟਨ ਵੀ ਕੀਤਾ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਹਵਾਈ ਅੱਡੇ ਦਾ ਨਿਰਮਾਣ, ਆਧੁਨਿਕ ਤਕਨੀਕ ਨਾਲ ਸੜਕਾਂ ਦਾ ਨਿਰਮਾਣ, ਥਰਮਲ ਪਲਾਂਟ ਨਿਰਮਾਣ, ਆਈ.ਟੀ ਸਿਟੀ, ਮੈਡੀਸਿਟੀ ਸਿਟੀ ਆਦਿ ਦਾ ਨਿਰਮਾਣ ਹੋਇਆ। ਪਿਛਲੇ ਕਰੀਬ ਅੱਠ ਸਾਲਾਂ ਤੋਂ ਪੰਜਾਬ ਦਾ ਵਿਕਾਸ ਰੁਕ ਗਿਆ ਹੈ। ਪੰਜਾਬ ਦੇ ਲੋਕ ਦੋ ਵਾਰ ਸਿਆਸਤ ਤਜਰਬਾ ਕਰਕੇ ਦੇਖ ਚੁੱਕੇ ਹਨ। ਹੁਣ ਉਹ ਇਸ ਦੇ ਹੱਕ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਮੰਨ ਚੁੱਕੇ ਹਨ ਕਿ ਸੂਬੇ ਦਾ ਵਿਕਾਸ ਸ਼੍ਰੋਮਣੀ ਅਕਾਲੀ ਦਲ ਨਾਲ ਹੀ ਸੰਭਵ ਹੈ।
ਸ਼ਰਮਾ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਚਲਾਈ ਜਾ ਰਹੀ ਪੰਜਾਬ ਬਚਾਓ ਯਾਤਰਾ ਵਿੱਚ ਲੋਕਾਂ ਦਾ ਭਾਰੀ ਇਕੱਠ ਹੋ ਰਿਹਾ ਹੈ, ਉਸ ਤੋਂ ਸਾਫ਼ ਹੋ ਗਿਆ ਹੈ ਕਿ ਪੰਜਾਬ ਦੇ ਲੋਕ ਹੁਣ ਸਿਰਫ਼ ਅਜਿਹੇ ਆਗੂਆਂ ਨੂੰ ਵਾਗਡੋਰ ਸੌਂਪਣਾ ਚਾਹੁੰਦੇ ਹਨ ਜੋ ਕੇਂਦਰ ’ਚ ਪੰਜਾਬ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ। ਪ੍ਰੋਗਰਾਮਾਂ ਦੌਰਾਨ ‘ਆਪ’ ਆਗੂਆਂ ਯਾਦਵਿੰਦਰ ਸਿੰਘ ਅਤੇ ਗੁਰਦੀਪ ਸਿੰਘ ਨੇ ਆਮ ਆਦਮੀ ਪਾਰਟੀ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਐਨ.ਕੇ. ਸ਼ਰਮਾ ਨੇ ‘ਆਪ’ ਛੱਡਣ ਵਾਲੇ ਆਗੂਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਨਾਭਾ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ, ਲਖਵੀਰ ਲੌਟ, ਅਕਾਲੀ ਆਗੂ ਬਘੇਲ ਸਿੰਘ, ਵਪਾਰ ਵਿੰਗ ਭਾਦਸੋਂ ਦੇ ਪ੍ਰਧਾਨ ਰਣਧੀਰ ਸਿੰਘ ਢੀਂਡਸਾ, ਸਤਿੰਦਰ ਟੌਹੜਾ, ਸਰਕਲ ਜਥੇਦਾਰ ਗੁਰਜੰਟ ਸਿੰਘ, ਰਣਜੀਤ ਘੁੰਦਰ, ਗੁਰਤੇਜ ਤੇਜੀ, ਸੋਨੀ ਭੁੱਲਰ, ਚੇਤਨ ਸ਼ਰਮਾ, ਗੋਪੀ ਮਿਸ਼ਰਾ, ਪਾਲ ਸਹੋਲੀ, ਜੱਸਾ ਖੋਖ, ਗੁਰਸੇਵਕ ਸਿੰਘ ਗੋਲੀ, ਸੁਰਜੀਤ ਸਿੰਘ ਨੰਬਰਦਾਰ, ਸੁਖਜੀਤ ਸਿੰਘ ਸਮੇਤ ਕਈ ਪਤਵੰਤੇ ਹਾਜ਼ਰ ਸਨ।

ਵੀਡੀਓ

ਹੋਰ
Have something to say? Post your comment
ਪੰਜਾਬ ‘ਚ ਮੈਡੀਕਲ ਕਾਰਨਾਂ ਦਾ ਹਵਾਲਾ ਦੇ ਕੇ ਚੋਣ ਡਿਊਟੀ ਕਟਵਾਉਣ ਲਈ ਮੁਲਾਜਮਾਂ ਨੇ ਲਾਈਆਂ ਲਾਈਨਾਂ

: ਪੰਜਾਬ ‘ਚ ਮੈਡੀਕਲ ਕਾਰਨਾਂ ਦਾ ਹਵਾਲਾ ਦੇ ਕੇ ਚੋਣ ਡਿਊਟੀ ਕਟਵਾਉਣ ਲਈ ਮੁਲਾਜਮਾਂ ਨੇ ਲਾਈਆਂ ਲਾਈਨਾਂ

CM ਮਾਨ ਅੱਜ ਦੋ ਥਾਂਈਂ ਕਰਨਗੇ ਰੋਡ ਸ਼ੋਅ, ਆਪਣੇ ਦੋਸਤ ਦੀ ਚੋਣ ਮੁਹਿੰਮ ਨੂੰ ਦੇਣਗੇ ਹੁਲਾਰਾ

: CM ਮਾਨ ਅੱਜ ਦੋ ਥਾਂਈਂ ਕਰਨਗੇ ਰੋਡ ਸ਼ੋਅ, ਆਪਣੇ ਦੋਸਤ ਦੀ ਚੋਣ ਮੁਹਿੰਮ ਨੂੰ ਦੇਣਗੇ ਹੁਲਾਰਾ

ਡੀਟੀਐਫ ਦੀ ਸਿੱਖਿਆ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿੱਚ ਮਸਲੇ ਹੱਲ ਹੋਣ ਦਾ ਮਿਲਿਆ ਭਰੋਸਾ

: ਡੀਟੀਐਫ ਦੀ ਸਿੱਖਿਆ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿੱਚ ਮਸਲੇ ਹੱਲ ਹੋਣ ਦਾ ਮਿਲਿਆ ਭਰੋਸਾ

ਜੰਮੂ-ਕਸ਼ਮੀਰ ‘ਚ ਦੋ ਅੱਤਵਾਦੀ ਹਮਲੇ, BJP ਆਗੂ ਦੀ ਮੌਤ, ਪਤੀ-ਪਤਨੀ ਗੰਭੀਰ

: ਜੰਮੂ-ਕਸ਼ਮੀਰ ‘ਚ ਦੋ ਅੱਤਵਾਦੀ ਹਮਲੇ, BJP ਆਗੂ ਦੀ ਮੌਤ, ਪਤੀ-ਪਤਨੀ ਗੰਭੀਰ

ਅੱਜ ਦਾ ਇਤਿਹਾਸ

: ਅੱਜ ਦਾ ਇਤਿਹਾਸ

ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ,  19-05-24

: ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 19-05-24

ਇਹ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਚੋਣ ਹੈ : ਭਗਵੰਤ ਮਾਨ

: ਇਹ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਚੋਣ ਹੈ : ਭਗਵੰਤ ਮਾਨ

ਮੁੱਖ ਚੋਣ ਅਧਿਕਾਰੀ ਨੇ ਅਜਨਾਲਾ ਚੋਣ ਰੈਲੀ 'ਚ ਚੱਲੀ ਗੋਲੀ ਦੀ ਡੀਜੀਪੀ ਤੋਂ ਮੰਗੀ ਰਿਪੋਰਟ

: ਮੁੱਖ ਚੋਣ ਅਧਿਕਾਰੀ ਨੇ ਅਜਨਾਲਾ ਚੋਣ ਰੈਲੀ 'ਚ ਚੱਲੀ ਗੋਲੀ ਦੀ ਡੀਜੀਪੀ ਤੋਂ ਮੰਗੀ ਰਿਪੋਰਟ

ਪੰਜਾਬ 'ਚ ਸਕੂਲਾਂ ਦਾ ਸਮਾਂ ਬਦਲਿਆ

: ਪੰਜਾਬ 'ਚ ਸਕੂਲਾਂ ਦਾ ਸਮਾਂ ਬਦਲਿਆ

ਅਦਾਲਤ ਵੱਲੋਂ ਅਰਵਿੰਦ ਕੇਜਰੀਵਾਲ ਦੇ ਸਹਿਯੋਗੀ ਬਿਭਵ ਕੁਮਾਰ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ

: ਅਦਾਲਤ ਵੱਲੋਂ ਅਰਵਿੰਦ ਕੇਜਰੀਵਾਲ ਦੇ ਸਹਿਯੋਗੀ ਬਿਭਵ ਕੁਮਾਰ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ

X