ਜ਼ੀਰਕਪੁਰ, 7 ਮਈ, ਦੇਸ਼ ਕਲਿੱਕ ਬਿਓਰੋ :
ਜ਼ੀਕਰਪੁਰ ਵਿੱਚ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿੱਚ ਮਾਂ ਨਾਲ ਐਕਟਿਵ ਉਤੇ ਜਾ ਰਹੀ ਵਿਦਿਆਰਥਣ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਚੰਡੀਗੜ੍ਹ-ਅੰਬਾਲਾ ਰੋਡ ਉਤੇ ਸੜਕ ਹਾਦਸਾ ਵਾਪਰ ਗਿਆ। ਪ੍ਰੀਤ ਕਾਲੌਨੀ ਦੀ ਰਹਿਣ ਵਾਲੀ 12 ਸਾਲਾ ਅਨਿਆ ਨਗਲਾ ਰੋਡ ਉਤੇ ਨਿੱਜੀ ਸਕੂਲ ਦੀ ਵਿਦਿਆਰਥਣ ਸੀ। ਅੱਜ ਉਹ ਆਪਣੀ ਮਾਂ ਪੁਸ਼ਪਾ ਨਾਲ ਐਕਟਿਵਾ ਉਤੇ ਜਾ ਰਹੀ ਸੀ। ਜਦੋਂ ਉਹ ਸਿੰਘਪੁਰਾ ਚੌਂਕ ਦੇ ਨੇੜੇ ਬਣੇ ਗੁਲਿਸਤਾਨ ਪੈਲੇਸ ਦੇ ਸਾਹਮਣੇ ਪਹੁੰਚੀਆਂ ਤਾਂ ਮੇਨ ਸੜਕ ਤੋਂ ਸਿਲਪ ਰੋਡ ਉਤੇ ਉਤਰਨ ਲੱਗੀ ਤਾਂ ਉਨ੍ਹਾਂ ਦੀ ਐਕਟਿਵਾ ਇਕ ਟਰੱਕ ਨਾਲ ਜਾ ਟਕਰਾਈ। ਅਨਿਆ ਟਰੱਕ ਵਾਲੇ ਪਾਸੇ ਡਿੱਗ ਅਤੇ ਟਰੱਕ ਦਾ ਟਾਇਰ ਉਸਦੇ ਸਿਰ ਉਤੇ ਚੜ੍ਹ ਗਿਆ ਅਤੇ ਉਸਦੀ ਮੌਕੇ ਉਤੇ ਮੌਤ ਹੋ ਗਈ। ਮਾਂ ਸੜਕ ਵਾਲੇ ਪਾਸੇ ਡਿੱਗ ਗਈ ਜਿਸ ਨੂੰ ਸੱਟਾਂ ਲਗੀਆਂ ਹਨ। ਮ੍ਰਿਤਕ ਵਿਦਿਆਰਥਣ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਡੇਰਾਬੱਸੀ ਵਿਖੇ ਰਖਵਾ ਦਿੱਤਾ ਗਿਆ।
ਇਸ ਘਟਨਾ ਦਾ ਪਤਾ ਚਲਦਿਆ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਨੇ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ। ਪੁਲਿਸ ਨੇ ਟਰੱਕ ਡਰਾਇਵਰ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।