English Hindi Saturday, January 28, 2023
 

ਪ੍ਰਵਾਸੀ ਪੰਜਾਬੀ

ਲੰਡਨ 'ਚ ਕਿੰਗ ਚਾਰਲਸ ਨੇ ਗੁਰਦੁਆਰੇ ਦਾ ਕੀਤਾ ਦੌਰਾ

December 08, 2022 08:23 AM

ਲੰਡਨ, 8 ਦਸੰਬਰ, ਦੇਸ਼ ਕਲਿੱਕ ਬਿਓਰੋ :

ਲੰਡਨ ਦੇ ਨਜ਼ਦੀਕ ਲੂਟਨ ਕਸਬੇ ਵਿੱਚ ਨਵੇਂ ਬਣੇ ਗੁਰਦੁਆਰਾ ਸਾਹਿਬ ਵਿਚ ਬਰਤਾਨੀਆ ਦੇ ਕਿੰਗ ਚਾਰਲਸ ਨਤਮਸਤਕ ਹੋਏ। ਉਨ੍ਹਾਂ ਦਾ ਬੱਚਿਆਂ ਵੱਲੋਂ ਇੰਗਲੈਂਡ ਦਾ ਝੰਡਾ ਅਤੇ 'ਨਿਸ਼ਾਨ ਸਾਹਿਬ' ਫੜ ਕੇ ਉਨ੍ਹਾਂ ਦਾ ਸਵਾਗਤ ਕੀਤਾ।

ਇਸ ਸਬੰਧੀ ਸ਼ਾਹੀ ਪਰਿਵਾਰ ਦੇ ਅਧਿਕਾਰੀਆਂ ਨੇ ਸੋਸ਼ਲ ਮੀਡੀਆ ਉਤੇ ਪੋਸਟਾਂ ਪਾ ਕੇ ਜਾਣਕਾਰੀ ਦਿੱਤੀ। ਪੋਸਟ ਵਿੱਚ ਕਿਹਾ ਗਿਆ ਹੈ ਕਿ ਬਾਦਸ਼ਾਹ ਨੇ ਲੂਟਨ ਸਿੱਖ ਸੂਪ ਕਿਚਨ ਸਟੈਂਡ ਚਲਾਉਣ ਵਾਲੇ ਵਲੰਟੀਅਰਾਂ ਨਾਲ ਵੀ ਮੁਲਾਕਾਤ ਕੀਤੀ, ਜੋ ਗੁਰਦੁਆਰੇ ਵਿੱਚ ਹਫ਼ਤੇ ਵਿੱਚ ਸੱਤ ਦਿਨ ਸਾਲ ਵਿੱਚ 365 ਦਿਨ ਸ਼ਾਕਾਹਾਰੀ ਗਰਮ ਭੋਜਨ ਪ੍ਰਦਾਨ ਕਰਦਾ ਹੈ।

ਕਿੰਗ ਚਾਰਲਸ ਨੇ  ਪਿਛਲੇ ਲਗਭਗ ਤਿੰਨ ਸਾਲਾਂ ਤੋਂ ਕੋਵਿਡ ਮਹਾਮਾਰੀ ਦੌਰਾਨ ਸਿੱਖ ਭਾਈਚਾਰੇ ਵੱਲੋਂ ਕੀਤੀਆਂ ਸੇਵਾਵਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਹੈ ਕਿ ਸਿੱਖ ਭਾਈਚਾਰੇ ਵੱਲੋਂ ਹਮੇਸ਼ਾਂ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ।

Have something to say? Post your comment