Hindi English Friday, 26 April 2024 🕑
BREAKING
ਮਜ਼ਬੂਰ ਕੀਤਾ ਤਾਂ ਭਾਰਤ ਛੱਡ ਜਾਵਾਂਗੇ, WhatsApp ਨੇ ਹਾਈਕੋਰਟ ’ਚ ਦਿੱਤਾ ਜਵਾਬ ਪੰਜਾਬ ‘ਚ ਆੜ੍ਹਤੀ ਨੇ ਨਹਿਰ ਵਿੱਚ ਛਾਲ਼ ਮਾਰੀ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ, ਦੋ ਅੱਤਵਾਦੀ ਢੇਰ ਸੁਪਰੀਮ ਕੋਰਟ ਵੱਲੋਂ ਬੈਲਟ ਪੇਪਰ ਰਾਹੀਂ ਚੋਣਾਂ ਕਰਵਾਉਣ ਦੀ ਮੰਗ ਖਾਰਜ 20,000 ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਵਿਜੀਲੈਂਸ ਬਿਊਰੋ ਵੱਲੋਂ ਕਾਬੂ SHO ਦਾ ਰੀਡਰ 20,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਵਿਆਹ ‘ਚ ਆਤਿਸ਼ਬਾਜ਼ੀ ਕਾਰਨ ਲੱਗੀ ਅੱਗ, 6 ਲੋਕਾਂ ਦੀ ਮੌਤ ਸੁਪਰੀਮ ਕੋਰਟ ਅੱਜ ਸੁਣਾਏਗਾ EVM ਵੋਟਾਂ ਤੇ VVPAT ਸਲਿੱਪਾਂ ਦੀ 100 ਫੀਸਦੀ ਕਰਾਸ-ਚੈਕਿੰਗ ਬਾਰੇ ਫੈਸਲਾ PM ਮੋਦੀ 'ਤੇ 6 ਸਾਲ ਲਈ ਚੋਣਾਵੀ ਬੈਨ ਲਗਾਉਣ ਦੀ ਮੰਗ, ਹਾਈਕੋਰਟ ‘ਚ ਸੁਣਵਾਈ ਅੱਜ ਲੁਧਿਆਣਾ : ਹੌਜ਼ਰੀ ਫੈਕਟਰੀ ‘ਚ ਲੱਗੀ ਭਿਆਨਕ ਅੱਗ

ਪ੍ਰਵਾਸੀ ਪੰਜਾਬੀ

More News

ਅਮਰੀਕਾ ’ਚ ਅੱਗ ਲੱਗਣ ਕਾਰਨ ਭਾਰਤੀ ਮੂਲ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ

Updated on Tuesday, June 21, 2022 08:19 AM IST

ਨਿਊਯਾਰਕ, 21 ਜੂਨ, ਦੇਸ਼ ਕਲਿੱਕ ਬਿਓਰੋ :

ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਇਕ ਘਰ ਵਿੱਚ ਅੱਗ ਲੱਗਣ ਨਾਲ ਭਾਰਤੀ ਮੂਲ ਦੇ ਇਕ ਜੋੜੇ ਅਤੇ ਉਨ੍ਹਾਂ ਦੇ ਬੇਟੇ ਦੀ ਮੌਤ ਹੋ ਗਈ। ਡਬਲਿਊਪੀਆਈਐਕਸ ਟੀਵੀ ਸਟੇਸ਼ਨ ਨੇ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ ਜਦੋਂ ਫਾਇਰ ਬ੍ਰਿਗੇਡ ਉਥੇ ਪਹੁੰਚੀ ਤਾਂ ਘਰ ਅੱਗ ਵਿੱਚ ਘਿਰ ਗਿਆ ਸੀ। ਇਕ ਫਲੈਟ ਵਿੱਚ ਦੋ ਲਾਸ਼ਾਂ ਮਿਲੀਆਂ। ਅਗਲੇ ਦਿਨ ਫਾਇਰ ਬ੍ਰਿਗੇਡ ਨੂੰ ਤੀਜੀ ਲਾਸ਼ ਮਿਲੀ। ਦ ਨਿਊ ਯਾਰਕ ਪੋਸਟ ਨੇ ਗੁਆਢੀਆਂ ਅਤੇ ਰਿਸ਼ਤੇਦਾਰਾਂ ਦੇ ਹਵਾਲੇ ਨਾਲ ਇਸ ਜੋੜੇ ਦੀ ਪਹਿਚਾਣ ਨੰਦਾ ਬਾਲੋ ਪਸਰਦ ਅਤੇ ਬੋਨੋ ਸਲੀਮਾ ‘ਸੈਲੀ’ ਪਸਰਡ ਵਜੋਂ ਕੀਤੀ ਹੈ। ਉਨ੍ਹਾਂ ਦੇ 22 ਸਾਲਾ ਲੜਕੇ ਡੇਵੋਨ ਪਸਰਦ ਦੀ ਲਾਸ਼ ਅਗਲੇ ਦਿਨ ਮਿਲੀ। ਇਸ ਘਟਨਾ ਨੂੰ ਅਧਿਕਾਰੀਆਂ ਨੇ ‘ਫਾਈਵ ਅਲਾਰਮ ਫਾਇਰ) ਦੇ ਵਜੋਂ ਵਰਗੀਕ੍ਰਿਤ ਕੀਤਾ ਸੀ, ਜੋ ਤੇਜ ਹਵਾ ਨਾਲ ਚਾਰ ਘਰਾਂ ਵਿੱਚ ਫੈਲ੍ਹ ਗਈ। ਦੱਸਿਆ ਜਾ ਰਿਹਾ ਹੈ ਕਿ ਨੌ ਪਰਿਵਾਰਾਂ ਦੇ 29 ਬਾਲਗਾਂ ਅਤੇ 13 ਬੱਚੇ ਅੱਗ ਦੀ ਚਪੇਟ ਵਿੱਚ ਆ ਗਏ, ਜਦੋਂ ਕਿ ਕਈ ਫਾਇਰ ਬ੍ਰਿਗੇਡ ਦੇ ਕਰਮਚਾਰੀ ਜ਼ਖਮੀ ਹੋ ਗਏ। ਨਿਯੂਾਰਕ ਪੋਸਟ ਨੇ ਲਿਖਿਆ ਕਿ ਰਿਸ਼ਤੇਦਾਰਾਂ ਅਨੁਸਾਰ ਨੰਦਾ ਪਸਰਦ ਦਵਾਈ ਬਣਾਉਣ ਵਾਲੀ ਕੰਪਨੀ ਤੋਂ ਸੇਵਾ ਮੁਕਤ ਹੋਏ ਸਨ, ਜਦੋਂ ਕਿ ਉਨ੍ਹਾਂ ਦੀ ਪਤਨੀ ਜੇਐਫਕੇ ਹਵਾਈ ਅੱਡੇ ਉਤੇ ਕੰਮ ਕਰਦੀ ਸੀ।

(ਆਈੇਏਐਨਐਸ)

ਵੀਡੀਓ

ਹੋਰ
Have something to say? Post your comment
X