Hindi English Tuesday, 07 May 2024 🕑
BREAKING
ਜਾਅਲੀ ਕਾਗਜ਼ਾਂ ਰਾਹੀ ਬੈਂਕ ਤੋਂ 40 ਲੱਖ ਰੁਪਏ ਦਾ ਹੱਦ ਕਰਜ਼ਾ ਲੈਣ ਵਾਲੇ ਸੱਤ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ, ਤਿੰਨ ਗ੍ਰਿਫਤਾਰ ਵਿਜੀਲੈਂਸ ਬਿਊਰੋ ਨੇ ਕਰਜ਼ਾ ਧੋਖਾਧੜੀ ਕਾਲੇਸ ’ਚ ਭਗੌੜੇ ਬੈਂਕ ਮੈਨੇਜਰ ਨੂੰ ਦਿੱਲੀ ਏਅਰਪੋਰਟ ਤੋਂ ਕੀਤਾ ਕਾਬੂ ਐਲਜੀ ਨੇ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖ ਕੇ ਕੇਜਰੀਵਾਲ ਦੀ NIA ਜਾਂਚ ਦੀ ਕੀਤੀ ਸਿਫਾਰਸ਼ ਮਾਤਾ ਵੈਸ਼ਨੋ ਦੇਵੀ ਮੱਥਾ ਟੇਕ ਕੇ ਪਰਤ ਰਹੇ ਪਰਿਵਾਰ ਨਾਲ ਜਲੰਧਰ ਨੇੜੇ ਵਾਪਰਿਆ ਹਾਦਸਾ, ਛੋਟੀ ਬੱਚੀ ਸਮੇਤ ਚਾਰ ਦੀ ਮੌਤ ਅਕਾਲੀ ਦਲ ਨੂੰ ਝਟਕਾ : ਉਮੀਦਵਾਰ ਮੈਦਾਨ ਤੋਂ ਹਟਿਆ, ਦਿੱਤਾ ਅਸਤੀਫਾ ਕੈਬਨਿਟ ਮੰਤਰੀ ਨੇ ਬਣਾਏ ਸਮੋਸੇ, ਵਿਰੋਧੀਆਂ ਨੂੰ ਬਣਾਇਆ ਨਿਸ਼ਾਨਾ ਪੰਜਾਬ ਵਿਚ ਨਾਮਜ਼ਦਗੀਆਂ ਦੀ ਸ਼ੁਰੂਆਤ ਭਲਕੇ ਤੋਂ ਤੇਜ਼ ਰਫ਼ਤਾਰ ਟਰੈਕਟਰ ਪਲਟਣ ਕਾਰਨ ਚਾਰ ਨਾਬਾਲਗਾਂ ਸਮੇਤ ਪੰਜ ਵਿਅਕਤੀਆਂ ਦੀ ਮੌਤ ਕਾਂਗਰਸ ਨੂੰ ਝਟਕਾ : ਜਨਰਲ ਸਕੱਤਰ ਆਮ ਆਦਮੀ ਪਾਰਟੀ ’ਚ ਸ਼ਾਮਲ CAT ਵੱਲੋਂ DGP ਗੌਰਵ ਯਾਦਵ ਨੂੰ ਰਾਹਤ, Ex DGP ਭਾਵਰਾ ਵੱਲੋਂ DGP ਅਹੁਦੇ ’ਤੇ ਨਿਯੁਕਤੀ ਖ਼ਿਲਾਫ਼ ਦਾਇਰ ਪਟੀਸ਼ਨ ਰੱਦ

ਪੰਜਾਬ

More News

SHO ਦਾ ਰੀਡਰ 20,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ

Updated on Friday, April 26, 2024 09:59 AM IST

ਚੰਡੀਗੜ੍ਹ, 26 ਅਪ੍ਰੈਲ, 2024, ਦੇਸ਼ ਕਲਿੱਕ ਬਿਓਰੋ :
ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਐਸ.ਐਚ.ਓ. ਐਨ.ਆਰ.ਆਈ. ਥਾਣਾ ਲੁਧਿਆਣਾ ਦੇ ਰੀਡਰ ਵਜੋਂ ਤਾਇਨਾਤ ਸਿਪਾਹੀ ਬਲਰਾਜ ਸਿੰਘ ਨੂੰ 20,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪੁਲਿਸ ਮੁਲਾਜ਼ਮ ਨੂੰ ਐਡਵੋਕੇਟ ਅਰੁਣ ਕੁਮਾਰ ਖੁਰਮੀ, ਵਾਸੀ ਉਪਕਾਰ ਨਗਰ, ਸਿਵਲ ਲਾਈਨਜ਼ ਲੁਧਿਆਣਾ ਦੀ ਸ਼ਿਕਾਇਤ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਪਿੰਡ ਉਧੋਵਾਲ, ਤਹਿਸੀਲ ਸਮਰਾਲਾ, ਜ਼ਿਲ੍ਹਾ ਲੁਧਿਆਣਾ ਵਿਖੇ ਉਸ ਦੀ ਪਤਨੀ ਦੇ ਨਾਮ ਉਪਰ 20 ਕਨਾਲ ਜ਼ਮੀਨ ਹੈ, ਜਿਸ ਉੱਤੇ ਦੋ ਵਿਅਕਤੀਆਂ ਨੇ ਜਬਰਦਸਤੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਸ ਜਮੀਨ ਵਿਚ ਖੜ੍ਹੇ ਪਾਪੂਲਰ ਦੇ ਦਰੱਖਤ ਵੀ ਚੋਰੀ ਕਰ ਲਏ। 
ਸ਼ਿਕਾਇਤਕਰਤਾ ਨੇ ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਜੋ ਕਿ ਐਸ.ਐਚ.ਓ ਐਨ.ਆਰ.ਆਈਜ਼ ਸੈੱਲ, ਲੁਧਿਆਣਾ ਕੋਲ ਪਈ ਹੈ। ਉਸ ਨੇ ਅੱਗੇ ਦੋਸ਼ ਲਾਇਆ ਕਿ ਪੁਲੀਸ ਨੇ ਉਸ ਦੀ ਸ਼ਿਕਾਇਤ ’ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਅਤੇ ਐਸ.ਐਚ.ਓ. ਐਨ.ਆਰ.ਆਈਜ਼ ਥਾਣੇ ਦੇ ਰੀਡਰ ਬਲਰਾਜ ਸਿੰਘ ਨੇ ਇਸ ਉਪਰ ਕਾਰਵਾਈ ਕਰਵਾਉਣ ਬਦਲੇ ਇੱਕ ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ। ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਉਕਤ ਮੁਲਜ਼ਮ ਨੇ ਉਸ ਨੂੰ ਰਿਸ਼ਵਤ ਵਜੋਂ 20000 ਰੁਪਏ ਪਹਿਲਾਂ ਅਤੇ 80000 ਰੁਪਏ ਅਗਲੇ ਹਫਤੇ ਤੱਕ ਦੇਣ ਲਈ ਕਿਹਾ ਹੈ।
ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨਾਂ ਦੀ ਪੜਤਾਲ ਉਪਰੰਤ ਉਕਤ ਮੁਲਜ਼ਮ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਥਾਣਾ ਵਿਜੀਲੈਂਸ ਬਿਊਰੋ ਰੇਂਜ ਲੁਧਿਆਣਾ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਸ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾ ਕੇ ਸਿਪਾਹੀ ਬਲਰਾਜ ਸਿੰਘ ਨੂੰ ਐਨ.ਆਰ.ਆਈ. ਥਾਣਾ ਲੁਧਿਆਣਾ ਦੇ ਬਾਹਰੋਂ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 20000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਕੇਸ ਦੀ ਅਗਲੇਰੀ ਜਾਂਚ ਦੌਰਾਨ ਐਸ.ਐਚ.ਓ. ਐਨ.ਆਰ.ਆਈ. ਥਾਣਾ ਦੀ ਭੂਮਿਕਾ ਦੀ ਵੀ ਪੜਤਾਲ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਮੁਲਜ਼ਮ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਵੀਡੀਓ

ਹੋਰ
Have something to say? Post your comment
ਜਾਅਲੀ ਕਾਗਜ਼ਾਂ ਰਾਹੀ ਬੈਂਕ ਤੋਂ 40 ਲੱਖ ਰੁਪਏ ਦਾ ਹੱਦ ਕਰਜ਼ਾ ਲੈਣ ਵਾਲੇ ਸੱਤ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ, ਤਿੰਨ ਗ੍ਰਿਫਤਾਰ

: ਜਾਅਲੀ ਕਾਗਜ਼ਾਂ ਰਾਹੀ ਬੈਂਕ ਤੋਂ 40 ਲੱਖ ਰੁਪਏ ਦਾ ਹੱਦ ਕਰਜ਼ਾ ਲੈਣ ਵਾਲੇ ਸੱਤ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ, ਤਿੰਨ ਗ੍ਰਿਫਤਾਰ

ਵਿਜੀਲੈਂਸ ਬਿਊਰੋ ਨੇ ਕਰਜ਼ਾ ਧੋਖਾਧੜੀ ਕਾਲੇਸ ’ਚ ਭਗੌੜੇ ਬੈਂਕ ਮੈਨੇਜਰ ਨੂੰ ਦਿੱਲੀ ਏਅਰਪੋਰਟ ਤੋਂ ਕੀਤਾ ਕਾਬੂ

: ਵਿਜੀਲੈਂਸ ਬਿਊਰੋ ਨੇ ਕਰਜ਼ਾ ਧੋਖਾਧੜੀ ਕਾਲੇਸ ’ਚ ਭਗੌੜੇ ਬੈਂਕ ਮੈਨੇਜਰ ਨੂੰ ਦਿੱਲੀ ਏਅਰਪੋਰਟ ਤੋਂ ਕੀਤਾ ਕਾਬੂ

ਐਲਜੀ ਨੇ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖ ਕੇ ਕੇਜਰੀਵਾਲ ਦੀ NIA ਜਾਂਚ ਦੀ ਕੀਤੀ ਸਿਫਾਰਸ਼

: ਐਲਜੀ ਨੇ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖ ਕੇ ਕੇਜਰੀਵਾਲ ਦੀ NIA ਜਾਂਚ ਦੀ ਕੀਤੀ ਸਿਫਾਰਸ਼

ਮਾਤਾ ਵੈਸ਼ਨੋ ਦੇਵੀ ਮੱਥਾ ਟੇਕ ਕੇ ਪਰਤ ਰਹੇ ਪਰਿਵਾਰ ਨਾਲ ਜਲੰਧਰ ਨੇੜੇ ਵਾਪਰਿਆ ਹਾਦਸਾ, ਛੋਟੀ ਬੱਚੀ ਸਮੇਤ ਚਾਰ ਦੀ ਮੌਤ

: ਮਾਤਾ ਵੈਸ਼ਨੋ ਦੇਵੀ ਮੱਥਾ ਟੇਕ ਕੇ ਪਰਤ ਰਹੇ ਪਰਿਵਾਰ ਨਾਲ ਜਲੰਧਰ ਨੇੜੇ ਵਾਪਰਿਆ ਹਾਦਸਾ, ਛੋਟੀ ਬੱਚੀ ਸਮੇਤ ਚਾਰ ਦੀ ਮੌਤ

ਅਕਾਲੀ ਦਲ ਨੂੰ ਝਟਕਾ : ਉਮੀਦਵਾਰ ਮੈਦਾਨ ਤੋਂ ਹਟਿਆ, ਦਿੱਤਾ ਅਸਤੀਫਾ

: ਅਕਾਲੀ ਦਲ ਨੂੰ ਝਟਕਾ : ਉਮੀਦਵਾਰ ਮੈਦਾਨ ਤੋਂ ਹਟਿਆ, ਦਿੱਤਾ ਅਸਤੀਫਾ

ਸ੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ ਜੋਤਿ ਦਿਵਸ ਸ਼ਤਾਬਦੀ ਸਬੰਧੀ ਵੱਖ-ਵੱਖ ਜਥੇਬੰਦੀਆਂ ਨਾਲ ਇਕੱਤਰਤਾ

: ਸ੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ ਜੋਤਿ ਦਿਵਸ ਸ਼ਤਾਬਦੀ ਸਬੰਧੀ ਵੱਖ-ਵੱਖ ਜਥੇਬੰਦੀਆਂ ਨਾਲ ਇਕੱਤਰਤਾ

ਚੋਣ ਡਿਊਟੀ ਕਟਾਉਣ ਲਈ ਕਿਸੇ ਵੀ ਤਰ੍ਹਾਂ ਦੀ ਸਿਫ਼ਾਰਸ਼ ਨਾ ਕੀਤੀ ਜਾਵੇ- ਸਹਾਇਕ ਜ਼ਿਲ੍ਹਾ ਚੋਣ ਅਫਸਰ

: ਚੋਣ ਡਿਊਟੀ ਕਟਾਉਣ ਲਈ ਕਿਸੇ ਵੀ ਤਰ੍ਹਾਂ ਦੀ ਸਿਫ਼ਾਰਸ਼ ਨਾ ਕੀਤੀ ਜਾਵੇ- ਸਹਾਇਕ ਜ਼ਿਲ੍ਹਾ ਚੋਣ ਅਫਸਰ

ਪੰਜਾਬ ਦੇ ਲੋਕਾਂ ਲਈ ਉਮੀਦ ਦੀ ਕਿਰਨ ਹੈ ਅਕਾਲੀ ਦਲ : ਐਨ.ਕੇ. ਸ਼ਰਮਾ

: ਪੰਜਾਬ ਦੇ ਲੋਕਾਂ ਲਈ ਉਮੀਦ ਦੀ ਕਿਰਨ ਹੈ ਅਕਾਲੀ ਦਲ : ਐਨ.ਕੇ. ਸ਼ਰਮਾ

ਪੋਸਟਰ, ਪੈਫਲਿਟ, ਬੈਨਰ ਦੀ ਛਪਾਈ ਵਾਲੇ ਪ੍ਰਿੰਟਰਾਂ ਨੂੰ ਸਖਤ ਹਦਾਇਤਾਂ ਜਾਰੀ

: ਪੋਸਟਰ, ਪੈਫਲਿਟ, ਬੈਨਰ ਦੀ ਛਪਾਈ ਵਾਲੇ ਪ੍ਰਿੰਟਰਾਂ ਨੂੰ ਸਖਤ ਹਦਾਇਤਾਂ ਜਾਰੀ

ਕੈਬਨਿਟ ਮੰਤਰੀ ਨੇ ਬਣਾਏ ਸਮੋਸੇ, ਵਿਰੋਧੀਆਂ ਨੂੰ ਬਣਾਇਆ ਨਿਸ਼ਾਨਾ

: ਕੈਬਨਿਟ ਮੰਤਰੀ ਨੇ ਬਣਾਏ ਸਮੋਸੇ, ਵਿਰੋਧੀਆਂ ਨੂੰ ਬਣਾਇਆ ਨਿਸ਼ਾਨਾ

X