Hindi English Thursday, 09 May 2024 🕑
BREAKING
ਗੈਂਗਸਟਰ ਗੋਲਡੀ ਬਰਾੜ ਅਤੇ ਲਾਰੈਂਸ ਵਿਸ਼ਨੋਈ ਦੇ ਸਿੰਡੀਕੇਟ ਖ਼ਿਲਾਫ਼ ਵੱਡੀ ਕਾਰਵਾਈ ਚੰਡੀਗੜ੍ਹ ਤੋਂ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਰਹੇ ਹਰਦੀਪ ਸਿੰਘ ਬੁਟਰੇਲਾ “ਆਪ” ‘ਚ ਸ਼ਾਮਲ ਸ਼੍ਰੋਮਣੀ ਅਕਾਲੀ ਦਲ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ’ਤੇ ਹੋਏ ਜਾਨਲੇਵਾ ਹਮਲੇ ਦਾ ਸਾਜ਼ਿਸ਼ਕਰਤਾ ਅਕਾਲੀ ਆਗੂ ਜਗਦੀਪ ਸਿੰਘ ਚੀਮਾ ਨਿਕਲਿਆ,ਪਰਚਾ ਦਰਜ Air India Express ਵੱਲੋਂ ਚਾਲਕ ਦਲ ਦੇ 25 ਮੈਂਬਰ ਬਰਖਾਸਤ ਸੰਗਰੂਰ ਜ਼ਿਲ੍ਹੇ ‘ਚ ਟਿਊਬਵੈੱਲ ਦਾ ਜ਼ਹਿਰੀਲਾ ਪਾਣੀ ਪੀ ਕੇ 18 ਮੱਝਾਂ ਮਰੀਆਂ, 14 ਦੀ ਹਾਲਤ ਨਾਜ਼ੁਕ ਨੀਟੂ ਸ਼ਟਰਾਂ ਵਾਲੇ ਨੇ ਆਜ਼ਾਦ ਉਮੀਦਵਾਰ ਵਜੋਂ ਭਰੀ ਨਾਮਜ਼ਦਗੀ Ex ADGP ਗੁਰਿੰਦਰ ਸਿੰਘ ਢਿੱਲੋਂ ਨੂੰ ਮਿਲੀ ਚੇਅਰਮੈਨੀ ਕਿਸਾਨਾਂ ਦੇ ਧਰਨੇ ਕਾਰਨ ਅੱਜ 184 ਰੇਲਾਂ ਪ੍ਰਭਾਵਿਤ ਹੋਣਗੀਆਂ ,69 ਰੱਦ, 115 ਤੋਂ ਜ਼ਿਆਦਾ ਦੇ ਰੂਟ ਡਾਇਵਰਟ ਸੈਪਟਿਕ ਟੈਂਕ ਦੀ ਸਫ਼ਾਈ ਦੌਰਾਨ ਦਮ ਘੁੱਟਣ ਕਾਰਨ ਚਾਰ ਲੋਕਾਂ ਦੀ ਮੌਤ ਚੋਣ ਕਮਿਸ਼ਨ ਵਲੋਂ ਮੱਧ ਪ੍ਰਦੇਸ਼ ‘ਚ ਚਾਰ ਤੇ ਬਿਹਾਰ ‘ਚ ਦੋ ਬੂਥਾਂ ‘ਤੇ ਦੋਬਾਰਾ ਵੋਟਿੰਗ ਦੇ ਹੁਕਮ

ਸਾਹਿਤ

More News

ਬਾਬਾ ਬੰਦਾ ਸਿੰਘ ਅੰਤਰ ਰਾਸ਼ਟਰੀ ਫਾਉਂਡੇਸ਼ਨ (ਰਜਿ) ਵੱਲੋਂ ਪੰਜਾਬੀ ਲੇਖਕ ਬੂਟਾ ਸਿੰਘ ਚੌਹਾਨ ਦਾ ਸਨਮਾਨ

Updated on Saturday, February 04, 2023 18:17 PM IST

ਲੁਧਿਆਣਾਃ 4 ਫਰਵਰੀ, ਦੇਸ਼ ਕਲਿੱਕ ਬਿਓਰੋ

ਬਾਬਾ ਬੰਦਾ ਸਿੰਘ ਬਹਾਦਰ ਅੰਤਰ ਰਾਸ਼ਟਰੀ ਫਾਉਂਡੇਸ਼ਨ (ਰਜਿਃ) ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਪੁਰਸਕਾਰ ਨਾਲ ਸਨਮਾਨਿਤ ਕਰਦਿਆਂ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਹੈ ਕਿ ਸ਼ਸਤਰ ਤੇ ਸ਼ਾਸਤਰ ਦਾ ਸੁਮੇਲ ਕਰਕੇ ਦਸਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੂਰੇ ਵਸ਼ਵ ਨੂੰ ਦੱਸਿਆ ਕਿ ਸੰਤ ਸਿਪਾਹੀ ਕਿਵੇਂ ਬਣਨਾ ਹੈ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਵੀ ਗੁਰੂ ਆਸ਼ੇ ਅਨੁਸਾਰ ਤੇਗ ਦੀ ਧਾਰ ਨਾਲ ਪੰਜਾਬ ਦੀ ਧਰਤੀ ਤੇ ਹੱਕ ਸੱਚ ਇਨਸਾਫ਼ ਦੇ ਪੂਰਨੇ ਪਾਏ, ਜਿਸ ਤੇ ਪੂਰੇ ਉੱਤਰਦਿਆਂ ਪੰਜਾਬ ਦੇ ਕਲਮਕਾਰਾਂ ਨੇ ਵਕਤ ਨਾਲ ਪੂਰੀ ਵਫ਼ਾ ਨਿਭਾਈ ਹੈ। ਬਰਨਾਲਾ ਵਾਸੀ ਲੇਖਕ ਸਃ ਬੂਟਾ ਸਿੰਘ ਚੌਹਾਨ ਨੇ ਹਮੇਸ਼ਾਂ ਆਪਣੀਆਂ ਕਵਿਤਾਵਾਂ, ਕਹਾਣੀਆਂ ਤੇ ਨਾਵਲਾਂ ਵਿੱਚ ਚਿੜੀਆਂ ਵਰਗੇ ਮਾਸੂਮ ਲੋਕਾਂ ਦੀ ਹੀ ਧਿਰ ਬਣ ਕੇ ਵਿਖਾਇਆ ਹੈ ਜਿੰਨ੍ਹਾਂ ਨੂੰ ਹਕੂਮਤੀ ਬਾਜ਼ ਨੋਚਦੇ ਹਨ। ਸਾਡੀ ਸੰਸਥਾ ਵੱਲੋਂ ਉਨ੍ਹਾਂ ਦਾ ਸਨਮਾਨ ਕਰਨਾ ਪਵਿੱਤਰ ਫ਼ਰਜ਼ ਵਰਗਾ ਹੈ।

ਇਸ ਮੌਕੇ ਕ੍ਰਿਸ਼ਨ ਕੁਮਾਰ ਬਾਵਾ ਜੀ ਨੇ ਆਪਣੀ ਸਵੈਜੀਵਨੀ ਵੀ ਬੂਟਾ ਸਿੰਘ ਚੌਹਾਨ ਨੂੰ ਭੇਂਟ ਕੀਤੀ।

ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਦੇ ਮੁੱਖ ਸਰਪ੍ਰਸਤ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਬੂਟਾ ਸਿੰਘ ਚੌਹਾਨ ਕਲਮ ਦਾ ਨਿਧੜਕ ਯੋਧਾ ਹੈ ਜਿਸ ਨੇ ਕਲਮ ਨੂੰ ਸ਼ਸਤਰ ਬਣਾ ਕੇ ਵਰਤਿਆ ਹੈ। ਭਾਰਤੀ ਸਾਹਿੱਤ ਅਕਾਡਮੀ ਨਵੀਂ ਦਿੱਲੀ ਦੇ ਪੰਜਾਬੀ ਬੋਰਡ ਵਿੱਚ ਪੰਜਾਬ ਸਰਕਾਰ ਦੀ ਪੰਜ ਸਾਲ ਵਾਸਤੇ ਪ੍ਰਤੀਨਿਧਤਾ ਕਰਨਾ ਉਸ ਦੇ ਹਿੱਸੇ ਆਇਆ ਹੈ ਜੋ ਪੰਜਾਬੀ ਜਗਤ ਲਈ ਮਾਣ ਵਾਲੀ ਗੱਲ ਹੈ। ਬੂਟਾ ਸਿੰਘ ਚੌਹਾਨ ਇਸ ਸਨਮਾਨ ਤੋਂ ਪਹਿਲਾਂ ਪ੍ਰੋ. ਮੋਹਨ ਸਿੰਘ, ਦੀਪਕ ਜੈਤੋਈ ਅਤੇ ਸੰਤ ਅਤਰ ਸਿੰਘ ਘੁੰਨਸ ਯਾਦਗਾਰੀ ਸਨਮਾਨਾਂ ਨਾਲ ਸਨਮਾਨਿਤ ਕੀਤਾ ਜਾ ਚੁਕੇ ਹਨ।
ਉਨ੍ਹਾਂ ਦੀਆਂ ਸਿਰ ਜੋਗੀ ਛਾਂ, ਖ਼ਿਆਲ ਖ਼ੁਸ਼ਬੋ ਜਿਹਾ, ਨੈਣਾਂ ਵਿੱਚ ਸਮੁੰਦਰ ਅਤੇ ਖ਼ੁਸ਼ਬੋ ਦਾ ਕੁਨਬਾ ਗ਼ਜ਼ਲ ਸੰਗ੍ਰਹੀ,ਚਿੱਟਾ ਪੰਛੀ, ਨਿੱਕੀ ਜਿਹੀ ਡੇਕ, ਤਿੰਨ ਦੂਣੀ ਅੱਠ ਅਤੇ ਸਤਰੰਗੀਆਂ ਚਿੜੀਆਂ ਬਾਲ ਸਾਹਿੱਤ ਪੁਸਤਕਾਂ ਹਨ। ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਮਰਾਠੀ ਲੇਖਕ ਲਕ਼ਮਣ ਗਾਇਕਵਾੜ ਦੇ ਪੰਜ ਨਾਵਲਾਂ ਦਾ ਉਹ ਪੰਜਾਬੀ ਅਨੁਵਾਦ ਕਰ ਚੁਕੇ ਹਨ, ਜਿੰਨ੍ਹਾਂ ਵਿੱਚੋਂ ਚੋਰ ਉਚੱਕੇ ਪ੍ਰਮੁਖ ਹੈ। ਇਸ ਮੌਕੇ ਉੱਘੇ ਉਦਯੋਗ ਪਤੀ ਤੇ ਸਮਾਜ ਸੇਵਕ ਪਵਨ ਗਰਗ , ਅਰਜੁਨ ਬਾਵਾ ਤੇ ਕੁਝ ਹੋਰ ਪ੍ਰਮੁੱਖ ਵਿਅਕਤੀ ਹਾਜ਼ਰ ਸਨ।

ਇਸ ਸਾਲ ਦੇ ਪੰਜਾਬੀ ਲਈ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਸ਼੍ਰੀ ਸੁਖਜੀਤ ਨੇ ਵੀ ਸਃ ਬੂਟਾ ਸਿੰਘ ਚੌਹਾਨ ਨੂੰ ਸਨਮਾਨਿਤ ਕਰਨ ਲਈ ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਨੂੰ ਮੁਬਾਰਕ ਦਿੱਤੀ ਹੈ।

ਵੀਡੀਓ

ਹੋਰ
Have something to say? Post your comment
ਸਰਬਜੀਤ ਸੋਹਲ ਦਾ ਕਹਾਣੀ ਸੰਗ੍ਰਹਿ 'ਮੈਨੂੰ ਬੰਦਾ ਪਸੰਦ ਏ' ਹੋਇਆ ਲੋਕ-ਅਰਪਣ

: ਸਰਬਜੀਤ ਸੋਹਲ ਦਾ ਕਹਾਣੀ ਸੰਗ੍ਰਹਿ 'ਮੈਨੂੰ ਬੰਦਾ ਪਸੰਦ ਏ' ਹੋਇਆ ਲੋਕ-ਅਰਪਣ

ਮੇਰਾ ਬੁਆਏ ਫਰੈਂਡ

: ਮੇਰਾ ਬੁਆਏ ਫਰੈਂਡ

ਲੇਖਕ ਜਗਦੀਸ਼ ਪਾਪੜਾ ਦੀ ਕਿਤਾਬ

: ਲੇਖਕ ਜਗਦੀਸ਼ ਪਾਪੜਾ ਦੀ ਕਿਤਾਬ "ਸੁਪਨਿਆਂ ਦੀ ਸੈਰ" ਅਤੇ ਰਣਜੀਤ ਲਹਿਰਾ ਦੀ ਕਿਤਾਬ "ਜੈਤੋ ਦਾ ਇਤਿਹਾਸਕ ਮੋਰਚਾ" ਲੋਕ ਅਰਪਣ

ਅਮਰੀਕਾ ਵੱਸਦੇ ਕਵੀ ਗੁਰਪ੍ਰੀਤ ਸੋਹਲ ਦੀ ਕਾਵਿ ਪੁਸਤਕ “ਸੁੱਚੇ ਰੰਗ” ਡਾ. ਵਰਿਆਮ ਸੰਧੂ, ਡਾ. ਦੀਪਕ ਮਨਮੋਹਨ ਤੇ ਗੁਰਭਜਨ ਗਿੱਲ ਵੱਲੋਂ ਲੋਕ ਅਰਪਨ

: ਅਮਰੀਕਾ ਵੱਸਦੇ ਕਵੀ ਗੁਰਪ੍ਰੀਤ ਸੋਹਲ ਦੀ ਕਾਵਿ ਪੁਸਤਕ “ਸੁੱਚੇ ਰੰਗ” ਡਾ. ਵਰਿਆਮ ਸੰਧੂ, ਡਾ. ਦੀਪਕ ਮਨਮੋਹਨ ਤੇ ਗੁਰਭਜਨ ਗਿੱਲ ਵੱਲੋਂ ਲੋਕ ਅਰਪਨ

ਸੁਰਜੀਤ ਕੌਰ ਸੈਕਰਾਮੈਂਟੋ ਦੀਆਂ ਕਾਵਿ ਪੁਸਤਕਾਂ “ਬੂੰਦ ਬੂੰਦ ਬਰਸਾਤ

: ਸੁਰਜੀਤ ਕੌਰ ਸੈਕਰਾਮੈਂਟੋ ਦੀਆਂ ਕਾਵਿ ਪੁਸਤਕਾਂ “ਬੂੰਦ ਬੂੰਦ ਬਰਸਾਤ" ਤੇ “ਰੂਹਾਨੀ ਰਮਜ਼ਾਂ" ਪੰਜਾਬੀ ਭਵਨ ਲੁਧਿਆਣਾ ਵਿਖੇ ਪ੍ਰੋਃ ਗੁਰਭਜਨ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਨ

ਪ੍ਰੋ: ਗੁਰਭਜਨ ਗਿੱਲ ਦੀ ਕਵਿਤਾ ‘ਕੰਕਰੀਟ ਦਾ ਜੰਗਲ ਬੇਲਾ‘

: ਪ੍ਰੋ: ਗੁਰਭਜਨ ਗਿੱਲ ਦੀ ਕਵਿਤਾ ‘ਕੰਕਰੀਟ ਦਾ ਜੰਗਲ ਬੇਲਾ‘

ਭਾਸ਼ਾ ਵਿਭਾਗ ਮੋਹਾਲੀ ਵੱਲੋਂ ‘ਮਨ ਤਨ ਭਏ ਅਰੋਗਾ’ ਪੁਸਤਕ ’ਤੇ ਵਿਚਾਰ ਚਰਚਾ

: ਭਾਸ਼ਾ ਵਿਭਾਗ ਮੋਹਾਲੀ ਵੱਲੋਂ ‘ਮਨ ਤਨ ਭਏ ਅਰੋਗਾ’ ਪੁਸਤਕ ’ਤੇ ਵਿਚਾਰ ਚਰਚਾ

ਸ੍ਵਃ ਰਾਜਿੰਦਰ ਪਰਦੇਸੀ ਦੇ ਪੁੱਤਰ ਵੱਲੋਂ ਆਪਣੇ ਬਾਪ ਦੀ ਆਖ਼ਰੀ ਪੁਸਤਕ ਪ੍ਰੋਃ ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਨੂੰ ਭੇਂਟ

: ਸ੍ਵਃ ਰਾਜਿੰਦਰ ਪਰਦੇਸੀ ਦੇ ਪੁੱਤਰ ਵੱਲੋਂ ਆਪਣੇ ਬਾਪ ਦੀ ਆਖ਼ਰੀ ਪੁਸਤਕ ਪ੍ਰੋਃ ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਨੂੰ ਭੇਂਟ

ਹਰਪ੍ਰੀਤ ਸਿੰਘ ਸਵੈਚ ਦੀ ਪਲੇਠੀ ਕਾਵਿ ਪੁਸਤਕ “ਇਬਾਦਤਗਾਹ” ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਣ

: ਹਰਪ੍ਰੀਤ ਸਿੰਘ ਸਵੈਚ ਦੀ ਪਲੇਠੀ ਕਾਵਿ ਪੁਸਤਕ “ਇਬਾਦਤਗਾਹ” ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਣ

ਲਾਇਬ੍ਰੇਰੀ ਵੱਲੋਂ ਚੋਰਾਂ ਦੇ ਨਾਂ ਖੁੱਲ੍ਹਾ ਖ਼ਤ

: ਲਾਇਬ੍ਰੇਰੀ ਵੱਲੋਂ ਚੋਰਾਂ ਦੇ ਨਾਂ ਖੁੱਲ੍ਹਾ ਖ਼ਤ

X