Hindi English Friday, 10 May 2024 🕑
BREAKING
ਪੰਜਾਬ 'ਚ ਨਾਮਜ਼ਦਗੀਆਂ ਦੇ ਤੀਸਰੇ ਦਿਨ 28 ਉਮੀਦਵਾਰਾਂ ਵੱਲੋਂ 31 ਨਾਮਜ਼ਦਗੀ ਪੱਤਰ ਦਾਖਲ: ਸਿਬਿਨ ਸੀ ਪੰਜਾਬ ‘ਚ ਰਿਸ਼ਤੇ ਹੋਏ ਤਾਰ-ਤਾਰ, ਨੌਜਵਾਨ ਨੇ ਛੋਟੇ ਭਰਾ ਦਾ ਕਤਲ ਕਰਕੇ ਲਾਸ਼ ਬੈੱਡ ‘ਚ ਲੁਕੋਈ ਮੋਹਾਲੀ ਪੁਲਿਸ ਵੱਲੋਂ ਨਿਊ ਚੰਡੀਗੜ੍ਹ ਇਲਾਕੇ 'ਚ ਐਨਕਾਊਂਟਰ ਤੋਂ ਬਾਅਦ ਦੋ ਗੈਂਗਸਟਰ ਗ੍ਰਿਫਤਾਰ ਪੰਜਾਬ ‘ਚ ਸਕੂਲ ਪੜ੍ਹਾਉਣ ਜਾ ਰਹੇ ਅਧਿਆਪਕ ਦੀ ਹੱਤਿਆ ਕੀ ਲਕੋਰੀਆ ਬੱਚੇਦਾਨੀ ਦੇ ਕੈਂਸਰ ਦਾ ਸੰਕੇਤ ਹੋ ਸਕਦਾ ਹੈ ? ਗੈਂਗਸਟਰ ਗੋਲਡੀ ਬਰਾੜ ਅਤੇ ਲਾਰੈਂਸ ਵਿਸ਼ਨੋਈ ਦੇ ਸਿੰਡੀਕੇਟ ਖ਼ਿਲਾਫ਼ ਵੱਡੀ ਕਾਰਵਾਈ ਚੰਡੀਗੜ੍ਹ ਤੋਂ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਰਹੇ ਹਰਦੀਪ ਸਿੰਘ ਬੁਟਰੇਲਾ “ਆਪ” ‘ਚ ਸ਼ਾਮਲ ਸ਼੍ਰੋਮਣੀ ਅਕਾਲੀ ਦਲ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ’ਤੇ ਹੋਏ ਜਾਨਲੇਵਾ ਹਮਲੇ ਦਾ ਸਾਜ਼ਿਸ਼ਕਰਤਾ ਅਕਾਲੀ ਆਗੂ ਜਗਦੀਪ ਸਿੰਘ ਚੀਮਾ ਨਿਕਲਿਆ,ਪਰਚਾ ਦਰਜ Air India Express ਵੱਲੋਂ ਚਾਲਕ ਦਲ ਦੇ 25 ਮੈਂਬਰ ਬਰਖਾਸਤ ਸੰਗਰੂਰ ਜ਼ਿਲ੍ਹੇ ‘ਚ ਟਿਊਬਵੈੱਲ ਦਾ ਜ਼ਹਿਰੀਲਾ ਪਾਣੀ ਪੀ ਕੇ 18 ਮੱਝਾਂ ਮਰੀਆਂ, 14 ਦੀ ਹਾਲਤ ਨਾਜ਼ੁਕ

ਸਿਹਤ/ਪਰਿਵਾਰ

More News

ਮੋਰਿੰਡਾ ਸਮੇਤ ਢਾਈ ਦਰਜਨ ਪਿੰਡਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲਾ ਸਰਕਾਰੀ ਹਸਪਤਾਲ ਮੋਰਿੰਡਾ ਖੁਦ ਬਿਮਾਰ

Updated on Monday, February 12, 2024 17:35 PM IST

ਮੋਰਿੰਡਾ, 3 ਨਵੰਬਰ ( ਭਟੋਆ) 
 
ਮੋਰਿੰਡਾ ਸ਼ਹਿਰ ਸਮੇਤ ਆਸ ਪਾਸ ਦੇ ਢਾਈ ਦਰਜਨ ਪਿੰਡਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੇ ਸਰਕਾਰੀ ਸਿਵਲ ਹਸਪਤਾਲ ਮੋਰਿੰਡਾ ਦੀ ਆਪਣੀ ਖੁਦ ਦੀ ਹਾਲਤ ਬਿਮਾਰਾਂ ਵਾਲੀ ਬਣੀ ਹੋਈ ਹੈ ਹਸਪਤਾਲ ਵਿੱਚ ਡਾਕਟਰਾਂ ਦੀਆਂ 8 ਮਨਜ਼ੂਰ ਅਸਾਮੀਆਂ ਵਿੱਚੋਂ 7 ਭਰੀਆਂ ਹੋਣ ਦੇ ਬਾਵਜੂਦ ਵੀ ਕਈ ਡਾਕਟਰਾਂ ਦੇ ਹੋਰ ਹਸਪਤਾਲਾਂ ਡਿਸਪੈਂਸਰੀਆਂ ਵਿੱਚ ਡਿਊਟੀਆਂ ਨਿਭਾਉਣ ਸਦਕਾ ਹਸਪਤਾਲ ਵਿੱਚ 1-2 ਡਾਕਟਰ ਹੀ ਲਗਾਤਾਰ ਇਲਾਕੇ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਹਨ।
 
ਮਿਲੀ ਜਾਣਕਾਰੀ ਅਨੁਸਾਰ ਹਸਪਤਾਲ ਦੇ ਇੱਕ ਗਾਇਨੀ ਡਾਕਟਰ ਦੀ ਤਿੰਨ ਦਿਨਾਂ ਲਈ ਸਰਕਾਰੀ ਹਸਪਤਾਲ ਰੋਪੜ ਵਿਖੇ ਡਿਊਟੀ ਲੱਗੀ ਹੋਈ ਹੈ ਇੱਕ ਡਾਕਟਰ ਜਣੇਪਾ ਛੁੱਟੀ ਤੇ ਚੱਲ ਰਹੀ ਹੈ। ਹਸਪਤਾਲ ਵਿੱਚ ਚਾਰ ਮੈਡੀਸਨ ਡਾਕਟਰ ਹਨ ਜਿਨਾਂ ਵਿੱਚੋਂ ਤਿੰਨ ਦੀ ਡਿਊਟੀ ਕਿਸੇ ਹੋਰ ਪਾਸੇ ਹੈ ਤੇ ਇੱਕ ਹੀ ਲਗਾਤਾਰ ਇਸ ਹਸਪਤਾਲ ਵਿੱਚ ਡਿਊਟੀ ਨਿਭਾ ਰਿਹਾ ਹੈ। ਹਸਪਤਾਲ ਵਿੱਚ ਪੱਕੇ ਤੌਰ ਤੇ ਕੋਈ ਵੀ ਗਾਈ ਨਹੀਂ ਡਾਕਟਰ ਨਹੀਂ ਹੈ ਸਿਰਫ ਤਿੰਨ ਦਿਨ ਲਈ ਡਾਕਟਰ ਬਾਹਰੋਂ ਆਉਂਦਾ ਹੈ ਇਸੇ ਤਰ੍ਹਾਂ ਹਸਪਤਾਲ ਵਿੱਚ ਈਐਨਟੀ ਦੇ ਦੋ ਵਾਧੂ ਡਾਕਟਰ ਸਰਕਾਰ ਵੱਲੋਂ ਮੁਹਈਆ ਕਰਵਾਏ ਗਏ ਹਨ ਜਿਨਾਂ ਵਿੱਚੋਂ ਇੱਕ ਪੰਜ ਹਫਤੇ ਦੇ ਪੰਜ ਦਿਨ ਅਤੇ ਦੂਜਾ ਹਫਤੇ ਦੇ ਤਿੰਨ ਦਿਨ ਹਾਜ਼ਰ ਹੁੰਦਾ ਹੈ ਹਸਪਤਾਲ ਅਨੁਸਾਰ ਹਸਪਤਾਲ ਵਿੱਚ  ਇੱਕ ਮੈਡੀਸਨ ਡਾਕਟਰ ਅਤੇ ਇੱਕ ਐਨਥੀਸੀਆ ਦਾ ਡਾਕਟਰ ਪੱਕੇ ਤੌਰ ਤੇ ਮਰੀਜ਼ਾਂ ਦੇ ਇਲਾਜ ਲਈ ਉਪਲਬਧ ਹੁੰਦੇ ਹਨ ਪ੍ਰੰਤੂ ਰਾਤ ਦੇ ਸਮੇਂ ਵਿੱਚ ਮੋਰਿੰਡਾ ਸ਼ਹਿਰ ਦੀ 35000 ਤੋਂ ਵੱਧ ਆਬਾਦੀ ਨੂੰ ਸੰਭਾਲਣ ਵਾਲਾ,  ਖਾਸ ਕਰਕੇ  ਔਰਤਾਂ ਦਾ ਜਣੇਪਾ ਆਦਿ ਕਰਾਉਣ ਲਈ ਕੋਈ ਵੀ ਡਾਕਟਰ ਮੌਜੂਦ ਨਹੀਂ ਹੁੰਦਾ ।ਇਹ ਵੀ ਪਤਾ ਲੱਗਿਆ ਹੈ ਕਿ ਹਸਪਤਾਲ ਵਿੱਚ ਕੰਮ ਕਰਦੇ ਡਾਕਟਰਾਂ ਵੱਲੋਂ ਮੋਰਿੰਡਾ ਚੁੰਨੀ ਬਾਈਪਾਸ ਨੇੜੇ ਇੱਕ ਨਿੱਜੀ ਹਸਪਤਾਲ ਕਥਿਤ ਤੌਰ ਤੇ ਸਾਂਝੇ ਤੌਰ ਤੇ ਚਲਾਇਆ ਜਾ ਰਿਹਾ ਅਤੇ ਹਸਪਤਾਲ ਵਿੱਚ ਇਲਾਜ ਲਈ ਆਏ ਮਰੀਜ਼ਾਂ ਦੇ ਆਪਰੇਸ਼ਨ ਆਦਿ ਵੀ ਸਰਕਾਰੀ ਹਸਪਤਾਲ ਵਿੱਚ ਕਰਨ ਦੀ ਥਾਂ ਤੇ ਇਸੇ ਨਿੱਜੀ ਹਸਪਤਾਲ ਵਿੱਚ ਕੀਤੇ ਜਾਣ ਦੀਆਂ ਸ਼ਹਿਰ ਵਿੱਚ ਚਰਚਾਵਾਂ ਹਨ।
 
 
ਭਾਂਵੇ ਕਿ ਪੰਜਾਬ ਸਰਕਾਰ ਸਿਹਤ ਸੇਵਾਵਾਂ ਨੂੰ ਲੈ ਕੇ ਬਹੁਤ ਵੱਡੇ ਵੱਡੇ ਦਾਅਵੇ ਤਾਂ ਕਰ ਰਹੀ ਹੈ ਪ੍ਰੰਤੂ ਜਮੀਨੀ ਪੱਧਰ ਤੇ ਡੇਢ ਸਾਲ ਬੀਤ ਜਾਣ ਉਪਰੰਤ ਵੀ ਮੋਰਿੰਡਾ ਚ ਸਿਹਤ ਸੇਵਾਵਾਂ ਚ ਕੋਈ ਬਹੁਤ ਜ਼ਿਆਦਾ ਸੁਧਾਰ ਦਿਖਾਈ ਨਹੀਂ ਦੇ ਰਿਹਾ, ਕਿਉਂਕਿ ਹਸਪਤਾਲ ਵਿੱਚ ਬਣੇ ਬਾਥਰੂਮਾਂ , ਦਵਾਈਆਂ ਦੀ ਕਮੀ , ਲੰਮੇ ਸਮੇਂ ਤੋਂ ਟੁੱਟੀ ਹੋਈ ਚਾਰ ਦੀਵਾਰੀ , ਜਾਂ ਹਸਪਤਾਲ ਦੇ ਅਹਾਤੇ ਵਿੱਚ ਖੜੀਆਂ ਦੀ ਐਂਬੂਲੈਂਸਾਾਂ ਦੀ ਸਥਿਤੀ ਹਾਲੇ ਵੀ ਜਿਉਂ ਦੀ ਤਿਉਂ ਬਣੀ ਹੋਈ ਹੈ।
 ਇਸੇ ਦੌਰਾਨ  ਸਾਬਕਾ ਕੌਸਲਰ ਸ੍ਰੀ ਜਗਪਾਲ ਸਿੰਘ ਜੌਲੀ,  ਸੁਰਜੀਤ ਸਿੰਘ ਸਾਬਕਾ ਸਰਪੰਚ, ਜੁਗਰਾਜ ਸਿੰਘ ਮਾਨਖੇੜੀ ,  ਦਵਿੰਦਰ ਸਿੰਘ ਮਝੈਲ,  ਅਤੇ ਪਰਮਿੰਦਰ ਸਿੰਘ ਬਿੱਟੂ ਕੰਗ ਨੇ ਦੱਸਿਆ ਕਿ  ਜੁਲਾਈ ਮਹੀਨੇ ਦੌਰਾਨ ਹਸਪਤਾਲ ਵਿੱਚ ਦਾਖਲ ਹੋਏ ਹੜਾਂ ਦੇ ਪਾਣੀ ਕਾਰਨ ਇਸ ਦੀ ਚਾਰਦੀਵਾਰੀ ਕਾਫੀ ਜਿਆਦਾ   ਟੁੱਟ ਗਈ ਸੀ। ਇਹਨਾਂ ਆਗੂਆਂ ਨੇ ਦੱਸਿਆ ਕਿ ਇਸੇ ਸਮੇਂ ਦੌਰਾਨ ਹਸਪਤਾਲ ਦੀ ਬਿਲਡਿੰਗ ਸਮੇਤ ਹਸਪਤਾਲ ਵਿੱਚ ਮੌਜੂਦ ਮਸ਼ੀਨਰੀ ਅਤੇ ਵਾਹਨਾਂ ਦਾ ਵੀ ਕਾਫੀ ਜਿਆਦਾ ਨੁਕਸਾਨ ਹੋਇਆ ਸੀ ਜਿਸ ਨੂੰ ਠੀਕ ਕਰਾਉਣ ਜਾਂ ਨਵੀਂ ਲਿਆਉਣ ਲਈ ਹਸਪਤਾਲ ਦੇ ਐਸਐਮਓ ਡਾਕਟਰ ਪਰਮਿੰਦਰਜੀਤ ਸਿੰਘ ਵੱਲੋਂ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੂੰ ਜੁਲਾਈ ਮਹੀਨੇ ਦੌਰਾਨ ਹੀ ਇੱਕ ਮੰਗ ਪੱਤਰ ਦੇ ਕੇ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਹਸਪਤਾਲ ਲਈ 50 ਲੱਖ ਰੁਪਏ ਦੇਣ ਦੀ ਮੰਗ ਕੀਤੀ ਗਈ ਸੀ । ਐਸਐਮਓ ਡਾਕਟਰ ਪਰਮਿੰਦਰਜੀਤ ਸਿੰਘ ਵੱਲੋਂ ਸਰਕਾਰ ਵੱਲੋਂ ਇਹ ਰਾਸ਼ੀ ਪ੍ਰਵਾਨ ਹੋਣ ਦਾ ਦਾਅਵਾ ਵੀ ਕੀਤਾ ਜਾਂਦਾ ਰਿਹਾ ਹੈ ਪ੍ਰੰਤੂ ਹੁਣ ਐਸਐਮਓ ਵੱਲੋਂ ਦੱਸਿਆ ਗਿਆ ਹੈ ਕਿ  ਉਪਰੋਕਤ ਰਕਮ ਵਿੱਚੋਂ 5 ਲੱਖ ਦੀ ਰਕਮ ਨਾਲ ਹਸਪਤਾਲ ਵਿੱਚ ਬਿਜਲੀ ਦਾ ਕੰਮ ਕਰਵਾਇਆ ਜਾ ਰਿਹਾ ਹੈ ਜਦ ਕਿ ਚਾਰ ਦੀਵਾਰੀ   ਪਹਿਲਾਂ ਦੀ ਤਰ੍ਹਾਂ ਹੀ ਟੁੱਟੀ ਹੋਈ ਹੈ ਅਤੇ ਚਾਰ ਦੀਵਾਰੀ ਦਾ ਤਿੰਨ ਮਹੀਨੇ ਬਾਅਦ ਵੀ ਕੰਮ ਸ਼ੁਰੂ ਨਹੀਂ ਹੋ ਸਕਿਆ 
। ਜਿਸ ਕਾਰਣ  ਅਵਾਰਾ ਪਸ਼ੂ ਅਤੇ ਅਵਾਰਾ ਕੁੱਤੇ ਹਸਪਤਾਲ ਵਿੱਚ ਦਾਖਲ ਹੋ ਜਾਂਦ ਹਨ ਜਿਸ ਕਾਰਨ ਮਰੀਜ਼ਾਂ ਦੀ ਜਾਨ ਨੂੰ ਖਤਰਾ ਬਣਿਆ ਰਹਿੰਦਾ ਹੈ ਉਹਨਾਂ ਦੱਸਿਆ ਕਿ ਚਾਰ ਦੁਵਾਰੀ ਨਾ ਹੋਣ ਕਾਰਨ ਥੋੜਾ ਜਿਹਾ ਮੀਂਹ ਪੈਣ ਉਪਰੰਤ ਹੀ ਹਸਪਤਾਲ ਦੇ ਅਹਾਤੇ ਵਿੱਚ ਗੰਦਾ ਪਾਣੀ ਜਮਾ ਹੋ ਜਾਂਦਾ ਹੈ। ਜਿਸ ਕਾਰਣ ਹਸਪਤਾਲ ਵਿੱਚ ਮੱਖੀਆਂ ਅਤੇ ਮੱਛਰਾਂ ਦੀ ਭਰਮਾਰ ਹੋ ਜਾਂਦੀ ਹੈ ਅਤੇ ਭਿਆਨਕ ਬਿਮਾਰੀਆਂ ਦੇ ਫੈਲਣ ਦਾ ਡਰ ਬਣਿਆ ਰਹਿੰਦਾ ਹੈ। ਇਨ੍ਹਾਂ ਆਗੂਆਂ ਨੇ ਦੱਸਿਆ ਕਿ ਇਸ ਚਾਰਦੀਵਾਰੀ ਨੂੰ ਠੀਕ ਕਰਨ ਲਈ ਜੁਲਾਈ 20 22 ਵਿੱਚ ਆਪ ਸਰਕਾਰ ਦੇ ਤਤਕਾਲੀ ਸਿਹਤ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਵੀ ਅਧਿਕਾਰੀਆਂ ਨੂੰ ਅਦੇਸ਼ ਦਿੱਤੇ ਸਨ ਅਤੇ ਉਨ੍ਹਾਂ ਤੋਂ ਬਾਦ ਹਲਕਾ ਵਿਧਾਇਕ ਵੱਲੋਂ ਵੀ ਇਸ ਚਾਰਦੀਵਾਰੀ ਬਾਰੇ ਵਿਭਾਗੀ ਅਧਿਕਾਰੀਆਂ ਨੂੰ ਕਿਹਾ ਜਾ ਚੁੱਕਾ ਹੈ, ਪਰੰਤੂ ਪਰਨਾਲ਼ਾ ਹਾਲੇ ਵੀ ਉੱਥੇ ਦਾ ਉੱਥੇ ਹੀ ਹੈ।
 ਮੋਰਿੰਡਾ ਦੇ ਸਰਕਾਰੀ ਹਸਪਤਾਲ ਦੇ ਮੁੱਖ ਗੇਟ ਅੱਗੇ ਪਿਛਲੇ ਲੰਮੇ ਸਮੇਂ ਤੋਂ ਬਰਸਾਤੀ ਤੇ ਗੰਦਾ ਪਾਣੀ ਖੜਾ ਕਾਰਣ ਸੜਕ ਟੁੱਟੀ ਪਈ ਹੈ , ਜਿਸ ਕਾਰਣ ਜਿੱਥੇ ਇਸ ਹਸਪਤਾਲ ਵਿੱਚ ਦਵਾਈ ਲੈਣ ਆਉਂਦੇ ਮਰੀਜ਼ਾਂ ਨੂੰ ਹਫਤਾ ਜਾਣ ਸਮੇਂ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ।   ਉੱਥੇ ਹੀ ਇਸ ਸੜਕ ਤੋਂ ਹੋਕੇ ਚੁੰਨੀ, ਕੁਰਾਲੀ ਜਾਂ ਨੇੜੇ ਦੇ ਪਿੰਡਾਂ ਵਿੱਚ ਆਉਣ ਜਾਣ ਕਰਨ ਵਾਲੇ ਰਾਹਗੀਰਾਂ ਵਿੱਚੋਂ  ਕਈ ਦੋ ਪਹੀਆ ਵਾਹਨ ਚਾਲਕ ਇਸ ਟੁੱਟੀ ਸੜਕ ਵਿੱਚ ਡਿੱਗ ਕੇ ਸੱਟਾਂ ਵੀ ਖਾ ਚੁੱਕੇ ਹਨ, ਪਰੰਤੂ ਨਾ ਇਸ ਸ਼ਹਿਰ ਦੇ ਵਸਨੀਕ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਕਾਰਜਕਾਲ ਦੌਰਾਨ ਇਸ  ਸਮੱਸਿਆ ਨੂੰ ਹੱਲ ਕਰਵਾ ਸਕੇ ਅਤੇ ਨਾ ਹੀ ਮੌਜੂਦਾ ਆਪ ਸਰਕਾਰ, ਡੇਢ ਸਾਲ ਬੀਤਣ ਉਪਰੰਤ ਸੜਕ ਨੂੰ ਠੀਕ ਕਰਵਾਉਣ ਲਈ ਕੋਈ ਢੁਕਵਾਂ ਪ੍ਬੰਧ ਕਰ ਸਕੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਹਸਪਤਾਲ ਦੇ ਬਿਲਕੁਲ ਸਾਹਮਣੇ ਲੈਬਰ ਚੌਂਕ ਹੈ, ਜਿੱਥੇ ਰੋਜ਼ਾਨਾ ਸੈਂਕੜਿਆਂ ਦੀ ਗਿਣਤੀ ਵਿੱਚ ਮਜਦੂਰ ਜੁੜਦੇ ਹਨ ਅਤੇ ਉਨ੍ਹਾਂ ਨੂੰ ਵੀ ਇਸ ਟੁੱਟੀ ਸੜਕ ਦਾ ਖਮਿਆਜਾ ਭੁਗਤਣਾ ਪੈਂਦਾ ਹੈ। 
ਉਕਤ ਆਗੂਆਂ ਨੇ ਦੱਸਿਆ ਕਿ ਹਸਪਤਾਲ ਵਿੱਚ ਨਾ ਤਾਂ ਪੂਰੀਆਂ ਦਵਾਈਆਂ ਹਨ, ਨਾ ਹੀ ਡਿਜੀਟਲ ਐਕਸਰੇਅ ਮਸ਼ੀਨ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਬਣੇ ਪਖਾਨਿਆਂ ਵਿੱਚੋਂ ਕਈਆਂ ਨੂੰ ਦਰਵਾਜ਼ਾ ਨਹੀਂ ਲੱਗਦਾ ਤੇ ਨਾ ਹੀ ਕੋਈ ਫਲੱਸ਼ ਚੱਲਦੀ ਹੈ। ਹਸਪਤਾਲ ਵਿੱਚ ਮਰੀਜਾਂ ਦੇ ਵਰਤਣ ਲਈ ਬਣੇ ਪਖਾਨਿਆਂ ਚੋਂ ਇੱਕ ਵੀ ਪਖਾਨਾ ਵਰਤਣਯੋਗ ਨਹੀਂ ਹੈ। ਡਾਕਟਰਾਂ ਵੱਲੋਂ ਜਿਆਦਾਤਰ ਦਵਾਈਆਂ ਬਾਹਰੋਂ ਲਿਖੀਆਂ ਜਾਂਦੀਆਂ ਹਨ। ਇਨ੍ਹਾਂ ਆਗੂਆਂ ਅਨੁਸਾਰ ਇਸ ਹਸਪਤਾਲ ਵਿੱਚ ਜਿਆਦਾਤਰ ਲੜਾਈਆਂ -ਝਗੜਿਆਂ ਦੇ ਕੇਸ ਹੀ ਆਉਂਦੇ ਹਨ, ਪਰੰਤੂ ਹਸਪਤਾਲ ਦੇ ਵਿੱਚ ਪੂਰਾ ਸਟਾਫ ਅਤੇ ਔਜਾਰ ਨਾ ਹੋਣ ਕਾਰਨ ਡਿਊਟੀ ਤੇ ਮੌਜੂਦ ਡਾਕਟਰਾਂ ਤੇ ਨਰਸਾਂ ਨੂੰ ਐਮਰਜੈਂਸੀ ਵਿੱਚ ਆਏ ਮਰੀਜਾਂ ਨੂੰ ਚੰਡੀਗੜ, ਮੋਹਾਲੀ, ਰੂਪਨਗਰ ਦੇ ਹਸਪਤਾਲਾਂ ਵਿੱਚ ਰੈਫਰ ਕਰਨਾ ਪੈਂਦਾ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਨੇ ਥਾਂ-ਥਾਂ ਤੇ ਪੰਜਾਬ ਨੂੰ ਸਿਹਤਮੰਦ ਬਣਾਉਣ ਲਈ ਸੂਬੇ ਵਿੱਚ 500 ਤੋ ਵੱਧ  ਆਮ ਆਦਮੀ ਕਲਿਨਿਕਾਂ ਖੋਲਕੇ ਇਸ਼ਤਿਹਾਰਬਾਜੀ ਕੀਤੀ ਗਈ ਹੈ ਅਤੇ ਰੇਡੀਓ, ਟੀਵੀ ਤੇ ਵੀ ਇਹਨਾਂ ਸਿਹਤ ਸੇਵਾਵਾਂ ਦਾ ਵੱਡੇ ਪੱਧਰ ਤੇ ਪ੍ਰਚਾਰ ਕੀਤਾ ਜਾ ਰਿਹਾ ਹੈ ਪ੍ਰੰਤੂ ਜਮੀਨੀ ਹਕੀਕਤ ਵੇਖੀ ਜਾਵੇ ਤਾਂ ਮੋਰਿੰਡਾ ਇਲਾਕੇ ਵਿੱਚ ਸਰਕਾਰੀ ਸਿਹਤ ਸੇਵਾਵਾਂ ਨਾ ਦੇ ਬਰਾਬਰ ਹਨ।
ਇਸੇ ਮਾਮਲੇ ਨੂੰ ਲੈ ਕੇ ਜਦੋਂ ਮੋਰਿੰਡਾ ਹਸਪਤਾਲ ਦੇ ਐਸ.ਐੱਮ.ਓ. ਡਾ. ਪਰਮਿੰਦਰਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਮਰੀਜ਼ਾਂ ਨੂੰ ਬਹੁਤੀਆਂ ਦਵਾਈਆਂ ਹਸਪਤਾਲ ਵਿੱਚੋਂ ਹੀ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਹਸਪਤਾਲ ਦੀ ਚਾਰਦੀਵਾਰੀ ਸਬੰਧੀ ਉਹ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਸਮੇਤ ਵਿਧਾਇਕ ਡਾ:ਚਰਨਜੀਤ ਸਿੰਘ ਨੂੰ ਵੀ ਲਿਖਤੀ ਰੂਪ ਵਿੱਚ ਸੂਚਿਤ ਕੀਤਾ ਗਿਆ ਹੈ ।

ਵੀਡੀਓ

ਹੋਰ
Have something to say? Post your comment
X