Hindi English Friday, 10 May 2024 🕑
BREAKING
ਪੰਜਾਬ ‘ਚ ਸਕੂਲ ਪੜ੍ਹਾਉਣ ਜਾ ਰਹੇ ਅਧਿਆਪਕ ਦੀ ਹੱਤਿਆ ਕੀ ਲਕੋਰੀਆ ਬੱਚੇਦਾਨੀ ਦੇ ਕੈਂਸਰ ਦਾ ਸੰਕੇਤ ਹੋ ਸਕਦਾ ਹੈ ? ਗੈਂਗਸਟਰ ਗੋਲਡੀ ਬਰਾੜ ਅਤੇ ਲਾਰੈਂਸ ਵਿਸ਼ਨੋਈ ਦੇ ਸਿੰਡੀਕੇਟ ਖ਼ਿਲਾਫ਼ ਵੱਡੀ ਕਾਰਵਾਈ ਚੰਡੀਗੜ੍ਹ ਤੋਂ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਰਹੇ ਹਰਦੀਪ ਸਿੰਘ ਬੁਟਰੇਲਾ “ਆਪ” ‘ਚ ਸ਼ਾਮਲ ਸ਼੍ਰੋਮਣੀ ਅਕਾਲੀ ਦਲ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ’ਤੇ ਹੋਏ ਜਾਨਲੇਵਾ ਹਮਲੇ ਦਾ ਸਾਜ਼ਿਸ਼ਕਰਤਾ ਅਕਾਲੀ ਆਗੂ ਜਗਦੀਪ ਸਿੰਘ ਚੀਮਾ ਨਿਕਲਿਆ,ਪਰਚਾ ਦਰਜ Air India Express ਵੱਲੋਂ ਚਾਲਕ ਦਲ ਦੇ 25 ਮੈਂਬਰ ਬਰਖਾਸਤ ਸੰਗਰੂਰ ਜ਼ਿਲ੍ਹੇ ‘ਚ ਟਿਊਬਵੈੱਲ ਦਾ ਜ਼ਹਿਰੀਲਾ ਪਾਣੀ ਪੀ ਕੇ 18 ਮੱਝਾਂ ਮਰੀਆਂ, 14 ਦੀ ਹਾਲਤ ਨਾਜ਼ੁਕ ਨੀਟੂ ਸ਼ਟਰਾਂ ਵਾਲੇ ਨੇ ਆਜ਼ਾਦ ਉਮੀਦਵਾਰ ਵਜੋਂ ਭਰੀ ਨਾਮਜ਼ਦਗੀ Ex ADGP ਗੁਰਿੰਦਰ ਸਿੰਘ ਢਿੱਲੋਂ ਨੂੰ ਮਿਲੀ ਚੇਅਰਮੈਨੀ ਕਿਸਾਨਾਂ ਦੇ ਧਰਨੇ ਕਾਰਨ ਅੱਜ 184 ਰੇਲਾਂ ਪ੍ਰਭਾਵਿਤ ਹੋਣਗੀਆਂ ,69 ਰੱਦ, 115 ਤੋਂ ਜ਼ਿਆਦਾ ਦੇ ਰੂਟ ਡਾਇਵਰਟ

ਸਿਹਤ/ਪਰਿਵਾਰ

More News

ਥਾਇਰਾਇਡ ਦੀਆਂ ਸਮੱਸਿਆਵਾਂ ਦਾ ਹੈ ਕੋਈ ਹੱਲ ?

Updated on Friday, February 23, 2024 08:40 AM IST

ਡਾ ਅਜੀਤਪਾਲ ਸਿੰਘ ਐਮ ਡੀ

ਡਾ. ਅਜੀਤਪਾਲ ਸਿੰਘ ਐਮ.ਡੀ.

ਹਾਇਪਰ ਥਾਇਰਾਡਿਜ਼ਮ : ਇਸ ਦਾ ਅਰਥ ਹੈ ਕਿ ਆਪ ਦੀ ਥਾਇਰਇਡ ਗ੍ਰੰਥੀ ਵੱਧ ਮਾਤਰਾ ਚ ਥਾਇਰਡ ਹਾਰਮੋਨ ਬਣਾ ਰਹੀ ਹੈ l ਥਾਇਰਾਇਡ ਇੱਕ ਕਿਸਮ ਦੀ ਗ੍ਰੰਥੀ ਹੁੰਦੀ ਹੈ ਜੋ ਗਲੇ ਦੇ ਬਿਲਕੁਲ ਸਾਹਮਣੇ ਵਾਲੇ ਹਿੱਸੇ ਚ ਬਾਹਰਵਾਰ ਸਥਿਤ ਹੁੰਦੀ ਹੈ l ਇਹ ਗ੍ਰੰਥੀ ਆਪ ਦੇ ਸਰੀਰ ਦੇ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਦੀ ਹੈ ਯਾਨੀ ਜੋ ਕੁਝ ਅਸੀਂ ਖਾਂਦੇ ਹਾਂ ਉਸਨੂੰ ਊਰਜਾ ‘ਚ ਬਦਲਣ ਦਾ ਕੰਮ ਕਰਦੀ ਹੈ l ਇਸ ਤੋਂ ਇਲਾਵਾ ਇਹ ਆਪ ਦੇ ਦਿਲ, ਮਾਸਪੇਸ਼ੀਆਂ, ਹੱਡੀਆਂ ਤੇ ਕਲੈਸਟਰੋਲ ਨੂੰ ਵੀ ਪ੍ਰਭਾਵਿਤ ਕਰਦੀ ਹੈ l

ਹਾਇਪਰ ਥਾਇਰਾਡਿਜ਼ਮ ਦੀ ਪਹਿਚਾਣ :

ਜਦ ਆਪਦੇ ਸ਼ਰੀਰ ਵਿੱਚ ਤੇਜੀ ਨਾਲ ਥਾਇਰਾਇਡ ਹਰਮੋਨ ਬਣਨ ਲੱਗਦੇ ਹਨ ਤਾਂ ਆਪ ਦੇ ਸਰੀਰ ਚ ਕਈ ਬਦਲਾਅ ਆਉਣ ਲੱਗਦੇ ਹਨ, ਜਿਵੇਂ ਤੇਜ਼ੀ ਨਾਲ ਭਾਰ ਘਟਣਾ, ਦਿੱਲ ਦੀ ਧੜਕਣ ਵਧਣੀ, ਵੱਧ ਪਸੀਨਾ ਆਉਣਾ,ਨਰਵਸ ਮਹਿਸੂਸ ਕਰਨਾ ਤੇ ਮੂਡ ਵਿੱਚ ਤਬਦੀਲੀ ਆਉਣੀ ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਆਪ ਨੂੰ ਕੋਈ ਲੱਛਣ ਨਜ਼ਰ ਹੀ ਨਾ ਆਵੇ ਅਤੇ ਜਦ ਆਪ ਦਾ ਡਾਕਟਰ ਕਿਸੇ ਹੋਰ ਵਜਾ ਕਰਕੇ ਟੈਸਟ ਕਰਵਾਏ ਤਾਂ ਉਸ ਵਿੱਚ ਹਾਇਪਰ ਥਾਇਰਾਡਿਜ਼ਮ ਦਾ ਪਤਾ ਲੱਗ ਜਾਵੇ l

ਹਾਈਪਰ ਥਾਰਡਿਜ਼ਮ ਹੋਣ ਤੇ ਘਬਰਾਉਣ ਦੀ ਜਰੂਰਤ ਨਹੀਂ ਹੈ l ਇਸ ਦਾ ਇਲਾਜ ਆਸਾਨੀ ਨਾਲ ਕੀਤਾ ਜਾ ਸਕਦਾ ਹੈ l ਇਸ ਦੇ ਲਈ ਜਰੂਰੀ ਹੈ ਕਿ ਨਿਯਮਤ ਜਾਂਚ ਅਤੇ ਕੁਝ ਸਾਵਧਾਨੀਆਂ ਵਰਤਣ ਦੀ l ਉਸ ਪਿੱਛੋਂ ਫਿਰ ਤੁਸੀਂ ਸਿਹਤਮੰਦ ਜੀਵਨ ਜੀ ਸਕਦੇ ਹੋ l ਹਾਈਪਰ ਥਾਰਡਿਜ਼ਮ ਕਰਕੇ ਦਿਲ ਸਬੰਧੀ ਅਤੇ ਹੱਡੀਆਂ ਸਬੰਧੀ ਗੰਭੀਰ ਸਮੱਸਿਆ ਹੋ ਸਕਦੀ ਹੈ ਜਿਸ ਨੂੰ ਥਾਰਾਇਡ ਸਟਾਰਮ ਕਹਿੰਦੇ ਹਨ l

ਹਾਈਪਰ ਥਾਰਡਿਜ਼ਮ ਦੇ ਕਾਰਨ:

ਗਰੇਵਸ ਰੋਗ ਹਾਈਪਰ ਥਾਰਡਿਜ਼ਮ ਦੀ ਵੱਡੀ ਵਜ੍ਹਾ ਹੈ l ਇਸ ਵਿੱਚ ਥਾਇਰਾਇਡ ਗ੍ਰੰਥੀ ਤੋਂ ਥਾਇਰਾਇਡ ਹਾਰਮੋਨ ਦਾ ਰਸਾਅ ਬਹੁਤ ਜ਼ਿਆਦਾ ਵਧ ਜਾਂਦਾ ਹੈ l ਗਰੇਵਸ ਰੋਗ ਜਿਆਦਾਤਰ 20 ਤੋਂ 40 ਸਾਲ ਦੀ ਉਮਰ ਦੇ ਦਰਮਿਆਨ ਔਰਤਾਂ ਨੂੰ ਅਸਰ ਅੰਦਾਜ਼ ਕਰਦਾ ਹੈ l ਹਾਲਾਂਕਿ ਰੋਗੀਆਂ ‘ਚ 12 ਫੀਸਦੀ ਮਰਦ ਵੀ ਹਨ। ਕਿਉਂਕਿ ਗਰੇਵਸ ਰੋਗ ਪਿਤਾ ਪੁਰਖੀ ਕਾਰਨਾ ਕਰਕੇ ਜਨੇਟਿਕ ਰੋਗ ਹੈ ਇਸ ਲਈ ਥਾਇਰਾਇਡ ਰੋਗ ਇੱਕ ਹੀ ਪਰਿਵਾਰ ‘ਚ ਕਈ ਲੋਕਾਂ ਨੂੰ ਅਸਰ ਅੰਦਾਜ਼ ਕਰ ਸਕਦਾ ਹੈ l

ਬਿਨਾਇਨ (ਨਾਨ ਕੈਂਸਰਿਸ) ਰਸੌਲੀ: ਇਸ ਵਿੱਚ ਅਨਿਯਮਤ ਢੰਗ ਨਾਲ ਥੈਰਾਇਡ ਗ੍ਰੰਥੀ ਹਾਰਮੋਨ ਦੀ ਵਧੀ ਹੋਈ ਮਾਤਰਾ ਨੂੰ ਕੱਢਦੀ ਹੈ l

--ਮਲਟੀਨੋਡੂਲਰ ਗਾਇਟਰ :

ਅਜਿਹੀ ਹਾਲਤ ਜਿਸ ਕਾਰਨ ਥਾਇਰਾਇਡ ਗ੍ਰੰਥੀ ਕਈ ਬੀਨਾਈਨ (ਕੈਂਸਰ ਰਹਿਤ) ਥਾਇਰਾਇਡ ਰਸੌਲੀ ਦੀ ਵਜ੍ਹਾ ਕਰਕੇ ਵੱਡੀ ਹੋ ਜਾਂਦੀ ਹੈ ਤੇ ਥਾਰਾਈਡ ਹਾਰਮੋਨ ਦੇ ਰਿਸਾਅ ਦੀ ਮਾਤਰਾ ਨੂੰ ਵਧਾ ਦਿੰਦੀ ਹੈ ll

ਲੱਛਣ :

ਹੋ ਸਕਦਾ ਹੈ ਕਿ ਤੁਹਾਨੂੰ ਕੋਈ ਲੱਛਣ ਨਾ ਨਜ਼ਰ ਆਵੇ ਜਾਂ ਫਿਰ ਹੋ ਸਕਦਾ ਹੈ ਕਿ ਨਰਵਸ ਰਹਿਣਾ, ਚਿੜਚੜਾਪਣ, ਗੁੱਸਾ ਵੱਧ ਆਉਣਾ, ਮੂੜ ਖਰਾਬ ਰਹਿਣਾ, ਬੰਦਾ ਥੱਕਿਆ ਤੇ ਕਮਜ਼ੋਰ ਮਹਿਸੂਸ ਕਰੇ l

-ਸਾਹ ਲੈਣ ਚ ਸਮੱਸਿਆ, ਦਿੱਲ ਦੀ ਧੜਕਣ ਵਧਣੀ, ਹੱਥ ਕੰਬਣੇ,ਅੱਖਾਂ ਚ ਉਭਾਰ ਆਉਣਾ, ਵੱਧ ਪਸੀਨਾ ਆਉਣਾ, ਵੱਧ ਗਰਮੀ ਲੱਗਣੀ, ਚਮੜੀ ਚ ਖਾਰਸ਼ ਰਹਿਣੀ, ਵਾਲ ਝੜਨ ਦੀ ਸਮੱਸਿਆ ਹੋਣੀ, ਲੋੜੀਂਦਾ ਪੋਸ਼ਟਿਕ ਭੋਜਨ ਲੈਣ ਤੋਂ ਬਾਅਦ ਵੀ ਤੇਜ਼ੀ ਨਾਲ ਵਜ਼ਨ ਘਟਣਾ, ਔਰਤਾਂ ਚ ਮਹਾਂਵਾਰੀ ਦੀ ਬੇਨਿਯਮੀ ਜਾਂ ਫਿਰ ਮਹਾਂਵਾਰੀ ਬੰਦ ਹੋਣੀ l ਜੇ ਉਕਤ ਲੱਛਣ ਚੋਂ ਕੋਈ ਵੀ ਦਿਸੇ ਤਾਂ ਤੁਰੰਤ ਮਾਹਰ ਡਾਕਟਰ ਨਾਲ ਸੰਪਰਕ ਕਰੋ ਤੇ ਉਸ ਨੂੰ ਇਹਨਾਂ ਬਾਰੇ ਦੱਸੋ ਹਾਲਾਂਕਿ ਸਾਰੇ ਲੱਛਣ ਇੱਕੋ ਵੇਲੇ ਪ੍ਰਗਟ ਨਹੀਂ ਹੁੰਦੇ l

ਡਾਇਬਿਟੀਜ਼ (ਸ਼ੂਗਰ ਰੋਗ) ਤੇ ਥਾਇਰਾਡ ਵਿੱਚ ਸੰਬੰਧ ਹੈ ?

ਡਾਇਬਟੀਜ਼ ਤੇ ਥਾਇਰਾਇਡ ਚ ਡੂੰਘਾ ਸੰਬੰਧ ਹੈ। ਥਾਇਰਾਇਡ ਰੋਗ ਕਾਰਨ ਸ਼ੂਗਰ ਦੀ ਬਿਮਾਰੀ ਹੋਰ ਵੀ ਗੰਭੀਰ ਹੋ ਜਾਂਦੀ ਹੈ,ਜਦ ਕਿ ਇੱਕਲੀ ਥਾਇਰਾਇਡ ਦੀ ਸਮੱਸਿਆ ਉਨੀ ਖਤਰਨਾਕ ਨਹੀਂ ਹੁੰਦੀ ਜਿੰਨੀ ਡਾਇਬਟੀਜ l ਜਿਸ ਤਰ੍ਹਾਂ ਸ਼ੂਗਰ ਰੋਗ ਆਮ ਆਦਮੀ ਦੇ ਸ਼ਰੀਰ ਦੀ ਕਾਰਜਪ੍ਰਣਾਲੀ ਨੂੰ ਅਸਰਅੰਦਾਜ਼ ਕਰਦਾ ਹੈ l ਠੀਕ ਉਸੇ ਤਰ੍ਹਾਂ ਨਾਲ ਥਾਇਰਾਇਡ ਵੀ ਸ਼ਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ। ਥਾਇਰਾਇਡ ਦੀ ਸਮੱਸਿਆ ਥਾਇਰਾਇਡ ਗ੍ਰੰਥੀ ਦੇ ਠੀਕ ਤਰ੍ਹਾਂ ਨਾਲ ਕੰਮ ਨਾ ਕਰਨ ਕਰਕੇ ਹੁੰਦੀ ਹੈ l ਇਹ ਖਾਮੋਸ਼ ਕਾਤਲ ਹੈ ਜੋ ਕਿ ਜਾਨਲੇਵਾ ਹੋ ਸਕਦਾ ਹੈ। ਮੈਟਾਬੋਲਿਜਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਥਾਇਰਾਇਡ ਗ੍ਰੰਥੀ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ l ਜੇ ਆਦਮੀ ਦੀ ਥਾਇਰਾਈਡ ਗ੍ਰੰਥੀ ਅੱਛੇ ਢੰਗ ਨਾਲ ਕੰਮ ਨਾ ਕਰ ਰਹੀ ਹੋਵੇ ਤਾਂ ਆਦਮੀ ਦਾ ਸ਼ੂਗਰ ਪੱਧਰ ਅਸਰਅੰਦਾਜ਼ ਹੁੰਦਾ ਹੈ,ਜਿਸ ਕਾਰਨ ਡਾਇਬਿਟੀਜ (ਸ਼ੂਗਰ ਰੋਗ) ਦੇ ਮਰੀਜ਼ ਦੀ ਬਿਮਾਰੀ ਹੋਰ ਵੀ ਘਾਤਕ ਹੋਣ ਲੱਗਦੀ ਹੈ।

ਸ਼ੂਗਰ ਦੀ ਬਿਮਾਰੀ (ਡਾਇਬਟੀਜ਼) ਤੇ ਥਾਇਰਾਈਡ ਦਾ ਆਪਸੀ ਸਬੰਧ:

ਥਾਇਰਾਈਡ ਤੇ ਪੈਨਕਰੀਆਜ ਦੋਨੋਂ ਬਹੁਤ ਆਮ ਸਤਰਾਵੀ ਗ੍ਰੰਥੀਆਂ ਹਨ,ਜਿਨਾਂ ਦੀ ਬੀਮਾਰੀ ਦਾ ਸ਼ਿਕਾਰ ਆਦਮੀ ਸੌਖਿਆਂ ਹੀ ਹੋ ਜਾਂਦਾ ਹੈ। ਦੋਨੋਂ ਬਿਮਾਰੀਆਂ ਹੌਲੀ-ਹੌਲੀ ਘਾਤਕ ਹੋ ਜਾਂਦੀਆਂ ਹਨ l ਥਾਇਰਾਈਡ ਸ਼ਰੀਰ ਦੀਆਂ ਬਾਕੀ ਗ੍ਰੰਥੀਆਂ ਦੇ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਦਾ ਹੈ। ਜਦ ਕਿ ਡਾਇਬਟੀਜ ਥਾਇਰਾਇਡ ਕਿਰਿਆਵਾਂ ਨੂੰ ਪ੍ਰਭਾਵਿਤ ਕਰਦੀ ਹੈ।

--ਥਾਰਾਈਡ ਦੀ ਸਮੱਸਿਆ ਲੋਕਾਂ ਚ ਵੱਖ-ਵੱਖ ਥਾਵਾਂ ਤੇ ਆਬਾਦੀ ਦੇ ਹਿਸਾਬ ਨਾਲ ਹੁੰਦੀ ਹੈ। ਡਾਇਬਟਿਜ਼ ਦੇ ਮਰੀਜ਼ਾਂ ਚ ਥਾਇਰਾਇਡ ਗ੍ਰੰਥੀ ਦੀ ਕਾਰਜ ਸਮਰੱਥਾ ਤੇ ਵੱਧ ਅਸਰ ਪੈਂਦਾ ਹੈ l ਡਾਇਬਟਿਜ਼ ਦੇ ਮਰੀਜ਼ਾਂ ਚ ਆਮ ਲੋਕਾਂ ਦੇ ਮੁਕਾਬਲੇ ਥਾਇਰਾਈਡ ਗ੍ਰੰਥੀ ਉਮਰ ਦੇ ਹਿਸਾਬ ਨਾਲ ਵੱਧ ਪ੍ਰਭਾਵੀ ਹੁੰਦੀ ਹੈ l

ਥਾਇਰਾਇਡ ਫਾਰਮੋਨ ਗੁਲੂਕੋਜ ਮੈਟਾਬੋਲਿਜ਼ਮ ਨੂੰ ਵੀ ਪ੍ਰਭਾਵਿਤ ਕਰਦਾ ਹੈ l ਥਾਇਰਾਇਡ ਹੋਰਮੋਨ ਜਿਗਰ ਚ ਗੁਲੂਕੋਜ਼ ਨੂੰ ਟਿਕਾਉਣ ਵਾਲੇ ਪਲਾਜ਼ਮਾ ਨੂੰ ਪ੍ਰਭਾਵਿਤ ਕਰਦਾ ਹੈ l ਥਾਰਾਇਡ ਦੇ ਹਰਮੋਨ ਵਧ ਕੇ ਇਸ ਪਲਾਜ਼ਮਾ ਚ ਇਕੱਠੇ ਹੋ ਜਾਂਦੇ ਹਨ,ਜਿਸ ਨਾਲ ਗੁਲੂਕੋਜ ਦਾ ਟਿਕਾਅ ਜਿਗਰ ‘ਚ ਹੋਣਾ ਬੰਦ ਹੋ ਜਾਂਦਾ ਹੈ l

ਮਰੀਜ਼ਾਂ ਚ ਹਾਈਪਰਥੈਰਾਡਿਜ਼ਮ ਦੀ ਸਮੱਸਿਆ ਨਾਲ ਰੈਟੀਨੋਪੈਥੀ (ਅੱਖਾਂ ਦੀ ਬਿਮਾਰੀ) ਤੇ ਨੈਫਰੋਪੈਥੀ (ਗੁਰਦਿਆਂ ਦੀ ਬਿਮਾਰੀ) ਹੋਣ ਦਾ ਖਤਰਾ ਵਧ ਜਾਂਦਾ ਹੈ l ਥਾਇਰਾਇਡ ਦੇ ਹਾਰਮੋਨ ਡਾਇਬਿਟੀਜ ਟਾਈਪ-1 ਦੇ ਮਰੀਜ਼ਾਂ ਚ ਇੰਸੂਲਿਨ ਦੇ ਅਸਰ ਨੂੰ ਘਟਾਉਂਦੇ ਹਨ l

* ਥਾਇਰਾਇਡ ਦੇ ਹਾਰਮੋਨ ਅੰਤੜੀਆਂ ਨੂੰ ਵੀ ਪ੍ਰਭਾਵਿਤ ਕਰਦੇ ਹਨ l ਥਾਇਰਾਇਡ ਹਾਰਮੋਨ ਤੇ ਐਡੀ ਪੋਨਿਕਟਨ ਪ੍ਰੋਟੀਨ (ਮੋਟਾਪਾ ਵਧਾਉਣ ਵਾਲਾ ਪ੍ਰੋਟੀਨ) ਮਿਲ ਕੇ ਸਰੀਰ ਤੋਂ ਕੁਝ ਜੈਵਿਕ ਗੁਣਾਂ ਨੂੰ ਘੱਟ ਕਰ ਦਿੰਦੇ ਹਨ,ਜਿਸ ਕਾਰਨ ਸਰੀਰ ਤੋਂ ਚਰਬੀ ਦੀ ਮਾਤਰਾ ਘੱਟ ਹੁੰਦੀ ਹੈ ਤੇ ਮਰੀਜ਼ ਦਾ ਮੋਟਾਪਾ ਘੱਟਦਾ ਹੈ l

* ਡਾਇਬਟੀਜ਼ ਤੇ ਮਰੀਜ਼ਾਂ ਚ ਥਾਇਰਾਇਡ ਦੀ ਸਮੱਸਿਆ ਵਧਣ ਨਾਲ ਟਾਈਪ-2 ਡਾਇਬਟੀਜ ਹੋਣ ਦਾ ਡਰ ਵਧ ਜਾਂਦਾ ਹੈ। ਅਜਿਹੇ ਚ ਮਰੀਜ਼ ਦੀ ਹਾਲਤ ਗੰਭੀਰ ਹੋ ਸਕਦੀ ਹੈ l

* ਥਾਇਰਾਇਡ ਦੀ ਸਮੱਸਿਆ ਹੋਣ ਤੇ ਥਾਇਰਾਇਡ ਦੇ ਹਾਰਮੋਨ ਬਦਲਦੇ ਹਨ l ਸ਼ੂਗਰ ਦੇ ਮਰੀਜ਼ 'ਚ ਥਾਇਰਾਇਡ ਦੀ ਸਮੱਸਿਆ ਗਲੂਕੋਜ਼ ਨੂੰ ਕੰਟਰੋਲ ਕਰਨ ਵਾਲੇ ਗਾਈਸੀਮਿਕ ਇੰਡੈਕਸ ਨੂੰ ਕਮਜ਼ੋਰ ਬਣਾ ਦਿੰਦੀ ਹੈ, ਜਿਸ ਕਾਰਨ ਮਰੀਜ਼ ਅੰਦਰ ਗੁਲਕੋਜ਼ ਦਾ ਪੱਧਰ ਵੱਧ ਜਾਂਦਾ ਹੈ,ਜੋ ਕਿ ਬਹੁਤ ਹੀ ਖਤਰਨਾਕ ਹੋ ਸਕਦਾ ਹੈ l ਥਾਇਰਾਈਡ ਹਾਰਮੋਨ ਤੇ ਡਾਇਬਟੀਜ ਦੀ ਸਮੱਸਿਆਵਾਂ ਜਦ ਆਦਮੀ ਨੂੰ  ਇੱਕੋ ਵੇਲੇ ਹੁੰਦੀਆਂ ਹਨ ਤਾਂ ਉਸਦੀ ਬਿਮਾਰੀ ਦੀ ਜਟਲਤਾ ਵੱਧ ਜਾਂਦੀ ਹੈ। ਥਾਇਰਾਇਡ ਦੀ ਸਮੱਸਿਆ ਵਧਣ ਤੇ ਮਰੀਜ਼ ਨੂੰ ਦੇਖਣ ‘ਚ ਦਿੱਕਤ ਹੋਣ ਲੱਗਦੀ ਹੈ। ਖੋਜ ‘ਚ ਵੀ ਸਾਹਮਣੇ ਆਇਆ ਹੈ ਕਿ ਟਾਈਪ-1 ਡਾਇਬਿਟੀਜ਼ ਦੇ ਮਰੀਜ਼ਾਂ ਚ ਥਾਇਰਾਇਡ ਦੀ ਸਮੱਸਿਆ ਵਧ ਜਾਂਦੀ ਹੈ l

ਤਣਾਅ ਹੈ ਥਾਇਰਾਇਡ ਦਾ ਕਾਰਨ :

ਪਿੱਛੇ ਜਿਹੇ ਕੈਲੀਫੋਰਨੀਆ ਯੂਨੀਵਰਸਿਟੀ ਦੀ ਇੱਕ ਖੋਜ ਚ ਪਤਾ ਲੱਗਿਆ ਹੈ ਕਿ ਤਣਾਅ ਸ਼ਰੀਰ ਚ ਥਾਇਰੈਕਸ਼ਨ ਹਾਰਮੋਨ ਦੇ ਰਸਾਅ ਨੂੰ ਕੰਟਰੋਲ ਕਰਦਾ ਹੈ। ਜੇ ਤੁਸੀਂ ਲਗਾਤਾਰ ਤਣਾਅ ਚ ਰਹਿੰਦੇ ਹੋ ਤਾਂ ਹਾਰਮੋਨ ਦੇ ਰਸਾਅ ਤੇ ਉਲਟਾ ਅਸਰ ਪੈਂਦਾ ਹੈ। ਖੋਜ ਅਨੁਸਾਰ ਜਦ ਤਣਾਅ ਦਾ ਪੱਧਰ ਵੱਧਦਾ ਹੈ ਤਾਂ ਇਸਦਾ ਸਭ ਤੋਂ ਵੱਧ ਅਸਰ ਥਾਇਰਾਇਡ ਗ੍ਰੰਥੀ ਤੇ ਪੈਂਦਾ ਹੈ l ਇਹ ਗ੍ਰੰਥੀ ਤੋਂ ਹਾਰਮੋਨ ਦੇ ਰਸਾਅ ਨੂੰ ਵਧਾ ਦਿੰਦਾ ਹੈ।

ਮਰਦਾਂ ਵਿੱਚ ਥਾਰਾਇਡ:

ਤਣਾਅ ਦਾ ਸਭ ਤੋਂ ਵੱਧ ਅਸਰ ਮਰਦਾਂ ਤੇ ਹੁੰਦਾ ਹੈ l ਮਰਦਾਂ ਚ ਹੋਣ ਵਾਲੇ ਥਾਇਰਾਇਡ ਦੇ 50 ਫੀਸਦੀ ਮਾਮਲੇ ਤਣਾਅ ਕਾਰਨ ਹੁੰਦੇ ਹਨ l ਤਣਾਅ ਕਾਰਨ ਮਰਦਾਂ ਚ ਪ੍ਰਾਇਮਰੀ ਥਾਰਾਡਿਜ਼ਮ ਨਾਮਕ ਪਰੇਸ਼ਾਨੀ ਵੱਧ ਹੁੰਦੀ ਹੈ। ਇਸ ਵਿੱਚ ਗ੍ਰੰਥੀ ਕੰਮ ਕਰਨਾ ਬੰਦ ਕਰ ਦਿੰਦੀ ਹੈ। ਇਸ ਨਾਲ ਸਰੀਰ ਚ ਰੋਗਾਂ ਨਾਲ ਲੜਨ ਦੀ ਸਮਰੱਥਾ ਘੱਟ ਹੋ ਜਾਂਦੀ ਹੈ ਅਤੇ ਇਸ ਤੋਂ ਖਹਿੜਾ ਛਡਾਉਣਾ ਮੁਸ਼ਕਿਲ ਹੋ ਜਾਂਦਾ ਹੈ l ਤਣਾਅ ਕਾਰਨ ਥਾਇਰਾਇਡ ਦੇ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ l ਡਾਕਟਰਾਂ ਮੁਤਾਬਿਕ ਮਰਦਾਂ ਚ ਹੋਣ ਵਾਲੀ ਆਮ ਪਰੇਸ਼ਾਨੀ ਹੈ ਥਾਇਰਾਡਾਟਿਸ l ਇਹ ਸਿਰਫ ਤਣਾਅ ਕਰਨ ਦਾ ਹੁੰਦਾ ਹੈ l ਥਾਇਰਾਇਡ ਤੋਂ ਪਰੇਸ਼ਾਨ 10 ਚੋਂ 5 ਮਰਦਾਂ 'ਚ ਥਾਇਰਾਟਿਸ ਦੀ ਪਰੇਸ਼ਾਨੀ ਹੁੰਦੀ ਹੈ l

ਇਲਾਜ:

ਥਾਇਰਾਡਾਟਿਸ ਦਾ ਕੋਈ ਪੱਕਾ ਇਲਾਜ ਨਹੀਂ ਹੈ ਪਰ ਕੁਝ ਸਾਵਧਾਨੀ ਵਰਤ ਕੇ ਇਸ ਪਰੇਸ਼ਾਨੀ ਤੋਂ ਲੰਮੇ ਸਮੇਂ ਤੱਕ ਬਚਿਆ ਜਾ ਸਕਦਾ ਹੈ l ਇਸ ਦੇ ਲਈ ਆਪ ਨੂੰ ਪੂਰੇ ਜੀਵਨ ਚ ਰੋਜਾਨਾ ਸੁਭਾਅ ਖਾਲੀ ਪੇਟ ਹਾਰਮੋਨ ਦੀਆਂ ਗੋਲੀਆਂ ਲੈਣੀਆਂ ਪੈਂਦੀਆਂ ਹਨ। ਜੇ ਤੁਸੀਂ ਇੱਕ ਹਫਤਾ ਵੀ ਗੋਲੀਆਂ ਖਾਣੀਆਂ ਬੰਦ ਕਰ ਦਿਓ ਤਾਂ ਤੁਹਾਡੇ ਸਰੀਰ ਦਾ ਸੰਤੁਲਨ ਵਿਗੜ ਜਾਂਦਾ ਹੈ। ਤਣਾਅ ਘੱਟ ਕਰ ਲਵੋ ਅਤੇ ਵੱਧ ਤੋਂ ਵੱਧ ਪੌਸ਼ਟਿਕ ਤੱਤਾਂ ਵਾਲੀਆਂ ਚੀਜ਼ਾਂ ਨੂੰ ਆਪਣੇ ਖਾਣੇ ਚ ਸ਼ਾਮਿਲ ਕਰ ਲਓ l ਹਲਕੀ ਕਸਰਤ ਰਾਹੀਂ ਥਾਇਰਾਇਡ ਸਮੱਸਿਆਵਾਂ ਤੋਂ ਬਚਣ ‘ਚ ਮਦਦ ਮਿਲਦੀ ਹੈ l  ਹਾਈਪੋਥਾਰਾਡਿਜ਼ਮ (ਥਾਰਾਕਸੀਨ ਹਾਰਮੋਨ ਦੀ ਕਮੀ) ਬੱਚਿਆਂ ਚ ਬੌਣਾਪਣ ਤੇ ਬਾਲਗਾਂ ਚ ਚਮੜੀ ਹੇਠਲੀ ਚਰਬੀ ਵਧ ਜਾਂਦੀ ਹੈ। ਅਤੇ ਹਾਈਪਰਥਾਰਾਡਿਜਿਮ (ਫਾਲਤੂ ਹਾਰਮੋਨ ਦੀ ਸਥਿਤੀ) ਮਲਟੀ ਨੋਡੂਲਰ ਗਾਇਟਰ ਦਾ ਕਾਰਨ ਬਣਦੀ ਹੈ l ਹਾਇਪਰ ਥਾਰਾਡਿਜ਼ਮ ਦੀ ਸਥਿਤੀ 30 ਤੋਂ 50 ਸਾਲਾਂ ਦੀ ਉਮਰ ਦੀਆਂ ਔਰਤਾਂ ‘ਚ ਵੱਧ ਪਾਈ ਜਾਂਦੀ ਹੈ। ਥਾਰਾਕਿਸਨ ਦੇ ਵਿਗਾੜ ਕਾਰਨ ਹਾਇਪੋ ਥਾਰਾਡਿਜ਼ਮ ਵੀ ਹੋ ਸਕਦਾ ਹੈ l ਥਕਾਵਟ, ਸੁਸਤੀ ਹਾਰਮੋਨ ਅਸੰਤੁਲਨ ਹੁੰਦਾ ਹੈ ਪਰ ਅਣਗੌਲਿਆਂ ਕਰ ਦਿੱਤਾ ਜਾਂਦਾ ਹੈ  ਇਹ ਮਿਕਸੀਡੀਮਾ ਦਾ ਕਾਰਨ ਬਣ ਸਕਦਾ ਹੈ l ਇਸ ਵਿੱਚ ਚਮੜੀ ਅਤੇ ਪੱਠਿਆਂ ਵਿੱਚ ਸੋਜ ਆ ਜਾਂਦੀ ਹੈ। ਇਸ ਵਿੱਚ ਵੀ ਥਾਰਾਕਸਿਨ ਹਰਮਨ ਦੀ ਵਰਤੋਂ ਕੀਤੀ ਜਾਂਦੀ ਹੈ l

* ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ

98156 29301

ਵੀਡੀਓ

ਹੋਰ
Have something to say? Post your comment
X