Hindi English Thursday, 09 May 2024 🕑
BREAKING
ਗੈਂਗਸਟਰ ਗੋਲਡੀ ਬਰਾੜ ਅਤੇ ਲਾਰੈਂਸ ਵਿਸ਼ਨੋਈ ਦੇ ਸਿੰਡੀਕੇਟ ਖ਼ਿਲਾਫ਼ ਵੱਡੀ ਕਾਰਵਾਈ ਚੰਡੀਗੜ੍ਹ ਤੋਂ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਰਹੇ ਹਰਦੀਪ ਸਿੰਘ ਬੁਟਰੇਲਾ “ਆਪ” ‘ਚ ਸ਼ਾਮਲ ਸ਼੍ਰੋਮਣੀ ਅਕਾਲੀ ਦਲ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ’ਤੇ ਹੋਏ ਜਾਨਲੇਵਾ ਹਮਲੇ ਦਾ ਸਾਜ਼ਿਸ਼ਕਰਤਾ ਅਕਾਲੀ ਆਗੂ ਜਗਦੀਪ ਸਿੰਘ ਚੀਮਾ ਨਿਕਲਿਆ,ਪਰਚਾ ਦਰਜ Air India Express ਵੱਲੋਂ ਚਾਲਕ ਦਲ ਦੇ 25 ਮੈਂਬਰ ਬਰਖਾਸਤ ਸੰਗਰੂਰ ਜ਼ਿਲ੍ਹੇ ‘ਚ ਟਿਊਬਵੈੱਲ ਦਾ ਜ਼ਹਿਰੀਲਾ ਪਾਣੀ ਪੀ ਕੇ 18 ਮੱਝਾਂ ਮਰੀਆਂ, 14 ਦੀ ਹਾਲਤ ਨਾਜ਼ੁਕ ਨੀਟੂ ਸ਼ਟਰਾਂ ਵਾਲੇ ਨੇ ਆਜ਼ਾਦ ਉਮੀਦਵਾਰ ਵਜੋਂ ਭਰੀ ਨਾਮਜ਼ਦਗੀ Ex ADGP ਗੁਰਿੰਦਰ ਸਿੰਘ ਢਿੱਲੋਂ ਨੂੰ ਮਿਲੀ ਚੇਅਰਮੈਨੀ ਕਿਸਾਨਾਂ ਦੇ ਧਰਨੇ ਕਾਰਨ ਅੱਜ 184 ਰੇਲਾਂ ਪ੍ਰਭਾਵਿਤ ਹੋਣਗੀਆਂ ,69 ਰੱਦ, 115 ਤੋਂ ਜ਼ਿਆਦਾ ਦੇ ਰੂਟ ਡਾਇਵਰਟ ਸੈਪਟਿਕ ਟੈਂਕ ਦੀ ਸਫ਼ਾਈ ਦੌਰਾਨ ਦਮ ਘੁੱਟਣ ਕਾਰਨ ਚਾਰ ਲੋਕਾਂ ਦੀ ਮੌਤ ਚੋਣ ਕਮਿਸ਼ਨ ਵਲੋਂ ਮੱਧ ਪ੍ਰਦੇਸ਼ ‘ਚ ਚਾਰ ਤੇ ਬਿਹਾਰ ‘ਚ ਦੋ ਬੂਥਾਂ ‘ਤੇ ਦੋਬਾਰਾ ਵੋਟਿੰਗ ਦੇ ਹੁਕਮ

ਸੰਸਾਰ

More News

ਅੱਜ ਦਾ ਇਤਿਹਾਸ

Updated on Saturday, March 02, 2024 07:34 AM IST

ਚੰਡੀਗੜ੍ਹ, 2 ਮਾਰਚ, ਦੇਸ਼ ਕਲਿਕ ਬਿਊਰੋ :

ਦੇਸ਼ ਅਤੇ ਦੁਨੀਆ ਵਿਚ 2 ਮਾਰਚ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਰਿਹਾ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਆਓ ਅੱਜ ਜਾਣਦੇ ਹਾਂ 2 ਮਾਰਚ ਦੇ ਇਤਿਹਾਸ ਬਾਰੇ :-
* 1918 ‘ਚ ਅੱਜ ਦੇ ਦਿਨ ਗ਼ਦਰ ਪਾਰਟੀ ਦੇ ਆਗੂ ਭਾਨ ਸਿੰਘ ਸੁਨੇਤ ਜੇਲ ਵਿਚ ਸ਼ਹੀਦ ਹੋਏ ਸਨ।
* 1949 ‘ਚ ਅੱਜ ਦੇ ਦਿਨ ਮਾਸਟਰ ਤਾਰਾ ਸਿੰਘ ਦੀ ਗਿ੍ਫ਼ਤਾਰੀ ਵਿਰੁਧ ਪ੍ਰੋਟੈਸਟ ਦਿਨ ਮਨਾਇਆ ਗਿਆ ਸੀ।
* 1909 ‘ਚ ਦੋ ਮਾਰਚ ਨੂੰ ਕਪੂਰ ਸਿੰਘ ਆਈ. ਸੀ. ਐਸ, ਸਿੱਖ ਵਿਦਵਾਨ ਦਾ ਜਨਮ ਹੋਇਆ ਸੀ।
* 1923 ‘ਚ ਦੋ ਮਾਰਚ ਨੂੰ ਮਸ਼ਹੂਰ ਟਾਈਮ (ਪਤ੍ਰਿਕਾ)' ਛਪਣਾ ਸ਼ੁਰੂ ਹੋਇਆ ਸੀ।
* 1976 ‘ਚ ਦੋ ਮਾਰਚ ਨੂੰ ਅਮਰੀਕਾ ਦੇ ਵਾਲਟ ਡਿਜ਼ਨੀ ਨੂੰ ਦੇਖਣ ਆਉਣ ਵਾਲਿਆਂ ਦੀ ਗਿਣਤੀ 5 ਕਰੋੜ ਤੋਂ ਟੱਪ ਗਈ ਸੀ।
* 1989 ‘ਚ ਅੱਜ ਦੇ ਦਿਨ ਸਿੰਗਰ ਮੈਡੋਨਾ ਦਾ 'ਲਾਈਕ ਏ ਪਰੇਅਰ' ਰਿਕਾਰਡ ਰੀਲੀਜ਼ ਹੋਇਆ।
* 1949 ‘ਚ ਦੋ ਮਾਰਚ ਨੂੰ ਭਾਰਤੀ ਕਵਿਤਰੀ ਸਰੋਜਿਨੀ ਨਾਇਡੂ ਦੀ ਮੌਤ ਹੋਈ ਸੀ।
* 1931 ‘ਚ ਅੱਜ ਦੇ ਦਿਨ ਨੋਬਲ ਇਨਾਮ ਜੇਤੂ ਸੋਵੀਅਤ ਸਿਆਸਤਦਾਨ ਮਿਖਾਇਲ ਗੋਰਬਾਚੇਵ ਦਾ ਜਨਮ ਹੋਇਆ ਸੀ।
* ਅੱਜ ਦੇ ਹੀ ਦਿਨ 2006 ਵਿੱਚ ਭਾਰਤ ਨੇ ਰਾਸ਼ਟਰਪਤੀ ਜਾਰਜ ਬੁਸ਼ ਦੇ ਦਿੱਲੀ ਪਹੁੰਚਣ 'ਤੇ ਅਮਰੀਕਾ ਨਾਲ ਪ੍ਰਮਾਣੂ ਊਰਜਾ ਬਾਰੇ ਸਮਝੌਤਾ ਕੀਤਾ ਸੀ।
* 2006 ਵਿਚ 2 ਮਾਰਚ ਨੂੰ ਨਵੀਂ ਦਿੱਲੀ ਵਿਚ ਭਾਰਤ ਅਤੇ ਅਮਰੀਕਾ ਵਿਚਾਲੇ ਇਤਿਹਾਸਕ ਪ੍ਰਮਾਣੂ ਸਮਝੌਤਾ ਹੋਇਆ ਸੀ।
* ਅੱਜ ਦੇ ਦਿਨ 1983 ਵਿੱਚ ਸੋਵੀਅਤ ਸੰਘ ਨੇ ਭੂਮੀਗਤ ਪ੍ਰਮਾਣੂ ਪ੍ਰੀਖਣ ਕੀਤਾ।
* 1982 ਵਿਚ 2 ਮਾਰਚ ਨੂੰ ਬਿਹਾਰ ਦੀ ਰਾਜਧਾਨੀ ਪਟਨਾ ਵਿਚ ਮਹਾਤਮਾ ਗਾਂਧੀ ਪੁਲ ਦਾ ਉਦਘਾਟਨ ਕੀਤਾ ਗਿਆ।
* ਅੱਜ ਦੇ ਦਿਨ 1970 ਵਿੱਚ ਜ਼ਿੰਬਾਬਵੇ ਇੱਕ ਆਜ਼ਾਦ ਗਣਰਾਜ ਬਣਿਆ।
* 1919 ਵਿਚ 2 ਮਾਰਚ ਨੂੰ ਮਾਸਕੋ ਵਿਚ ਅੰਤਰਰਾਸ਼ਟਰੀ ਮਾਰਕਸਵਾਦ ਦੀ ਪਹਿਲੀ ਮੀਟਿੰਗ ਹੋਈ।
* ਅੱਜ ਦੇ ਦਿਨ 1901 ਵਿਚ ਹਵਾਈ ਵਿਚ ਦੁਨੀਆ ਦੀ ਪਹਿਲੀ ਵਾਇਰਲੈੱਸ ਟੈਲੀਗ੍ਰਾਫ ਕੰਪਨੀ ਖੋਲ੍ਹੀ ਗਈ।
* 2 ਮਾਰਚ 1866 ਨੂੰ ਸੂਈਆਂ ਦੀ ਕੰਪਨੀ ਐਕਸਲਜ਼ੀਅਰ ਨੇ ਸਿਲਾਈ ਮਸ਼ੀਨ ਦੀਆਂ ਸੂਈਆਂ ਦਾ ਨਿਰਮਾਣ ਸ਼ੁਰੂ ਕੀਤਾ।
* ਅੱਜ ਦੇ ਦਿਨ 1836 ਵਿੱਚ, ਟੈਕਸਾਸ ਨੇ ਮੈਕਸੀਕੋ ਤੋਂ ਆਪਣੀ ਆਜ਼ਾਦੀ ਦਾ ਐਲਾਨ ਕੀਤਾ।
* 2 ਮਾਰਚ 1819 ਨੂੰ ਅਮਰੀਕਾ ਨੇ ਆਪਣਾ ਪਹਿਲਾ ਇਮੀਗ੍ਰੇਸ਼ਨ ਕਾਨੂੰਨ ਪਾਸ ਕੀਤਾ।

ਵੀਡੀਓ

ਹੋਰ
Have something to say? Post your comment
X