Hindi English Monday, 06 May 2024 🕑

ਸੰਸਾਰ

More News

ਜਪਾਨ ‘ਚ ਸੈਨਾ ਦੇ ਦੋ ਹੈਲੀਕਾਪਟਰ ਕਰੈਸ਼, ਚਾਲਕ ਦਲ ਦੇ ਮੈਂਬਰ ਦੀ ਮੌਤ, 7 ਲਾਪਤਾ

Updated on Sunday, April 21, 2024 09:34 AM IST

ਟੋਕੀਓ, 21 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਜਾਪਾਨ ਵਿੱਚ ਸ਼ਨੀਵਾਰ ਦੇਰ ਰਾਤ ਮਿਲਟਰੀ ਦੇ ਦੋ ਸਮੁੰਦਰੀ ਸਵੈ-ਰੱਖਿਆ ਹੈਲੀਕਾਪਟਰ ਕ੍ਰੈਸ਼ ਹੋ ਗਏ। ਇਜੂ ਟਾਪੂ ਨੇੜੇ ਵਾਪਰੀ ਇਸ ਘਟਨਾ ਵਿੱਚ ਚਾਲਕ ਦਲ ਦੇ ਇੱਕ ਮੈਂਬਰ ਦੀ ਮੌਤ ਹੋ ਗਈ, ਜਦੋਂ ਕਿ 7 ਅਜੇ ਵੀ ਲਾਪਤਾ ਹਨ। ਹਾਦਸੇ ਦੇ ਸਮੇਂ ਦੋਵੇਂ ਹੈਲੀਕਾਪਟਰ ਟਰੇਨਿੰਗ ਲੈ ਰਹੇ ਸਨ। ਜਾਪਾਨ ਦੇ ਰੱਖਿਆ ਮੰਤਰੀ ਮਿਨੋਰੂ ਕਿਹਾਰਾ ਨੇ ਅੱਜ ਐਤਵਾਰ ਸਵੇਰੇ ਪ੍ਰੈੱਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ।
ਕਿਹਾਰਾ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਕਰੈਸ਼ ਹੋਣ ਤੋਂ ਬਾਅਦ ਦੋਵੇਂ ਹੈਲੀਕਾਪਟਰ ਇਕ-ਦੂਜੇ ਦੇ ਬਹੁਤ ਨੇੜੇ ਆ ਡਿੱਗੇ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਹਾਦਸੇ ਦਾ ਕਾਰਨ ਹੈਲੀਕਾਪਟਰਾਂ ਦੀ ਆਪਸੀ ਟੱਕਰ ਹੋ ਸਕਦੀ ਹੈ।

ਵੀਡੀਓ

ਹੋਰ
Have something to say? Post your comment
X