Hindi English Saturday, 27 April 2024 🕑
BREAKING
ਪੰਜਾਬ ਬੋਰਡ ਦਾ 8ਵੀਂ ਤੇ 12ਵੀਂ ਦਾ ਨਤੀਜਾ 30 ਅਪ੍ਰੈਲ ਨੂੰ ਮੁਸਲਿਮ ਕਾਂਗਰਸੀ ਨੇਤਾ ਵੱਲੋਂ ਰੋਸ ਵਜੋਂ ਪਾਰਟੀ ਦੀ ਪ੍ਰਚਾਰ ਕਮੇਟੀ ਤੋਂ ਅਸਤੀਫਾ ਭਾਜਪਾ ਤੇ ਅਕਾਲੀ ਦਲ ਨੂੰ ਝਟਕਾ, ਦੋ ਆਗੂ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਲ CM ਭਗਵੰਤ ਮਾਨ ਅੱਜ ਫ਼ਿਰੋਜ਼ਪੁਰ ਅਤੇ ਫ਼ਰੀਦਕੋਟ ਵਿਖੇ ਕਰਨਗੇ ਰੈਲੀਆਂ ਤੇ ਰੋਡ ਸ਼ੋਅ ਕੁਕੀ ਅੱਤਵਾਦੀਆਂ ਦੇ ਹਮਲੇ 'ਚ CRPF ਦੇ ਦੋ ਜਵਾਨ ਸ਼ਹੀਦ, ਦੋ ਜ਼ਖਮੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦਾ ਲੁੱਕਆਊਟ ਨੋਟਿਸ ਜਾਰੀ CBSE ਸਾਲ ਵਿੱਚ ਦੋ ਵਾਰ ਪ੍ਰੀਖਿਆਵਾਂ ਕਰਾਉਣ ਲਈ ਤਿਆਰੀ ਕਰੇ : ਸਿੱਖਿਆ ਮੰਤਰਾਲਾ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਮੀਟਿੰਗ ਅੱਜ,ਰਹਿੰਦੀਆਂ ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਹੋ ਸਕਦੈ ਐਲਾਨ ਅੱਜ ਦਾ ਇਤਿਹਾਸ ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 27-04-2024

ਪੰਜਾਬ

More News

ਪੰਜਾਬ ‘ਚ ਮੌਸਮ ਬਦਲਿਆ, ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਸੰਭਾਵਨਾ

Updated on Thursday, March 28, 2024 07:07 AM IST

ਚੰਡੀਗੜ੍ਹ, 28 ਮਾਰਚ, ਦੇਸ਼ ਕਲਿਕ ਬਿਊਰੋ :

ਵੈਸਟਰਨ ਡਿਸਟਰਬੈਂਸ ਨੇ ਇੱਕ ਵਾਰ ਫਿਰ ਪੰਜਾਬ ਦੇ ਮੌਸਮ ਵਿੱਚ ਬਦਲਾਅ ਲਿਆਂਦਾ ਹੈ। ਪੰਜਾਬ ਦੇ ਮਾਝੇ 'ਚ ਬੁੱਧਵਾਰ ਤੋਂ ਹੀ ਬੱਦਲਾਂ ਅਤੇ ਤੇਜ਼ ਹਵਾਵਾਂ ਦਾ ਅਸਰ ਦੇਖਣ ਨੂੰ ਮਿਲਿਆ। ਇਸ ਦੇ ਨਾਲ ਹੀ ਅੱਜ ਵੀਰਵਾਰ ਨੂੰ ਵੀ ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। 29-30 ਮਾਰਚ ਨੂੰ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਜਿਸ ਤੋਂ ਬਾਅਦ ਪੰਜਾਬ ਦੇ ਸ਼ਹਿਰਾਂ ਵਿੱਚ ਘੱਟੋ-ਘੱਟ ਤਾਪਮਾਨ ਵਿੱਚ ਮਾਮੂਲੀ ਗਿਰਾਵਟ ਆਵੇਗੀ।
ਮੌਸਮ ਵਿਭਾਗ ਅਨੁਸਾਰ ਉੱਤਰੀ ਭਾਰਤ ਵਿੱਚ ਸਰਗਰਮ ਪੱਛਮੀ ਗੜਬੜੀ ਕਾਰਨ ਅੱਜ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਜਲੰਧਰ, ਹੁਸ਼ਿਆਰਪੁਰ, ਕਪੂਰਥਲਾ, ਨਵਾਂਸ਼ਹਿਰ ਅਤੇ ਰੂਪਨਗਰ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ 29 ਅਤੇ 30 ਮਾਰਚ ਨੂੰ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
ਆਉਣ ਵਾਲੇ ਤਿੰਨ ਦਿਨਾਂ 'ਚ ਪੰਜਾਬ 'ਚ ਬੱਦਲਾਂ ਕਾਰਨ ਗਰਮੀ ਦਾ ਅਸਰ ਦੇਖਣ ਨੂੰ ਮਿਲੇਗਾ। ਤਾਪਮਾਨ 'ਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ। ਪਰ ਜਿਵੇਂ ਹੀ ਬੱਦਲ ਸਾਫ਼ ਹੋਣਗੇ, ਘੱਟੋ-ਘੱਟ ਤਾਪਮਾਨ ਵਿੱਚ ਗਿਰਾਵਟ ਆਵੇਗੀ। ਰਾਤ ਨੂੰ ਤਾਪਮਾਨ 2 ਤੋਂ 4 ਡਿਗਰੀ ਤੱਕ ਘੱਟ ਜਾਵੇਗਾ। ਫਿਲਹਾਲ ਜ਼ਿਆਦਾਤਰ ਸ਼ਹਿਰਾਂ 'ਚ ਘੱਟੋ-ਘੱਟ ਤਾਪਮਾਨ 20 ਡਿਗਰੀ ਦੇ ਨੇੜੇ ਪਹੁੰਚ ਗਿਆ ਹੈ ਅਤੇ 16 ਡਿਗਰੀ ਤੱਕ ਡਿੱਗਣ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 'ਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ।
ਮੋਹਾਲੀ ‘ਚ ਮੀਂਹ ਪੈਣ ਦੇ ਆਸਾਰ ਹਨ। ਤੇਜ਼ ਹਵਾਵਾਂ ਵੀ ਚੱਲਣਗੀਆਂ। ਤਾਪਮਾਨ 22 ਤੋਂ 33 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਅੰਮ੍ਰਿਤਸਰ ‘ਚ ਬੱਦਲ ਛਾਏ ਰਹਿਣਗੇ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਤੇਜ਼ ਹਵਾਵਾਂ ਚੱਲਣਗੀਆਂ। ਤਾਪਮਾਨ 19 ਤੋਂ 30 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਜਲੰਧਰ ‘ਚ ਵੀ ਬੱਦਲ ਛਾਏ ਰਹਿਣਗੇ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਤੇਜ਼ ਹਵਾਵਾਂ ਵੀ ਚੱਲਣਗੀਆਂ। ਤਾਪਮਾਨ 20 ਤੋਂ 31 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਲੁਧਿਆਣਾ ‘ਚ ਅੰਸ਼ਕ ਤੌਰ 'ਤੇ ਬੱਦਲਵਾਈ ਰਹੇਗੀ। ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਤਾਪਮਾਨ 17 ਤੋਂ 33 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।

ਵੀਡੀਓ

ਹੋਰ
Have something to say? Post your comment
ਪੰਜਾਬ ਬੋਰਡ ਦਾ 8ਵੀਂ ਤੇ 12ਵੀਂ ਦਾ ਨਤੀਜਾ 30 ਅਪ੍ਰੈਲ ਨੂੰ

: ਪੰਜਾਬ ਬੋਰਡ ਦਾ 8ਵੀਂ ਤੇ 12ਵੀਂ ਦਾ ਨਤੀਜਾ 30 ਅਪ੍ਰੈਲ ਨੂੰ

CM ਮਾਨ ਦੀ ਮੌਜੂਦਗੀ ‘ਚ NSUI ਪੰਜਾਬ ਦੇ ਮੀਤ ਪ੍ਰਧਾਨ ਕਾਂਗਰਸ ਛੱਡ ਕੇ ਆਪ 'ਚ ਹੋਏ ਸ਼ਾਮਿਲ

: CM ਮਾਨ ਦੀ ਮੌਜੂਦਗੀ ‘ਚ NSUI ਪੰਜਾਬ ਦੇ ਮੀਤ ਪ੍ਰਧਾਨ ਕਾਂਗਰਸ ਛੱਡ ਕੇ ਆਪ 'ਚ ਹੋਏ ਸ਼ਾਮਿਲ

ਲੂ ਤੋਂ ਬਚਾਅ ਦੇ ਘਰੇਲੂ ਨੁਸਖੇ

: ਲੂ ਤੋਂ ਬਚਾਅ ਦੇ ਘਰੇਲੂ ਨੁਸਖੇ

ਪੰਜਾਬ ‘ਚ ਮਹਿਲਾ ਥਾਣੇ ਦੀ ਕੰਧ ‘ਤੇ ਲਿਖੇ ਮਿਲੇ ਖਾਲਿਸਤਾਨੀ ਨਾਅਰੇ

: ਪੰਜਾਬ ‘ਚ ਮਹਿਲਾ ਥਾਣੇ ਦੀ ਕੰਧ ‘ਤੇ ਲਿਖੇ ਮਿਲੇ ਖਾਲਿਸਤਾਨੀ ਨਾਅਰੇ

ਭਾਜਪਾ ਤੇ ਅਕਾਲੀ ਦਲ ਨੂੰ ਝਟਕਾ, ਦੋ ਆਗੂ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਲ

: ਭਾਜਪਾ ਤੇ ਅਕਾਲੀ ਦਲ ਨੂੰ ਝਟਕਾ, ਦੋ ਆਗੂ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਲ

ਪੰਜਾਬ ਦੀ ਇੱਕ ਯੂਨੀਵਰਸਿਟੀ ‘ਚੋਂ ਮਿਲਿਆ ਮਨੁੱਖੀ ਪਿੰਜਰ

: ਪੰਜਾਬ ਦੀ ਇੱਕ ਯੂਨੀਵਰਸਿਟੀ ‘ਚੋਂ ਮਿਲਿਆ ਮਨੁੱਖੀ ਪਿੰਜਰ

ਕਮਲ ਕਿਸ਼ੋਰ ਯਾਦਵ ਨੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵਜੋਂ ਅਹੁਦਾ ਸੰਭਾਲਿਆ

: ਕਮਲ ਕਿਸ਼ੋਰ ਯਾਦਵ ਨੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵਜੋਂ ਅਹੁਦਾ ਸੰਭਾਲਿਆ

CM ਭਗਵੰਤ ਮਾਨ ਅੱਜ ਫ਼ਿਰੋਜ਼ਪੁਰ ਅਤੇ ਫ਼ਰੀਦਕੋਟ ਵਿਖੇ ਕਰਨਗੇ ਰੈਲੀਆਂ ਤੇ ਰੋਡ ਸ਼ੋਅ

: CM ਭਗਵੰਤ ਮਾਨ ਅੱਜ ਫ਼ਿਰੋਜ਼ਪੁਰ ਅਤੇ ਫ਼ਰੀਦਕੋਟ ਵਿਖੇ ਕਰਨਗੇ ਰੈਲੀਆਂ ਤੇ ਰੋਡ ਸ਼ੋਅ

ਸੀਨੀਅਰ ਪੱਤਰਕਾਰ ਬਲਜੀਤ ਬੱਲੀ ਨੂੰ ਸਦਮਾ, ਵੱਡੇ ਭਰਾ ਮਨੋਹਰ ਲਾਲ ਦਾ ਦਿਹਾਂਤ

: ਸੀਨੀਅਰ ਪੱਤਰਕਾਰ ਬਲਜੀਤ ਬੱਲੀ ਨੂੰ ਸਦਮਾ, ਵੱਡੇ ਭਰਾ ਮਨੋਹਰ ਲਾਲ ਦਾ ਦਿਹਾਂਤ

ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦਾ ਲੁੱਕਆਊਟ ਨੋਟਿਸ ਜਾਰੀ

: ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦਾ ਲੁੱਕਆਊਟ ਨੋਟਿਸ ਜਾਰੀ

X