Hindi English Sunday, 28 April 2024 🕑

ਪੰਜਾਬ

More News

ਮੋਹਾਲੀ: ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਦੇ ਡਰਾਅ ਤੋਂ 528.52 ਕਰੋੜ ਰੁਪਏ ਦਾ ਆਬਕਾਰੀ ਮਾਲੀਆ ਹਾਸਲ ਹੋਇਆ

Updated on Thursday, March 28, 2024 20:54 PM IST


ਐਸ.ਏ.ਐਸ ਨਗਰ ਨੇ ਰਾਜ ਦੇ ਅਰਜ਼ੀਆਂ ਦੇ ਮਾਲੀਏ ਚ 30 ਪ੍ਰਤੀਸ਼ਤ ਯੋਗਦਾਨ ਪਾਇਆ

14 ਗਰੁੱਪਾਂ ਦੇ ਡਰਾਅ ਦੇ ਲਈ 9920 ਅਰਜ਼ੀਆਂ ਪ੍ਰਾਪਤ ਹੋਈਆਂ

ਡਰਾਅ ਪਾਰਦਰਸ਼ੀ ਢੰਗ ਨਾਲ ਸਫਲਤਾਪੂਰਵਕ ਕੱਢਿਆ ਗਿਆ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 28 ਮਾਰਚ, 2024: ਦੇਸ਼ ਕਲਿੱਕ ਬਿਓਰੋ
ਜ਼ਿਲ੍ਹਾ ਐਸ.ਏ.ਐਸ ਨਗਰ ਵਿੱਚ ਅੱਜ ਸ਼ਰਾਬ ਦੇ ਠੇਕਿਆਂ ਦੇ ਐੱਲ-2 ਅਤੇ ਐੱਲ-14A ਲਾਇਸੈਂਸਾਂ ਦੀ ਅਲਾਟਮੈਂਟ ਲਈ ਪ੍ਰਾਪਤ ਹੋਈਆਂ ਅਰਜ਼ੀਆਂ ਰਾਹੀਂ ਪਿਛਲੇ ਸਾਲ ਦੇ 469 ਕਰੋੜ ਰੁਪਏ ਦੇ ਮਾਲੀਏ ਦੇ ਮੁਕਾਬਲੇ 12.5 ਪ੍ਰਤੀਸ਼ਤ ਦੇ ਵਾਧੇ ਨਾਲ 528.52 ਰੁਪਏ ਦਾ ਮਾਲੀਆ ਪ੍ਰਾਪਤ ਕੀਤਾ। ਡਰਾਅ ਪਾਰਦਰਸ਼ੀ ਢੰਗ ਨਾਲ ਸਫਲਤਾਪੂਰਵਕ ਨੇਪਰੇ ਚੜ੍ਹਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ ਆਬਕਾਰੀ ਵਿਭਾਗ ਮੁਹਾਲੀ ਅਸ਼ੋਕ ਕਲਹੋਤਰਾ ਨੇ ਦੱਸਿਆ ਕਿ ਜ਼ਿਲ੍ਹੇ ਨੂੰ ਵਿੱਤੀ ਸਾਲ 2024-25 ਲਈ ਐਲ-2 ਅਤੇ ਐਲ-14 ਏ ਠੇਕਿਆਂ ਦੀ ਅਲਾਟਮੈਂਟ ਲਈ 14 ਗਰੁੱਪਾਂ ਵਿੱਚ ਵੰਡਿਆ ਗਿਆ ਹੈ। 299 ਸ਼ਰਾਬ ਠੇਕਿਆਂ ਵਾਲੇ ਇਨ੍ਹਾਂ 14 ਸਮੂਹਾਂ ਲਈ ਕੁੱਲ 9920 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਨ੍ਹਾਂ ਗਰੁੱਪਾਂ ਵਿੱਚੋਂ 04 ਗਰੁੱਪ ਐਮਸੀ ਮੁਹਾਲੀ ਖੇਤਰ ਨਾਲ ਸਬੰਧਤ ਹਨ ਜਦਕਿ 10 ਹੋਰ ਸ਼ਹਿਰੀ ਖੇਤਰਾਂ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਬਿਨੈਕਾਰਾਂ ਤੋਂ ਠੇਕਿਆਂ ਦੀ ਅਲਾਟਮੈਂਟ ਲਈ ਪ੍ਰਾਪਤ ਅਰਜ਼ੀਆਂ ਤੋਂ ਇਕੱਤਰ ਕੀਤੀ ਗਈ 74.40 ਕਰੋੜ ਰੁਪਏ ਦੀ ਫੀਸ, ਤੋਂ ਰਾਜ ਦੇ ਮਾਲੀਏ ਵਿੱਚ 30 ਪ੍ਰਤੀਸ਼ਤ ਦਾ ਯੋਗਦਾਨ ਆਇਆ ਹੈ।
ਉਨ੍ਹਾਂ ਦੱਸਿਆ ਕਿ ਮੋਹਾਲੀ ਗਰੁੱਪ ਲਈ 2206, ਖਰੜ ਗਰੁੱਪ ਲਈ 1943, ਜ਼ੀਰਕਪੁਰ ਲਈ 2055, ਕੁਰਾਲੀ ਲਈ 728, ਨਿਊ ਚੰਡੀਗੜ੍ਹ (ਨਿਆ ਗਾਓਂ) ਲਈ 703,ਬਨੂੜ ਲਈ 737, ਡੇਰਾਬੱਸੀ ਲਈ 995 ਅਤੇ ਲਾਲੜੂ ਗਰੁੱਪ ਲਈ 553 ਦਰਖਾਸਤਾਂ ਪ੍ਰਾਪਤ ਹੋਈਆਂ ਸਨ ਜੋ ਅੱਜ ਕੱਢੇ ਗਏ ਡਰਾਅ ਵਿੱਚ ਸ਼ਾਮਲ ਸਨ।
ਡਰਾਅ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀਮਤੀ ਸੋਨਮ ਚੌਧਰੀ, ਉਦੇਦੀਪ ਸਿੰਘ ਸਿੱਧੂ, ਡਿਪਟੀ ਕਮਿਸ਼ਨਰ, ਆਬਕਾਰੀ, ਪਟਿਆਲਾ, ਡਿਪਟੀ ਕਮਿਸ਼ਨਰ ਰਾਜ ਕਰ ਸ੍ਰੀਮਤੀ ਰਮਨਦੀਪ ਧਾਲੀਵਾਲ ਅਤੇ ਵੱਡੀ ਗਿਣਤੀ ਵਿੱਚ ਬਿਨੈਕਾਰਾਂ ਦੀ ਹਾਜ਼ਰੀ ਵਿੱਚ ਖਰੜ-ਲਾਂਡਰਾਂ ਰੋਡ ਰਾਏ ਫਾਰਮਜ਼ ਵਿਖੇ ਕੱਢਿਆ ਗਿਆ। ਰੋਪੜ ਦੇ ਠੇਕਿਆਂ ਨੂੰ ਵੀ ਡਰਾਅ ਰਾਹੀਂ ਇੱਥੇ ਹੀ ਅਲਾਟ ਕੀਤਾ ਗਿਆ ਜਿਸ ਤੋਂ 257.93 ਕਰੋੜ ਰੁਪਏ ਦਾ ਮਾਲੀਆ ਆਇਆ।

ਵੀਡੀਓ

ਹੋਰ
Have something to say? Post your comment
CM ਮਾਨ ਅੱਜ ਲੁਧਿਆਣਾ ‘ਚ ਕਰਨਗੇ ਰੋਡ ਸ਼ੋਅ

: CM ਮਾਨ ਅੱਜ ਲੁਧਿਆਣਾ ‘ਚ ਕਰਨਗੇ ਰੋਡ ਸ਼ੋਅ

ਅੱਜ ਦਾ ਇਤਿਹਾਸ

: ਅੱਜ ਦਾ ਇਤਿਹਾਸ

ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 28-04-24

: ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 28-04-24

ਮਿਡ ਡੇ ਮੀਲ ਵਰਕਰਜ਼ ਯੂਨੀਅਨ ਵਲੋਂ ਡੀ.ਜੀ.ਐਸ.ਈ. ਨਾਲ ਕੀਤੀ ਮੁਲਾਕਾਤ

: ਮਿਡ ਡੇ ਮੀਲ ਵਰਕਰਜ਼ ਯੂਨੀਅਨ ਵਲੋਂ ਡੀ.ਜੀ.ਐਸ.ਈ. ਨਾਲ ਕੀਤੀ ਮੁਲਾਕਾਤ

ਪੱਤਰਕਾਰ ਤੱਗੜ ਦੀ ਗਿਰਫਤਾਰੀ ਦੀ ਸਖ਼ਤ ਨਿਖੇਧੀ, ਤੁਰੰਤ ਰਿਹਾਈ ਮੰਗੀ

: ਪੱਤਰਕਾਰ ਤੱਗੜ ਦੀ ਗਿਰਫਤਾਰੀ ਦੀ ਸਖ਼ਤ ਨਿਖੇਧੀ, ਤੁਰੰਤ ਰਿਹਾਈ ਮੰਗੀ

ਤਰਕਸ਼ੀਲ ਲਹਿਰ 'ਚ ਵਗਦਾ ਇੱਕ ਦਰਿਆ ਹੈ-ਜਰਨੈਲ ਕ੍ਰਾਂਤੀ

: ਤਰਕਸ਼ੀਲ ਲਹਿਰ 'ਚ ਵਗਦਾ ਇੱਕ ਦਰਿਆ ਹੈ-ਜਰਨੈਲ ਕ੍ਰਾਂਤੀ

ਇੱਕ ਬੂਥ-ਦਸ ਯੂਥ ਦਾ ਨਾਅਰਾ ਲੈ ਕੇ ਨੌਜਵਾਨ ਕਰਨ ਚੋਣ ਪ੍ਰਚਾਰ : ਐਨ.ਕੇ. ਸ਼ਰਮਾ

: ਇੱਕ ਬੂਥ-ਦਸ ਯੂਥ ਦਾ ਨਾਅਰਾ ਲੈ ਕੇ ਨੌਜਵਾਨ ਕਰਨ ਚੋਣ ਪ੍ਰਚਾਰ : ਐਨ.ਕੇ. ਸ਼ਰਮਾ

ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ, ਪਟਿਆਲਾ ਨੇ ਆਪਣਾ ਸਲਾਨਾ ਇਨਾਮ ਵੰਡ ਸਮਾਰੋਹ ਮਨਾਇਆ

: ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ, ਪਟਿਆਲਾ ਨੇ ਆਪਣਾ ਸਲਾਨਾ ਇਨਾਮ ਵੰਡ ਸਮਾਰੋਹ ਮਨਾਇਆ

ਸਾਫ ਸੁਥਰੇ ਕਾਂਗਰਸੀ ਹੀ ਪਾਰਟੀ ਵਿਚ ਬਚੇ ,ਈਡੀ ਤੋਂ ਡਰਦੇ ਕਰੁੱਪਟ ਲੋਕ ਭਾਜਪਾ ਚ ਹੋਏ ਸ਼ਾਮਿਲ : ਕਿਸ਼ਨ ਚੰਦਰ ਮਹਾਜ਼ਨ

: ਸਾਫ ਸੁਥਰੇ ਕਾਂਗਰਸੀ ਹੀ ਪਾਰਟੀ ਵਿਚ ਬਚੇ ,ਈਡੀ ਤੋਂ ਡਰਦੇ ਕਰੁੱਪਟ ਲੋਕ ਭਾਜਪਾ ਚ ਹੋਏ ਸ਼ਾਮਿਲ : ਕਿਸ਼ਨ ਚੰਦਰ ਮਹਾਜ਼ਨ

ਕੇਜਰੀਵਾਲ ਦੇ ਜੇਲ 'ਚ ਹੋਣ ਕਾਰਨ ਦਿੱਲੀ ਦੇ ਕਈ ਕੰਮ ਠੱਪ, ਹਾਈਕੋਰਟ ਦੀ ਫਟਕਾਰ ਤੋਂ ਬਾਅਦ ਵੀ ਮੁੱਖ ਮੰਤਰੀ ਦੇ ਅਹੁਦੇ ਤੋਂ ਨਹੀਂ ਦੇ ਰਹੇ ਅਸਤੀਫਾ : ਪ੍ਰਨੀਤ ਕੌਰ

: ਕੇਜਰੀਵਾਲ ਦੇ ਜੇਲ 'ਚ ਹੋਣ ਕਾਰਨ ਦਿੱਲੀ ਦੇ ਕਈ ਕੰਮ ਠੱਪ, ਹਾਈਕੋਰਟ ਦੀ ਫਟਕਾਰ ਤੋਂ ਬਾਅਦ ਵੀ ਮੁੱਖ ਮੰਤਰੀ ਦੇ ਅਹੁਦੇ ਤੋਂ ਨਹੀਂ ਦੇ ਰਹੇ ਅਸਤੀਫਾ : ਪ੍ਰਨੀਤ ਕੌਰ

X