Hindi English Wednesday, 01 May 2024 🕑

ਪੰਜਾਬ

More News

ਪੰਜਾਬ ਸਕੂਲ ਸਿੱਖਿਆ ਬੋਰਡ ਅੱਜ ਐਲਾਨੇਗਾ 10ਵੀਂ ਜਮਾਤ ਦਾ ਨਤੀਜਾ, ਵਿਦਿਆਰਥੀ ਭਲਕੇ ਵੇਖ ਸਕਣਗੇ

Updated on Thursday, April 18, 2024 07:08 AM IST

ਮੋਹਾਲੀ, 18 ਅਪ੍ਰੈਲ, ਦੇਸ਼ ਕਲਿਕ ਬਿਊਰੋ :

ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਅੱਜ 10ਵੀਂ ਜਮਾਤ ਦਾ ਨਤੀਜਾ ਐਲਾਨੇਗਾ। ਵਿਦਿਆਰਥੀ ਸ਼ੁੱਕਰਵਾਰ ਨੂੰ ਸਵੇਰੇ 7 ਵਜੇ ਤੋਂ ਬੋਰਡ ਦੀ ਵੈੱਬਸਾਈਟ 'ਤੇ ਨਤੀਜਾ ਦੇਖ ਸਕਣਗੇ। ਇਸ ਦੇ ਲਈ ਵਿਦਿਆਰਥੀਆਂ ਨੂੰ ਬੋਰਡ ਦੀ ਵੈੱਬਸਾਈਟ www.pseb.ac.in/ 'ਤੇ ਲਾਗਇਨ ਕਰਨਾ ਹੋਵੇਗਾ। ਜਿੱਥੇ ਨਤੀਜੇ ਲਈ ਇੱਕ ਕਾਲਮ ਹੋਵੇਗਾ। ਇਸ ਵਿੱਚ ਉਨ੍ਹਾਂ ਨੂੰ ਆਪਣਾ ਰੋਲ ਨੰਬਰ ਅਤੇ ਹੋਰ ਜਾਣਕਾਰੀ ਭਰਨੀ ਹੋਵੇਗੀ। ਇਸ ਤੋਂ ਬਾਅਦ ਨਤੀਜਾ ਉਨ੍ਹਾਂ ਦੇ ਮੋਬਾਈਲ ਜਾਂ ਲੈਪਟਾਪ ਦੀ ਸਕਰੀਨ 'ਤੇ ਦਿਖਾਈ ਦੇਵੇਗਾ।
ਇਸ ਵਾਰ ਪੀਐਸਈਬੀ ਦੀ 10ਵੀਂ ਜਮਾਤ ਦੀ ਪ੍ਰੀਖਿਆ ਵਿੱਚ ਤਿੰਨ ਲੱਖ ਵਿਦਿਆਰਥੀ ਅਪੀਅਰ ਹੋਏ ਸਨ। ਇਹ ਪ੍ਰੀਖਿਆ 13 ਫਰਵਰੀ ਤੋਂ 5 ਮਾਰਚ ਦਰਮਿਆਨ ਕਰਵਾਈ ਗਈ ਸੀ। ਇਹ ਪ੍ਰੀਖਿਆ ਸੂਬੇ ਭਰ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ 'ਤੇ ਲਈ ਗਈ ਸੀ। ਪ੍ਰੀਖਿਆ ਸ਼ਾਂਤੀਪੂਰਵਕ ਨੇਪਰੇ ਚੜ੍ਹੀ। ਪੇਪਰ ਲੀਕ ਜਾਂ ਵੱਡੇ ਪੱਧਰ 'ਤੇ ਨਕਲ ਕਰਨ ਵਰਗੀ ਕੋਈ ਘਟਨਾ ਕਿਤੇ ਵੀ ਸਾਹਮਣੇ ਨਹੀਂ ਆਈ। ਬੋਰਡ ਨੇ ਸਭ ਤੋਂ ਪਹਿਲਾਂ ਨਤੀਜੇ ਐਲਾਨ ਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਹਾਲੇ ਤੱਕ ਗੁਆਂਢੀ ਸੂਬੇ ਦੇ ਕਿਸੇ ਵੀ ਬੋਰਡ ਨੇ ਨਤੀਜਾ ਨਹੀਂ ਐਲਾਨਿਆ ਹੈ। ਜਦਕਿ CBSE ਨੇ ਵੀ ਅਜੇ ਤੱਕ ਨਤੀਜਾ ਘੋਸ਼ਿਤ ਨਹੀਂ ਕੀਤਾ ਹੈ।
ਅੱਜ PSEB ਰਾਜ ਦੇ ਟਾਪਰਾਂ ਅਤੇ ਜ਼ਿਲ੍ਹਿਆਂ ਦੀ ਪਾਸ ਪ੍ਰਤੀਸ਼ਤਤਾ, ਮੈਰਿਟ ਅਤੇ ਵਿਸ਼ੇ ਅਨੁਸਾਰ ਪਾਸ ਪ੍ਰਤੀਸ਼ਤਤਾ ਜਾਰੀ ਕਰੇਗਾ। ਵੈੱਬਸਾਈਟ 'ਤੇ ਘੋਸ਼ਿਤ ਨਤੀਜਾ ਵਿਦਿਆਰਥੀਆਂ ਦੀ ਤੁਰੰਤ ਜਾਣਕਾਰੀ ਲਈ ਹੈ। ਜੇਕਰ ਇਸ ਵਿੱਚ ਕੋਈ ਖਾਮੀ ਹੈ ਤਾਂ ਬੋਰਡ ਇਸ ਲਈ ਜ਼ਿੰਮੇਵਾਰ ਨਹੀਂ ਹੋਵੇਗਾ। ਨਤੀਜਾ ਘੋਸ਼ਿਤ ਹੋਣ ਤੋਂ ਬਾਅਦ ਲਗਭਗ ਇੱਕ ਹਫ਼ਤੇ ਦੇ ਅੰਦਰ ਡੀਐਮਸੀ ਡਿਜੀਲੌਕਰ 'ਤੇ ਉਪਲਬਧ ਕਰਾਇਆ ਜਾਵੇਗਾ।

ਵੀਡੀਓ

ਹੋਰ
Readers' Comments
Umesh kumar 4/19/2024 9:57:46 PM

Result

Muskan 4/19/2024 6:21:48 PM

Muskan

Muskan 4/19/2024 5:51:50 PM

Very good

Jaspreet Kaur 4/19/2024 5:26:09 PM

Jassi

Simran kaur 4/19/2024 5:07:10 PM

10

Simran kaur 4/19/2024 2:27:13 PM

10

Jasveer Singh 4/18/2024 9:43:25 PM

Www. Dec

Simran kaur 4/18/2024 7:11:33 PM

10

Simran kaur 4/18/2024 7:08:29 PM

10

Simran kaur 4/18/2024 7:07:38 PM

Simran kaur

Have something to say? Post your comment
ਸੁਖਜਿੰਦਰ ਸਿੰਘ ਰੰਧਾਵਾ ਇਕ ਸੁਲਝਿਆ ਹੋਇਆ ਸਿਆਸਤਦਾਨ ਹੈ  ਰਵਨੀਤ ਬਿੱਟੂ ਜੀ ਤੁਸੀ ਖੁਦ ਇਕ ਬਘਲੋਲ ਵਿਅਕਤੀ ਹੋ: ਮਹਾਜ਼ਨ

: ਸੁਖਜਿੰਦਰ ਸਿੰਘ ਰੰਧਾਵਾ ਇਕ ਸੁਲਝਿਆ ਹੋਇਆ ਸਿਆਸਤਦਾਨ ਹੈ ਰਵਨੀਤ ਬਿੱਟੂ ਜੀ ਤੁਸੀ ਖੁਦ ਇਕ ਬਘਲੋਲ ਵਿਅਕਤੀ ਹੋ: ਮਹਾਜ਼ਨ

ਨਵੇਂ ਵੋਟਰ 4 ਮਈ ਤੱਕ ਬਣਾ ਸਕਦੇ ਹਨ ਆਪਣੀ ਵੋਟ: ਜ਼ਿਲ੍ਹਾ ਚੋਣ ਅਫ਼ਸਰ

: ਨਵੇਂ ਵੋਟਰ 4 ਮਈ ਤੱਕ ਬਣਾ ਸਕਦੇ ਹਨ ਆਪਣੀ ਵੋਟ: ਜ਼ਿਲ੍ਹਾ ਚੋਣ ਅਫ਼ਸਰ

ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਹੋਏ ਆਮ ਆਦਮੀ ਪਾਰਟੀ ‘ਚ ਸ਼ਾਮਲ

: ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਹੋਏ ਆਮ ਆਦਮੀ ਪਾਰਟੀ ‘ਚ ਸ਼ਾਮਲ

ਭਿੰਡਰਾਂਵਾਲਾ ਦੇ ਭਤੀਜੇ ਦਾ ਕਤਲ

: ਭਿੰਡਰਾਂਵਾਲਾ ਦੇ ਭਤੀਜੇ ਦਾ ਕਤਲ

ਇਨ੍ਹਾਂ ਵੈਬਸਾਈਟਾਂ ਉਤੇ ਦੇਖਿਆ ਜਾ ਸਕਦਾ 8ਵੀਂ ਤੇ 12ਵੀਂ ਕਲਾਸ ਦਾ ਨਤੀਜਾ

: ਇਨ੍ਹਾਂ ਵੈਬਸਾਈਟਾਂ ਉਤੇ ਦੇਖਿਆ ਜਾ ਸਕਦਾ 8ਵੀਂ ਤੇ 12ਵੀਂ ਕਲਾਸ ਦਾ ਨਤੀਜਾ

ਮਹਿੰਗਾਈ ਤੋਂ ਰਾਹਤ, ਗੈਸ ਸਿਲੰਡਰ ਹੋਇਆ ਸਸਤਾ

: ਮਹਿੰਗਾਈ ਤੋਂ ਰਾਹਤ, ਗੈਸ ਸਿਲੰਡਰ ਹੋਇਆ ਸਸਤਾ

ਅੱਜ ਦਾ ਇਤਿਹਾਸ

: ਅੱਜ ਦਾ ਇਤਿਹਾਸ

ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 01-05-2024

: ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 01-05-2024

ਮੋਹਾਲੀ ਦੇ ਜ਼ੋਰਾਵਰ ਨੇ ਸਕੇਟਿੰਗ ਵਿੱਚ ਨੈਸ਼ਨਲ ਪੱਧਰ ’ਤੇ ਪੰਜਾਬ ਦਾ ਨਾਮ ਕੀਤਾ ਰੌਸ਼ਨ

: ਮੋਹਾਲੀ ਦੇ ਜ਼ੋਰਾਵਰ ਨੇ ਸਕੇਟਿੰਗ ਵਿੱਚ ਨੈਸ਼ਨਲ ਪੱਧਰ ’ਤੇ ਪੰਜਾਬ ਦਾ ਨਾਮ ਕੀਤਾ ਰੌਸ਼ਨ

8ਵੀਂ ਅਤੇ 12ਵੀਂ ਜਮਾਤ ਦਾ ਨਤੀਜਾ : ਮੁੱਖ ਮੰਤਰੀ ਨੇ ਸਮੂਹ ਅਧਿਆਪਕਾਂ, ਮਾਪਿਆਂ ਅਤੇ ਬੱਚਿਆਂ ਨੂੰ ਦਿੱਤੀ ਵਧਾਈ

: 8ਵੀਂ ਅਤੇ 12ਵੀਂ ਜਮਾਤ ਦਾ ਨਤੀਜਾ : ਮੁੱਖ ਮੰਤਰੀ ਨੇ ਸਮੂਹ ਅਧਿਆਪਕਾਂ, ਮਾਪਿਆਂ ਅਤੇ ਬੱਚਿਆਂ ਨੂੰ ਦਿੱਤੀ ਵਧਾਈ

X