Hindi English Friday, 03 May 2024 🕑
BREAKING
ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਭਗਵੰਤ ਮਾਨ ਨੇ ਕਿਹਾ- ਗੁਰਪ੍ਰੀਤ ਜੀਪੀ ਦੀ ਜਿੱਤ ਪੱਕੀ, ਸਿਰਫ਼ ਐਲਾਨ ਹੋਣਾ ਬਾਕੀ ਚੰਡੀਗੜ੍ਹ ‘ਚ ਭਲਕੇ ਪਾਈਪ ਲਾਈਨ ਦੇ ਕੰਮ ਕਾਰਨ ਸੜਕ ਬੰਦ ਰਹੇਗੀ ਪੰਜਾਬ ‘ਚ ਸੈਰ ਕਰ ਰਹੀ ਔਰਤ ‘ਤੇ ਆਵਾਰਾ ਕੁੱਤਿਆਂ ਵੱਲੋਂ ਹਮਲਾ, ਮੌਤ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਤਹਿਤ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਚੇਤਾਵਨੀ ਜਾਰੀ ਪਾਰਲੀਮੈਂਟ ਚੋਣਾਂ ਸੁਖਬੀਰ ਬਾਦਲ ਦੀ ਆਖਰੀ ਪਾਰੀ ਹੈ : ਹਰਚੰਦ ਸਿੰਘ ਬਰਸਟ  ਸਿੱਖਿਆ ਬੋਰਡ ਵੱਲੋਂ 12ਵੀਂ ਕਲਾਸ ਦੇ ਐਲਾਨੇ ਨਤੀਜੇ ਦੀ ਰੀ ਚੈਕਿੰਗ ਕਰਾਉਣ ਲਈ ਫਾਰਮ ਭਰਨ ਦੀ ਮਿਤੀ ਜਾਰੀ ਕਾਂਗਰਸ ਨੂੰ ਝਟਕਾ : ਨਗਰ ਕੌਂਸਲ ਦੇ ਪ੍ਰਧਾਨ ਅਮਰਜੀਤ ਕਈ ਮੌਜੂਦਾ ਕੌਂਸਲਰਾਂ ਸਮੇਤ ‘ਆਪ’ ‘ਚ ਸ਼ਾਮਲ ਪੰਜਾਬ ਪੁਲਿਸ ਵੱਲੋਂ ਜਥੇਬੰਦੀ ਆਗੂਆਂ ਨੂੰ ਨਜ਼ਰਬੰਦ ਕਰਨ ਦੀ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਨੇ ਕੀਤੀ ਨਿਖੇਧੀ ਪੁਲਿਸ ਨੇ ਨੇਹਾ ਤੇ ਮਨਦੀਪ ਕੌਰ ਕਤਲ ਕੇਸ ਸੁਲਝਾਇਆ, ਤਿੰਨ ਲੜਕੀਆਂ ਨਾਲ ਜਬਰ ਜਨਾਹ ਤੋਂ ਬਾਅਦ ਕਤਲ ਕਰਨ ਵਾਲਾ ਦਰਿੰਦਾ ਗ੍ਰਿਫ਼ਤਾਰ ਅਕਾਲੀ ਦਲ ਨੂੰ ਝਟਕਾ : ਕੌਮੀ ਮੀਤ ਪ੍ਰਧਾਨ ਅਬਲੋਵਾਲ ਤੇ ਕਲਿਆਣ ਸਮੇਤ ਦੋ ਸਾਬਕਾ ਕੌਂਸਲਰ ‘ਆਪ’ ’ਚ ਸ਼ਾਮਲ

ਪੰਜਾਬ

More News

ਭਗਵੰਤ ਮਾਨ ਨੇ ਭਾਰੀ ਮੀਂਹ ਤੇ ਝੱਖੜ ਦੇ ਬਾਵਜੂਦ ਸ੍ਰੀ ਫ਼ਤਿਹਗੜ੍ਹ ਸਾਹਿਬ ਵਿੱਚ ਇਕੱਠ ਨੂੰ ਕੀਤਾ ਸੰਬੋਧਨ

Updated on Friday, April 19, 2024 20:20 PM IST

ਮਾਨ ਨੂੰ ਸੁਣਕੇ ਪਾਰਟੀ ਵਰਕਰਾਂ ਅਤੇ ਸਮਰਥਕਾਂ 'ਚ ਭਰਿਆ ਜੋਸ਼, ਮਾਨ ਨੇ ਵਰਕਰਾਂ ਦਾ ਹੌਸਲਾ ਵਧਾਉਂਦੇ ਹੋਏ ਕਿਹਾ- ਤੁਹਾਡਾ ਉਤਸ਼ਾਹ ਅਤੇ ਲਗਨ ਪੰਜਾਬ 'ਚ 13-0 ਨਾਲ ਜਿੱਤ ਯਕੀਨੀ ਬਣਾਵੇਗੀ

ਸ੍ਰੀ ਫ਼ਤਿਹਗੜ੍ਹ ਸਾਹਿਬ, 19 ਅਪ੍ਰੈਲ, ਦੇਸ਼ ਕਲਿੱਕ ਬਿਓਰੋ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਆਪ' ਦੇ ਮਿਸ਼ਨ 13-0 ਪ੍ਰੋਗਰਾਮ ਤਹਿਤ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਭਾਰੀ ਮੀਂਹ ਅਤੇ ਹਨੇਰੀ ਦੇ ਬਾਵਜੂਦ ਲੋਕਾਂ ਨੂੰ ਸੰਬੋਧਨ ਕੀਤਾ। ਪੰਡਾਲ ਵਿੱਚ ਮੌਜੂਦ ਸੀਐਮ ਭਗਵੰਤ ਮਾਨ ਅਤੇ ਪਾਰਟੀ ਦੇ ਸਾਰੇ ਵਰਕਰ ਮੀਂਹ ਵਿੱਚ ਭਿੱਜ ਗਏ।ਇਕੱਠ ਨੂੰ ਸੰਬੋਧਨ ਕਰਨ ਲਈ ਭਗਵੰਤ ਮਾਨ ਵਰਕਰਾਂ ਨਾਲ ਪੰਡਾਲ ਵਿੱਚ ਹੀ ਰੁਕੇ  ਰਹੇ।

ਲੋਕਾਂ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਉਹ ਕਿਸਾਨਾਂ ਦਾ ਦਰਦ ਸਮਝਦੇ ਹਨ।ਇਹ ਮੀਂਹ ਕਣਕ ਦੀ ਵਾਢੀ ਲਈ ਤਿਆਰ ਫ਼ਸਲ ਲਈ ਠੀਕ ਨਹੀਂ ਹੈ। ਮੀਂਹ ਅਤੇ ਹਨੇਰੀ ਅਤੇ ਕੁਝ ਇਲਾਕਿਆਂ ਵਿੱਚ ਗੜੇਮਾਰੀ ਫ਼ਸਲਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ। ਪਰ ਚਿੰਤਾ ਨਾ ਕਰੋ। ਮੈਂ ਤੁਹਾਡੇ ਨਾਲ ਹਾਂ।  ਮੁੱਖ ਮੰਤਰੀ ਹੋਣ ਦੇ ਨਾਤੇ ਅੱਜ ਗੜੇਮਾਰੀ ਦੌਰਾਨ ਪੱਕੀਆਂ ਫ਼ਸਲਾਂ ਦਾ ਜੋ ਵੀ ਨੁਕਸਾਨ ਹੋਇਆ ਹੈ, ਮੈਂ ਤੁਹਾਡੀ ਫ਼ਸਲ ਦੇ ਇੱਕ-ਇੱਕ ਦਾਣੇ ਦੇ ਨੁਕਸਾਨ ਦੀ ਭਰਪਾਈ ਕਰਾਂਗਾ।

 ਮਾਨ ਨੇ ਕਿਹਾ ਕਿ ਮੈਂ ਹਰ ਤਰ੍ਹਾਂ ਦੀ ਔਖੀ ਘੜੀ ਵਿੱਚ ਹਮੇਸ਼ਾ ਲੋਕਾਂ ਦੇ ਨਾਲ ਹਾਂ।ਸਾਡੇ ਗੁਰੂਆਂ ਅਤੇ ਸ਼ਹੀਦਾਂ ਨੇ ਸਾਨੂੰ ਇੱਕ ਦੂਜੇ ਦੀ ਮਦਦ ਕਰਨ ਅਤੇ ਹਮੇਸ਼ਾ ਗ਼ਰੀਬਾਂ ਅਤੇ ਮਜ਼ਲੂਮਾਂ ਦੇ ਨਾਲ ਖੜ੍ਹੇ ਹੋਣ ਲਈ ਪ੍ਰੇਰਿਤ ਕੀਤਾ ਹੈ।  ਥੋੜ੍ਹੀ ਜਿਹੀ ਬਾਰਿਸ਼ ਦੀ ਚਿੰਤਾ ਕਰਨ ਦੀ ਲੋੜ ਨਹੀਂ, ਬੱਦਲ ਭਾਵੇਂ ਕਿੰਨੇ ਵੀ ਕਾਲੇ ਹੋਣ, ਸੂਰਜ ਹਮੇਸ਼ਾ ਚਮਕਦਾ ਹੈ। ਉਨ੍ਹਾਂ ਕਿਹਾ ਕਿ ਉਹ ਹੋਰ ਨੇਤਾਵਾਂ (ਕਾਂਗਰਸ ਅਤੇ ਅਕਾਲੀ ਦਲ ਦੇ ਨੇਤਾਵਾਂ) ਵਾਂਗ ਨਹੀਂ ਹਨ ਜੋ ਸਭ ਤੋਂ ਪਹਿਲਾਂ ਆਪਣੀ ਸੁਰੱਖਿਆ ਲਈ ਭੱਜਦੇ ਹਨ। ਪਰ ਮੇਰੇ ਲਈ ਜਨਤਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਹੀ ਪਹਿਲ ਹੈ।

ਮਾਨ ਨੇ ਕਿਹਾ ਕਿ ਕੁਦਰਤ ਤੇ ਕੋਈ ਕਾਬੂ ਨਹੀਂ ਪਾ ਸਕਦਾ ਪਰ ਅਜਿਹੇ ਸਮੇਂ ਵਿੱਚ ਅਸੀਂ ਇੱਕ ਦੂਜੇ ਦੇ ਨਾਲ ਖੜੇ ਹੋ ਸਕਦੇ ਹਾਂ। ਮੀਂਹ, ਹਨੇਰੀ ਜਾਂ ਤੂਫ਼ਾਨ ਹੋਵੇ, ਭਗਵੰਤ ਮਾਨ ਤੁਹਾਡੇ ਨਾਲ ਖੜ੍ਹਾ ਰਹੇਗਾ।ਪਾਰਟੀ ਵਰਕਰ ਅਤੇ ਇਕੱਠੀ ਹੋਈ ਭੀੜ ਇਸ ਗੱਲ ਤੋਂ ਵੀ ਕਾਫ਼ੀ ਖ਼ੁਸ਼ ਸੀ ਕਿ 'ਆਪ' ਆਗੂ ਨੇ ਭਾਰੀ ਬਾਰਿਸ਼ ਤੋਂ ਬਾਅਦ ਵੀ ਪ੍ਰੋਗਰਾਮ ਕੈਂਸਲ ਨਹੀਂ ਕੀਤਾ। ਉਨ੍ਹਾਂ ਆਮ ਲੋਕਾਂ ਲਈ ਮੌਜੂਦ ਰਹਿਣ ਅਤੇ ਹਮੇਸ਼ਾ ਸਾਡੇ ਕਿਸਾਨਾਂ ਬਾਰੇ ਸੋਚਣ ਲਈ ਵੀ ਉਨ੍ਹਾਂ ਦੀ ਸ਼ਲਾਘਾ ਕੀਤੀ।

ਵੀਡੀਓ

ਹੋਰ
Have something to say? Post your comment
ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਭਗਵੰਤ ਮਾਨ ਨੇ ਕਿਹਾ- ਗੁਰਪ੍ਰੀਤ ਜੀਪੀ ਦੀ ਜਿੱਤ ਪੱਕੀ, ਸਿਰਫ਼ ਐਲਾਨ ਹੋਣਾ ਬਾਕੀ

: ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਭਗਵੰਤ ਮਾਨ ਨੇ ਕਿਹਾ- ਗੁਰਪ੍ਰੀਤ ਜੀਪੀ ਦੀ ਜਿੱਤ ਪੱਕੀ, ਸਿਰਫ਼ ਐਲਾਨ ਹੋਣਾ ਬਾਕੀ

ਪੰਜਾਬ ‘ਚ ਸੈਰ ਕਰ ਰਹੀ ਔਰਤ ‘ਤੇ ਆਵਾਰਾ ਕੁੱਤਿਆਂ ਵੱਲੋਂ ਹਮਲਾ, ਮੌਤ

: ਪੰਜਾਬ ‘ਚ ਸੈਰ ਕਰ ਰਹੀ ਔਰਤ ‘ਤੇ ਆਵਾਰਾ ਕੁੱਤਿਆਂ ਵੱਲੋਂ ਹਮਲਾ, ਮੌਤ

ਪੰਜਾਬ ਪੁਲਿਸ ਵੱਲੋਂ ਮੁਲਾਜ਼ਮ ਆਗੂਆਂ ਨੂੰ ਨਜ਼ਰਬੰਦ ਕਰਨ ਦੀ ਨਿਖੇਧੀ

: ਪੰਜਾਬ ਪੁਲਿਸ ਵੱਲੋਂ ਮੁਲਾਜ਼ਮ ਆਗੂਆਂ ਨੂੰ ਨਜ਼ਰਬੰਦ ਕਰਨ ਦੀ ਨਿਖੇਧੀ

ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਤਹਿਤ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਚੇਤਾਵਨੀ ਜਾਰੀ

: ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਤਹਿਤ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਚੇਤਾਵਨੀ ਜਾਰੀ

ਪਾਰਲੀਮੈਂਟ ਚੋਣਾਂ ਸੁਖਬੀਰ ਬਾਦਲ ਦੀ ਆਖਰੀ ਪਾਰੀ ਹੈ : ਹਰਚੰਦ ਸਿੰਘ ਬਰਸਟ 

: ਪਾਰਲੀਮੈਂਟ ਚੋਣਾਂ ਸੁਖਬੀਰ ਬਾਦਲ ਦੀ ਆਖਰੀ ਪਾਰੀ ਹੈ : ਹਰਚੰਦ ਸਿੰਘ ਬਰਸਟ 

ਸਿੱਖਿਆ ਬੋਰਡ ਵੱਲੋਂ 12ਵੀਂ ਕਲਾਸ ਦੇ ਐਲਾਨੇ ਨਤੀਜੇ ਦੀ ਰੀ ਚੈਕਿੰਗ ਕਰਾਉਣ ਲਈ ਫਾਰਮ ਭਰਨ ਦੀ ਮਿਤੀ ਜਾਰੀ

: ਸਿੱਖਿਆ ਬੋਰਡ ਵੱਲੋਂ 12ਵੀਂ ਕਲਾਸ ਦੇ ਐਲਾਨੇ ਨਤੀਜੇ ਦੀ ਰੀ ਚੈਕਿੰਗ ਕਰਾਉਣ ਲਈ ਫਾਰਮ ਭਰਨ ਦੀ ਮਿਤੀ ਜਾਰੀ

ਕਾਂਗਰਸ ਨੂੰ ਝਟਕਾ : ਨਗਰ ਕੌਂਸਲ ਦੇ ਪ੍ਰਧਾਨ ਅਮਰਜੀਤ ਕਈ ਮੌਜੂਦਾ ਕੌਂਸਲਰਾਂ ਸਮੇਤ ‘ਆਪ’ ‘ਚ ਸ਼ਾਮਲ

: ਕਾਂਗਰਸ ਨੂੰ ਝਟਕਾ : ਨਗਰ ਕੌਂਸਲ ਦੇ ਪ੍ਰਧਾਨ ਅਮਰਜੀਤ ਕਈ ਮੌਜੂਦਾ ਕੌਂਸਲਰਾਂ ਸਮੇਤ ‘ਆਪ’ ‘ਚ ਸ਼ਾਮਲ

ਆਂਗਣਵਾੜੀ ਯੂਨੀਅਨ ਵੱਲੋਂ ਜ਼ਿਲ੍ਹਾ ਪ੍ਰੋਗਰਾਮ ਅਫਸਰ ਨਾਲ ਮੀਟਿੰਗ

: ਆਂਗਣਵਾੜੀ ਯੂਨੀਅਨ ਵੱਲੋਂ ਜ਼ਿਲ੍ਹਾ ਪ੍ਰੋਗਰਾਮ ਅਫਸਰ ਨਾਲ ਮੀਟਿੰਗ

ਪੰਜਾਬ ਪੁਲਿਸ ਵੱਲੋਂ ਜਥੇਬੰਦੀ ਆਗੂਆਂ ਨੂੰ ਨਜ਼ਰਬੰਦ ਕਰਨ ਦੀ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਨੇ ਕੀਤੀ ਨਿਖੇਧੀ

: ਪੰਜਾਬ ਪੁਲਿਸ ਵੱਲੋਂ ਜਥੇਬੰਦੀ ਆਗੂਆਂ ਨੂੰ ਨਜ਼ਰਬੰਦ ਕਰਨ ਦੀ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਨੇ ਕੀਤੀ ਨਿਖੇਧੀ

ਪੁਲਿਸ ਨੇ ਨੇਹਾ ਤੇ ਮਨਦੀਪ ਕੌਰ ਕਤਲ ਕੇਸ ਸੁਲਝਾਇਆ, ਤਿੰਨ ਲੜਕੀਆਂ ਨਾਲ ਜਬਰ ਜਨਾਹ ਤੋਂ ਬਾਅਦ ਕਤਲ ਕਰਨ ਵਾਲਾ ਦਰਿੰਦਾ ਗ੍ਰਿਫ਼ਤਾਰ

: ਪੁਲਿਸ ਨੇ ਨੇਹਾ ਤੇ ਮਨਦੀਪ ਕੌਰ ਕਤਲ ਕੇਸ ਸੁਲਝਾਇਆ, ਤਿੰਨ ਲੜਕੀਆਂ ਨਾਲ ਜਬਰ ਜਨਾਹ ਤੋਂ ਬਾਅਦ ਕਤਲ ਕਰਨ ਵਾਲਾ ਦਰਿੰਦਾ ਗ੍ਰਿਫ਼ਤਾਰ

X