Hindi English Monday, 06 May 2024 🕑
BREAKING
ਈਡੀ ਨੇ ਮਾਰਿਆ ਛਾਪਾ, ਪੇਂਡੂ ਵਿਕਾਸ ਮੰਤਰੀ ਦੇ ਨਜ਼ਦੀਕੀ ਦੇ ਘਰੋਂ ਮਿਲਿਆ ਕੌਰੂ ਦਾ ਖਜ਼ਾਨਾ ਸ਼ੁਭਕਰਨ ਦੀ ਮੌਤ ਦਾ ਮਾਮਲਾ : ਹਾਈਕੋਰਟ ਵੱਲੋਂ ਬਣਾਈ ਕਮੇਟੀ ਅੱਜ ਕਰੇਗੀ ਕਿਸਾਨਾਂ ਦੇ ਬਿਆਨ ਦਰਜ ਜੰਮੂ-ਕਸ਼ਮੀਰ ਦੇ ਪੁੰਛ 'ਚ ਹਵਾਈ ਫੌਜ ਦੇ ਕਾਫਲੇ 'ਤੇ ਹੋਏ ਅੱਤਵਾਦੀ ਹਮਲਾ ਭਾਜਪਾ ਦਾ ਸਟੰਟ : ਚਰਨਜੀਤ ਚੰਨੀ ਅੱਜ ਦਾ ਇਤਿਹਾਸ ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 06-05-2024 ਬ੍ਰਾਜ਼ੀਲ ‘ਚ ਭਾਰੀ ਮੀਂਹ, ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਸਥਿਤੀ ਵਿਗੜੀ, 58 ਲੋਕਾਂ ਦੀ ਮੌਤ ਅਨੰਤਨਾਗ 'ਚ ਪੰਜਾਬ ਦਾ ਜਵਾਨ ਸ਼ਹੀਦ ਕਿਸਾਨ ਆਗੂ ਦਾ ਕਤਲ, ਅਣਪਛਾਤੇ ਵਿਆਕਤੀਆਂ ਖਿਲਾਫ ਮਾਮਲਾ ਦਰਜ ਖੇਤਾਂ ਵਿੱਚ ਲਾਈ ਅੱਗ ਨੇ ਲਈ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਜਾਨ ਪੰਜਾਬ ‘ਚ 44 ਸਾਲਾ ਕਿਸਾਨ ਵੱਲੋਂ ਖੁਦਕੁਸ਼ੀ, ਵਕੀਲ,ਪੰਪ ਮਾਲਕ ਤੇ ਆੜ੍ਹਤੀ ਸਮੇਤ ਕਈਆਂ ‘ਤੇ ਪਰਚਾ ਦਰਜ

ਪੰਜਾਬ

More News

ADC ਨੇ PNB ਮੋਹਾਲੀ ਦੀ ਡੀ ਏ ਸੀ ਬ੍ਰਾਂਚ ਤੋਂ ਬੈਂਕ ਗਾਹਕਾਂ ਲਈ ਵੋਟਰ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ

Updated on Wednesday, April 24, 2024 18:08 PM IST

ਮਤਦਾਨ ਦਾ ਸੰਦੇਸ਼ ਫੈਲਾਉਣ ਲਈ 481 ਬੈਂਕ ਸ਼ਾਖਾਵਾਂ ਅਤੇ ਲਗਭਗ 450 ਏ.ਟੀ.ਐਮ. ਯੋਗਦਾਨ ਦੇਣਗੇ

ਐਸ.ਏ.ਐਸ.ਨਗਰ, 24 ਅਪ੍ਰੈਲ, 2024: ਦੇਸ਼ ਕਲਿੱਕ ਬਿਓਰੋ
ਡਿਪਟੀ ਕਮਿਸ਼ਨਰ ਮੁਹਾਲੀ ਸ੍ਰੀਮਤੀ ਆਸ਼ਿਕਾ ਜੈਨ ਦੀਆਂ ਹਦਾਇਤਾਂ 'ਤੇ ਅੱਜ ਮੁਹਾਲੀ ਜ਼ਿਲ੍ਹੇ ਵਿੱਚ ਸਥਿਤ ਵੱਖ-ਵੱਖ ਬੈਂਕਾਂ ਵਿੱਚ ਸਵੀਪ ਤਹਿਤ ਮੈਗਾ ਵੋਟਰ ਜਾਗਰੂਕਤਾ ਮੁਹਿੰਮ ਚਲਾਈ ਗਈ।
ਇਸ ਮੁਹਿੰਮ ਦੀ ਸ਼ੁਰੂਆਤ ਪੰਜਾਬ ਨੈਸ਼ਨਲ ਬੈਂਕ, ਸ਼ਾਖਾ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ 76, ਮੁਹਾਲੀ ਤੋਂ ਏ ਡੀ ਸੀ (ਜ) ਵਿਰਾਜ ਐਸ ਤਿੜਕੇ ਨੇ ਸਟਿੱਕਰ/ਪੋਸਟਰ ਮੁਹਿੰਮ ਚਲਾ ਕੇ ਕੀਤੀ, ਜੋ ਕਿ ਮੁਹਾਲੀ ਜ਼ਿਲ੍ਹੇ ਦੇ ਸਾਰੇ ਏ ਟੀ ਐਮਜ਼ ਤੇ ਲਾਏ ਜਾਣਗੇ। ਇਸ ਤੋਂ ਇਲਾਵਾ ਪਾਸ ਬੁੱਕ ਅਤੇ ਬੈਂਕ ਫਾਰਮਾਂ 'ਤੇ ਇਲੈਕਸ਼ਨ ਮਾਸਕੌਟ-ਸ਼ੇਰਾ ਵਾਲੇ ਸੰਦੇਸ਼ਾਂ ਦੀ ਮੋਹਰ ਵੀ ਲਾਈ ਜਾਵੇਗੀ। ਇਸ ਸਮਾਗਮ ਵਿੱਚ ਡਿਪਟੀ ਸਰਕਲ ਹੈੱਡ ਪੀਐਨਬੀ ਸੰਜੀਤ ਕੌਂਡਲ, ਲੀਡ ਜ਼ਿਲ੍ਹਾ ਮੈਨੇਜਰ ਮੁਹਾਲੀ ਐਮ ਕੇ ਭਾਰਦਵਾਜ ਅਤੇ ਬਰਾਂਚ ਮੈਨੇਜਰ ਸੁਮਨ ਸਹਿਗਲ ਤੋਂ ਇਲਾਵਾ ਸਵੀਪ ਟੀਮ ਮੁਹਾਲੀ ਚੋਂ ਸੰਜੇ ਕੁਮਾਰ ਚੋਣ ਤਹਿਸੀਲਦਾਰ ਅਤੇ ਗੁਰਬਖਸ਼ੀਸ਼ ਸਿੰਘ ਜ਼ਿਲ੍ਹਾ ਨੋਡਲ ਅਫਸਰ ਸਵੀਪ ਗਤੀਵਿਧੀਆਂ ਵੀ ਮੌਜੂਦ ਸਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਰਾਜ ਐਸ ਤਿੜਕੇ ਨੇ ਕਿਹਾ ਕਿ ਲੋਕਤੰਤਰ ਦੇ ਤਿਉਹਾਰ ਆਗਾਜ਼ ਹੋ ਚੁੱਕਾ ਹੈ ਅਤੇ ਇੱਕ ਜਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਅਸੀਂ 01 ਜੂਨ 2024 ਨੂੰ ਆਪਣੀ ਵੋਟ ਪਾ ਕੇ ਲੋਕਤੰਤਰ ਨੂੰ ਮਜ਼ਬੂਤ ਕਰਕੇ ਸਤਿਕਾਰ ਦੇਣਾ ਹੈ। ਉਨ੍ਹਾਂ ਕਿਹਾ ਕਿ ਸਿਸਟਮੈਟਿਕ ਵੋਟਰ ਐਜੂਕੇਸ਼ਨ ਤੇ ਇਲੈਕਟਰ ਪਾਰਟੀਸਿਪੇਸ਼ਨ ਤਹਿਤ ਕਈ ਜਾਗਰੂਕਤਾ ਗਤੀਵਿਧੀਆਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹੇ ਪਹਿਲਾਂ ਹੀ ਸਫਲਤਾਪੂਰਵਕ ਸ਼ੁਰੂ ਕੀਤੀਆਂ ਜਾ ਚੁੱਕੀ ਹਨ। ਕਿਉਂਕਿ ਬੈਂਕਾਂ ਕੋਲ ਗਾਹਕਾਂ ਦੀ ਵੱਡੀ ਗਿਣਤੀ ਹੈ, ਇਸ ਲਈ ਬੈਂਕਾਂ ਨੂੰ ਆਪਣੇ ਗਾਹਕਾਂ ਨੂੰ ਉਨ੍ਹਾਂ ਦੇ ਵੋਟਿੰਗ ਅਧਿਕਾਰਾਂ ਬਾਰੇ ਜਾਗਰੂਕ ਕਰਕੇ ਸਵੀਪ ਗਤੀਵਿਧੀ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਡੀ ਏ ਸੀ ਬਰਾਂਚ ਵਿਖੇ ਮੁੱਖ ਸਮਾਗਮ ਤੋਂ ਇਲਾਵਾ ਬੈਂਕ ਆਫ਼ ਬੜੌਦਾ ਫੇਜ਼ 9, ਮੁਹਾਲੀ, ਬੈਂਕ ਆਫ਼ ਇੰਡੀਆ ਫੇਜ਼ 9, ਮੁਹਾਲੀ, ਯੂਨੀਅਨ ਬੈਂਕ ਆਫ ਇੰਡੀਆ ਫੇਜ਼ 5, ਮੁਹਾਲੀ, ਯੂਕੋ ਬੈਂਕ ਫੇਜ਼ 1, ਮੁਹਾਲੀ ਅਤੇ ਸਹਿਕਾਰੀ ਬੈਂਕ ਫੇਜ਼ 2, ਮੋਹਾਲੀ ਵਿਖੇ ਜਿਲ੍ਹਾ ਸਵੀਪ ਟੀਮ ਦੁਆਰਾ ਅਜਿਹੇ ਸਮਾਗਮ ਕਰਵਾਏ ਗਏ ਹਨ। ਇਸ ਮੌਕੇ ਇਨ੍ਹਾਂ ਬੈਂਕਾਂ ਦੇ ਅਧਿਕਾਰੀ ਹਿਤੇਸ਼ ਸ਼ਰਮਾ ਚੀਫ ਮੈਨੇਜਰ, ਮਿਤਾਕਸ਼ਰਾ ਨੇਗੀ ਬ੍ਰਾਂਚ ਮੈਨੇਜਰ, ਦੀਪਿਕਾ ਸਿੰਘ ਬ੍ਰਾਂਚ ਮੈਨੇਜਰ, ਪ੍ਰਭਜੀਤ ਕੌਰ ਬ੍ਰਾਂਚ ਮੈਨੇਜਰ, ਸਹਿਕਾਰੀ ਬੈਂਕ ਦੇ ਐਮਡੀ ਰਣਜੀਤ ਸਿੰਘ, ਡੀਐਮ ਗੁਰਪ੍ਰੀਤ ਸਿੰਘ, ਬਰਾਂਚ ਮੈਨੇਜਰ ਹਰਿੰਦਰਪ੍ਰੀਤ ਕੌਰ ਅਤੇ ਡੀਸੀਓ ਤੇਜਿੰਦਰ ਸਿੰਘ ਹਾਜ਼ਰ ਸਨ।
ਲੀਡ ਜ਼ਿਲ੍ਹਾ ਮੈਨੇਜਰ ਐਮ ਕੇ ਭਾਰਦਵਾਜ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 481 ਬੈਂਕ ਬ੍ਰਾਂਚਾਂ ਅਤੇ 450 ਦੇ ਕਰੀਬ ਏ.ਟੀ.ਐਮ ਹਨ, ਜਿੱਥੇ ਲੋਕਾਂ ਨੂੰ ਉਨ੍ਹਾਂ ਦੇ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਲਈ ਪੋਸਟਰ ਅਤੇ ਸਟਿੱਕਰ ਚਿਪਕਾਏ ਜਾਣੇ ਹਨ। ਉਨ੍ਹਾਂ ਕਿਹਾ ਕਿ ਬੈਂਕਾਂ ਕੋਲ ਬਹੁਤ ਵੱਡਾ ਗਾਹਕ ਅਧਾਰ ਹੈ ਜੋ ਜ਼ਿਲ੍ਹੇ ਵਿੱਚ ਵੋਟ ਪ੍ਰਤੀਸ਼ਤ ਨੂੰ ਵਧਾਉਣ ਵਿੱਚ ਸਹਾਈ ਹੋਵੇਗਾ।

ਵੀਡੀਓ

ਹੋਰ
Have something to say? Post your comment
ਸ਼ੁਭਕਰਨ ਦੀ ਮੌਤ ਦਾ ਮਾਮਲਾ : ਹਾਈਕੋਰਟ ਵੱਲੋਂ ਬਣਾਈ ਕਮੇਟੀ ਅੱਜ ਕਰੇਗੀ ਕਿਸਾਨਾਂ ਦੇ ਬਿਆਨ ਦਰਜ

: ਸ਼ੁਭਕਰਨ ਦੀ ਮੌਤ ਦਾ ਮਾਮਲਾ : ਹਾਈਕੋਰਟ ਵੱਲੋਂ ਬਣਾਈ ਕਮੇਟੀ ਅੱਜ ਕਰੇਗੀ ਕਿਸਾਨਾਂ ਦੇ ਬਿਆਨ ਦਰਜ

ਫਤਹਿਗੜ੍ਹ ਸਾਹਿਬ : ਖੇਤਾਂ ‘ਚ ਲਾਈ ਅੱਗ ਥਾਣੇ ‘ਚ ਵੜੀ, ਕਈ ਗੱਡੀਆਂ ਸੜ ਕੇ ਸੁਆਹ

: ਫਤਹਿਗੜ੍ਹ ਸਾਹਿਬ : ਖੇਤਾਂ ‘ਚ ਲਾਈ ਅੱਗ ਥਾਣੇ ‘ਚ ਵੜੀ, ਕਈ ਗੱਡੀਆਂ ਸੜ ਕੇ ਸੁਆਹ

ਜੰਮੂ-ਕਸ਼ਮੀਰ ਦੇ ਪੁੰਛ 'ਚ ਹਵਾਈ ਫੌਜ ਦੇ ਕਾਫਲੇ 'ਤੇ ਹੋਏ ਅੱਤਵਾਦੀ ਹਮਲਾ ਭਾਜਪਾ ਦਾ ਸਟੰਟ : ਚਰਨਜੀਤ ਚੰਨੀ

: ਜੰਮੂ-ਕਸ਼ਮੀਰ ਦੇ ਪੁੰਛ 'ਚ ਹਵਾਈ ਫੌਜ ਦੇ ਕਾਫਲੇ 'ਤੇ ਹੋਏ ਅੱਤਵਾਦੀ ਹਮਲਾ ਭਾਜਪਾ ਦਾ ਸਟੰਟ : ਚਰਨਜੀਤ ਚੰਨੀ

ਅੱਜ ਦਾ ਇਤਿਹਾਸ

: ਅੱਜ ਦਾ ਇਤਿਹਾਸ

ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ,  06-05-2024

: ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 06-05-2024

ਆਮ ਆਦਮੀ ਪਾਰਟੀ ਸੰਵਿਧਾਨ ਤੇ ਸੰਵਿਧਾਨਕ ਸੰਸਥਾਵਾਂ ਨੂੰ ਬਚਾਉਣ ਦੀ ਲੜਾਈ ਲੜ ਰਹੀ ਹੈ: ਮੀਤ ਹੇਅਰ

: ਆਮ ਆਦਮੀ ਪਾਰਟੀ ਸੰਵਿਧਾਨ ਤੇ ਸੰਵਿਧਾਨਕ ਸੰਸਥਾਵਾਂ ਨੂੰ ਬਚਾਉਣ ਦੀ ਲੜਾਈ ਲੜ ਰਹੀ ਹੈ: ਮੀਤ ਹੇਅਰ

 ਆਜ਼ਾਦੀ ਦੀ ਪਹਿਲੀ ਜੰਗ ‘ਗ਼ਦਰ’ ਦੇ ਇਤਿਹਾਸਕ ਦਿਨ ਮੌਕੇ ਸੀਪੀਆਈ (ਐੱਮ ਐੱਲ) ਨਿਊ ਡੈਮੋਕਰੇਸੀ ਵੱਲੋਂ ਕਨਵੈਨਸ਼ਨ ਕਰਨ ਦਾ ਐਲਾਨ

: ਆਜ਼ਾਦੀ ਦੀ ਪਹਿਲੀ ਜੰਗ ‘ਗ਼ਦਰ’ ਦੇ ਇਤਿਹਾਸਕ ਦਿਨ ਮੌਕੇ ਸੀਪੀਆਈ (ਐੱਮ ਐੱਲ) ਨਿਊ ਡੈਮੋਕਰੇਸੀ ਵੱਲੋਂ ਕਨਵੈਨਸ਼ਨ ਕਰਨ ਦਾ ਐਲਾਨ

21 ਮਈ ਨੂੰ ਜਗਰਾਉਂ 'ਚ ਕਿਸਾਨ ਮਹਾਂ ਪੰਚਾਇਤ ਲਈ ਸੰਗਰੂਰ ਜ਼ਿਲ੍ਹੇ ਦੇ ਹਜ਼ਾਰਾਂ ਕਿਸਾਨ ਹੋਣਗੇ ਸਾਮਲ

: 21 ਮਈ ਨੂੰ ਜਗਰਾਉਂ 'ਚ ਕਿਸਾਨ ਮਹਾਂ ਪੰਚਾਇਤ ਲਈ ਸੰਗਰੂਰ ਜ਼ਿਲ੍ਹੇ ਦੇ ਹਜ਼ਾਰਾਂ ਕਿਸਾਨ ਹੋਣਗੇ ਸਾਮਲ

 ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਵਿਧਾਨ ਸਭਾ ਸੈਗਮੈਂਟਾਂ ਵਿੱਚ ਚੋਣ ਅਮਲੇ ਦੀ ਪਹਿਲੀ ਰਿਹਰਸਲ ਹੋਈ

: ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਵਿਧਾਨ ਸਭਾ ਸੈਗਮੈਂਟਾਂ ਵਿੱਚ ਚੋਣ ਅਮਲੇ ਦੀ ਪਹਿਲੀ ਰਿਹਰਸਲ ਹੋਈ

 ਮੀਤ ਹੇਅਰ ਤੇ ਪੰਡੋਰੀ ਵੱਲੋਂ ਮਹਿਲ ਕਲਾਂ ਹਲਕੇ ਦੇ ਪਿੰਡਾਂ ਦਾ ਤੂਫਾਨੀ ਦੌਰਾ, ਲੋਕਾਂ ਦੇ ਵੱਡੇ ਇਕੱਠਾਂ ਨੇ ਕੀਤਾ ਸਵਾਗਤ

: ਮੀਤ ਹੇਅਰ ਤੇ ਪੰਡੋਰੀ ਵੱਲੋਂ ਮਹਿਲ ਕਲਾਂ ਹਲਕੇ ਦੇ ਪਿੰਡਾਂ ਦਾ ਤੂਫਾਨੀ ਦੌਰਾ, ਲੋਕਾਂ ਦੇ ਵੱਡੇ ਇਕੱਠਾਂ ਨੇ ਕੀਤਾ ਸਵਾਗਤ

X